ਸਮਾਜਿਕ ਤੇ ਸੱਭਿਆਚਾਰਕ ਨਿਘਾਰ

ਸਮਾਜਿਕ ਤੇ ਸੱਭਿਆਚਾਰਕ ਨਿਘਾਰ

ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ’ਚ ਲੜਕੀਆਂ ਦੀਆਂ ਇਤਰਾਜ਼ਯੋਗ ਵੀਡੀਓ ਵਾਇਰਲ ਕਰਨ ਦੇ ਮਾਮਲੇ ’ਚ ਮੁਲਜ਼ਮ ਲੜਕੇ-ਲੜਕੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਤੇ ਉਹਨਾਂ ਦੇ ਪਰਿਵਾਰ ਇਸ ਘਟਨਾ ਤੋਂ ਬੇਹੱਦ ਖ਼ਫਾ ਹਨ ਇਹ ਮਾਮਲਾ ਜਿੰਨਾ ਕਾਨੂੰਨੀ ਹੈ ਓਨਾ ਹੀ ਸਮਾਜਿਕ, ਨੈਤਿਕ ਤੇ ਸੱਭਿਆਚਾਰਕ ਹੈ ਵੀਡੀਓ ਬਣਾਉਣ ਤੇੇ ਵਾਇਰਲ ਕਰਨ ਵਾਲੇ ਸ਼ਖਸਾਂ ਨੂੰ ਉਨ੍ਹਾਂ ਦੇ ਕੀਤੇ ਦੀ ਸਜ਼ਾ ਹਰ ਹਾਲ ’ਚ ਮਿਲਣੀ ਚਾਹੀਦੀ ਹੈ ਕਿਉਂਕਿ ਭਾਰਤੀ ਕਾਨੂੰਨ ਅਨੁਸਾਰ ਚੰਡੀਗੜ੍ਹ ਯੂਨੀਵਰਸਿਟੀ ’ਚ ਵਾਪਰੀ ਘਟਨਾ ਅਪਰਾਧ ਹੈ

ਇਸ ਦੇ ਨਾਲ ਹੀ ਇਹ ਵੀ ਜ਼ਰੂਰੀ ਹੈ ਕਿ ਸਮੱਸਿਆ ਦੀ ਜੜ੍ਹ ਵੀ ਖ਼ਤਮ ਕੀਤੀ ਜਾਵੇ ਚੰਡੀਗੜ੍ਹ ਵਾਲੀ ਘਟਨਾ ਨੇ ਇਹ ਵੀ ਸਾਬਤ ਕਰ ਦਿੱਤਾ ਹੈ ਕਿ ਦੇਸ਼ ਜਾਂ ਸੂਬਿਆਂ ਦੀਆਂ ਸੱਭਿਆਚਾਰਕ ਨੀਤੀਆਂ ਨਜ਼ਰ ਨਹੀਂ ਆ ਰਹੀਆਂ ਸਰਕਾਰ ਨੇ ਆਪਣੇ ਸੱਭਿਆਚਾਰ ਨੂੰ ਬਚਾਉਣ, ਨਵੀਂ ਪੀੜ੍ਹੀ ਨੂੰ ਸੱਭਿਆਚਾਰ ਨਾਲ ਜੋੜਨ ਦੀ ਨੀਤੀ ਹੀ ਨਹੀਂ ਬਣਾਈ ਜਿਸ ਦਾ ਨਤੀਜਾ ਹੈ ਕਿ ਦੇਸ਼ ਦੇ ਨੌਜਵਾਨ ਪੱਛਮ ਦੀ ਭੋਗਵਾਦੀ ਕਲਚਰ ਦੀ ਹਨ੍ਹੇਰੀ ’ਚ ਗੁੰਮ ਹੋ ਰਹੇ ਹਨ ਚਰਿੱਤਰ, ਜਿਸ ਨੂੰ ਜ਼ਿੰਦਗੀ ਦੀ ਸਭ ਤੋਂ ਵੱਡੀ ਦੌਲਤ ਮੰਨਿਆ ਜਾਂਦਾ ਸੀ, ਦੀ ਕੀਮਤ ਕੌਡੀ ਜਿੰਨੀ ਵੀ ਨਹੀਂ ਔਰਤਾਂ ਦਾ ਮਾਣ-ਸਨਮਾਨ ਖਤਮ ਹੋ ਰਿਹਾ ਹੈ

ਸੋਸ਼ਲ ਮੀਡੀਆ ਨੇ ਪੱਛਮ ਦੀਆਂ ਪ੍ਰਵਿਰਤੀਆਂ ਦਾ ਤੂਫ਼ਾਨ ਖੜ੍ਹਾ ਕਰ ਦਿੱਤਾ ਪ੍ਰਗਟਾਵੇ ਦੀ ਅਜ਼ਾਦੀ ਮਨੁੱਖਤਾ ਦੀ ਬਰਬਾਦੀ ਬਣ ਗਈ ਹੈ ਅਸਲ ’ਚ ਪੱਛਮੀ ਕਲਚਰ ਦੇ ਦੇਸ਼ ’ਚ ਦਾਖਲੇ ਲਈ ਦਰਵਾਜੇ ਧੜਾਧੜ ਖੋਲ੍ਹੇ ਗਏ ਹਨ ਟੀਵੀ ਚੈਨਲਾਂ ’ਤੇ ਫ਼ਿਲਮਾਂ, ਸੀਰੀਅਲਾਂ, ਇਸ਼ਤਿਹਾਰਾਂ ਰਾਹੀਂ ਜਿਸ ਤਰ੍ਹਾਂ ਦਾ ਮਨੋਰੰਜਨ ਪਰੋਸਿਆ ਜਾ ਰਿਹਾ ਹੈ ਉਸ ਨੇ ਨੌਜਵਾਨ ਪੀੜ੍ਹੀ ਲਈ ਆਦਰਸ਼ ਨਾਂਅ ਦੀ ਕੋਈ ਚੀਜ ਛੱਡੀ ਹੀ ਨਹੀਂ ਸੋਸ਼ਲ ਮੀਡੀਆ ’ਤੇ ਇਹਨਾਂ ਚੀਜ਼ਾਂ ਦਾ ਸਮੁੰਦਰ ਵਹਿ ਰਿਹਾ ਹੈ

ਪਰ ਸਿਰਫ ਸੋਸ਼ਲ ਮੀਡੀਆ ਦਾ ਹੀ ਨਹੀਂ ਸਗੋਂ ਮਨੋਰੰਜਨ ਦੇ ਉਹਨਾਂ ਰੂਪਾਂ ਦਾ ਵੀ ਪੂਰਾ ਕਸੂਰ ਹੈ ਜਿਨ੍ਹਾਂ ਨੂੰ ਸਰਕਾਰਾਂ ਦੀ ਮਨਜ਼ੂਰੀ ਮਿਲ ਕੇ ਪ੍ਰਸਾਰਿਤ ਕੀਤਾ ਜਾਂਦਾ ਹੈ ਇਸ ਹਿਸਾਬ ਨਾਲ ਬੁਰਾਈਆਂ ਨੂੰ ਮਨਜ਼ੂਰੀ ਦਿੱਤੀ ਜਾਂਦੀ ਹੈ ਜਿਸ ਨਾਲ ਅਪਰਾਧ ਪੈਦਾ ਹੁੰਦਾ ਹੈ ਇਸ ਗੱਲ ’ਤੇ ਵੀ ਗੌਰ ਹੋਣੀ ਚਾਹੀਦੀ ਹੈ ਕਿ ਅਪਰਾਧ ਪੈਦਾ ਕਰਨ ਵਾਲੇ ਕਾਰਨਾਂ ਤੇ ਹਾਲਾਤਾਂ ਲਈ ਕੌਣ ਜ਼ਿੰਮੇਵਾਰ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ