ਮਹਾਂ ਪਰਉਪਕਾਰ ਮਹੀਨਾ : ਇਕਲੌਤਾ ਲੜਕਾ ਹੋਣ ਕਾਰਨ ਘਰ ਵਾਲਿਆਂ ਦਾ ਲਾਡਲਾ ਹੈ, ਪਰ ਮਾਲਿਕ ਦੀ ਮਿਹਰ ਦੁਆਰਾ ਚੰਗੇ ਰਸਤੇ ’ਤੇ ਲੱਗਿਆ ਹੋਇਆ
ਬੀਕਾਨੇਰ ਫੇਰੀ ਦੌਰਾਨ ਇੱਕ ਦਿਨ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਆਪਣੇ ਕਮਰੇ ਵਿਚ ਬੈਠੇ ਹੋਏ ਸਨ, ਜਿੱਥੇ ਦੋ ਸੇਵਾਦਾਰ ਵੀ ਆਪ ਦੀ ਹਜ਼ੂਰੀ ਵਿਚ ਬੈਠੇ ਸਨ ਇਸ ਦੌਰਾਨ ਆਪ ਜੀ (ਪੂਜਨੀਕ ਹਜ਼ੂਰ ਪਿਤਾ ਜੀ) ਨੂੰ ਯਾਦ ਕਰਦੇ ਹੋਏ ਆਪ ਜੀ ਨੇ ਫਰਮਾਇਆ ਕਿ ‘‘ਗੁਰਮੀਤ ਸਿੰਘ (ਗੁਰਗੱਦੀ ਤੋਂ ਪਹਿਲਾਂ ਦਾ ਨਾਂਅ) ਬੜਾ ਹਸਮੁੱਖ ਹੈ, ਜਦੋਂ ਵੀ ਦੇਖੋ ਹੱਸਦਾ ਰਹਿੰਦਾ ਹੈ, ਖਰਚੀਲਾ ਵੀ ਬਹੁਤ ਹੈ, ਹਾਲਾਂਕਿ ਉਹ ਸਾਰਾ ਖਰਚ ਪਰਮਾਰਥ ਲਈ ਹੀ ਕਰਦਾ ਹੈ ਇਸ ਨੂੰ ਕਿਹਾ ਕਰੋ ਕਿ ਇੰਨਾ ਖ਼ਰਚ ਨਾ ਕਰਿਆ ਕਰੇ ਇਕਲੌਤਾ ਲੜਕਾ ਹੋਣ ਕਾਰਨ ਘਰ ਵਾਲਿਆਂ ਦਾ ਲਾਡਲਾ ਹੈ, ਪਰ ਮਾਲਿਕ ਦੀ ਮਿਹਰ ਦੁਆਰਾ ਚੰਗੇ ਰਸਤੇ ’ਤੇ ਲੱਗਿਆ ਹੋਇਆ ਹੈ’’ (Maha Paropkar Month)
ਪਰਮ ਪਿਤਾ ਜੀ ਹਮੇਸ਼ਾ ਪੂਜਨੀਕ ਗੁਰੂ ਜੀ ਦੀ ਚਿੰਤਾ ਕਰਿਆ ਕਰਦੇ ਇੱਕ ਦਿਨ ਦੀ ਗੱਲ ਹੈ ਜਦੋਂ ਆਪ ਜੀ ਕੁਝ ਸਾਮਾਨ ਖਰੀਦਣ ਬਜ਼ਾਰ ਗਏ ਹੋਏ ਸਨ ਜਦੋਂ ਆਪ ਜੀ ਬਹੁਤ ਦੇਰ ਤੱਕ ਵਾਪਸ ਨਾ ਆਏ ਤਾਂ ਪੂਜਨੀਕ ਪਰਮ ਪਿਤਾ ਜੀ ਬਾਹਰ ਸੰਗਤ ਵਿਚ ਹੀ ਬੈਠੇ ਰਹੇ ਅਤੇ ਵਾਰ-ਵਾਰ ਇਹੀ ਫਰਮਾ ਰਹੇ ਸਨ, ‘‘ਹੁਣ ਤੱਕ ਤਾਂ ਉਨ੍ਹਾਂ ਨੂੰ ਆ ਜਾਣਾ ਚਾਹੀਦਾ ਸੀ, ਪਤਾ ਨਹੀਂ ਇੰਨੀ ਦੇਰ ਕਿਉਂ ਲਾ ਦਿੱਤੀ’’ ਉਦੋਂ ਆਪ ਜੀ ਉੱਥੇ ਪਹੁੰਚ ਗਏ ਪਰਮ ਪਿਤਾ ਜੀ ਨੇ ਫਰਮਾਇਆ, ‘‘ਭਾਈ ਅਸੀਂ ਤੁਹਾਡੀ ਉਡੀਕ ਵਿਚ ਹੀ ਬੈਠੇ ਸੀ ਇੰਨੀ ਦੇਰ ਨਾ ਲਾਇਆ ਕਰੋ, ਸਾਨੂੰ ਤੁਹਾਡੀ ਫਿਕਰ ਹੋ ਜਾਂਦੀ ਹੈ’’
ਜਦੋਂ ਪੂਜਨੀਕ ਗੁਰੂ ਜੀ ਨੂੰ ਦੇਖ, ਖਿੜ ਗਏ ਪੂਜਨੀਕ ਪਰਮ ਪਿਤਾ ਜੀ
17 ਮਈ ਸੰਨ 1989 ਦੁਪਹਿਰ ਡੇਢ ਵਜੇ ਪੂਜਨੀਕ ਪਰਮ ਪਿਤਾ ਜੀ ਆਪਣੀ ਗੱਡੀ ’ਚ ਬੈਠ ਕੇ ਮਲੋਟ ਤੋਂ ਬਠਿੰਡਾ ਲਈ ਰਵਾਨਾ ਹੋਏ ਬਠਿੰਡਾ ਪਹੁੰਚ ਕੇ ਆਪ ਜੀ ਇੱਕ ਸਤਿਸੰਗੀ ਦੇ ਘਰ ਠਹਿਰੇ ਉੱਥੇ ਕਈ ਚੰਗੇ ਡਾਕਟਰਾਂ ਤੋਂ ਪੂਜਨੀਕ ਪਰਮ ਪਿਤਾ ਜੀ ਦੀ ਸਿਹਤ ਦੀ ਜਾਂਚ ਕਰਵਾਈ ਗਈ, ਪਰ ਕਿਸੇ ਨੂੰ ਕੁਝ ਸਮਝ ਨਹੀਂ ਆਇਆ ਉੱਥੇ ਜਦੋਂ ਸਾਧ-ਸੰਗਤ ਨੂੰ ਇਹ ਪਤਾ ਲੱਗਾ ਕਿ ਪੂਜਨੀਕ ਪਰਮ ਪਿਤਾ ਜੀ ਬਠਿੰਡਾ ’ਚ ਠਹਿਰੇ ਹੋਏ ਹਨ ਤਾਂ ਆਸ-ਪਾਸ ਦੀ ਸਾਰੀ ਸਾਧ-ਸੰਗਤ ਦਰਸ਼ਨਾਂ ਲਈ ਆਉਣ ਲੱਗੀ।
ਇਹ ਵੀ ਪੜ੍ਹੋ : ਪਵਿੱਤਰ ਬਚਨ ਸੱਚ ਹੋਏ ਅਸੀਂ ਸਾਂ, ਅਸੀਂ ਹਾਂ, ਅਸੀਂ ਹੀ ਰਹਾਂਗੇ
ਇਸ ਦੌਰਾਨ ਸ੍ਰੀ ਗੁਰੂਸਰ ਮੋਡੀਆ, ਜਿਲ੍ਹਾ ਸ੍ਰੀ ਗੰਗਾਨਗਰ ਤੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (ਗੁਰਗੱਦੀ ਮਿਲਣ ਤੋਂ ਪਹਿਲਾਂ) ਵੀ ਪਰਮ ਪਿਤਾ ਜੀ ਨੂੰ ਮਿਲਣ ਲਈ ਪਹੁੰਚੇ ਪੂਜਨੀਕ ਪਰਮ ਪਿਤਾ ਜੀ ਆਪ ਜੀ ਦੇ ਆਉਂਦਿਆਂ ਹੀ ਪਲੰਘ ਤੋਂ ਉੱਠ ਕੇ ਬੈਠ ਗਏ ਜਿਵੇਂ ਹੀ ਆਪ ਜੀ ਪੂਜਨੀਕ ਪਰਮ ਪਿਤਾ ਜੀ ਕੋਲ ਪਹੁੰਚੇ ਤਾਂ ਪੂਜਨੀਕ ਪਰਮ ਪਿਤਾ ਜੀ ਦਾ ਚਿਹਰਾ ਖੁਸ਼ੀ ਨਾਲ ਖਿੜ ਉੱਠਿਆ ਅਤੇ ਅਜਿਹਾ ਮਹਿਸੂਸ ਹੋਇਆ ਜਿਵੇਂ ਪੂਜਨੀਕ ਪਰਮ ਪਿਤਾ ਜੀ ਨੂੰ ਕੋਈ ਸਰੀਰਕ ਦਿੱਕਤ ਸੀ ਹੀ ਨਹੀਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਪੂਜਨੀਕ ਪਰਮ ਪਿਤਾ ਜੀ ਦੇ ਨਾਲ ਲੰਮੇ ਸਮੇਂ ਤੱਕ ਖੂਬ ਗੱਲਾਂ ਕਰਦੇ ਰਹੇ ਉੱਥੇ ਮੌਜੂਦ ਸਾਰੇ ਜਿੰਮੇਵਾਰ ਇਸ ਦ੍ਰਿਸ਼ ਨੂੰ ਦੇਖ ਕੇ ਹੈਰਾਨ ਸਨ ਕਿ ਜ਼ਿਆਦਾ ਕਮਜ਼ੋਰੀ ਦੀ ਵਜ੍ਹਾ ਨਾਲ ਜਿੱਥੇ ਪੂਜਨੀਕ ਪਰਮ ਪਿਤਾ ਜੀ ਨੂੰ ਇੱਕ-ਦੋ ਸੇਵਾਦਾਰ ਸਹਾਰਾ ਦੇ ਕੇ ਬਿਠਾਇਆ ਕਰਦੇ ਸਨ, ਪਰ ਅੱਜ ਪੂਜਨੀਕ ਪਰਮ ਪਿਤਾ ਜੀ ਖੁਦ ਹੀ ਉੱਠ ਕੇ ਬੈਠ ਗਏ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ