ਤੀਜੇ ਟੀ-20 ’ਚ ਇੰਗਲੈਂਡ ਤੋਂ ਹਾਰੀ ਭਾਰਤੀ ਮਹਿਲਾ ਟੀਮ , ਲੜੀ ਵੀ 1-2 ਨਾਲ ਗੁਆਈ

(ਏਜੰਸੀ)
ਬਿ੍ਰਸਟਲ । ਭਾਰਤੀ ਮਹਿਲਾ ਕ੍ਰਿਕਟ ਟੀਮ ਇੰਗਲੈਂਡ ਖਿਲਾਫ ਤਿੰਨ ਟੀ-20 ਮੈਚਾਂ ਦੀ ਸੀਰੀਜ਼ 1-2 ਨਾਲ ਹਾਰ ਗਈ ਹੈ। ਇੰਗਲੈਂਡ ਨੇ ਬੁੱਧਵਾਰ ਨੂੰ ਖੇਡਿਆ ਗਿਆ ਆਖਰੀ ਟੀ-20 7 ਵਿਕਟਾਂ ਨਾਲ ਜਿੱਤ ਲਿਆ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤੀ ਟੀਮ 20 ਓਵਰਾਂ ‘ਚ 8 ਵਿਕਟਾਂ ਦੇ ਨੁਕਸਾਨ ‘ਤੇ 122 ਦੌੜਾਂ ਹੀ ਬਣਾ ਸਕੀ। ਇੰਗਲੈਂਡ ਦੀ ਟੀਮ ਨੇ 18.2 ਓਵਰਾਂ ‘ਚ 3 ਵਿਕਟਾਂ ਦੇ ਨੁਕਸਾਨ ‘ਤੇ ਟੀਚਾ ਹਾਸਲ ਕਰ ਲਿਆ।

ਅੱਧੀ ਭਾਰਤੀ ਟੀਮ 35 ਦੌੜਾਂ ’ਤੇ ਹੀ ਪਵੇਲਿਅਨ ਵਾਪਸ ਪਰਤ ਗਈ ਸੀ

ਪਹਿਲਾਂ ਬੱਲੇਬਾਜ਼ੀ ਕਰਨ ਆਈ ਭਾਰਤੀ ਟੀਮ ਦੀ ਸ਼ੁਰੂਆਤ ਵਧੀਆ ਨਹੀਂ ਰਹੀ। 11 ਦੌੜਾਂ ’ਤੇ ਹੀ ਓਪਨਰ ਸ਼ੈਫਾਲੀ ਵਰਮਾ ਪਵੇਲਿਅਨ ਵਾਪਸ ਚਲੀ ਗਈ। ਉਸ ਤੋਂ ਬੱਲੇਬਾਜ਼ਾਂ ਦੇ ਆਉਟ ਹੋਣ ਦਾ ਸਿਲਸਿਲਾ ਜਾਰੀ ਰਿਹਾ। ਸਮਰਿਤੀ ਮੰਧਾਨਾ 8 ਗੇਂਦਾਂ ’ਚ 9 ਦੌੜਾਂ ਬਣਾ ਕੇ ਆਉਟ ਹੋ ਗਈ। ਉਸ ਸਮੇਂ ਭਾਰਤੀ ਟੀਮ ਦਾ ਸਕੋਰ 15 ਦੌੜਾਂ ਹੀ ਸੀ। ਨਾਲ ਹੀ ਬੱਲੇਬਾਜ਼ੀ ਕਰਨ ਆਈ ਮੇਘਨਾ ਵੀ 9 ਗੇਂਦਾਂ ਹੀ ਖੇਡ ਸਕੀ ਤੇ ਬਿਨਾਂ ਦੌੜਾਂ ਬਣਾਏ ਹੀ ਆਉਟ ਹੋ ਗਈ । ਕਪਤਾਨ ਹਰਮਨਪ੍ਰੀਤ ਕੌਰ ਵੀ 14 ਗੇਂਦਾਂ ਦਾ ਸਾਹਮਣਾ ਕਰਕੇ 5 ਦੌੜਾਂ ਹੀ ਬਣਾ ਪਾਈ। ਇਸ ਤਰ੍ਹਾਂ 35 ਦੌੜਾਂ ’ਤੇ ਭਾਰਤ ਦੀ ਅੱਧੀ ਟੀਮ ਵਾਪਸ ਜਾ ਚੁੱਕੀ ਸੀ। ਨਾਲ ਹੀ 6 ਭਾਰਤੀ ਖਿਡਾਰੀਆਂ ਨੂੰ ਮਿਲਾ ਕੇ ਸਿਰਫ 27 ਦੌੜਾਂ ਹੀ ਬਣਾ ਸਕੀ ਸੀ। ਹਾਲਾਂਕਿ ਦੀਪਤੀ ਸ਼ਰਮਾ ਅਤੇ ਰਿਚਾ ਘੋਸ਼ ਨੇ ਪਾਰੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ। ਦੀਪਤੀ ਨੇ 25 ਗੇਂਦਾਂ ਦਾ ਸਾਹਮਣਾ ਕਰਕੇ 24 ਦੌੜਾਂ ਅਤੇ ਰਿਚਾ ਘੋਸ਼ ਨੇ 22 ਗੇਂਦਾਂ ਦਾ ਸਾਹਮਣਾ ਕਰਕੇ 33 ਦੌੜਾਂ ਦੀ ਪਾਰੀ ਖੇਡੀ। ਪੂਜਾ ਵਸਤਰਾਕਰ ਨੇ ਨਾਬਾਦ 19 ਦੌੜਾਂ ਬਣਾਇਆਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ