ਖੇਤੀ ਵਿਗਿਆਨੀ ਬਣ ਕੇ ਬਣਾਓ ਉੱਜਵਲ ਭਵਿੱਖ
ਭਾਰਤ ਇੱਕ ਖੇਤੀ ਪ੍ਰਧਾਨ ਦੇਸ਼ ਹੈ, ਇੱਥੇ ਜ਼ਿਆਦਾਤਰ ਲੋਕ ਖੇਤੀ ਦਾ ਕੰਮ ਕਰਕੇ ਆਪਣਾ ਜੀਵਨ ਬਤੀਤ ਕਰਦੇ ਹਨ, ਇਸ ਦੇ ਨਾਲ ਹੀ ਭਾਰਤ ’ਚ ਬੇਰੁਜਗਾਰੀ ਇੱਕ ਪ੍ਰਮੁੱਖ ਸਮੱਸਿਆ ਹੈ, ਜਿਸ ਨੇ ਵਰਤਮਾਨ ਸਮੇਂ ’ਚ ਲਗਭਗ ਨੌਜਵਾਨ ਵਰਗ ਦਾ ਧਿਆਨ ਖੇਤੀਬਾੜੀ ਵੱਲ ਖਿੱਚਿਆ ਹੈ ਸਰਕਾਰ ਵੀ ਨੌਜਵਾਨਾਂ ਨੂੰ ਖੇਤੀਬਾੜੀ ’ਚ ਸਹਾਇਤਾ ਪ੍ਰਦਾਨ ਕਰਦੀ ਹੈ ਜੇਕਰ ਤੁਸੀਂ ਪੇਂਡੂ ਮਾਹੌਲ ਨੂੰ ਚੰਗੀ ਤਰ੍ਹਾਂ ਸਮਝਦੇ ਹੋ, ਤਾਂ ਤੁਸੀਂ ਖੇਤੀ ਵਿਗਿਆਨੀ ਦੇ ਰੂਪ ’ਚ ਭਾਰਤ ਦੇ ਕਿਸਾਨਾਂ ਦੀ ਮੱਦਦ ਕਰ ਸਕਦੇ ਹੋ ਤੇ ਇਸ ਨੂੰ ਇੱਕ ਚੰਗੇ ਕੈਰੀਅਰ ਦੇ ਰੂਪ ’ਚ ਚੁਣ ਸਕਦੇ ਹੋ
ਖੇਤੀ ਵਿਗਿਆਨੀ ਬਣਨ ਲਈ ਲੋੜੀਂਦੀ ਯੋਗਤਾ:
ਇੱਕ ਖੇਤੀ ਵਿਗਿਆਨੀ ਬਣਨ ਲਈ ਤੁਹਾਨੂੰ 12ਵੀਂ ਜਮਾਤ ਦੀ ਪ੍ਰੀਖਿਆ ਪਾਸ ਕਰਨੀ ਪਵੇਗੀ। ਇਸ ਤੋਂ ਬਾਅਦ ਤੁਸੀਂ ਬੀਐਸਸੀ ਐਗਰੀਕਲਚਰ ਵਿੱਚ ਦਾਖਲਾ ਲੈ ਸਕਦੇ ਹੋ, ਇਸ ਵਿੱਚ ਤੁਸੀਂ ਐਗਰੀਕਲਚਰ, ਵੈਟਰਨਰੀ ਸਾਇੰਸ, ਐਗਰੀਕਲਚਰਲ ਇੰਜੀਨੀਅਰਿੰਗ, ਫਾਰੈਸਟ, ਬਾਗਬਾਨੀ, ਫੂਡ ਸਾਇੰਸ ਅਤੇ ਹੋਮ ਸਾਇੰਸ ਵਿੱਚੋਂ ਕੋਈ ਵੀ ਇੱਕ ਵਿਸ਼ਾ ਲੈ ਸਕਦੇ ਹੋ। ਸਫਲਤਾਪੂਰਵਕ ਡਿਗਰੀ ਪੂਰੀ ਕਰਨ ਤੋਂ ਬਾਅਦ ਤੁਸੀਂ ਇਸ ਖੇਤਰ ਵਿੱਚ ਮਾਸਟਰ ਕੋਰਸ ਵਿੱਚ ਦਾਖਲਾ ਲੈ ਸਕਦੇ ਹੋ, ਮਾਸਟਰਜ਼ ਤੋਂ ਬਾਅਦ ਤੁਸੀਂ ਪੀਐਚਡੀ ਵੀ ਕਰ ਸਕਦੇ ਹੋ। ਪੀਐਚਡੀ ਕਰਨ ਤੋਂ ਬਾਅਦ, ਤੁਸੀਂ ਇੱਕ ਖੇਤੀ ਵਿਗਿਆਨੀ ਬਣਨ ਲਈ ਕਿਸੇ ਵੀ ਖੋਜ ਕੇਂਦਰ ਵਿੱਚ ਸ਼ਾਮਲ ਹੋ ਸਕਦੇ ਹੋ।
ਖੇਤੀ ਵਿਗਿਆਨੀ ਬਣਨ ਦੀ ਪ੍ਰਕਿਰਿਆ:
ਜੇਕਰ ਤੁਸੀਂ ਖੇਤੀਬਾੜੀ ਵਿਗਿਆਨੀ ਬਣਨਾ ਚਾਹੁੰਦੇ ਹੋ, ਤਾਂ ਤੁਹਾਨੂੰ ਹਾਈ ਸਕੂਲ ਤੋਂ ਹੀ ਇਸ ਦੀ ਤਿਆਰੀ ਸ਼ੁਰੂ ਕਰ ਲੈਣੀ ਚਾਹੀਦੀ ਹੈ, ਤੁਹਾਨੂੰ ਹਾਈ ਸਕੂਲ ਵਿੱਚ ਖੇਤੀ ਵਿਗਿਆਨ ਦਾ ਵਿਸ਼ਾ ਲੈਣਾ ਚਾਹੀਦਾ ਹੈ, ਉਸ ਤੋਂ ਬਾਅਦ ਤੁਸੀਂ ਇੰਟਰਮੀਡੀਏਟ ਖੇਤੀ ਵਿਗਿਆਨ ’ਚ ਕਰੋ ਅਤੇ ਚੰਗੇ ਅੰਕ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰੋ।
ਇੰਟਰ ਵਿੱਚ ਚੰਗੇ ਅੰਕ ਪ੍ਰਾਪਤ ਕਰਨ ਤੋਂ ਬਾਅਦ ਤੁਸੀਂ ਆਪਣੀ ਨਜ਼ਦੀਕੀ ਖੇਤੀਬਾੜੀ ਯੂਨੀਵਰਸਿਟੀ ਵਿੱਚ ਦਾਖਲਾ ਲੈ ਸਕਦੇ ਹੋ। ਇਸ ਲਈ ਤੁਹਾਨੂੰ ਦਾਖ਼ਲਾ ਪ੍ਰੀਖਿਆ ਦੇਣੀ ਪੈ ਸਕਦੀ ਹੈ। ਦਾਖਲਾ ਲੈਣ ਤੋਂ ਬਾਅਦ ਤੁਸੀਂ ਉਹੀ ਵਿਸ਼ਿਆਂ ਦੀ ਚੋਣ ਕਰਦੇ ਹੋ ਜਿਨ੍ਹਾਂ ਵਿੱਚ ਤੁਹਾਡੀ ਦਿਲਚਸਪੀ ਵੱਧ ਹੈ, ਇਸ ਨੂੰ ਸਫਲਤਾਪੂਰਵਕ ਕਰਨ ਤੋਂ ਬਾਅਦ ਤੁਸੀਂ ਉਸ ਵਿਸ਼ੇ ਵਿੱਚ ਗ੍ਰੈਜੂਏਟ ਹੋ ਜਾਓਗੇ।
ਗ੍ਰੈਜੂਏਸ਼ਨ ਕਰਨ ਤੋਂ ਬਾਅਦ ਤੁਸੀਂ ਮਾਸਟਰਜ਼ ’ਚ ਦਾਖਲਾ ਲਓ, ਇੱਥੇ ਤੁਸੀਂ ਉਸੇ ਵਿਸ਼ੇ ਦੀ ਚੋਣ ਕਰੋ ਜਿਸ ’ਚ ਤੁਹਾਡੀ ਦਿਲਚਸਪੀ ਹੈ। ਇਸ ਨੂੰ ਪਾਸ ਕਰਨ ਲਈ ਤੁਹਾਨੂੰ ਦੋ ਸਾਲ ਲੱਗਣਗੇ। ਇਸ ਇਮਤਿਹਾਨ ਵਿੱਚ ਤੁਹਾਡੇ 55 ਫੀਸਦੀ ਅੰਕ ਹੋਣਾ ਲਾਜ਼ਮੀ ਹੈ, ਨਹੀਂ ਤਾਂ ਤੁਸੀਂ ਅਗਲੇਰੀ ਪੜ੍ਹਾਈ ਵਿੱਚ ਹਿੱਸਾ ਲੈਣ ਦੇ ਯੋਗ ਨਹੀਂ ਹੋਵੋਗੇ।
ਮਾਸਟਰਜ਼ ਵਿੱਚ 55% ਅੰਕ ਪ੍ਰਾਪਤ ਕਰਨ ਤੋਂ ਬਾਅਦ, ਤੁਸੀਂ ਨੈੱਟ ਦੀ ਪ੍ਰੀਖਿਆ ਲਈ ਬਿਨੈ ਕਰ ਸਕਦੇ ਹੋ। ਇਸ ਦੇ ਨਾਲ ਵੱਖ-ਵੱਖ ਯੂਨੀਵਰਸਿਟੀਆਂ ਦੁਆਰਾ ਪੀਐਚਡੀ ਕੋਰਸ ਕਰਵਾਏ ਜਾਂਦੇ ਹਨ, ਜਿਸ ਵਿੱਚ ਤੁਸੀਂ ਬਿਨੈ ਕਰ ਸਕਦੇ ਹੋ। ਪੀਐਚਡੀ ਵਿੱਚ ਦਾਖਲੇ ਲਈ ਤੁਹਾਨੂੰ ਦਾਖਲਾ ਪ੍ਰੀਖਿਆ ਵਿੱਚ ਹਿੱਸਾ ਲੈਣਾ ਪੈਂਦਾ ਹੈ, ਜੇਕਰ ਤੁਸੀਂ ਚੰਗੇ ਅੰਕ ਪ੍ਰਾਪਤ ਕਰਦੇ ਹੋ ਤਾਂ ਤੁਹਾਨੂੰ ਪੀਐਚਡੀ ਲਈ ਦਾਖਲਾ ਦਿੱਤਾ ਜਾਵੇਗਾ, ਨਹੀਂ?ਤਾਂ ਨਹੀਂ, ਕਿਉਂਕਿ ਇਸ ਲਈ ਸੀਟਾਂ ਬਹੁਤ ਘੱਟ ਹੁੰਦੀਆਂ ਹਨ।
ਪੀਐਚਡੀ ਵਿੱਚ ਦਾਖਲਾ ਲੈਣ ਤੋਂ ਬਾਅਦ, ਤੁਹਾਨੂੰ ਕਿਸੇ ਪ੍ਰੋਫੈਸਰ ਦੇ ਅੰਡਰ ਕਰ ਦਿੱਤਾ ਜਾਵੇਗਾ, ਤੁਹਾਨੂੰ ਉਸ ਦੀ ਦੇਖ-ਰੇਖ ਵਿੱਚ ਰਿਸਰਚ ਕਰਨੀ ਪਵੇਗੀ। ਰਿਸਰਚ ਦੇ ਸਫਲ ਹੋਣ ਤੋਂ ਬਾਅਦ ਤੁਹਾਨੂੰ ਇੱਕ ਰਿਸਰਚ ਲੇਖ ਪ੍ਰਕਾਸ਼ਿਤ ਕਰਵਾਉਣਾ ਪਏਗਾ, ਜਿਸ ਦੀ ਕਈ ਵਿਗਿਆਨੀਆਂ ਦੁਆਰਾ ਜਾਂਚ ਕੀਤੀ ਜਾਵੇਗੀ। ਜੇਕਰ ਤੁਸੀਂ ਇਹ ਪ੍ਰੀਖਣ ਵਿੱਚ ਸਫਲ ਹੁੰਦੇ ਹੋ, ਤਾਂ ਤੁਹਾਨੂੰ ਯੂਨੀਵਰਸਿਟੀ ਦੁਆਰਾ ਪੀਐਚਡੀ ਦੀ ਡਿਗਰੀ ਪ੍ਰਦਾਨ ਕੀਤੀ ਜਾਵੇਗੀ।
ਪੀਐਚਡੀ ਦੀ ਡਿਗਰੀ ਪ੍ਰਾਪਤ ਕਰਨ ਤੋਂ ਬਾਅਦ ਭਾਰਤੀ ਰਿਸਰਚ ਕੇਂਦਰ ਦੁਆਰਾ ਕੱਢੀ ਗਈ ਸਹਾਇਕ ਵਿਗਿਆਨੀਆਂ ਦੀ ਅਸਾਮੀ ਲਈ ਬਿਨੈ ਕਰ ਸਕਦੇ ਹੋ। ਜੇਕਰ ਤੁਸੀਂ ਚੁਣੇ ਜਾਂਦੇ ਹੋ ਅਤੇ ਤੁਸੀਂ ਚੰਗਾ ਕੰਮ ਕਰਦੇ ਹੋ, ਤਾਂ ਕੁਝ ਸਾਲਾਂ ਵਿੱਚ ਤੁਹਾਨੂੰ ਸਰਕਾਰ ਦੁਆਰਾ ਤਰੱਕੀ ਦੇ ਕੇ ਇੱਕ ਖੇਤੀ ਵਿਗਿਆਨੀ ਦਾ ਅਹੁਦਾ ਪ੍ਰਦਾਨ ਕਰ ਦਿੱਤਾ ਜਾਵੇਗਾ
ਖੇਤੀ ਵਿਗਿਆਨੀ ਲਈ ਮੁੱਖ ਕੋਰਸ
- ਬੀਐਸਸੀ ਐਗਰੀਕਲਚਰ
- ਬੀਐਸਸੀ ਕ੍ਰਾਪ ਫਿਜ਼ੀਓਲਾਜੀ
- ਐਮਐਸਸੀ ਐਗਰੀਕਲਚਰ
- ਐਮਐਸਸੀ (ਐਗਰੀਕਲਚਰ ਬੋਟਨੀ/ਬਾਇਓਲਾਜ਼ੀਕਲ ਸਾਇੰਸੇਜ਼)
- ਐਮਬੀਏ ਇਨ ਐਗਰੀ-ਬਿਜ਼ਨਸ ਮੈਨੇਜਮੈਂਟ
- ਡਿਪਲੋਮਾ ਇਨ ਫੂਡ ਪ੍ਰੋਸੈਸਿੰਗ
- ਡਿਪਲੋਮਾ ਇਨ ਐਗਰੀਕਲਚਰ ਤੇ ਐਲਾਇਡ ਪ੍ਰੈਕਟੀਸੇਜ਼
- ਸਰਟੀਫਿਕੇਟ ਕੋਰਸੇਜ਼ ਇਨ ਐਗਰੀਕਲਚਰ (ਇੱਕ ਸਾਲਾ)
- ਸਰਟੀਫਿਕੇਟ ਇਨ ਐਗਰੀਕਲਚਰ ਸਾਇੰਸ
- ਸਰਟੀਫਿਕੇਟ ਕੋਰਸੇਜ਼ ਇਨ ਫੂਡ ਐਂਡ ਬੈਵਰੀਜ ਸਰਵਿਸ
- ਸਰਟੀਫਿਕੇਟ ਕੋਰਸ ਇਨ ਬਾਇਓ-ਫਰਟੀਲਾਈਜ਼ਰ ਪ੍ਰੋਡਕਸ਼ਨ
- ਡਿਪਲੋਮਾ ਇਨ ਕੋਰਸ਼ੇਜ਼ ਐਗਰੀਕਲਚਰ (2 ਸਾਲਾ)
ਬੈਚਲਰ ਕੋਰਸੇਜ਼ ਇਨ ਐਗਰੀਕਲਚਰ (ਤਿੰਨ ਸਾਲਾ)
- ਬੈਚਲਰ ਆਫ਼ ਸਾਇੰਸ ਇਨ ਐਗਰੀਕਲਚਰ
- ਬੈਚਲਰ ਆਫ ਸਾਇੰਸ (ਆਨਰ) ਇਨ ਐਗਰੀਕਲਚਰ
ਬੈਚਲਰ ਆਫ ਸਾਇੰਸ ਇਨ ਕਰਾਪ ਫਿਜ਼ੀਓਲਾਜੀ - ਮਾਸਟਰ ਕੋਰਸੇਜ਼ ਇਨ ਐਗਰੀਕਲਚਰ (2 ਸਾਲਾ)
- ਮਾਸਟਰ ਆਫ ਸਾਇੰਸ ਐਗਰੀਕਲਚਰ
- ਮਾਸਟਰ ਆਫ ਸਾਇੰਸ ਬਾਇਓਲਾਜ਼ੀਕਲ ਸਾਇੰਸੇਜ
- ਮਾਸਟਰ ਆਫ ਸਾਇੰਸ ਇਨ ਐਗਰੀਕਲਚਰ ਬੋਟਰੀ
- ਡਾਕਟਰਲ ਕੋਰਸੇਜ਼ ਇਨ ਐਗਰੀਕਲਚਰ (3 ਸਾਲਾ)
- ਡਾਕਟਰ ਆਫ ਫਿਲਾਸਫੀ ਇਨ ਐਗਰੀਕਲਚਰ
- ਡਾਕਟਰ ਆਫ ਫਿਲਾਸਫੀ ਇਨ ਐਗਰੀਕਲਚਰ ਬਾਇਓਟੈਕਨਾਲੋਜੀ
ਡਾਕਟਰ ਆਫ ਫਿਲਾਸਫੀ ਇਨ ਐਗਰੀਕਲਚਰ ਐਂਟੋਮੋਲੋਜੀ
ਕੁਝ ਮੁੱਖ ਖੇਤੀਬਾੜੀ ਯੂਨੀਵਰਸਿਟੀਆਂ:
- ਆਚਾਰੀਆ ਐਨ.ਜੀ. ਰੰਗਾ ਐਗਰੀਕਲਚਰਲ ਯੂਨੀਵਰਸਿਟੀ, (ਏਐਨਜੀਆਰਏਯੂ), ਹੈਦਰਾਬਾਦ, ਆਂਧਰਾ ਪ੍ਰਦੇਸ਼
- ਐਗਰੀਕਲਚਰ ਯੂਨੀਵਰਸਿਟੀ, ਉਦੈਪੁਰ
- ਆਣੰਦ, ਐਗਰੀਕਲਚਰਲ ਯੂਨੀਵਰਸਿਟੀ, ਆਣੰਦ, ਗੁਜਰਾਤ
- ਕੇਂਦਰੀ ਐਗਰੀਕਲਚਰਲ ਯੂਨੀਵਰਸਿਟੀ (ਸੀਏਯੂ), ਇੰਫਾਲ, ਮਣੀਪੁਰ
- ਡਾ. ਯਸ਼ਵੰਤ ਸਿੰਘ ਪਰਮਾਰ ਬਾਗਬਾਨੀ ਅਤੇ ਜੰਗਲਾਤ (ਆਈਐੱਸਪੀਯੂਐਚ ਐਂਡ ਈ), ਹਿਮਾਚਲ ਪ੍ਰਦੇਸ਼
- ਗੋਵਿੰਦ ਵੱਲਭ ਪੰਤ ਖੇਤੀਬਾੜੀ ਯੂਨੀਵਰਸਿਟੀ ਆਫ ਐਗਰੀਕਲਚਰ ਐਂਡ ਟੈਕਨਾਲੋਜੀ (ਜੀਵੀਪੀਏਯੂ ਐਂਡ ਟੀ) ਪੰਤਨਗਰ, ਉੱਤਰ ਪ੍ਰਦੇਸ਼
- ਗੁਜਰਾਤ ਐਗਰੀਕਲਚਰਲ ਯੂਨੀਵਰਸਿਟੀ, ਸਰਦਾਰ ਕਿ੍ਰਸ਼ੀ ਨਗਰ, ਦਾਂਤੀਬਾੜਾ (ਬਨਾਸਕਾਂਠਾ)
- ਭਾਰਤੀ ਖੇਤੀ ਰਿਸਰਚ ਸੰਸਥਾਨ, ਨਵੀਂ ਦਿੱਲੀ
- ਭਾਰਤੀ ਵੈਟਰਨਰੀ ਰਿਸਰਚ ਇੰਸਟੀਚਿਊਟ, ਇੱਜਤਨਗਰ
- ਇੰਦਰਾ ਗਾਂਧੀ ਖੇਤੀਬਾੜੀ ਯੂਨੀਵਰਸਿਟੀ (ਆਈਜੀਕੇਵੀਵੀ), ਕਿ੍ਰਸ਼ਕਨਗਰ, ਰਾਏਪੁਰ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ