ਵਾਤਾਵਰਨ ਸੁਰੱਖਿਆ ਨਾਲ ਜੁੜੀ ਹੈ ਮਨੁੱਖੀ ਹੋਂਦ

Environment

ਵਾਤਾਵਰਨ ਸੁਰੱਖਿਆ ਨਾਲ ਜੁੜੀ ਹੈ ਮਨੁੱਖੀ ਹੋਂਦ

ਕਦੇ ਤੁਸੀਂ ਇਹ ਕਲਪਨਾ ਕੀਤੀ ਹੈ ਕਿ ਜੇਕਰ ਬਾਜ਼ਾਰ ’ਚ ਜਾਣ ’ਤੇ ਤੁਹਾਨੂੰ ਸਬਜ਼ੀਆਂ, ਅਨਾਜ ਅਤੇ ਫਲ ਵਗੈਰਾ ਨਾ ਮਿਲਣ ਤਾਂ ਤੁਹਾਨੂੰ ਕਿਵੇਂ ਲੱਗੇਗਾ? ਗੱਲ ਹਾਲੇ ਐਨੀ ਗੰਭੀਰ ਸਥਿਤੀ ’ਚ ਨਹੀਂ ਪਹੁੰਚੀ, ਪਰ ਜੇਕਰ ਸਮਾਂ ਰਹਿੰਦੇ ਧਿਆਨ ਨਾ ਦਿੱਤਾ ਗਿਆ ਤਾਂ ਉਪਰੋਕਤ ਹਾਲਾਤ ਜਲਦੀ ਹੀ ਪੈਦਾ ਹੋ ਸਕਦੇ ਹਨ ਸਦੀਆਂ ਤੋਂ ਮਨੁੱਖ ਰੁੱਖਾਂ-ਪੌਦਿਆਂ ਦੇ ਗੁਣਾਂ ਤੋਂ ਵਾਕਿਫ਼ ਰਿਹਾ ਹੈ ਅਤੇ ਅੱਜ ਵਿਕਾਸ ਦੀ ਅੰਨ੍ਹੀ ਦੌੜ ਵਿਚ ਕੁਦਰਤ ਦੀ ਇਸ ਅਨਮੋਲ ਦੇਣ ਨੂੰ ਅਸੀਂ ਪੈਰਾਂ ਹੇਠ ਰੋਲਦੇ ਜਾ ਰਹੇ ਹਾਂ

ਕੁਦਰਤ ਦੇ ਅਨਮੋਲ ਤੋਹਫ਼ੇ ਰੁੱਖਾਂ ਨੇ ਆਦਮੀ ਨੂੰ ਸਾਹ ਲੈਣ ਲਈ ਸਾਫ਼ ਹਵਾ (ਆਕਸੀਜ਼ਨ) ਮੁਹੱਈਆ ਕਰਵਾਈ ਹੈ ਤਾਂ ਪਹਿਨਣ ਲਈ ਕੱਪੜੇ ਦਾ ਰੇਸ਼ਾ ਵੀ ਸੁੰਦਰਤਾ ਦੇਖਣ ਨੂੰ ਤਰਸਦੀਆਂ ਅੱਖਾਂ ਨੂੰ ਸਕੂਨ ਪਹੁੰਚਾਇਆ ਹੈ ਤਾਂ ਧਰਤੀ ਦੀ ਹਿੱਕ ਨੂੰ ਪਾਟਣ ਤੋਂ ਬਚਾਉਣ ਦਾ ਜਿੰਮਾ ਵੀ ਚੁੱਕਿਆ ਹੈ ਸੁਰੱਖਿਆ ਦੀਆਂ ਨੀਤੀਆਂ ਦੋਮੁਖੀ ਹੋ ਸਕਦੀਆਂ ਹਨ ਪਹਿਲੀ ਨੀਤੀ ਦਾ ਟੀਚਾ ਹੈ, ਰੁੱਖਾਂ-ਪੌਦਿਆਂ ਨੂੰ ਉਨ੍ਹਾਂ ਦੇ ਨਿੱਜੀ ਅਤੇ ਕੁਦਰਤੀ ਵਾਤਾਵਰਨ ’ਚ ਹੀ ਬਚਾਇਆ ਤੇ ਵਿਕਸਿਤ ਹੋਣ ਦਿੱਤਾ ਜਾਵੇ ਦੂਜੀ ਨੀਤੀ ਤਹਿਤ ਰੁੱਖਾਂ-ਪੌਦਿਆਂ ਨੂੰ ਦੂਜੀ ਥਾਂ ਤੋਂ ਲਿਆ ਕੇ ਲਾਇਆ ਜਾਣਾ ਜਾਂ ਵਿਕਸਿਤ ਕੀਤਾ ਜਾਣਾ ਅਤੇ ਸੁਰੱਖਿਅਤ ਰੱਖਣਾ ਸ਼ਾਮਲ ਹੈ

ਪਹਿਲੀ ਰਣਨੀਤੀ ’ਚ ਜੀਵ ਮੰਡਲਾਂ, ਜੰਗਲਾਂ, ਪਾਰਕਾਂ ਆਦਿ ਦਾ ਨਿਰਮਾਣ ਜਾਂ ਰੱਖ-ਰਖਾਅ ਕਰਵਾਉਣਾ ਸ਼ਾਮਲ ਹੈ ਕੁਝ ਸਾਲ ਪਹਿਲਾਂ ਇੱਕ ਨਵਾਂ ਤਰੀਕਾ ਵਿਕਸਿਤ ਕੀਤਾ ਗਿਆ ਇਸ ਤਰੀਕੇ ’ਚ ਬਨਸਪਤੀ ਦੀ ਜੰਗਲ ’ਚ ਹੀ ਚੋਣ ਕਰਨ ਤੋਂ ਬਾਅਦ ਉਸ ਨੂੰ ਉਸ ਥਾਂ ’ਤੇ ਅਸਥਾਈ ਸੁਰੱਖਿਆ ਪ੍ਰਦਾਨ ਕੀਤੀ ਜਾਂਦੀ ਹੈ, ਉੱਥੇ ਵਧ-ਫੁੱਲ ਰਹੀ ਉਸ ਬਨਸਪਤੀ ਦੀ ਰੋਗਾਂ ਤੋਂ ਰੱਖਿਆ ਕੀਤੀ ਜਾਂਦੀ ਹੈ ਲੋੜ ਪੈਣ ’ਤੇ ਬਿਮਾਰ ਪੌਦਿਆਂ ਨੂੰ ਪ੍ਰਯੋਗਸ਼ਾਲਾ ਵਿਚ ਲਿਆ ਕੇ ਉਨ੍ਹਾਂ ਨੂੰ ਰੋਗਮੁਕਤ ਕੀਤਾ ਜਾਂਦਾ ਹੈ ਅਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਫ਼ਿਰ ਮੂਲ ਥਾਂ ’ਤੇ ਲਾ ਦਿੱਤਾ ਜਾਂਦਾ ਹੈ

ਉੱਤਕ ਕਲਚਰ ਦੀ ਅੱਛਾਈ ਇਹ ਹੈ ਕਿ ਉਸ ਵਿਚ ਥਾਂ ਘੱਟ ਘਿਰਦੀ ਹੈ, ਖਰਚ ਘੱਟ ਆਉਂਦਾ ਹੈ ਕੁਦਰਤੀ ਰੋਗਾਂ ਤੋਂ ਸੁਰੱਖਿਆ ਰਹਿੰਦੀ ਹੈ ਅਤੇ ਸਿਹਤਮੰਦ ਬੀਜਾਂ ਦੇ ਅੰਤਰਰਾਸ਼ਟਰੀ ਅਦਾਨ-ਪ੍ਰਦਾਨ ’ਚ ਅਸਾਨੀ ਹੁੰਦੀ ਹੈ, ਪਰ ਕਈ ਮੁਸ਼ਕਲਾਂ ਵੀ ਸਾਹਮਣੇ ਆਉਂਦੀਆਂ ਹਨ ਇਨ੍ਹਾਂ ਮੁਸ਼ਕਲਾਂ ਨੂੰ ਕੁÇਲੰਗ ਨਾਲ ਦੂਰ ਕੀਤਾ ਜਾ ਸਕਦਾ ਹੈ ਕੁਦਰਤੀ ਸਥਾਨ ਤੋਂ ਹਟ ਕੇ ਬਨਸਪਤੀਆਂ ਦੀ ਸੁਰੱਖਿਆ ਲਈ ਕਈ ਹੋਰ ਵੀ ਤਰੀਕੇ ਹੋ ਸਕਦੇ ਹਨ ਜਿਵੇਂ ਪਰਾਗ-ਬੈਕਾਂ, ਬੀਜ-ਬੈਕਾਂ ਜਾਂ ਕੋਸ਼ਿਕਾ-ਬੈਂਕਾਂ ਦੀ ਸਥਾਪਨਾ ਭਾਰਤ ’ਚ ਅਜਿਹੇ ਕਈ ਬੈਂਕਾਂ ਦੀ ਸਥਾਪਨਾ ਹੋਈ ਹੈ

ਅਲੋਪ ਹੋਣ ਵਾਲੀਆਂ ਬਨਸਪਤੀਆਂ ਦੀਆਂ ਪ੍ਰਜਾਤੀਆਂ ਦੇ ਬਚਾਅ ਲਈ ਚਲਾਈ ਗਈ ਇਸ ਮੁਹਿੰਮ ’ਚ ਸ਼ਾਮਲ ਹੈ ਬੀਜ ਵਿਗਿਆਨ, ਉੱਤਕ ਕਲਚਰ ਦੀਆਂ ਸਧਾਰਨ, ਭਰੋਸੇਯੋਗ ਅਤੇ ਅਸਾਨੀ ਨਾਲ ਫਿਰ ਪੈਦਾ ਕਰਨ ਯੋਗ ਕਾਰਜਵਿਧੀਆਂ ਦਾ ਵਿਕਾਸ ਅਤੇ ਹਿਮਾਲਿਆ ਦੀਆਂ ਕੁਝ ਦੁਰਲੱਭ ਬਨਸਪਤੀਆਂ ਨੂੰ ਬਚਾਉਣਾ ਅਤੇ ਉਨ੍ਹਾਂ ਦੀ ਗਿਣਤੀ ਵਧਾਉਣਾ ਸੁਰੱਖਿਆ ਦੇ ਕਿਸੇ ਵੀ ਤਰੀਕੇ ਦੀ ਵਰਤੋਂ ਹੋਵੇ, ਸਾਡਾ ਭਵਿੱਖ ਅੱਜ ਬਨਸਪਤੀਆਂ ਦੀ ਸਫ਼ਲ ਸੁਰੱਖਿਆ ’ਤੇ ਨਿਰਭਰ ਕਰਦਾ ਹੈ ਜਿੰਨੀ ਛੇਤੀ ਅਸੀਂ ਇਹ ਸਮਝ ਲਈਏ ਕਿ ਰੁੱਖਾਂ ਨੂੰ ਧਰਤੀ ’ਤੇ ਬਣੇ ਰਹਿਣ ਦਾ ਅਧਿਕਾਰ ਹੈ, ਓਨਾ ਹੀ ਚੰਗਾ ਹੋਵੇਗਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ