ਉੱਤਰ ਪ੍ਰਦੇਸ਼ ਦੇ ਅਸਮਾਨ ’ਚ ਦਿਖਾਈ ਦਿੱਤੀ ਰੌਸ਼ਨੀ ਦੀ ਲਾਈਨ
ਲਖਨਊ। ਯੂਪੀ ਦੀ ਰਾਜਧਾਨੀ ਲਖਨਊ ’ਚ ਸੋਮਵਾਰ ਰਾਤ ਇਕ ਅਜਿਹੀ ਖਬਰ ਸਾਹਮਣੇ ਆਈ ਹੈ ਜਿਸ ਨੂੰ ਸੁਣ ਕੇ ਤੁਹਾਡੇ ਰੌਂਗਟੇ ਖੜ੍ਹੇ ਹੋ ਜਾਣਗੇ। ਮੀਡੀਆ ਰਿਪੋਰਟਾਂ ਮੁਤਾਬਕ ਲਖਨਊ ਅਤੇ ਲਖੀਮਪੁਰ ਖੀਰੀ ਵਰਗੇ ਕਈ ਸ਼ਹਿਰਾਂ ’ਚ ਸੋਮਵਾਰ ਰਾਤ ਨੂੰ ਅਸਮਾਨ ’ਚ ਲਾਈਟਾਂ ਦੀ ਕਤਾਰ ਦਿਖਾਈ ਦਿੱਤੀ। ਲਾਈਟਾਂ ਦੀ ਇਹ ਲਾਈਨ ਰਾਤ ਨੂੰ ਲੰਘਦੀ ਇੱਕ ਰੋਸ਼ਨੀ ਵਾਲੀ ਰੇਲਗੱਡੀ ਵਾਂਗ ਜਾਪਦੀ ਸੀ। ਦੱਸਿਆ ਜਾ ਰਿਹਾ ਹੈ ਕਿ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲੋਨ ਮਸਕ ਦਾ ਸਟਾਰਲਿੰਕ ਇੰਟਰਨੈੱਟ ਸੈਟੇਲਾਈਟ ਹੈ ਜੋ ਭਾਰਤ ਦੇ ਆਸਮਾਨ ’ਚੋਂ ਲੰਘਦਾ ਹੈ।
ਮੀਡੀਆ ਰਿਪੋਰਟਾਂ ਦੇ ਅਨੁਸਾਰ, ਐਲੋਨ ਮਸਕ ਲਗਭਗ ਹਰ ਦੂਜੇ ਮਹੀਨੇ ਆਪਣੇ ਫਾਲਕਨ-9 ਰਾਕੇਟ ਨਾਲ ਇਨ੍ਹਾਂ ਉਪਗ੍ਰਹਿਾਂ ਨੂੰ ਪੁਲਾੜ ਵਿੱਚ ਛੱਡਦਾ ਹੈ। ਕਿਹਾ ਜਾਂਦਾ ਹੈ ਕਿ ਇਸ ਰਾਕੇਟ ਦੇ 2 ਪੜਾਅ ਹਨ। ਪਹਿਲਾ ਪੜਾਅ ਆਮ ਤੌਰ ’ਤੇ ਲਾਂਚ ਦੇ ਨੌਂ ਮਹੀਨਿਆਂ ਬਾਅਦ ਧਰਤੀ ’ਤੇ ਵਾਪਸ ਆਉਂਦਾ ਹੈ। ਜਦੋਂ ਕਿ ਦੂਜਾ ਪੜਾਅ ਸਟਾਰਲਿੰਕ ਉਪਗ੍ਰਹਿਆਂ ਨੂੰ ਧਰਤੀ ਦੇ ਹੇਠਲੇ ਪੰਧ ਵਿੱਚ ਰੱਖਦਾ ਹੈ। ਧਰਤੀ ’ਤੇ ਦੂਜਾ ਪੜਾਅ ਕੁਝ ਸਮੇਂ ਬਾਅਦ ਕਰੈਸ਼ ਲੈਂਡਿੰਗ ਕਰਦਾ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ ਦਸੰਬਰ ਵਿੱਚ ਵੀ ਇਹ ਗੱਲ ਪੰਜਾਬ ਵਿੱਚ ਦੇਖਣ ਨੂੰ ਮਿਲੀ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ