ਸੋਸ਼ਲ ਮੀਡੀਆ ’ਤੇ ਮਸ਼ਹੂਰ ਹੋਣ ਲਈ ਦਿੱਤੀ ਸੀ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਧਮਕੀ
- ਮਾਨਸਾ ਪੁਲਿਸ ਨੇ ਕੀਤਾ ਮੁਲਜ਼ਮ ਗਿ੍ਰਫ਼ਤਾਰ
(ਸੁਖਜੀਤ ਮਾਨ) ਮਾਨਸਾ। ਕੁੱਝ ਦਿਨ ਪਹਿਲਾਂ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ (Sidhu Moosewala’s Father) ਨੂੰ ਈਮੇਲ ਜਰੀਏ ਧਮਕੀਆਂ ਦੇਣ ਵਾਲੇ ਮਾਮਲੇ ਨੂੰ ਮਾਨਸਾ ਪੁਲਿਸ ਨੇ ਟਰੇਸ ਕਰਨ ਦਾ ਦਾਅਵਾ ਕੀਤਾ ਹੈ ਪੁਲਿਸ ਨੇ ਧਮਕੀ ਦੇਣ ਵਾਲੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ , ਜੋ ਰਾਜਸਥਾਨ ਦਾ ਰਹਿਣ ਵਾਲਾ ਹੈ ਗ੍ਰਿਫਤਾਰ ਮੁਲਜ਼ਮ ਨੇ ਆਪਣੇ ਆਪ ਨੂੰ ਸੋਸ਼ਲ ਮੀਡੀਆ ’ਤੇ ਮਸ਼ਹੂਰ ਕਰਨ ਲਈ ਇਹ ਤਰੀਕਾ ਵਰਤਿਆ ਸੀ।
ਇਸ ਸਬੰਧੀ ਅੱਜ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਐਸਐਸਪੀ ਮਾਨਸਾ ਗੌਰਵ ਤੂਰਾ ਤੇ ਡਾ. ਬਾਲ ਕਿ੍ਰਸ਼ਨ ਸਿੰਗਲਾਂ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਮਾਨਸਾ ਨੇ ਦੱਸਿਆ ਕਿ ਗਾਇਕ ਸੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌੌਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਮੂਸਾ ਨੂੰ ਸੋਸ਼ਲ ਮੀਡੀਆ ਤੇ ਜਾਨੋ ਮਾਰਨ ਦੀਆ ਧਮਕੀਆਂ ਮਿਲੀਆ ਸਨ।
ਇਸ ਸਬੰਧੀ ਮੁਕੱਦਮਾ ਨੰਬਰ 222, 6 ਸਤੰਬਰ ਨੂੰ ਧਾਰਾ 384,506 ਤਹਿਤ ਥਾਣਾ ਸਦਰ ਮਾਨਸਾ ਵਿਖੇ ਦਰਜ਼ ਕੀਤਾ ਗਿਆ ਸੀ ਮਾਨਸਾ ਪੁਲਿਸ ਨੇ ਇਸ ਗੁੱਥੀ ਨੂੰ ਸਲਝਾਉਦੇ ਹੋੋਏ ਮੁਕੱਦਮੇ ਨੂੰ ਟਰੇਸ ਕਰਕੇ ਮਹੀਪਾਲ ਪੁੱਤਰ ਓਮਾ ਰਾਮ ਵਾਸੀ ਕਾਕੇਲਵ ਫਿਟਕਾਸੀ ਜ਼ਿਲ੍ਹਾ ਜੋਧਪੁਰ (ਰਾਜਸਥਾਨ) ਨੂੰ ਗ੍ਰਿਫ਼ਤਾਰ ਕਰਕੇ ਵਰਤੇ ਗਏ 2 ਮੋਬਾਇਲ ਫੋਨਾਂ ਨੂੰ ਬਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ।
ਉਨ੍ਹਾਂ ਅੱਗੇ ਦੱਸਿਆ ਕਿ 1 ਸਤੰਬਰ 2022 ਨੂੰ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵਾਸੀ ਮੂਸਾ ਜਿਲਾ ਮਾਨਸਾ ਦੀ ਈਮੇਲ ਆਈਡੀ ’ਤੇ ਕਿਸੇ ਨਾਮਲੂਮ ਵੱਲੋੋਂ ਧਮਕੀ ਭਰੀ ਪੋਸਟ ਪਾਈ ਗਈ ਸੀ ਮੁਕੱਦਮਾ ਦਰਜ਼ ਕਰਕੇੇ ਟੈਕਨੀਕਲ ਮੱਦਦ ਹਾਸਲ ਕਰਕੇ ਦਿੱਲੀ ਪੁਲਿਸ ਨਾਲ ਤਾਲਮੇਲ ਕਰਕੇ ਮਹੀਪਾਲ ਪੁੱਤਰ ਓਮਾ ਰਾਮ ਵਾਸੀ ਕਾਕੇਲਵ ਫਿਟਕਾਸੀ ਜ਼ਿਲ੍ਹਾ ਜੋਧਪੁਰ (ਰਾਜਸਥਾਨ) ਨੂੰ 2 ਮੋਬਾਇਲ ਫੋਨ ਓਪੋ ਕੰਪਨੀ ਸਮੇਤ ਦਿੱਲੀ ਦੇ ਏਰੀਆ ਬਹਾਦਰਗੜ ਤੋਂ ਗਿ੍ਰਫਤਾਰ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ।
ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕਰੇਗੀ
ਉਨ੍ਹਾਂ ਕਿਹਾ ਕਿ ਮੁਲਜਮ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਮੁਲਜ਼ਮ ਮਹੀਪਾਲ ਨੇ ਏ.ਜੇ. ਬਿਸਨੋਈ ਨਾਮ ਤੋੋਂ ਇੰਸਟਾਗ੍ਰਾਮ ਤੇ ਆਈ.ਡੀ. ਬਣਾਈ ਸੀ। ਇਹ ਮੁਲਜਿਮ ਜੋ ਸੋਪੂ ਗਰੁੱਪ ਨੂੰ ਫਾਲੋ ਕਰਦਾ ਹੈ, ਜਿਸਨੇ ਸੋਸ਼ਲ ਮੀਡੀਆ ਤੇ ਮਸ਼ਹੂਰ ਹੋਣ ਲਈ ਅਤੇ ਇੰਸਟਾਗ੍ਰਾਮ ਤੇ ਆਪਣੇ ਫਾਲੋਵਰ ਵਧਾਉਣ ਲਈ ਇਹ ਪੋਸਟ ਪਾਈ ਹੋਣ ਬਾਰੇ ਪਤਾ ਲੱਗਾ ਹੈ। ਉਨ੍ਹਾਂ ਕਿਹਾ ਕਿ ਮੁਕੱਦਮੇ ਦੀ ਅਗਲੀ ਜਾਂਚ ’ਚ ਜਿਸ ਕਿਸੇ ਦੀ ਵੀ ਸਮੂਲੀਅਤ ਸਾਹਮਣੇ ਆਈ ਤਾਂ ਉਸਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ