ਘਟੀਆ ਮਾਨਸਿਕਤਾ ਦਾ ਨਤੀਜਾ

ਭਾਰਤ ਦੇ ਅਰਸ਼ਦੀਪ ਸਿੰਘ ਦੇ ਹੱਥੋਂ ਕੈਚ ਛੁੱਟਣ ਤੋਂ ਬਾਅਦ ਜਿਸ ਤਰ੍ਹਾਂ ਖਿਡਾਰੀ ਨੂੰ ਸੋਸ਼ਲ ਮੀਡੀਆ ’ਤੇ ਟਰੋਲ ਕੀਤਾ ਗਿਆ ਹੈ ਉਹ ਬੇਹੱਦ ਘਟੀਆ ਮਾਨਸਿਕਤਾ ਦਾ ਹੀ ਨਤੀਜਾ ਹੈ ਅਰਸ਼ਦੀਪ ਨੂੰ ਖਾਲਿਸਤਾਨੀ ਕਹਿ ਕੇ ਉਸ ਦਾ ਹੌਂਸਲਾ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ ਚੰਗੀ ਗੱਲ ਹੈ ਕਿ ਭਾਰਤ ਸਰਕਾਰ ਨੇ ਬਿਨਾਂ ਕਿਸੇ ਦੇਰੀ ਦੇ ਮੌਕਾ ਸੰਭਾਲਿਆ ਤੇ ਸੋਸ਼ਲ ਮੀਡੀਆ ਪਲੇਟਫਾਰਮ ਵਿਕੀਪੀਡੀਆ ਨੂੰ ਸਖਤੀ ਨਾਲ ਲਿਆ ਹੈ ਸਰਕਾਰ ਨੇ ਵਿਕੀਪੀਡੀਆ ਨੂੰ ਸੰਮਨ ਭੇਜਿਆ ਹੈ l

ਸਰਕਾਰ ਦਾ ਕਦਮ ਸ਼ਲਾਘਾਯੋਗ ਹੈ ਤੇ ਇਸ ਸਬੰਧੀ ਕੌਮਾਂਤਰੀ ਪੱਧਰ ’ਤੇ ਠੋਸ ਨਿਯਮ ਬਣਨੇ ਚਾਹੀਦੇ ਹਨ ਬਿਨਾਂ ਸ਼ੱਕ ਸੋਸ਼ਲ ਮੀਡੀਆ ਇੱਕ ਕਰਾਂਤੀ ਹੈ ਜਿਸ ਨੇ ਛੋਟੇ ਤੋਂ ਛੋਟੇ ਆਦਮੀ ਦੀ ਅਵਾਜ਼ ਨੂੰ ਉਭਾਰਿਆ ਹੈ ਇਸ ਦੇ ਨਾਲ ਹੀ ਸੋਸ਼ਲ ਮੀਡੀਆ ਦੀ ਇੱਕ ਵੱਡੀ ਬੁਰਾਈ ਵੀ ਸਾਹਮਣੇ ਆਈ ਹੈ ਕਿ ਕੋਈ ਵਿਅਕਤੀ ਉੂਲ-ਜਲੂਲ ਬਕਵਾਸ ਸਭ ਕੁਝ ਬਿਨਾਂ ਕਿਸੇ ਜਿੰਮੇਵਾਰੀ ਦੇ ਲੱਦੀ ਜਾਂਦੀ ਹੈ ਇਹ ਰੁਝਾਨ ਨਿਸ਼ਾਨਾ ਬਣਾਏ ਜਾ ਰਹੇ ਵਿਅਕਤੀਆਂ ’ਤੇ ਦਬਾਅ ਬਣਾਉਂਦਾ ਹੈ ਜਿਸ ਨਾਲ ਸਬੰਧਿਤ ਵਿਅਕਤੀ ਦੀ ਕਾਰਗੁਜ਼ਾਰੀ ’ਤੇ ਮਾੜਾ ਅਸਰ ਪੈਂਦਾ ਹੈ l

ਬੜੀ ਹੈਰਾਨੀ ਦੀ ਗੱਲ ਹੈ ਕਿ ਬਿਨਾਂ ਕਿਸੇ ਜਾਣਕਾਰੀ ਦੇ ਲੋਕ ਘਰ ਬੈਠੇ-ਬਿਠਾਏ ਹੀ ਕਿਸੇ ਨੂੰ ਗੱਦਾਰ, ਕਿਸੇ ਨੂੰ ਵੱਖਵਾਦੀ ਤੇ ਕਿਸੇ ਨੂੰ ਅੱਤਵਾਦੀ ਕਰਾਰ ਦੇ ਦੇਂਦੇ ਹਨ ਇਸ ਸਬੰਧੀ ਕੋਈ ਠੋਸ ਨਿਯਮ ਬਣਾ ਕੇ ਦੋਸ਼ੀਆਂ ਖਿਲਾਫ਼ ਕਾਰਵਾਈ ਜ਼ਰੂਰੀ ਹੈ ਨਿੱਜੀ ਅਜ਼ਾਦੀ ਦਾ ਆਪਣਾ ਮਹੱਤਵ ਹੈ ਪਰ ਇਹ ਨਿਰੰਕੁਸ਼ਤਾ ਦੇ ਹੱਦ ਤੱਕ ਨਹੀਂ ਹੋਣੀ ਚਾਹੀਦੀ ਜਿਸ ਵਿਅਕਤੀ ’ਤੇ ਭੱਦੇ ਵਿਅੰਗ ਕੀਤੇ ਜਾਂਦੇ ਹਨ ਉਸ ਦੇ ਵੀ ਆਤਮ-ਸਨਮਾਨ ਦਾ ਮਸਲਾ ਹੈ ਕਿਸੇ ਦੇ ਆਤਮ-ਸਨਮਾਨ ਨੂੰ ਦੂਜੇ ਦੀ ਅਜ਼ਾਦੀ ਤੋਂ ਘੱਟ ਕਰਕੇ ਨਹੀਂ ਵੇਖਿਆ ਜਾ ਸਕਦਾ ਤੱਥਾਂ ਤੇ ਸਬੂਤਾਂ ਨੂੰ ਨਕਾਰਿਆ ਨਹੀਂ ਜਾ ਸਕਦਾ ਪਰ ਗੈਰ-ਜਿੰਮੇਵਾਰ ਵਿਅਕਤੀ ਕੋਈ ਜਾਣਕਾਰੀ ਲੈਣ ਦੀ ਬਜਾਇ ਆਪਣੇ ਗੁੱਸੇ, ਈਰਖਾ ਜਾਂ ਬਦਅਕਲੀ ਨੂੰ ਪਲਾਂ ’ਚ ਕਰੋੜਾਂ ਤੱਕ ਪਹੁੰਚਾ ਦਿੰਦੇ ਹਨ l

ਬਿਨਾਂ ਸ਼ੱਕ ਅਰਸ਼ਦੀਪ ਦਾ ਮਾਮਲਾ ਬੇਹੱਦ ਸੰਵੇਦਨਸ਼ੀਲ ਹੈ ਉਸ ਦਾ ਅਪਮਾਨ ਕਰਨ ਵਾਲੇ ਖੇਡ ਭਾਵਨਾ ਤੋਂ ਕੋਰੇ ਹਨ ਖੇਡ ਦੇ ਕਿਸੇ ਪਲ ਨੂੰ ਉਸ ਨਾਲ ਜੋੜਨਾ ਬੇਬੁਨਿਆਦ ਹੈ ਅਜਿਹਾ ਸੋਚਣ ਵਾਲੇ ਕਦੇ ਚੰਗੇ ਖੇਡ ਦਰਸ਼ਕ ਜਾਂ ਖੇਡ ਪ੍ਰੇਮੀ ਨਹੀਂ ਹੋ ਸਕਦੇ ਖੇਡਾਂ ’ਚ ਹਾਰਨ ਵਾਲੇ ਲਈ ਵੀ ਸਨਮਾਨ ਤੇ ਪਿਆਰ ਹੰੁਦਾ ਹੈ ਖੇਡਾਂ ਮਨੁੱਖੀ ਜੀਵਨ ਦਾ ਅਟੁੱਟ ਹਿੱਸਾ ਹਨ, ਪਿਆਰ ਤੇ ਦੋਸਤੀ ਹਨ ਜੰਗ ਨਹੀਂ ਜਿੱਤ ਹਾਰ ਖੇਡਾਂ ਦਾ ਅਟੁੱਟ ਅੰਗ ਹੈ ਵੱਡੇ-ਵੱਡੇ ਖਿਡਾਰੀ ਹਾਰਦੇ ਵੀ ਆਏ ਹਨ ਤੇ ਹਾਰ ਤੋਂ ਜਿੱਤ ਵੱਲ ਵੀ ਗਏ ਹਨ l

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ