ਐਮ. ਐਲ. ਜੀ ਕਾਨਵੈਂਟ ਸਕੂਲ ਚੀਮਾ ਵਿਖੇ ਮਨਾਇਆ ਅਧਿਆਪਕ ਦਿਵਸ

sachool
ਲੌਂਗੋਵਾਲ : ਸਕੂਲ ਸਟਾਫ ਨੇ ਰਲ਼ ਮਿਲ਼ ਮਨਾਇਆ ਅਧਿਆਪਕ ਦਿਵਸ। ਫੋਟੋ ਹਰਪਾਲ।

ਚੀਮਾ ਮੰਡੀ (ਹਰਪਾਲ)। ਐਮ ਐਲ ਜੀ ਕਾਨਵੈਂਟ ਸਕੂਲ ਚੀਮਾਂ ਵਿਖੇ ਮਨਾਇਆ ਗਿਆ ਅਧਿਆਪਕ ਦਿਵਸ (Teacher’s Day ) ਇਸ ਮੌਕੇ ਬੱਚਿਆਂ ਵੱਲੋਂ ਅਧਿਆਪਕ ਦਿਵਸ ਨੂੰ ਸਮਰਪਿਤ ਕਵਿਤਾਵਾਂ ਪੇਸ਼ ਕੀਤੀਆਂ ਗਈਆਂ ਅਤੇ ਭਾਸ਼ਣ ਪ੍ਰਤੀਯੋਗਤਾ ਵਿਚ ਹਿੱਸਾ ਲਿਆ ਗਿਆ। ਭਾਗ ਲੈਣ ਵਾਲੇ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਵਿਦਿਆਰਥੀਆਂ ਵੱਲੋਂ ਅਧਿਆਪਕਾਂ ਨੂੰ ਹੱਥੀਂ ਬਣੇ ਕਾਰਡ ਭੇਂਟ ਕੀਤੇ ਗਏ। (Teacher’s Day )

ਸਕੂਲ ਵੱਲੋਂ ਸਮੂਹ ਅਧਿਆਪਕਾਂ ਲਈ ਰਿਫਰੈਸ਼ਮੈਂਟ ਦਾ ਇੰਤਜ਼ਾਮ ਵੀ ਕੀਤਾ ਗਿਆ। ਇਸ ਉਪਰੰਤ ਸਕੂਲ ਦੇ ਪ੍ਰਿੰਸੀਪਲ ਨਰੇਸ਼ ਜਮਵਾਲ ਅਤੇ ਸਕੂਲ ਦੇ ਮੈਂਬਰਾਂ ਵੱਲੋਂ ਅਧਿਆਪਕਾਂ ਲਈ ਕੇਕ ਕੱਟਣ ਦੀ ਰਸ਼ਮ ਅਦਾ ਕੀਤੀ ਗਈ। ਇਸ ਮੌਕੇ ਪ੍ਰਿੰਸੀਪਲ ਸ੍ਰੀਮਾਨ ਨਰੇਸ਼ ਜਮਵਾਲ ਨੇ ਕਿਹਾ ਇਨਸਾਨ ਦੀ ਜ਼ਿੰਦਗੀ ਵਿਚ ਅਧਿਆਪਕ ਦਾ ਬਹੁਤ ਅਹਿਮ ਰੋਲ ਹੁੰਦਾ ਹੈ ਕਿਉਂਕਿ ਇਕ ਅਧਿਆਪਕ ਹੀ ਬੱਚੇ ਦੇ ਭਵਿੱਖ ਦਾ ਨਿਰਮਾਣ ਕਰਦਾ ਹੈ। ਉਨ੍ਹਾਂ ਕਿਹਾ ਕਿ ਅਧਿਆਪਕਾਂ ਦੇ ਜ਼ਿੰਮੇ ਚੰਗਾ ਸਮਾਜ ਸਿਰਜਣ ਦੀ ਜ਼ਿੰਮੇਵਾਰੀ ਹੁੰਦੀ ਹੈ ।

ਉਨ੍ਹਾਂ ਕਿਹਾ ਕਿ ਅਧਿਆਪਕ ਪੇਸ਼ੇ ਨਾਲ ਜੁੜੇ ਸਾਰੇ ਲੋਕਾਂ ਨੂੰ ਅੱਜ ਦੇ ਦਿਨ ਅਸੀਂ ਸਲਾਮ ਕਰਦੇ ਹਾਂ ਅਤੇ ਆਸ ਕਰਦੇ ਹਾਂ ਇਹ ਦੇਸ਼ ਦੇ ਭਵਿੱਖ ਦੀ ਉਸਾਰੀ ਲਈ ਅਧਿਆਪਕ ਆਪਣੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਪ੍ਰਿੰਸੀਪਲ ਸ੍ਰੀਮਾਨ ਨਰੇਸ਼ ਜਮਵਾਲ , ਮੈਨੇਜਮੈਂਟ ਮੈਂਬਰ ਸੋਨੀਆ ਰਾਣੀ, ਮੱਧੂ ਗੋਇਲ, ਹੈਪੀ ਗੋਇਲ ,ਰਿੰਕੂ ਚੌਧਰੀ ,ਰਾਜਿੰਦਰ ਚੀਮਾ ,ਨਵੀਨ ਗੋਇਲ ਅਤੇ ਅਧਿਆਪਕ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ