ਲਵਪ੍ਰੀਤ ਖੁਦਕੁਸ਼ੀ ਮਾਮਲੇ ’ਚ ਪੁਲਿਸ ਵੱਲੋਂ ਬੇਅੰਤ ਕੌਰ ਦੀ ਮਾਂ ਗ੍ਰਿਫ਼ਤਾਰ

 ਲਵਪ੍ਰੀਤ ਖੁਦਕੁਸ਼ੀ ਮਾਮਲੇ ’ਚ ਬੇਅੰਤ ਕੌਰ ਦੀ ਮਾਂ ਸੁਖਵਿੰਦਰ ਕੌਰ ਨੂੰ ਗ੍ਰਿਫ਼ਤਾਰ ਕਰਕੇ ਲਿਜਾਂਦੀ ਹੋਈ ਪੁਲਿਸ।

(ਜਸਵੀਰ ਸਿੰਘ ਗਹਿਲ) ਬਰਨਾਲਾ। ਧਨੌਲਾ ਦੇ ਲਵਪ੍ਰੀਤ ਖੁਦਕੁਸ਼ੀ ਮਾਮਲੇ ( Lovepreet Suicide Case) ’ਚ ਕੈਨੇਡਾ ਗਈ ਬੇਅੰਤ ਕੌਰ ਦੀ ਮਾਂ ਸੁਖਵਿੰਦਰ ਕੌਰ ਨੂੰ ਮਾਮਲੇ ’ਚ ਨਾਮਜਦ ਕਰਕੇ ਬਰਨਾਲਾ ਪੁਲਿਸ ਨੇ ਗਿ੍ਰਫਤਾਰ ਕਰਨ ਤੋਂ ਬਾਅਦ ਜੇਲ੍ਹ ਭੇਜ ਦਿੱਤਾ ਹੈ। ਥਾਣਾ ਮੁਖੀ ਲਖਵਿੰਦਰ ਸਿੰਘ ਨੇ ਦੱਸਿਆ ਕਿ ਧਨੌਲਾ ਪੁਲਿਸ ਵੱਲੋਂ ਦਰਜ ਕੀਤੇ ਮਾਮਲੇ ’ਚ ਜਿੱਥੇ ਪਹਿਲਾਂ ਹੀ 420 ਆਈਪੀਸੀ ਤੇ 306 ਦੀ ਧਾਰਾ ਲਾ ਕੇ ਕੈਨੇਡਾ ਬੈਠੀ ਬੇਅੰਤ ਕੌਰ ਖਿਲਾਫ ਮਾਮਲਾ ਦਰਜ ਕਰ ਲਿਆ ਸੀ, ਉੱਥੇ ਹੀ ਉਸਦੀ ਅਗਲੇਰੀ ਜਾਂਚ ਲਈ ਬਰਨਾਲਾ ਪੁਲਿਸ ਵੱਲੋਂ ਇੱਕ ਐੱਸਆਈਟੀ ਤਿਆਰ ਕੀਤੀ ਗਈ ਸੀ ਜਿਸ ’ਚ ਇੰਚਾਰਜ ਐੱਸਪੀ ਪੀਬੀਆਈ ਹਰਵੰਤ ਕੌਰ ਦੀ ਰਿਪੋਰਟ ਆਉਣ ’ਤੇ ਬੇਅੰਤ ਕੌਰ ਦੀ ਮਾਤਾ ਸੁਖਵਿੰਦਰ ਕੌਰ ਨੂੰ ਉਸੇ ਮਾਮਲੇ ’ਚ ਨਾਮਜਦ ਕਰਕੇ ਐਤਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਸੀ।

ਉਨ੍ਹਾਂ ਦੱਸਿਆ ਕਿ ਭਾਵੇਂ ਇਹ ਮਾਮਲਾ ਕਾਫੀ ਚਰਚਿਤ ਰਿਹਾ ਹੈ, ਪਰ ਬੇਅੰਤ ਕੌਰ ਕੈਨੇਡਾ ਹੋਣ ਕਰਕੇ ਉਸਦੀ ਗਿ੍ਰਫਤਾਰੀ ਬਾਕੀ ਸੀ। ਜਿਕਰਯੋਗ ਹੈ ਕਿ ਲਵਪ੍ਰੀਤ ਵੱਲੋਂ ਖੁਦਕੁਸ਼ੀ ਮਾਮਲੇ ’ਤੇ ਮਨੀਸ਼ਾ ਗੁਲਾਟੀ ਚੇਅਰਪਰਸਨ ਮਹਿਲਾ ਕਮਿਸ਼ਨ ਵੱਲੋਂ ਵੀ ਨੋਟਿਸ ਲਿਆ ਗਿਆ ਸੀ ਤੇ ਸੋਸ਼ਲ ਮੀਡੀਆ ’ਤੇ ਵੀ ਇਹ ਮਾਮਲਾ ਪੂਰੀ ਤਰ੍ਹਾਂ ਚਰਚਿਤ ਰਿਹਾ।

ਲਵਪ੍ਰੀਤ ਦੇ ਪਰਿਵਾਰ ਵੱਲੋਂ ਬੇਅੰਤ ਕੌਰ ਦੇ ਖਿਲਾਫ ਮਾਮਲਾ ਦਰਜ ਕਰਵਾ ਕੇ ਉਸਦੇ ਪਰਿਵਾਰ ਨੂੰ ਇਸ ਮਾਮਲੇ ’ਚ ਨਾਮਜ਼ਦ ਕਰਨ ਲਈ ਭਾਵੇਂ ਪਹਿਲਾਂ ਹੀ ਕਿਹਾ ਗਿਆ ਸੀ, ਪਰ ਐੱਸਆਈਟੀ ਵੱਲੋਂ ਇਸ ਦੀ ਡੂੰਘਾਈ ਨਾਲ ਜਾਂਚ ਕਰਨ ਉਪਰੰਤ ਕੈਨੇਡਾ ਬੈਠੀ ਬੇਅੰਤ ਕੌਰ ਦੀ ਮਾਤਾ ਸੁਖਵਿੰਦਰ ਕੌਰ ਵਾਸੀ ਖੁੱਡੀ ਖੁਰਦ ਨੂੰ ਨਾਮਜਦ ਕਰਦਿਆਂ ਐਤਵਾਰ ਨੂੰ ਗਿ੍ਰਫਤਾਰ ਕੀਤਾ ਜਿਸ ਨੂੰ ਸੋਮਵਾਰ ਮਾਣਯੋਗ ਸੀਜੇਐਮ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ। ਅਦਾਲਤੀ ਅਦਾਲਤੀ ਹੁਕਮਾਂ ਤੇ ਧਨੌਲਾ ਪੁਲੀਸ ਵੱਲੋਂ 14 ਦਿਨ ਦੇ ਜੁਡੀਸ਼ੀਅਲ ਰਿਮਾਂਡ ‘ਤੇ ਸੰਗਰੂਰ ਜੇਲ੍ਹ ਭੇਜਿਆ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ