ਭਾਰਤ ਅਤੇ ਪਾਕਿਸਤਾਨ 8 ਦਿਨਾਂ ’ਚ ਦੂਜੀ ਵਾਰ ਇੱਕ-ਦੂਜੇ ਖਿਲਾਫ ਅੱਜ ਖੇਡਣ ਉਤਰੇਗੀ। ਅਜਿਹੇ ’ਚ ਦੁਬਈ ਦੇ ਮੈਦਾਨ ’ਤੇ ਰੋਮਾਂਚ ਦਾ ਪਾਰਾ ਵਧਣ ਵਾਲਾ ਹੈ। ਇਹ 4 ਸਾਲ ਬਾਅਦ ਪਹਿਲਾ ਮੌਕਾ ਹੋਵੇਗਾ ਜਦੋਂ ਦੋਵੇਂ ਟੀਮਾਂ 8 ਦਿਨਾਂ ਦੇ ਅੰਦਰ ਇੱਕ-ਦੂਜੇ ਖਿਲਾਫ ਖੇਡਦੀਆਂ ਨਜ਼ਰ ਆਉਣਗੀਆਂ। ਇਸ ਤੋਂ ਪਹਿਲਾਂ 2018 ਦੇ ਏਸ਼ੀਆ ਕੱਪ ’ਚ ਦੋਵੇਂ ਟੀਮਾਂ ਦਰਮਿਆਣ 2 ਮੈਚ ਖੇਡੇ ਗਏ ਸਨ ਅਤੇ ਦੋਵੇਂ ਮੈਚ ਟੀਮ ਇੰਡੀਆ ਜਿੱਤੀ ਸੀ। ਆਓ ਤੁਹਾਨੂੰ ਅੱਜ ਹੋਣ ਵਾਲੇ ਮਹਾਮੁਕਾਬਲੇ ਵਾਰੇ ਦੱਸਦੇ ਹਾਂ…
ਗਰੁਪ ਮੁਕਾਬਲੇ ਦੇ ਮੈਚ ’ਚ ਭਾਰਤ ਨੂੰ ਮਿਲੀ ਜਿੱਤ
28 ਅਗਸਤ ਨੂੰ ਭਾਰਤ ਅਤੇ ਪਾਕਿਸਤਾਨ ਦਰਮਿਆਨ ਹੋਏ ਲੀਗ ਮੁਕਾਬਲੇ ’ਚ ਸਖਤ ਮੁਕਾਬਲਾ ਦੇਖਣ ਨੂੰ ਮਿਲਿਆ ਸੀ। ਮੈਚ ’ਚ ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਭੁਵਨੇਸ਼ਵਰ ਕੁਮਾਰ ਅਤੇ ਹਾਰਦਿਕ ਪਾਂਡੀਆ ਦੀ ਸ਼ਾਨਦਾਰ ਗੇਂਦਬਾਜੀ ਕਾਰਨ ਪਾਕਿਸਤਾਨ ਦੀ ਟੀਮ 147 ਦੌੜਾਂ ਹੀ ਬਣਾ ਸਕੀ ਸੀ। ਭਾਰਤ ਦੀ ਬੱਲੇਬਾਜੀ ਨੂੰ ਦੇਖਦੇ ਹੋਏ ਇਸ ਸਕੋਰ ਸੌਖਾ ਲੱਗ ਰਿਹਾ ਸੀ, ਪਰ ਪਾਕਿਸਤਾਨ ਦੇ ਗੇਂਦਬਾਜ਼ਾਂ ਨੇ ਭਾਰਤ ਨੂੰ ਸ਼ੁਰੂਆਤੀ ਝੱਟਕੇ ਦਿੱਤੇ। ਹਾਲਾਂਕਿ ਅਖੀਰਲੇ ਓਵਰਾਂ ’ਚ ਹਾਰਦਿਕ ਪਾਂਡੀਆ ਅਤੇ ਰਵਿੰਦਰ ਜਡੇਜਾ ਦੀ ਸਾਂਝੇਦਾਰੀ ਨੇ ਭਾਰਤ ਨੂੰ ਜਿੱਤਾ ਦਿੱਤਾ ਸੀ।
ਕਿੱਥੇ ਖੇਡਿਆ ਜਾਵੇਗਾ ਮੈਚ, ਕਿਹੋ ਜਿਹੀ ਹੋਵੇਗੀ ਪਿੱਚ
ਦੋਵਾਂ ਟੀਮਾਂ ਵਿਚਾਲੇ ਸੁਪਰ-4 ਦੌਰ ਦਾ ਮੈਚ ਦੁਬਈ ਕੌਮਾਂਤਰੀ ਸਟੇਡੀਅਮ ‘ਚ ਖੇਡਿਆ ਜਾਵੇਗਾ। ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 7.30 ਵਜੇ ਸ਼ੁਰੂ ਹੋਵੇਗਾ। ਇਸ ਦੇ ਨਾਲ ਹੀ ਟਾਸ ਮੈਚ ਸ਼ੁਰੂ ਹੋਣ ਤੋਂ ਅੱਧਾ ਘੰਟਾ ਪਹਿਲਾਂ ਹੋਵੇਗਾ। ਪ੍ਰਸ਼ੰਸਕ ਭਾਰਤ ਵਿੱਚ ਸਟਾਰ ਸਪੋਰਟਸ ਨੈੱਟਵਰਕ ਦੇ ਵੱਖ-ਵੱਖ ਚੈਨਲਾਂ ‘ਤੇ ਮੈਚ ਨੂੰ ਲਾਈਵ ਦੇਖ ਸਕਣਗੇ। ਤੁਸੀਂ Disney+ Hotstar ਐਪ ‘ਤੇ ਆਨਲਾਈਨ ਲਾਈਵ ਸਟ੍ਰੀਮਿੰਗ ਦੇਖ ਸਕਦੇ ਹੋ ।
ਏਸ਼ੀਆ ਕੱਪ ’ਚ ਦੁਬਈ ਦੀ ਪਿੱਚ ’ਤੇ ਅਜੇ ਤੱਕ ਖੇਡੇ ਗਏ ਮੁਕਾਬਲਿਆਂ ’ਚ ਸ਼ੁਰੂਆਤੀ ਓਵਰਾਂ ’ਚ ਦੌੜਾਂ ਬਣਾਉਣਾ ਕਾਫੀ ਮੁਸ਼ਕਲ ਹੁੰਦਾ ਹੈ। ਉਹੀ ਅੰਤਲੀ ਦੇ ਪੰਜ-ਛੇ ਓਵਰਾਂ ’ਚ ਛੱਕੇ-ਚੌਕਿਆਂ ਦੀ ਵਰਖਾ ਹੁੰਦੀ ਹੈ। ਇੱਥੋਂ ਦੀ ਪਿੱਚ ਜ਼ਿਆਦਤਰ ਸਪਿਨਰਸ ਲਈ ਵੀ ਅਨੁਕੂਲ ਰਹਿੰਦੀ ਹੈ, ਪਰ ਹਾਲ ਦੇ ਦਿਨਾਂ ’ਚ ਇਸ ਤੋਂ ਤੇਜ਼ ਗੇਂਦਬਾਜ਼ਾਂ ਨੂੰ ਵੀ ਮੱਦਦ ਮਿਲ ਰਹੀ ਹੈ । ਅਜਿਹੇ ’ਚ ਟਾਸ ਜਿੱਤ ਕੇ ਦੋਵੇਂ ਟੀਮਾਂ ਪਹਿਲਾਂ ਗੇਂਦਬਾਜ਼ੀ ਕਰਨ ਲਈ ਸੋਚਣਗੀਆਂ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ