ਸਿਮਰਨ ਨਾਲ ਬਦਲ ਜਾਂਦੇ ਹਨ ਭਾਗ : ਪੂਜਨੀਕ ਗੁਰੂ ਜੀ
(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਦੇ ਹਨ ਕਿ ਪਰਮਾਤਮਾ ਦੇ ਨਾਮ ਦਾ ਜਾਪ ਕਰਨ ਨਾਲ ਆਤਮਬਲ ਵਧਦਾ ਹੈ ਤੇ ਇਨਸਾਨ ਨਸ਼ਾ ਮੁਕਤ ਹੋ ਕੇ ਜੀਵਨ ਬਤੀਤ ਕਰਨ ਲੱਗਦਾ ਹੈ ਨਾਮ ਦਾ ਜਾਪ ਕਰਨ ਨਾਲ ਘਰ ’ਚ ਸੁਖ ਸ਼ਾਂਤੀ ਆਉਦੀ ਹੈ ਤੇ ਇਨਸਾਨ ਬਿਮਾਰੀਆਂ ਤੋਂ ਮੁਕਤ ਹੋ ਜਾਂਦਾ ਹੈ।
ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਇਨਸਾਨ 24 ਘੰਟਿਆਂ ’ਚੋਂ ਸਵੇਰੇ ਸ਼ਾਮ ਦੋ ਮਹੀਨੇ ਲਗਾਤਾਰ ਇੱਕ-ਇੱਕ ਘੰਟਾ ਸਿਮਰਨ ਕਰੇ ਤਾਂ ਅੰਦਰੋਂ ਪਰਮਾਤਮਾ ਦੇ ਨਜ਼ਾਰੇ ਮਿਲਣੇ ਸ਼ੁਰੂ ਹੋ ਜਾਣਗੇ ਮਹਾਂਕਾਲ ਦੇ ਹਥਿਆਰ ਕਾਮ ਵਾਸਨਾ ਕ੍ਰੋਧ ਲੋਭ ਮਨ ਤੇ ਮਾਇਆ ਮਨੁੱਖ ਦੇ ਕੀਮਤੀ ਸਵਾਸਾਂ ਨੂੰ ਲੁੱਟ ਰਹੇ ਹਨ ਜਿਨ੍ਹਾਂ ਤੋਂ ਬਚਣ ਦਾ ਇੱਕੋ ਇੱਕ ਸਾਧਨ ਨਾਮ ਦਾ ਜਾਪ ਕਰਨਾ ਹੈ ਨਾਮ ਸ਼ਬਦ ’ਚ ਜੀਵਨ ਦਾ ਸਾਰ ਲੁਕਿਆ ਹੋਇਆ ਹੈ।
ਇਨਸਾਨ ਦੇ ਕੋਲ ਅੱਲ੍ਹਾ ਵਾਹਿਗੁਰੂ ਨੂੰ ਯਾਦ ਕਰਨ ਦਾ ਸਮਾਂ ਨਹੀਂ ਹੈ ਪਰ ਮੁਸੀਬਤ ਆਉਣ ’ਤੇ ਪਰਮਾਤਮਾ ਨੂੰ ਯਾਦ ਕਰਦੇ ਹਨ ਜੇਕਰ ਸੁਖ ਸ਼ਾਂਤੀ ’ਚ ਅੱਲ੍ਹਾ ਵਾਹਿਗੁਰੁ ਦੀ ਇਬਾਦਤ ਕੀਤੀ ਜਾਵੇ ਤਾਂ ਇਨਸਾਨ ਨੂੰ ਦੁੱਖ ਆਵੇਗਾ ਹੀ ਨਹੀਂ ਆਦਮੀ ਸੁਖ ’ਚ ਪਰਮਾਤਮਾ ਨੂੰ ਯਾਦ ਨਹੀਂ ਕਰਦਾ ਜੇਕਰ ਇਨਸਾਨ ਕੰਮ ਕਰਦੇ ਹੋਏ ਪਰਮਾਤਮਾ ਨੂੰ ਯਾਦ ਕਰੇ ਤਾਂ ਉਹ ਸਹਾਇਤਾ ਕਰਨ ਲਈ ਚਲਿਆ ਆਉਦਾ ਹੈ ਧਰਮਾਂ ’ਚ ਇਨਸਾਨ ਨੂੰ ਖੁਦਮੁਖਤਿਆਰ ਕਿਹਾ ਗਿਆ ਹੈ ਪਰਮਾਤਮਾ ਦੀ ਭਗਤੀ ਨਾ ਕਰੋ ਤਾਂ ਉਹ ਦੇਵੇਗਾ ਕਿਵੇਂ ਜੇਕਰ ਨਾਮ ਸ਼ਬਦ ਦਾ ਜਾਪ ਕਰੋ ਤਾਂ ਤੁਸੀਂ ਆਪਣੀ ਤਕਦੀਰ ਬਦਲ ਸਕਦੇ ਹੋ ਤੇ ਇਨਸਾਨ ਆਪਣੀ ਭਾਗ ਰੇਖਾ ਨੂੰ ਬਦਲ ਸਕਦਾ ਹੈ ਪਰ ਇਨਸਾਨ ਨੂੰ ਆਪਣੇ ਸੰਚਿਤ ਕਰਮਾਂ ਤੋਂ ਬਚਣ ਲਈ ਨਾਮ ਸ਼ਬਦ ਦਾ ਜਾਪ ਕਰਨਾ ਹੋਵੇਗਾ ਜਿਸ ਨਾਲ ਕਰਮਬਾਧਾ ਦੂਰ ਹੋ ਜਾਵੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ