ਪੀਐਮ ਸ੍ਰੀ ਯੋਜਨਾ: ਕੁਆਲਿਟੀ ਐਜੂਕੇਸ਼ਨ ਵੱਲ ਵਧਦਾ ਕਦਮ

ਪੀਐਮ ਸ੍ਰੀ ਯੋਜਨਾ: ਕੁਆਲਿਟੀ ਐਜੂਕੇਸ਼ਨ ਵੱਲ ਵਧਦਾ ਕਦਮ

ਕੇਂਦਰੀ ਸਿੱਖਿਆ ਮੰਤਰਾਲੇ ਨੇ ਦੇਸ਼ ’ਚ ਸਿੱਖਿਆ ਦੀ ਕ੍ਰਾਂਤੀ ਲਿਆਉਣ ਦੇ ਮਕਸਦ ਨਾਲ ਨਵੀਂ ਸਿੱਖਿਆ ਨੀਤੀ ਤਹਿਤ ਸ਼ੁਰੂ ਕੀਤੀ ਜਾਣ ਵਾਲੀ ਮਹੱਤਵਪੂਰਨ ਪੀਐਮ ਸ੍ਰੀ ਯੋਜਨਾ ਨੂੰ ਲਾਂਚ ਕਰਨ ਦਾ ਰੋਡਮੈਪ ਤਿਆਰ ਕਰ ਲਿਆ ਹੈ ਪ੍ਰਧਾਨ ਮੰਤਰੀ ਦੇ ਸੁਝਾਵਾਂ ਦੇ ਆਧਾਰ ’ਤੇ ਹੀ ਇਸ ਦਾ ਖਰੜਾ ਤਿਆਰ ਕੀਤਾ ਗਿਆ ਹੈ ਇਸ ਲਈ ਸਰਕਾਰੀ ਸਕੂਲਾਂ ਦੇ ਅਪਡੇਸ਼ਨ ਲਈ ਵਿੱਤ ਮੰਤਰਾਲੇ ਸਮੇਤ ਕੇਂਦਰ ਸਰਕਾਰ ਨਾਲ ਜੁੜੇ ਦੂਜੇ ਮੰਤਰਾਲਿਆਂ ਅਤੇ ਸੂਬਿਆਂ ਦੇ ਨਾਲ ਆਖਰੀ ਦੌਰ ਦੀ ਚਰਚਾ ਚੱਲ ਰਹੀ ਹੈ ਇਹ ਸਕੂਲ ਦੇਸ਼ ਅਤੇ ਸਾਰੇ ਸੂਬਿਆਂ ਲਈ ਮਾਡਲ ਹੋਣਗੇ ਸਤੰਬਰ ਮਹੀਨੇ ’ਚ ਕੇਂਦਰ ਸਰਕਾਰ ਇਸ ਨੂੰ ਦੇਸ਼ ਦੇ ਸਾਰੇ ਸੂਬਿਆਂ ’ਚ ਲਾਂਚ ਕਰਨ ਦੀ ਪੂਰੀ ਤਿਆਰੀ ’ਚ ਹੈ

ਜ਼ਿਕਰਯੋਗ ਹੈ ਕਿ ਬੀਤੇ ਜੂਨ ਮਹੀਨੇ ’ਚ ਗੁਜਰਾਤ ਦੇ ਗਾਂਧੀ ਨਗਰ ’ਚ ਹੋਏ ਸਾਰੇ ਸੂਬਿਆਂ ਦੇ ਸਿੱਖਿਆ ਮੰਤਰੀਆਂ ਦੇ ਰਾਸ਼ਟਰੀ ਸੰਮੇਲਨ ’ਚ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਐਲਾਨ ਕੀਤਾ ਸੀ ਕਿ ਕੇਂਦਰ ਸਰਕਾਰ ਵਿਦਿਆਰਥੀਆਂ ਨੂੰ ਭਵਿੱਖ ਲਈ ਤਿਆਰ ਕਰਨ ਦੇ ਮਕਸਦ ਨਾਲ ਅਤਿ-ਆਧੁਨਿਕ ‘ਪੀਐਮ ਸ੍ਰੀ ਸਕੂਲ’ ਸਥਾਪਿਤ ਕਰਨ ਦੀ ਯੋਜਨਾ ਬਣਾ ਰਹੀ ਹੈ, ਜੋ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਹੋਣਗੇ ਅਤੇ ਇਹ ਸਕੂਲ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਦੀ ਪ੍ਰਯੋਗਸ਼ਾਲਾ ਦੇ ਰੂਪ ’ਚ ਕੰਮ ਕਰਨਗੇ

ਇਸ ਪ੍ਰੋਗਰਾਮ ’ਚ ਕੇਂਦਰ ਸ਼ਾਸਿਤ ਸੂਬਿਆਂ ਅਤੇ ਸੂਬਿਆਂ ਦੇ ਸਿੱਖਿਆ ਮੰਤਰੀਆਂ ਨੇ ਹਿੱਸਾ ਲਿਆ ਸੀ ਹੁਣ ਇਸ ਯੋਜਨਾ ਨੂੰ ਲਾਗੂ ਕਰਨ ਦੀ ਆਖਰੀ ਤਿਆਰੀ ਚੱਲ ਰਹੀ ਹੈ 2024 ਤੱਕ ਦੇਸ਼ ਦੇ ਸਾਰੇ ਸੂਬਿਆਂ ’ਚ 15 ਹਜ਼ਾਰ ਤੋਂ ਵੀ ਜ਼ਿਆਦਾ ਪੀਐਮ ਸ੍ਰੀ ਸਕੂਲ ਸਥਾਪਿਤ ਕੀਤੇ ਜਾਣ ਦਾ ਟੀਚਾ ਹੈ ਇਨ੍ਹਾਂ ਦਾ ਸੰਚਾਲਨ ਕੇਂਦਰੀ ਸਿੱਖਿਆ ਮੰਤਰਾਲੇ ਦੀ ਗਾਈਡਲਾਈਨ ’ਤੇ ਹੋਵੇਗਾ ਅਤੇ ਇਹ ਕੇਂਦਰੀ ਸਕੂਲ ਦੀ ਤਰਜ਼ ’ਤੇ ਸਥਾਪਿਤ ਕੀਤੇ ਜਾਣਗੇ ਇਨ੍ਹਾਂ ਪੀਐਮ ਸ੍ਰੀ ਸਕੂਲਾਂ ’ਚ ਪ੍ਰੀ ਪ੍ਰਾਇਮਰੀ ਤੋਂ 12ਵੀਂ ਤੱਕ ਦੀ ਪੜ੍ਹਾਈ ਹੋਵੇਗੀ ਯੋਜਨਾ ਤਹਿਤ ਕੋਈ ਨਵਾਂ ਸਕੂਲ ਸਥਾਪਿਤ ਨਹੀਂ ਹੋਵੇਗਾ ਇਸ ਲਈ ਸਕੂਲਾਂ ਲਈ ਨਵਾਂ ਇੰਫ੍ਰਾਸਟਰਕਚਰ ਤਿਆਰ ਕਰਨ ਦੀ ਬਜਾਇ ਪੁਰਾਣੇ ਸਰਕਾਰੀ ਸਕੂਲਾਂ ਨੂੰ ਹੀ ਅਪਗੇ੍ਰਡ ਕੀਤਾ ਜਾਵੇਗਾ

ਸਿੱਖਿਆ ਮੰਤਰਾਲੇ ਮੁਤਾਬਿਕ ਦੇਸ਼ ਦੇ ਸਾਰੇ ਬਲਾਕਾਂ ’ਚ ਇੱਕ ਪ੍ਰੀ-ਪ੍ਰਾਇਮਰੀ ਅਤੇ ਇੱਕ ਪ੍ਰਾਇਮਰੀ ਸਕੂਲ ਨੂੰ ਅਪਗੇ੍ਰਡ ਕੀਤਾ ਜਾਵੇਗਾ ਉੱਥੇ, ਹਰੇਕ ਜਿਲ੍ਹਾ ਪੱਧਰ ’ਤੇ ਇੱਕ ਮਿਡਲ ਅਤੇ ਇੱਕ ਸੀਨੀਅਰ ਸਕੈਂਡਰੀ ਸਕੂਲ ਨੂੰ ਸਕੀਮ ਨਾਲ ਜੋੜਿਆ ਜਾਵੇਗਾ ਇਨ੍ਹਾਂ ਸਕੂਲਾਂ ਦਾ ਇੱਕ ਹੋਰ ਮਕਸਦ ਇਹ ਹੈ ਕਿ ਦੇਸ਼ ਭਰ ਦੇ ਆਮ ਪਰਿਵਾਰਾਂ ਦੇ ਬੱਚਿਆਂ ਨੂੰ ਸਰਕਾਰੀ ਸਕੂਲਾਂ ’ਚ ਕੁਆਲਿਟੀ ਐਜੂਕੇਸ਼ਨ ਦਾ ਮੌਕਾ ਮਿਲ ਸਕੇ ਅਤੇ ਉਨ੍ਹਾਂ ਨੂੰ ਪੜ੍ਹਾਈ ਲਈ ਘਰ ਤੋਂ ਦੂਰ ਨਾ ਜਾਣਾ ਪਵੇ

ਅਜਿਹੀ ਹੋਵੇਗੀ ਪੀਐਮ ਸ੍ਰੀ ਸਕੂਲਾਂ ਦੀ ਬਣਤਰ: ਇਨ੍ਹਾਂ ਸਕੂਲਾਂ ’ਚ ਅਰਲੀ ਚਾਈਲਡਹੁੱਡ ਕੇਅਰ ਐਂਡ ਐਜੂਕੇਸ਼ਨ ਪ੍ਰੋਗਰਾਮ (ਈਸੀਸੀਈ) ਭਾਵ ਸ਼ੁਰੂਆਤੀ ਬਚਪਨ ਦੇਖਭਾਲ ਅਤੇ ਸਿੱਖਿਆ ਪ੍ਰੋਗਰਾਮ, ਅਧਿਆਪਕ ਸਿਖਲਾਈ, ਬਾਲਗ ਸਿੱਖਿਆ, ਸਕੂਲੀ ਸਿੱਖਿਆ ਦੇ ਨਾਲ ਕੌਂਸ਼ਲ ਵਿਕਾਸ ਨੂੰ ਏਕੀਕ੍ਰਿਤ ਕਰਨ ਅਤੇ ਮਾਤਭਾਸ਼ਾ ’ਚ ਸਿੱਖਿਆ ਨੂੰ ਪਹਿਲ ਦੇਣ ’ਤੇ ਜ਼ੋਰ ਦਿੱਤਾ ਜਾਵੇਗਾ ਇਹ ਉਹ ਉਪਾਅ ਹਨ ਜੋ 21ਵੀਂ ਸਦੀ ਦੇ ਨਾਗਰਿਕਾਂ ਨੂੰ ਸਿਖਲਾਈ ਦੇਣ ਲਈ ਜ਼ਰੂਰੀ ਹਨ

ਇਸ ਤੋਂ ਇਲਾਵਾ ਇਸ ’ਚ ਸਾਰੀਆਂ ਭਾਸ਼ਾਵਾਂ ’ਤੇ ਜ਼ੋਰ ਦਿੱਤਾ ਜਾਵੇਗਾ, ਕਿੳਂੁਕਿ ਸਰਕਾਰ ਅਨੁਸਾਰ, ਕੋਈ ਵੀ ਭਾਸ਼ਾ ਹਿੰਦੀ ਜਾਂ ਅੰਗਰੇਜ਼ੀ ਤੋਂ ਘੱਟ ਨਹੀਂ ਹੈ ਇਨ੍ਹਾਂ ਸਕੂਲਾਂ ਨੂੰ ਮਾਡਲ ਸਕੂਲ ਦੀ ਤਰਜ਼ ’ਤੇ ਤਿਆਰ ਕੀਤਾ ਜਾਵੇਗਾ ਇਨ੍ਹਾਂ ’ਚ ਸਿਰਫ਼ ਕਿਤਾਬੀ ਸਿੱਖਿਆ ਹੀ ਨਹੀਂ ਦਿੱਤੀ ਜਾਵੇਗੀ, ਸਗੋਂ ਇਸ ਦੇ ਨਾਲ ਹੀ ਸਕਿੱਲ ਐਜੂਕੇਸ਼ਨ ’ਤੇ ਵੀ ਖਾਸ ਧਿਆਨ ਦਿੱਤਾ ਜਾਵੇਗਾ ਅਤੇ ਵਿਸ਼ੇਸ਼ ਤੌਰ ’ਤੇ ਨਵੀਂ ਸਿੱਖਿਆ ਨੀਤੀ ਦੇ 5+3+3+4 ਸਿਸਟਮ ਅਨੁਸਾਰ ਪੜ੍ਹਾਈ ਕਰਵਾਈ ਜਾਵੇਗੀ ਇਸ ਤੋਂ ਇਲਾਵਾ ਡਿਜ਼ੀਟਲ ਅਤੇ ਸਕਿੱਲ ਐਜੂਕੇਸ਼ਨ ’ਤੇ ਵੀ ਕਾਫ਼ੀ ਜ਼ੋਰ ਦਿੱਤਾ ਜਾਵੇਗਾ

ਪੀਐਮ ਸ੍ਰੀ ਸਕੂਲਾਂ ਦੀ ਵਿਸ਼ੇਸ਼ਤਾ: ਵਰਲਡ ਲੇਵਲ ਐਜੂਕੇਸ਼ਨ ਨੂੰ ਧਿਆਨ ’ਚ ਰੱਖਦਿਆਂ ਇਸ ਯੋਜਨਾ ਦਾ ਨਿਰਮਾਣ ਕੀਤਾ ਗਿਆ ਹੈ ਇਸ ਲਈ ਪੀਐਮ ਸ੍ਰੀ ਸਕੂਲਾਂ ’ਚ ਅਤਿ-ਆਧੁਨਿਕ ਪ੍ਰਯੋਗਸ਼ਾਲਾ ਸਥਾਪਿਤ ਕੀਤੀਆਂ ਜਾਣਗੀਆਂ ਤਾਂ ਕਿ ਵਿਦਿਆਰਥੀ-ਵਿਦਿਆਰਥਣਾਂ ਕਿਤਾਬੀ ਕੀੜੇ ਬਣਨ ਯੋਜਨਾ ਦੀ ਬਜਾਇ ਪ੍ਰਤੱਖ ਪ੍ਰਯੋਗਾਂ ਤੋਂ ਸਿੱਖਿਆ ਅਤੇ ਤਜ਼ਰਬਾ ਹਾਸਲ ਕਰਨ ਇਸ ਨਾਲ ਉਨ੍ਹਾਂ ਦਾ ਆਤਮ-ਵਿਸ਼ਵਾਸ ਮਜ਼ਬੂਤ ਹੋਵੇਗਾ ਵਿਸ਼ਿਆਂ ਨੂੰ ਅਜਿਹੇ ਰੂਪ ’ਚ ਪੜ੍ਹਾਇਆ ਜਾਵੇਗਾ ਕਿ ਵਿਦਿਆਰਥੀਆਂ ’ਚ ਨਵੀਂ ਜਗਿਆਸਾ ਪੈਦਾ ਕੀਤੀ ਜਾ ਸਕੇ ਇਸ ਦੌਰਾਨ ਵਿਦਿਆਰਥੀਆਂ ਵਿਚਕਾਰ ਚਰਚਾ ਅਧਾਰਿਤ ਸਿੱਖਿਆ ਨੂੰ ਜ਼ਰੂਰੀ ਕੀਤਾ ਜਾਵੇਗਾ ਏਕੀਕ੍ਰਿਤ ਅਤੇ ਵਾਸਤਵਿਕ ਜੀਵਨਸ਼ੈਲੀ ’ਤੇ ਸਕੂਲਾਂ ਦੀ ਸਥਾਪਨਾ ਕੀਤੀ ਜਾਵੇਗੀ ਪ੍ਰੀ-ਪ੍ਰਾਇਮਰੀ ਅਤੇ ਪ੍ਰਾਇਮਰੀ ਪੱਧਰ ਦੇ ਬੱਚਿਆਂ ’ਚ ਖੇਡ ’ਤੇ ਜ਼ਿਆਦਾ ਫੋਕਸ ਕੀਤਾ ਜਾਵੇਗਾ ਤਾਂ ਕਿ ਸਿੱਖਿਆ ਦੇ ਨਾਲ-ਨਾਲ ਉਨ੍ਹਾਂ ’ਚ ਸਰੀਰਕ ਵਿਕਾਸ ਹੋ ਸਕੇ ਅਤੇ ਇਸ ਨਾਲ ਬੱਚਿਆਂ ਦਾ ਆਤਮਬਲ ਵੀ ਮਜ਼ਬੂਤ ਹੋਵੇ

ਮੁੱਖ ਸਹੂਲਤਾਂ : ਪੀਐਮ ਸ੍ਰੀ ਸਕੂਲਾਂ ’ਚ ਕਲਾਸ ਰੂਮ ਸਮਾਰਟ ਬਣਾਏ ਜਾਣਗੇ, ਖੇਡ ਦਾ ਮੈਦਾਨ ਲਾਜ਼ਮੀ ਤੌਰ ’ਤੇ ਹੋਵੇਗਾ, ਸਾਇੰਸ ਪ੍ਰਯੋਗਸ਼ਾਲਾ ਦੀ ਸਥਾਪਨਾ ਕੀਤੀ ਜਾਵੇਗੀ, ਸਕਿੱਲ ਲੈਬ ਦੀ ਵਿਸ਼ੇਸ਼ ਤੌਰ ’ਤੇ ਸਥਾਪਨਾ ਕੀਤੀ ਜਾਵੇਗੀ, ਵਿਦਿਆਰਥੀ-ਵਿਦਿਆਰਥਣਾਂ ਲਈ ਅਤਿ-ਆਧੁਨਿਕ ਲਾਇਬ੍ਰੇਰੀ ਵੀ ਹੋਵੇਗੀ, ਵਿਸ਼ੇਸ਼ ਕੰਪਿਊਟਰ ਲੈਬ ਦਾ ਪ੍ਰਬੰਧ ਹੋਵੇਗਾ, ਮਾਹਿਰ ਅਤੇ ਵਿਸ਼ੇਸ਼ ਸਿਖਲਾਈ ਪ੍ਰਾਪਤ ਅਧਿਆਪਕਾਂ ਦੀਆਂ ਸੇਵਾਵਾਂ

ਬਜਟ ’ਤੇ ਰਹੇਗਾ ਵਿਸ਼ੇਸ਼ ਫੋਕਸ: ਇਨ੍ਹਾਂ ਸਕੂਲਾਂ ਦੀ ਸਥਾਪਨਾ ਦੀ ਕਲਪਨਾ ਤੋਂ ਪਹਿਲਾਂ ਇਹ ਯਕੀਨੀ ਕੀਤਾ ਗਿਆ ਹੈ ਕਿ ਸਕੂਲਾਂ ਦੀ ਸਥਾਪਨਾ ਕਰਨ ਲਈ ਜ਼ਰੂਰੀ ਬੁਨਿਆਦੀ ਢਾਂਚਿਆਂ ਦੇ ਨਿਰਮਾਣ, ਵਿਕਾਸ ਅਤੇ ਵਿਸਥਾਰ ਲਈ ਬਜਟ ਦੀ ਕਮੀ ਨਹੀਂ ਹੋਣ ਦਿੱਤੀ ਜਾਵੇਗੀ ਇਸ ਲਈ ਕੇਂਦਰੀ ਵਿੱਤ ਮੰਤਰਾਲੇ ਨੂੰ ਜਿੰਮਾ ਸੌਂਪਿਆ ਗਿਆ ਹੈ ਸਿੱਖਿਆ ਮੰਤਰਾਲੇ ਦੀਆਂ ਜ਼ਰੂਰਤਾਂ ਮੁਤਾਬਿਕ ਵਿੱਤ ਮੰਤਰਾਲਾ ਪੈਸਾ ਜਾਰੀ ਕਰੇਗਾ ਭਾਵ ਪੀਐਮ ਸ੍ਰੀ ਸਕੂਲਾਂ ’ਤੇ ਆਉਣ ਵਾਲਾ ਪੂਰਾ ਖਰਚ ਕੇਂਦਰ ਵੱਲੋਂ ਹੀ ਅਦਾ ਕੀਤਾ ਜਾਵੇਗਾ, ਪਰ ਸੂਬੇ ਦੇ ਉੱਪਰ ਇਸ ’ਤੇ ਅਮਲ ਕਰਾਉਣ ਅਤੇ ਨਿਗਰਾਨੀ ਦੀ ਜਿੰਮੇਵਾਰੀ ਹੋਵੇਗੀ ਇਸ ਦੀ ਪੂਰੀ ਮਨੀਟਰਿੰਗ ਕੀਤੀ ਜਾਵੇਗੀ

ਫੀਸ ਅਤੇ ਐਡਮਿਸ਼ਨ ਪ੍ਰਕਿਰਿਆ: ਪੀਐਮ ਸ੍ਰੀ ਪ੍ਰਕਿਰਿਆ ਨੂੰ ਹਾਲੇ ਤੱਕ ਜਨਤਕ ਨਹੀਂ ਕੀਤਾ ਗਿਆ ਹੈ ਪਰ ਸੂਤਰਾਂ ਦਾ ਦਾਅਵਾ ਹੈ ਕਿ ਇਸ ਲਈ ਕਾਮਨ ਐਂਟਰੈਂਸ ਟੈਸਟ ’ਚੋਂ ਵਿਦਿਆਰਥੀਆਂ ਨੂੰ ਲੰਘਣਾ ਪਵੇਗਾ ਦਾਖ਼ਲਾ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਪਾਰਦਰਸ਼ੀ ਰੱਖਿਆ ਜਾਵੇਗਾ ਇਸ ’ਚ ਦਾਖਲੇ ਲਈ ਸਿਫ਼ਾਰਿਸ਼ ਨੂੰ ਬਿਲਕੁਲ ਪਹਿਲ ਨਹੀਂ ਦਿੱਤੀ ਜਾਵੇਗੀ ਤਾਂ ਕਿ ਪ੍ਰਤਿਭਾਸਾਲੀ ਬੱਚਿਆਂ ਨੂੰ ਅਸਾਨੀ ਨਾਲ ਦਾਖ਼ਲਾ ਮਿਲ ਸਕੇ ਫੀਸ ਕੇਂਦਰੀ ਸਕੂਲਾਂ ਦੀ ਤਰਜ਼ ’ਤੇ ਬਾਅਦ ’ਚ ਤੈਅ ਕੀਤੀ ਜਾਵੇਗੀ

5+3+3+4 ਫਾਰਮੈਟ ਹੈ ਆਧਾਰ : ਨਵੀਂ ਸਿੱਖਿਆ ਨੀਤੀ ’ਚ ਪੁਰਾਣੇ 10+2 ਦੇ ਫਾਰਮੈਟ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਗਿਆ ਹੈ ਅਤੇ ਹੁਣ ਇਸ ਨੂੰ 5+3+3+4 ਫਾਰਮਟ ’ਚ ਬਦਲਿਆ ਗਿਆ ਹੈ ਇਸ ਦਾ ਮਤਲਬ ਹੈ ਕਿ ਹੁਣ ਸਕੂਲ ਦੇ ਪਹਿਲੇ ਪੰਜ ਸਾਲ ’ਚ ਪ੍ਰੀ-ਪ੍ਰਾਇਮਰੀ ਸਕੂਲ ਦੇ ਤਿੰਨ ਸਾਲ ਤੇ ਜਮਾਤ 1 ਅਤੇ ਜਮਾਤ 2 ਸਮੇਤ ਪੰਜ ਸਾਲਾ ਫਾਊਡੇਸ਼ਨ ਸਟੇਜ ਹੋਵੇਗੀ ਫ਼ਿਰ ਅਗਲੇ ਤਿੰਨ ਸਾਲ ਨੂੰ ਜਮਾਤ 3, 4 ਅਤੇ 5 ਦੀ ਤਿਆਰੀ ਦੇ ਗੇੜ ’ਚ ਵੰਡ ਕੀਤੀ ਜਾਵੇਗੀ ਇਸ ਤੋਂ ਬਾਅਦ 3 ਸਾਲ ਮੱਧ ਗੇੜ ’ਚ ਜਮਾਤ 6, 7 ਅਤੇ 8 ਅਤੇ ਉੱਚ ਮਾਧਿਮਿਕ ਅਵਸਥਾ ਦੇ ਚਾਰ ਸਾਲ ’ਚ ਜਮਾਤ 9, 10, 11 ਅਤੇ 12 ਨੂੰ ਸ਼ਾਮਲ ਕੀਤਾ ਗਿਆ ਹੈ ਪੀਐਮ ਸ੍ਰੀ ਸਕੂਲਾਂ ’ਚ ਇਸ ਦੇ ਆਧਾਰ ’ਤੇ ਸਿੱਖਿਅਣ ਕਾਰਜ ਹੋਵੇਗਾ

ਜ਼ਰੂਰੀ ਹੈ ਕਿ ਸਿੱਖਿਆ ਦਾ ਵਿਕਾਸ : ਕੇਂਦਰੀ ਸਿੱਖਿਆ ਮੰਤਰੀ ਦਾ ਦੇਸ਼ ’ਚ ਸਿੱਖਿਆ ਦੇ ਵਿਕਾਸ ਸਬੰਧੀ ਕਹਿਣਾ ਹੈ ਕਿ ਅਗਲੇ 25 ਸਾਲ ਭਾਰਤ ਨੂੰ ਇੱਕ ਗਿਆਨ ਅਰਥਵਿਵਸਥਾ ਦੇ ਰੂਪ ਸਥਾਪਿਤ ਕਰਨ ਲਈ ਮਹੱਤਵਪੂਰਨ ਹਨ ਜੋ ਸਿੱਖਿਆ ਕਲਿਆਣ ਲਈ ਬਚਨਬੱਧ ਹੈ ਅਸੀਂ ਸਾਰਿਆਂ ਨੇ ਮਿਲ ਕੇ ਕੰਮ ਕਰਨਾ ਹੈ, ਇੱਕ-ਦੂਜੇ ਦੇ ਤਜ਼ਰਬਿਆਂ ਅਤੇ ਸਫ਼ਲਤਾਵਾਂ ਤੋਂ ਸਿੱਖਣਾ ਹੈ ਤਾਂ ਕਿ ਸਿੱਖਣ ਨੂੰ ਹੋਰ ਜ਼ਿਆਦਾ ਸੁਰਜੀਤ ਬਣਾਇਆ ਜਾ ਸਕੇ ਅਤੇ ਭਾਰਤ ਨੂੰ ਹੋਰ ਜਿਆਦਾ ਉਚਾਈਆਂ ’ਤੇ ਲਿਆਂਦਾ ਜਾ ਸਕੇ

ਉਂਜ ਵੀ, ਬੱਚੇ ਹੀ ਦੇਸ਼ ਦਾ ਭਵਿੱਖ ਹਨ, ਇਸ ਲਈ ਉਨ੍ਰਾਂ ਦੀ ਸ਼ੁਰੂਆਤੀ ਪੜ੍ਹਾਈ ਦਾ ਆਧਾਰ ਮਜ਼ਬੂਤ ਰਹਿਣਾ ਚਾਹੀਦਾ ਹੈ ਫ਼ਿਰ ਅੱਗੇ ਚੱਲ ਕੇ ਉਹ ਦੇਸ਼ ਦੇ ਨਿਰਮਾਣ ’ਚ ਆਪਣਾ ਮਹੱਤਵਪੂਰਨ ਯੋਗਦਾਨ ਦੇ ਸਕਣਗੇ ਦੂਜੇ ਪਾਸੇ, ਸਮਾਜ ਲਈ ਸਿੱਖਿਆ ਸਾਡੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ ਅਤੇ ਸਿੱਖਿਆ ਦੀ ਗੁਣਵੱਤਾ ਬਣਾਈ ਰੱਖਣਾ ਸਭ ਤੋਂ ਵੱਡੀ ਚੁਣੌਤੀ ਹੈ ਤੇਜ਼ੀ ਨਾਲ ਅੱਗੇ ਵਧਦੀ ਦੁਨੀਆ ਨਾਲ ਕਦਮ ਮਿਲਾਉਣ ਲਈ ਗੁਣਵੱਤਾਪੂਰਨ ਸਿੱਖਿਆ ਦੀ ਮੰਗ ਹਮੇਸ਼ਾ ਤੋਂ ਰਹੀ ਹੈ ਅਤੇ ਇਸ ਲਈ ਨਵੀਂ ਸਿੱਖਿਆ ਨੀਤੀ ਇਸ ਜਿੰਮੇਵਾਰੀ ਨੂੰ ਪੂਰੀ ਨਿਹਚਾ ਨਾਲ ਨਿਭਾਉਣ ਦੀ ਦਿਸ਼ਾ ’ਚ ਇੱਕ ਅਹਿਮ ਕਦਮ ਹੈ
ਨਰਪਤਦਾਨ ਬਾਰਹਠ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ