ਮਨੁੱਖਤਾ ਦੀ ਸੇਵਾ

Finding Peace

ਮਨੁੱਖਤਾ ਦੀ ਸੇਵਾ

ਦੁੱਖ-ਸੁਖ ਇਹ ਜੀਵਨ ਦੀਆਂ ਅਵਸਥਾਵਾਂ ਦੱਸੀਆਂ ਗਈਆਂ ਹਨ ਹਰ ਇੱਕ ਦੇ ਜੀਵਨ ’ਚ ਸੁਖ ਅਤੇ ਦੁੱਖ ਆਉਂਦੇ-ਜਾਂਦੇ ਰਹਿੰਦੇ ਹਨ ਕੋਈ ਨਹੀਂ ਚਾਹੁੰਦਾ ਕਿ ਉਨ੍ਹਾਂ ਦੇ ਜੀਵਨ ’ਚ ਕਦੇ ਵੀ ਦੁੱਖ ਆਵੇ ਜਾਂ ਗਰੀਬੀ ਨਾਲ ਕਦੇ ਵੀ ਉਨ੍ਹਾਂ ਦਾ ਸਾਹਮਣਾ ਹੋਵੇ ਇਸ ਸਬੰਧ ’ਚ ਅਚਾਰੀਆ ਚਾਣੱਕਿਆ ਕਹਿੰਦੇ ਹਨ:-

ਦਰਿੰਦ ਨਾਸ਼ਨ ਦਾਨ, ਸ਼ੀਲ ਦੁਰਗੇਤਿਹਿ ਨਾਸ਼ਿਅਤ
ਬੁਧਿ ਨਾਸ਼ ਅਗਿਆਨ, ਭੈਅ ਨਾਸ਼ਤ ਹੈ ਭਾਵਨਾਂ

ਦਾਨ ਨਾਲ ਗਰੀਬੀ ਦਾ ਨਾਸ਼ ਹੁੰਦਾ ਹੈ ਨਿਮਰਤਾ ਜਾਂ ਚੰਗਾ ਵਿਹਾਰ ਦੁੱਖਾਂ ਨੂੰ ਦੂਰ ਕਰਦਾ ਹੈ ਬੁੱਧੀ ਅਗਿਆਨਤਾ ਨੂੰ ਨਸ਼ਟ ਕਰ ਦਿੰਦੀ ਹੈ ਸਾਡੇ ਵਿਚਾਰ ਹਰ ਤਰ੍ਹਾਂ ਦੇ ਡਰ ਤੋਂ ਮੁਕਤੀ ਦਿਵਾਉਂਦੇ ਹਨ ਅਚਾਰੀਆ ਚਾਣੱਕਿਆ ਨੇ ਕਿਹਾ ਕਿ ਜੇਕਰ ਕੋਈ ਇਨਸਾਨ ਆਪਣੀ ਕਮਾਈ ਦਾ ਕੁਝ ਹਿੱਸਾ ਮਨੁੱਖਤਾ ਦੀ ਸੇਵਾ ’ਚ ਲਾਉਂਦਾ ਰਹੇ ਤਾਂ ਉਸ ਨੂੰ ਕਦੇ ਵੀ ਗਰੀਬੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਵਿਅਕਤੀ ਜੋ ਵੀ ਕਮਾਉਂਦਾ ਹੈ ਉਸ ’ਚੋਂ ਕੁਝ ਹਿੱਸਾ ਹਮੇਸ਼ਾ ਹੀ ਜ਼ਰੂਰਤਮੰਦਾਂ ਦੀ ਮੱਦਦ ’ਚ ਲਾਉਣਾ ਚਾਹੀਦਾ ਹੈ ਧਾਰਮਿਕ ਕੰਮ ਕਰਨੇ ਚਾਹੀਦੇ ਹਨ ਅਜਿਹਾ ਕਰਨ ’ਤੇ ਪੁੰਨ ਕਰਮਾਂ ’ਚ ਵਾਧਾ ਹੁੰਦਾ ਹੈ

ਇਨਸਾਨ ਦੇ ਜੀਵਨ ’ਚ ਕਾਫ਼ੀ ਦੁੱਖਾਂ ਦੇ ਕਾਰਨ ਉਸਦੇ ਬੁਰੇ ਸੁਭਾਅ ਨਾਲ ਸਬੰਧਤ ਹੀ ਹੁੰਦੇ ਹਨ ਇਸ ਲਈ ਚੰਗੇ ਗੁਣ ਅਤੇ ਨਰਮ ਵਿਹਾਰ ਰੱਖਣ ਵਾਲੇ ਨੂੰ ਸੁਖ ਦੀ ਪ੍ਰਾਪਤੀ ਹੁੰਦੀ ਹੈ ਤੇ ਦੁੱਖ ਜਾਂ ਕਸ਼ਟਾਂ ਸਾਡੇ ਤੋਂ ਦੂਰ ਹੀ ਰਹਿੰਦਾ ਹੈ ਜੋ ਲੋਕ ਹਰ ਰੋਜ਼ ਪਰਮਾਤਮਾ ਦੀ ਭਗਤੀ ’ਚ ਲੱਗੇ ਰਹਿੰਦੇ ਹਨ, ਗਿਆਨ ਪ੍ਰਾਪਤ ਕਰਦੇ ਹਨ ਉਨ੍ਹਾਂ ਦੀ ਅਗਿਆਨਤਾ ਨਸ਼ਟ ਹੋ ਜਾਂਦੀ ਹੈ ਨਾਲ ਹੀ ਇਨ੍ਹਾਂ ਕੰਮਾਂ ਨਾਲ ਸਾਡੇ ਵਿਚਾਰ ਵੀ ਸ਼ੁੱਧ ਹੁੰਦੇ ਹਨ ਤੇ ਜੀਵਨ, ਮੌਤ, ਸੁਖ-ਦੁੱਖ ਦਾ ਸਾਰਾ ਡਰ ਦੂਰ ਹੋ ਜਾਂਦਾ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here