ਇੰਸਟਾਗ੍ਰਾਮ ’ਤੇ ਬਹੁਤ ਪਸੰਦ ਕੀਤਾ ਜਾ ਰਿਹਾ ਪੂਜਨੀਕ ਗੁਰੂ ਜੀ ਦਾ ‘ਖੇਡ ਅੰਦਾਜ਼’

32 ਨੈਸ਼ਨਲ ਤੇ ਇੰਟਰਨੈਸ਼ਨਲ ਗੇਮਾਂ ਖੇਡ ਚੁੱਕੇ ਹਨ ਪੂਜਨੀਕ ਗੁਰੂ ਜੀ

ਬਰਨਾਵਾ। ਆਪਣੇ ਕੀਮਤੀ ਸਮੇਂ ਵਿੱਚੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਸਵੇਰੇ ਖੇਡਾਂ ਲਈ ਸਮਾਂ ਕੱਢਦੇ ਰਹੇ, ਪੂਜਨੀਕ ਗੁਰੂ ਜੀ ਨੇ ਇੰਸਟਾਗ੍ਰਾਮ ’ਤੇ ਆਪਣੇ ਅਨੋਖੇ ਅੰਦਾਜ ’ਚ 29 ਜੂਨ ਨੂੰ ਵਾਲੀਬਾਲ ਤੇ 4 ਜੁਲਾਈ ਨੂੰ ਬੈਡਮਿੰਟਨ ਖੇਡਦੇ ਹੋਏ ਵੀਡੀਓਜ਼ ਅਪਲੋਡ ਕੀਤੀਆਂ। ਇਨ੍ਹਾਂ ਵੀਡੀਓਜ ਨੂੰ ਕੁਝ ਮਿੰਟਾਂ ’ਚ ਹੀ ਲੱਖਾਂ ਲੋਕਾਂ ਨੇ ਪਸੰਦ ਤੇ ਸ਼ੇਅਰ ਕੀਤਾ ਇਸ ਦੇ ਨਾਲ ਹੀ ਅਣਗਿਣਤ ਕੁਮੈਂਟਸ ਦਾ ਸਿਲਸਿਲਾ ਤਾਂ ਹੁਣ ਵੀ ਜਾਰੀ ਹੈ।

Saint-Dr.-MSG-696x429

ਪੂਜਨੀਕ ਗੁਰੂ ਜੀ ਦੀ ਰੁਟੀਨ ’ਚ ਖੇਡ ਦੇ ਮੈਦਾਨ ’ਚ ਪਸੀਨਾ ਬਹਾਉਣਾ ਤੇ ਖੁਦ ਨੂੰ ਫਿੱਟ ਰੱਖਣਾ ਸ਼ਾਮਲ ਰਿਹਾ। ਆਪ ਜੀ ਨੇ ਆਪਣੀਆਂ ਦੋਵੇਂ ਵੀਡੀਓਜ਼ ਰਾਹੀਂ ਨੌਜਵਾਨਾਂ ਨੂੰ ਵੀ ਖੇਡਾਂ ’ਚ ਅੱਗੇ ਆਉਣ ਤੇ ਸਿਹਤ ਬਾਰੇ ਜਾਗਰੂਕ ਕੀਤਾ ਤੁਹਾਨੂੰ ਦੱਸ ਦੇਈਏ ਕਿ ਖੇਡ ਜਗਤ ’ਚ ਪੂਜਨੀਕ ਗੁਰੂ ਜੀ ਦੀ ਆਪਣੀ ਅਲੱਗ ਪਹਿਚਾਣ ਹੈ ਇੱਕ, ਨਹੀਂ ਦੋ ਨਹੀਂ ਸਗੋਂ 32 ਨੈਸ਼ਨਲ ਤੇ ਇੰਟਰਨੈਸ਼ਨਲ ਗੇਮਾਂ ਖੇਡ ਕੇ ਪੂਜਨੀਕ ਗੁਰੂ ਜੀ ਸਭ ਨੂੰ ਹੈਰਾਨ ਕਰ ਦਿੰਦੇ ਹਨ ਖੇਡ ਦੇ ਮੈਦਾਨ ’ਚ ਵੱਡੇ-ਵੱਡੇ ਖਿਡਾਰੀ ਪੂਜਨੀਕ ਗੁਰੂ ਜੀ ਅੱਗੇ ਜ਼ਿਆਦਾ ਦੇਰ ਤੱਕ ਨਹੀਂ ਟਿਕ ਸਕਦੇ ਪੂਜਨੀਕ ਗੁਰੂ ਜੀ ਇਹ ਖੇਡਾਂ ਬਚਪਨ ਤੋਂ ਹੀ ਖੇਡਦੇ ਆ ਰਹੇ ਹਨ, ਕ੍ਰਿਕਟ, ਕਬੱਡੀ, ਬੈਡਮਿੰਟਨ, ਤੈਰਾਕੀ, ਫੁੱਟਬਾਲ, ਬਾਸਕਿਟਬਾਲ, ਨਿਸ਼ਾਨੇਬਾਜ਼ੀ ਤੇ ਐਥਲੈਟਿਕਸ ਆਦਿ ਵੱਖ-ਵੱਖ ਖੇਡਾਂ ’ਚ ਪੂਜਨੀਕ ਗੁਰੂ ਜੀ ਨੇ ਹਿੱਸਾ ਲਿਆ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ