ਪ੍ਰਧਾਨ ਮੰਤਰੀ ਪੰਜਾਬ ਦੌਰਾ: ਪੁਲਿਸ ਨੂੰ ਹਦਾਇਤਾਂ ਜਾਰੀ, ਜਾਣੋ ਕੀ ਕੀ ਨਹੀਂ ਲੈਕੇ ਜਾ ਸਕਦੇ ਅੰਦਰ
ਚੰਡੀਗੜ੍ਹ। ਫਿਰੋਜ਼ਪੁਰ ’ਚ ਸੁਰੱਖਿਆ ਢਿੱਲੀ ਹੋਣ ਤੋਂ ਬਾਅਦ ਪੰਜਾਬ ਦੌਰੇ ’ਤੇ ਆ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਲਈ ਪੰਜਾਬ ਪੁਲਿਸ ਨੂੰ ਕਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਐਂਟਰੀ ਗੇਟ ’ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਨੂੰ ਕਿਹਾ ਗਿਆ ਕਿ ਕੋਈ ਵੀ ਕਾਲੇ ਕੱਪੜੇ ਪਾ ਕੇ ਅੰਦਰ ਨਾ ਜਾਵੇ। ਕਪੜੇ ਧੌਣ ਵਾਲਾ ਸਾਬਣ ਅਤੇ ਰੱਸੀ ਨੂੰ ਵੀ ਨਹੀਂ ਜਾਣਾ ਚਾਹੀਦਾ। ਲੋਕਾਂ ਦੇ ਕੱਪੜਿਆਂ ’ਤੇ ਵੀ ਨਜ਼ਰ ਰੱਖੋ। ਕਿਸੇ ਦੀ ਟੀ-ਸ਼ਰਟ ’ਤੇ ਕੋਈ ਵੀ ਇਤਰਾਜ਼ਯੋਗ ਸ਼ਬਦ ਜਾਂ ਫੋਟੋ ਨਹੀਂ ਹੋਣੀ ਚਾਹੀਦੀ।
ਇਨ੍ਹਾਂ ਗੱਲਾਂ ਦੀ ਆੜ ’ਚ ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ’ਚ ਵਿਘਨ ਨਾ ਪਵੇ, ਇਸ ਲਈ ਇਸ ਦੀ ਪੂਰੀ ਸੂਚੀ ਬਣਾ ਕੇ ਡਿਊਟੀ ’ਤੇ ਤਾਇਨਾਤ ਪੁਲਿਸ ਕਰਮਚਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ। ਇਸ ਪ੍ਰੋਗਰਾਮ ਵਿੱਚ ਪੀਐਮ ਮੋਦੀ ਦੇ ਨਾਲ ਪੰਜਾਬ ਦੇ ਰਾਜਪਾਲ ਬੀਐਲ ਪੁਰੋਹਿਤ ਅਤੇ ਸੀਐਮ ਭਗਵੰਤ ਮਾਨ ਵੀ ਸ਼ਿਰਕਤ ਕਰਨਗੇ।
ਇਹ 24 ਚੀਜ਼ਾਂ ਪੰਡਾਲ ਵਿੱਚ ਨਹੀਂ ਜਾਣਗੀਆਂ
- ਰੱਸੀ
- ਖੇਡਾਂ ਦਾ ਸਮਾਨ
- ਵਾਕੀ ਟਾਕੀ
- ਲਾਈਟਰ ਜਾਂ ਮਾਚਿਸ
- ਡਰਿੱਲ, ਹਥੌੜਾ, ਕਿੱਲ ਆਦਿ
- ਪਾਣੀ ਦੀ ਬੋਤਲ, ਤਰਲ ਪਦਾਰਥ
- ਪਾਣੀ ਦੀ ਬੋਤਲ ਆਦਿ ਖੋਲਣ ਵਾਲਾ ਓਪਨਰ
- ਕੈਂਚੀ, ਚਾਕੂ, ਲੋਹੇ ਦੀ ਕੋਈ ਵੀ ਤਿੱਖੀ ਚੀਜ਼
- ਕਿਸੇ ਵੀ ਕਿਸਮ ਦਾ ਰਸਾਇਣ
- ਕੋਈ ਵੀ ਜਲਣਸ਼ੀਲ ਪਦਾਰਥ
- ਨਹੁੰ ਕਟਰ
- ਲਾਂਡਰੀ ਸਾਬਣ ਆਦਿ
- ਕੋਈ ਵੀ ਰਿਮੋਟ, ਵਾਇਰਲੈੱਸ ਉਪਕਰਣ
- ਕੁਝ ਵੀ ਤਿੱਖੀ ਚੀਜ਼
- ਵਿਸਫੋਟਕ ਸਮਗਰੀ
- ਫੁੱਟਬਾਲ, ਗੇਂਦ
- ਅਪਮਾਨਜਨਕ ਸ਼ਬਦਾਂ ਜਾਂ ਫੋਟੋਆਂ ਵਾਲੀ ਟੀ-ਸ਼ਰਟ
- ਕੋਈ ਵੀ ਜੈੱਲ ਜਾਂ ਲੇਡੀ ਮੇਕਅਪ ਆਈਟਮ
- ਕਿਸੇ ਵੀ ਕਿਸਮ ਦਾ ਕਾਲਾ ਕੱਪੜਾ ਜਾਂ ਰੁਮਾਲ
- ਕਿਸੇ ਵੀ ਕਿਸਮ ਦੀ ਕਾਲੀ ਸਪਰੇਅ, ਕਾਲੀ ਸਿਆਹੀ ਜਾਂ ਪੇਂਟ
- ਸ਼ੀਸ਼ਾ
- ਕਿਸੇ ਵੀ ਕਿਸਮ ਦਾ ਬੈਨਰ ਜਾਂ ਪੇਪਰ ਪਿ੍ਰੰਟ ਆਉਟ ਕਾਪੀ
- ਰਾਸ਼ਟਰੀ ਝੰਡੇ ਤੋਂ ਇਲਾਵਾ ਕੋਈ ਹੋਰ ਝੰਡਾ
- ਕੋਈ ਪੈੱਨ, ਪੈਨਸਿਲ ਅੰਦਰ ਨਹੀਂ ਜਾਵੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ