ਮਾਨਵਤਾ ਭਲਾਈ ਦੇ ਕਾਰਜ ਵੱਧ-ਚੜ੍ਹ ਕਰਨ ਦਾ ਲਿਆ ਪ੍ਰਣ
(ਰਜਨੀਸ਼ ਰਵੀ) ਫਾਜ਼ਿਲਕਾ /ਜਲਾਲਾਬਾਦ /ਘੁਬਾਇਆ/ਲਧੂਕਾ ਮੰਡੀ/ ਤਾਰੇਵਾਲ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਵਤਾਰ ਮਹੀਨੇ ਨੂੰ ਸਮਰਪਿਤ ਅੱਜ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ’ਚ ਨਾਮ ਚਰਚਾ ਹੋਈ। ਜਾਣਕਾਰੀ ਅਨੁਸਾਰ ਬਲਾਕ ਫਾਜ਼ਿਲਕਾ ਦੀ ਬਲਾਕ ਦੀ ਨਾਮ ਚਰਚਾ ਸਰਹੱਦੀ ਪਿੰਡ ਸਲੇਮ ਵਾਲਾ ਵਿਖੇ ਹੋਈ ਜਿਸ ਵਿਚ ਵੱਖ-ਵੱਖ ਪਿੰਡਾਂ ਤੋਂ ਇਲਾਵਾ ਸ਼ਹਿਰ ਦੀ ਸਾਧ-ਸੰਗਤ ਨੇ ਵੱਡੀ ਗਿਣਤੀ ’ਚ ਸ਼ਿਰਕਤ ਕਰਕੇ ਗੁਰੂ ਜੱਸ ਗਾਇਆ । ਪੂਜਨੀਕ ਗੁਰੂ ਜੀ ਦੇ ਪਵਿੱਤਰ ਅਵਤਾਰ ਮਹੀਨੇ ਨੂੰ ਸਮਾਰਪਿਤ ਹੋਈ ਇਸ ਨਾਮ ਚਰਚਾ ਵਿੱਚ ਪੰਡਾਲ ਨੂੰ ਰੰਗ ਬਿਰੰਗੀਆਂ ਝੰਡੀਆਂ , ਲੜੀਆਂ ਅਤੇ ਗੁਬਾਰਿਆ ਨਾਲ ਸਜਾਇਆ ਗਿਆ ਸੀ ।
ਇਸੇ ਤਰ੍ਹਾਂ ਬਲਾਕ ਜਲਾਲਾਬਾਦ ਦੀ ਬਲਾਕ ਪੱਧਰੀ ਨਾਮ ਚਰਚਾ ਸਥਾਨਕ ਬੱਲੂਆਣਾ ਰੋਡ ਸਥਿਤ ਨਾਮ ਚਰਚਾ ਘਰ ਵਿਖੇ ਹੋਈ ਜਿਸ ’ਚ ਸ਼ਹਿਰ ਤੋਂ ਇਲਾਵਾ ਵੱਖ-ਵੱਖ ਪਿੰਡਾਂ ਦੀ ਸੰਗਤ ਨੇ ਜੋਸ਼ੋ ਖਰੋਸ਼ ਨਾਲ ਸ਼ਿਰਕਤ ਕੀਤੀ। ਇਸ ਵਿਸ਼ੇਸ਼ ਨਾਮ ਚਰਚਾ ਲਈ ਸਾਧ ਸੰਗਤ ਦੀ ਸਹੂਲਤ ਲਈ ਉਚੇਚੇ ਪ੍ਰਬੰਧ ਕੀਤੇ ਗਏ ਸਨ ।
ਬਲਾਕ ਘੁਬਾਇਆ ਦੀ ਬਲਾਕ ਪੱਧਰੀ ਨਾਮ ਚਰਚਾ ਸਰਹੱਦੀ ਪਿੰਡ ਚੱਕ ਬਜੀਦਾ ਟਾਹਲੀਵਾਲਾ ਵਿਖੇ ਹੋਈ ਜਿਸ ’ਚ ਸਾਧ ਸੰਗਤ ਨੇ ਬਲਾਕ ਦੇ ਵੱਖ-ਵੱਖ ਪਿੰਡਾਂ ਤੋਂ ਸ਼ਿਰਕਤ ਕਰਦੇ ਹੋਏ ਭਰਵੀਂ ਹਾਜ਼ਰੀ ਲਗਵਾਈ । ਸਬ ਡਿਵੀਜ਼ਨ ਜਲਾਲਾਬਾਦ ਚ ’ਪੈਂਦੇ ਬਲਾਕ ਤਾਰੇਵਾਲਾ ਦੀ ਅਵਤਾਰ ਮਹੀਨੇ ਨੂੰ ਸਮਰਪਿਤ ਸਪੈਸ਼ਲ ਨਾਮ ਚਰਚਾ ਬਲਾਕ ਦੇ ਪਿੰਡ ਨੁਕੇਰੀਆਂ ਵਿਖੇ ਹੋਈ । ਨਾਮ ਚਰਚਾ ਵਿੱਚ ਸਾਧ-ਸੰਗਤ ਨੇ ਗੁਰੂ ਜੱਸ ਗਾਉਂਦੇ ਹੋਏ ਡੇਰੇ ਦੇ ਪਵਿੱਤਰ ਗ੍ਰੰਥਾਂ ’ਚ ਸ਼ਬਦ ਗਾਇਨ ਕੀਤੇ ਗਏ ।
ਇਸ ਦੇ ਨਾਲ ਜ਼ਿਲ੍ਹੇ ਦੇ ਬਲਾਕ ਮੰਡੀ ਲਾਧੂਕਾ ਚੱਕ ਸਿੰਘੇਵਾਲਾ ਅਰਨੀਵਾਲਾ ਸ਼ੇਖ ਸੁਭਾਨ ਵਿਖੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਵਤਾਰ ਮਹੀਨੇ ਨੂੰ ਸਮਰਪਿਤ ਵਿਸ਼ੇਸ਼ ਨਾਮ ਚਰਚਾ ਕਰਦੇ ਹੋਏ ਮਾਨਵਤਾ ਭਲਾਈ ਦੇ ਕਾਰਜ ਵੱਧ-ਚੜ੍ਹ ਕਰਨ ਦਾ ਪ੍ਰਣ ਦੁਹਰਾਇਆ ।
ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸਟੇਟ 45 ਮੈਂਬਰ ਗੁਰਦੀਪ ਸਿੰਘ ਇੰਸਾਂ ਨੇ ਦੱਸਿਆ ਕਿ ਅੱਜ ਜ਼ਿਲ੍ਹਾ ਫਾਜ਼ਿਲਕਾ ਦੇ ਅੱਠ ਬਲਾਕਾਂ ਵਿਚ ਪੂਜਨੀਕ ਗੁਰੂ ਦੇ ਪਵਿੱਤਰ ਅਵਤਾਰ ਮਹੀਨੇ ਨੂੰ ਸਮਰਪਿਤ ਵਿਸ਼ੇਸ਼ ਨਾਮਚਰਚਾਵਾਂ ਕੀਤੀਆਂ ਗਈਆਂ, ਜਿਸ ਵਿੱਚ ਬਲਾਕਾਂ ਦੇ ਵੱਖ-ਵੱਖ ਪਿੰਡਾਂ ਤੋਂ ਇਲਾਵਾ ਸ਼ਹਿਰ ਤੋਂ ਵੀ ਵੱਡੀ ਗਿਣਤੀ ’ਚ ਸਾਧ-ਸੰਗਤ ਨੇ ਸ਼ਿਰਕਤ ਕਰਕੇ ਗੁਰੂ ਦਾ ਜਸ ਗਾਇਆ ।
ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਪੂਜਨੀਕ ਗੁਰੂ ਜੀ ਦੀਆਂ ਸਿੱਖਿਆਵਾਂ ’ਤੇ ਚੱਲਦਿਆਂ ਮਾਨਵਤਾ ਭਲਾਈ ਦੇ 142 ਕਾਰਜਾਂ ਨੂੰ ਨਿਰੰਤਰ ਕਰ ਰਹੀ ਹੈ । ਇਸ ਮੌਕੇ ਉਨ੍ਹਾਂ ਦੱਸਿਆ ਕਿ ਅੱਜ ਸਾਧ-ਸੰਗਤ ਵੱਲੋਂ ਮਾਨਵਤਾ ਭਲਾਈ ਦੇ ਕਾਰਜਾਂ ਨੂੰ ਨਿਰੰਤਰ ਕਰਦੇ ਰਹਿਣ ਦਾ ਪ੍ਰਣ ਦੁਹਰਾਇਆ । ਇਸ ਮੌਕੇ ਵੱਖ-ਵੱਖ ਬਲਾਕਾਂ ਦੇ ਜ਼ਿੰਮੇਵਾਰ 15 ਮੈਂਬਰ ,25 ਮੈਂਬਰ. ਬਲਾਕ ਭੰਗੀਦਾਸ ,ਭੰਗੀਦਾਸ , ਸੰਮਤੀਆਂ ਦੇ ਜ਼ਿੰਮੇਵਾਰਾਂ ਤੋਂ ਇਲਾਵਾ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਸੁਜਾਨ, ਸਹਿਯੋਗੀ ਭੈਣਾਂ ਮੌਜੂਦ ਸਨ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ