ਚੀਤਿਆਂ ਦੀ ਸੁਰੱਖਿਆ ਹੋਵੇ ਯਕੀਨੀ
ਦੁਨੀਆ ’ਚ ਸਭ ਤੋਂ ਤੇਜ਼ ਦੌੜਨ ਵਾਲਾ ਜਾਨਵਰ ਚੀਤਾ ਹੈ, ਪਰ ਬਹੁਤ ਮੁਸ਼ਕਲ ਹੈ ਕਿ ਕਿਸੇ ਨੇ ਚੀਤੇ ਨੂੰ ਆਪਣੀਆਂ ਅੱਖਾਂ ਨਾਲ ਦੌੜਦੇ ਹੋਏ ਦੇਖਿਆ ਹੋਵੇਗਾ, ਕਿਉਂਕਿ ਭਾਰਤ ’ਚ ਹੁਣ ਚੀਤੇ ਬਚੇ ਹੀ ਨਹੀਂ ਚੀਤੇ 74 ਸਾਲ ਪਹਿਲਾਂ ਹੀ ਸਾਡੇ ਦੇਸ਼ ’ਚੋਂ ਅਲੋਪ ਹੋ ਗਏ ਸਨ ਅਤੇ ਉਦੋਂ ਤੋਂ ਇਹ ਜਾਨਵਰ ਭਾਰਤ ’ਚ ਸਿਰਫ਼ ਕਿਤਾਬਾਂ ’ਚ ਰਹਿ ਗਿਆ ਹੈ ਏਸ਼ੀਆ ’ਚ ਫ਼ਿਲਹਾਲ ਸਿਰਫ਼ ਇਰਾਨ ’ਚ ਹੀ ਚੀਤੇ ਮਿਲਦੇ ਹਨ, ਪਰ ਹੁਣ 74 ਸਾਲ ਬਾਅਦ ਇੱਕ ਵਾਰ ਫ਼ਿਰ ਭਾਰਤ ’ਚ ਚੀਤਿਆਂ ਦੀ ਵਾਪਸੀ ਹੋ ਰਹੀ ਹੈ ਭਾਰਤ ਅਤੇ ਅਫ਼ਰੀਕੀ ਦੇਸ਼ ਨਾਮੀਬੀਆ ਨੇ ਹਾਲ ਹੀ ’ਚ ਇਸ ਸਬੰਧ ’ਚ ਇੱਕ ਸਮਝੌਤਾ ਕੀਤਾ ਹੈ
ਦੁਨੀਆ ਭਰ ’ਚ ਇਸ ਸਮੇਂ ਕਰੀਬ ਸੱਤ ਹਜ਼ਾਰ ਚੀਤੇ ਹੀ ਬਚੇ ਹਨ ਅਤੇ ਉਨ੍ਹਾਂ ’ਚੋਂ ਅੱਧੇ ਇਕੱਲੇ ਨਾਮੀਬੀਆ ’ਚ ਹਨ ਨਾਮੀਬੀਆ ਨੇ ਭਾਰਤ ਨੂੰ ਮੁਫ਼ਤ ’ਚ ਅੱਠ ਚੀਤੇ ਦੇਣ ’ਤੇ ਰਜ਼ਾਮੰਦੀ ਦੇ ਦਿੱਤੀ ਹੈ ਭਾਰਤ ਨੇ ਇਨ੍ਹਾਂ ਚੀਤਿਆਂ ਨੂੰ ਲਿਆਉਣ ਦਾ, ਭਾਵ ਸਿਰਫ਼ ਆਵਾਜਾਈ ਦਾ ਖਰਚ ਕਰਨਾ ਹੈ ਇਨ੍ਹਾਂ ਚੀਤਿਆਂ ਨੂੰ ਭਾਰਤ ’ਚ ਇੱਕ ਵਿਸ਼ੇਸ਼ ਜਹਾਜ਼ ’ਚ ਲਿਆਂਦਾ ਜਾਵੇਗਾ ਜ਼ਿਕਰਯੋਗ ਹੈ ਕਿ ਇਹ ਚੀਤਿਆਂ ਦੀ ਪਹਿਲੀ ਅਜਿਹੀ ਤਬਦੀਲੀ ਹੈ, ਜੋ ਇੱਕ ਮਹਾਂਦੀਪ ਤੋਂ ਦੂਜੇ ਮਹਾਂਦੀਪ ਵਿਚਕਾਰ ਹੋਵੇਗੀ ਰਾਸ਼ਟਰੀ ਬਾਘ ਸੁਰੱਖਿਆ ਅਥਾਰਟੀ ਦੀ 19ਵੀਂ ਬੈਠਕ ’ਚ ਕਾਰਜਯੋਜਨਾ ਦਾ ਐਲਾਨ ਕੀਤਾ ਗਿਆ ਸੀ
ਮੱਧ ਪ੍ਰਦੇਸ਼ ਦੇ ਕੂਨੋ ਰਾਸ਼ਟਰੀ ਪਾਰਕ ’ਚ ਸਭ ਤੋਂ ਤੇਜ਼ ਦੌੜਨ ਵਾਲੇ ਜਾਨਵਰ ਦੇ ਸਵਾਗਤ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ ਇੱਕ ਅੰਦਾਜੇ ਮੁਤਾਬਿਕ, ਚੀਤੇ 50 ਲੱਖ ਸਾਲਾਂ ਤੋਂ ਧਰਤੀ ’ਤੇ ਮੌਜੂਦ ਹਨ ਅਤੇ ਪਹਿਲੀ ਵਾਰ ਇਨ੍ਹਾਂ ਨੂੰ ਭਾਰਤ ’ਚ ਹੀ ਦੇਖਿਆ ਗਿਆ ਸੀ ਚੀਤਾ ਸ਼ਬਦ ਦੀ ਉਤਪਤੀ ਵੀ ਸੰਸਕ੍ਰਿਤ ਸ਼ਬਦ ‘ਚਿਤਰਾਕਾ ’ ਤੋਂ ਹੋਈ ਹੈ ਚਿਤਕਬਰਾ ਜਾਂ ਧੱਬੇਦਾਰ ਪਰ ਇਹ ਸਾਡੇ ਦੇਸ਼ ਲਈ ਹੈਰਾਨੀ ਵਾਲੀ ਗੱਲ ਹੀ ਹੈ ਕਿ ਕਈ ਦਹਾਕਿਆਂ ਤੋਂ ਭਾਰਤ ’ਚ ਇੱਕ ਵੀ ਚੀਤਾ ਮੌਜੂਦ ਨਹੀਂ ਹੈ ਅਜ਼ਾਦੀ ਤੋਂ ਪਹਿਲਾਂ ਭਾਰਤ ’ਚ ਵੱਡੀ ਗਿਣਤੀ ’ਚ ਚੀਤੇ ਮਿਲਦੇ ਸਨ, ਫ਼ਿਰ ਇਨ੍ਹਾਂ ਦੀ ਅਬਾਦੀ ਹੌਲੀ-ਹੌਲੀ ਘਟਦੀ ਗਈ
ਇਸ ਦੀ ਸਭ ਤੋਂ ਵੱਡੀ ਵਜ੍ਹਾ ਰਾਜਿਆਂ-ਮਹਾਰਾਜਿਆਂ ਦਾ ਬੇਹਿਸਾਬ ਸ਼ਿਕਾਰ ਦਾ ਸ਼ੌਂਕ ਅਤੇ ਨਕਲੀ ਵੀਰਤਾ ਦੇ ਪ੍ਰਦਰਸ਼ਨ ਦੀ ਹੋੜ ਸੀ ਮਾਹਿਰ ਕਹਿੰਦੇ ਹਨ ਕਿ ਚੀਤੇ 20ਵੀਂ ਸਦੀ ਦੀ ਸ਼ੁਰੂਆਤ ਤੱਕ ਬੇਹੱਦ ਘੱਟ ਹੋ ਗਏ ਕਿਉਂਕਿ ਚੀਤੇ ਰਾਜਿਆਂ-ਮਹਾਰਾਜਿਆਂ ਦੇ ਸ਼ਿਕਾਰ ਅਤੇ ਬ੍ਰਿਟਿਸ਼ ਸਾਮਰਾਜ ਦੀਆਂ ਸ਼ੌਂਕੀਆ ਖੇਡਾਂ ਦੀ ਭੇਂਟ ਚੜ੍ਹ ਗਏ ਹਨ ਸਾਲ 1918 ਤੋਂ 1945 ਵਿਚਕਾਰ ਰਾਜੇ-ਮਹਾਰਾਜੇ ਅਤੇ ਬ੍ਰਿਟਿਸ਼ ਅਧਿਕਾਰੀ ਅਫ਼ਰੀਕਾ ਤੋਂ ਹੀ ਚੀਤੇ ਮੰਗਵਾ ਕੇ ਉਨ੍ਹਾਂ ਨੂੰ ਸ਼ਿਕਾਰ ਲਈ ਇਸਤੇਮਾਲ ਕਰਦੇ ਸਨ ਹੁਣ ਜਦੋਂ ਭਾਰਤ ’ਚ ਚੀਤੇ ਫ਼ਿਰ ਤੋਂ ਵਾਪਸੀ ਕਰ ਰਹੇ ਹਨ, ਉਦੋਂ ਕੇਂਦਰ ਵੱਲੋਂ ਉਨ੍ਹਾਂ ਦੀ ਸੁਰੱਖਿਆ ਲਈ ਸਖ਼ਤ ਕਾਨੂੰਨ ਬਣਾਉਣ ਦੀ ਲੋੜ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ