ਨਾਮ ਚਰਚਾ ਦੌਰਾਨ ਵੰਡੇ ਤਿਰੰਗੇ, ਗੱਡੀਆਂ, ਘਰ੍ਹਾਂ, ਦੁਕਾਨਾਂ ਅਤੇ ਫੈਕਟਰੀਆਂ ਦੀ ਸ਼ਾਨ ਬਣਨਗੇ ਤਿਰੰਗੇ
(ਨਰਿੰਦਰ ਸਿੰਘ ਬਠੋਈ) ਪਟਿਆਲਾ। ਆਜ਼ਾਦੀ ਦੇ 75 ਵੇਂ ਅੰਮ੍ਰਿਤ ਮਹਾਂਉਤਸ਼ਵ ਦੇ ਸ਼ੁੱਭ ਮੌਕੇ ਅਤੇ ਆਪਣੇ ਸੱਚੇ ਰਹਿਬਰ ਮੁਰਿਸ਼ਦੇ ਕਾਮਲ ਪੂਜਨੀਕ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਵਤਾਰ ਦਿਵਸ ਨੂੰ ਮਨਾਉਣ ਅਤੇ ਆਪਣੇ ਸਤਿਗੁਰੂ ਨੂੰ ਸਜਦਾ ਕਰਦਿਆਂ ’ਤੇ ਉਨ੍ਹਾਂ ਵੱਲੋਂ ਫ਼ਰਮਾਏ ਇਲਾਹੀ ਬਚਨਾਂ ਤੇ ਅਮਲ ਕਰਦਿਆਂ ਅੱਜ ਬਲਾਕ ਦੀ ਸਾਧ-ਸੰਗਤ ਬੂਟੇ ਲਗਾਏ ’ਤੇ ਆਪਣੀਆਂ ਗੱਡੀਆਂ ,ਘਰਾਂ,ਦੁਕਾਨਾਂ,ਫ਼ੈਕਟਰੀਆਂ ਆਦਿ ਤੇ ਤਿਰੰਗੇ ਲਾਏ ਅਤੇ ਸਲੂਟ ਕੀਤਾ।
ਬਲਾਕ ਬਠੋਈ-ਡਕਾਲਾ ਦੀ ਸਾਧ-ਸੰਗਤ ਵੱਲੋਂ ਅੱਜ ਸਵੇਰੇ 6 ਤੋਂ 8 ਵਜੇ ਤੱਕ ਨਾਮ-ਚਰਚਾ ਕੀਤੀ ਗਈ ਅਤੇ ਨਾਮ ਚਰਚਾ ਦੌਰਾਨ ਸਾਧ ਸੰਗਤ ਨੂੰ ਤਿਰੰਗੇ ਝੰਡੇ ਵੀ ਵੰਡੇ ਗਏ। 8 ਵਜੇ ਨਾਅਰਾ ਲਗਾ ਕੇ ਬੂਟੇ ਲਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਬਲਾਕ ਬਠੋਈ-ਡਕਾਲਾ ਵੱਲੋਂ 5600 ਪੌਦੇ ਲਗਾਏ ਗਏ । ਜ਼ਿਕਰਯੋਗ ਹੈ ਕਿ ਰੱਖੜੀਆਂ ਦੇ ਪਵਿੱਤਰ ਤਿਉਹਾਰ ’ਤੇ ਪੂਜਨੀਕ ਗੁਰੂ ਜੀ ਨੇ ਸਾਧ-ਸੰਗਤ ਨੂੰ 11ਵੀ ਰੂਹਾਨੀ ਚਿੱਠੀ ਭੇਜ ਕੇ ਆਜ਼ਾਦੀ ਦੇ ਅੰਮ੍ਰਿਤ ਮਹਾਂਉਤਸ਼ਵ ’ਚ ਸ਼ਾਮਲ ਹੋਣ ਦੀ ਪ੍ਰੇਰਨਾ ਦਿੱਤੀ।
ਚਿੱਠੀ ਰਾਹੀਂ ਪੂਜਨੀਕ ਗੁਰੂ ਜੀ ਨੇ ਲਿਖਿਆ ਕਿ ਦੇਸ਼ ਜੋ ਆਜ਼ਾਦੀ ਦਾ 75ਵਾਂ ਅੰਮ੍ਰਿਤ ਮਹਾਂਉਤਸ਼ਵ ਮਨਾ ਰਿਹਾ ਹੈ। ਸਾਧ-ਸੰਗਤ ਨੇ ਉਸ ’ਚ ਸ਼ਾਮਲ ਹੋ ਕੇ ਤਿਰੰਗੇ ਨੂੰ ਘਰਾਂ, ਗੱਡੀਆਂ ’ਤੇ ਲਾਉਣਾ ਅਤੇ ਲਹਿਰਾਉਣਾ ਹੈ ਅਤੇ ਤਿਰੰਗੇ ਨੂੰ ਸਲੂਟ ਮਾਰਦਿਆਂ, ਲਹਿਰਾਉਂਦਿਆਂ ਦੀ ਫੋਟੋ, ਵੀਡੀਓ ਸੋਸ਼ਲ ਮੀਡੀਆ ’ਤੇ ਪਾਉਣੀ ਹੈ, ਤਾਂ ਕਿ ਜਿਨ੍ਹਾਂ ਸੁਤੰਤਰਤਾ ਸੈਨਾਨੀਆਂ ਦੀਆਂ ਕੁਰਬਾਨੀਆਂ ਨਾਲ ਸਾਨੂੰ ਆਜ਼ਾਦੀ ਦਾ ਤਿਰੰਗਾ ਨਸੀਬ ਹੋਇਆ ਹੈ,ਉਨ੍ਹਾਂ ਦਾ ਬਹੁਤ-ਬਹੁਤ ਸਤਿਕਾਰ ਅਤੇ ਧੰਨਵਾਦ ਕਰ ਸਕੀਏ।
ਇਸ ਮੌਕੇ ਜਿੰਮੇਵਾਰ 15 ਹਰਜਿੰਦਰ ਇੰਸਾਂ, ਰਾਮ ਕੁਮਾਰ ਇੰਸਾਂ, ਜਗਰੂਪ ਇੰਸਾਂ, ਨਛੱਤਰ ਇੰਸਾਂ, ਲਖਵੀਰ ਇੰਸਾਂ, ਸਾਬਕਾ ਸਰਪੰਚ ਰਣਧੀਰ ਸਿੰਘ, ਰਲਾ ਰਾਮ ਇੰਸਾਂ, ਭੋਲਾ ਫੋਰਮੈਨ, ਹਰਭਜਨ ਇੰਸਾਂ, ਸੁਜਾਨ ਭੈਣਾਂ,ਵੱਖ-ਵੱਖ ਸੰਮਤੀਆਂ ਦੇ ਸੇਵਾਦਾਰ, ਸਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਭਾਈ-ਭੈਣਾਂ ਅਤੇ ਵੱਡੀ ਗਿਣਤੀ ਵਿੱਚ ਸਾਧ ਸੰਗਤ ਹਾਜ਼ਰ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ