ਕੋਰੋਨਾ ਦੇ ਵਧਦੇ ਮਾਮਲੇ ਚਿੰਤਾਜਨਕ

Corona

ਕੋਰੋਨਾ ਦੇ ਵਧਦੇ ਮਾਮਲੇ ਚਿੰਤਾਜਨਕ

ਦੇਸ਼ ਦੇ ਕੁਝ ਸੂਬਿਆਂ ’ਚ ਕੋਰੋਨਾ ਲਾਗ ਦੇ ਮਾਮਲਿਆਂ ’ਚ ਅਚਾਨਕ ਵਾਧਾ ਚਿੰਤਾਜਨਕ ਹੈ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਦੇ ਸੱਤ ਸੂਬਿਆਂ ਅਤੇ ਕੇਂਦਰ ਸ਼ਾਸਿਤ ਸੂਬਿਆਂ ’ਚ ਕੋਰੋਨਾ ਵਾਇਰਸ ਦੇ ਸਰਗਰਮ ਮਾਮਲੇ ਵਧੇ ਹਨ ਇਨ੍ਹਾਂ ’ਚੋਂ ਸਭ ਤੋਂ ਜ਼ਿਆਦਾ ਰਾਸ਼ਟਰੀ ਰਾਜਧਾਨੀ ਦਿੱਲੀ ’ਚ 635 ਅਤੇ ਓਡੀਸ਼ਾ ’ਚ 529 ਰੋਗੀ ਵਧੇ ਹਨ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਸਵੇਰੇ ਸੱਤ ਵਜੇ ਤੱਕ 2 ਅਰਬ 7 ਕਰੋੜ 47 ਲੱਖ 19 ਹਜ਼ਾਰ 34 ਟੀਕੇ ਲਾਏ ਜਾ ਚੁੱਕੇ ਹਨ

ਮੰਤਰਾਲੇ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ’ਚ ਕੋਵਿਡ ਲਾਗ ਦੇ 16 ਹਜ਼ਾਰ 561 ਨਵੇਂ ਮਰੀਜ਼ ਸਾਹਮਣੇ ਆਏ ਹਨ ਸਕੱਤਰ ਰਾਜੇਸ਼ ਭੂਸ਼ਣ ਨੇ ਸੱਤ ਸੂਬਿਆਂ, ਦਿੱਲੀ, ਕੇਰਲ, ਕਰਨਾਟਕ, ਮਹਾਂਰਾਸ਼ਟਰ, ਓਡੀਸ਼ਾ, ਤਮਿਲਨਾਡੂ ਅਤੇ ਤੇਲੰਗਾਨਾ ਨੂੰ ਵਿਸ਼ੇਸ਼ ਨਿਰਦੇਸ਼ ਦਿੰਦਿਆਂ ਨਿਗਰਾਨੀ ਵਧਾਉਣ ਨੂੰ ਕਿਹਾ ਹੈ ਇਨ੍ਹਾਂ ਸੂਬਿਆਂ ਤੋਂ ਇਲਾਵਾ ਕੁਝ ਹੋਰ ਸੂਬਿਆਂ ’ਚ ਵੀ ਲਾਗ ਵਧੀ ਹੈ

ਨਿਗਰਾਨੀ ਇਸ ਲਈ ਵੀ ਜ਼ਰੂਰੀ ਹੈ ਕਿ ਸੰਕਰਮਿਤਾਂ ਦੇ ਲੱਛਣਾਂ ਅਤੇ ਜਾਂਚ ਨਤੀਜਿਆਂ ’ਚ ਕੁਝ ਬਦਲਾਅ ਦੇਖਣ ਨੂੰ ਮਿਲੇ ਹਨ ਆਉਣ ਵਾਲੇ ਕੁਝ ਮਹੀਨਿਆਂ ’ਚ ਕਈ ਤਿਉਹਾਰ ਹਨ ਅਤੇ ਅਜਿਹੇ ਪ੍ਰੋਗਰਾਮ ਹੋਣੇ ਹਨ, ਜਿਨ੍ਹਾਂ ’ਚ ਜ਼ਿਆਦਾ ਭੀੜ ਹੁੰਦੀ ਹੈ ਅਜਿਹੇ ’ਚ ਜ਼ਿਆਦਾ ਸਾਵਧਾਨੀ ਅਤੇ ਚੌਕਸੀ ਜ਼ਰੂਰੀ ਹੈ ਵਿਆਪਕ ਪੱਧਰ ’ਤੇ ਟੀਕਾਕਰਨ ਹੋਣ ਅਤੇ ਲੋਕਾਂ ’ਚ ਪ੍ਰਤੀਰੋਧਕ ਸਮਰੱਥਾ ਬਣਾਉਣ ਨਾਲ ਕੋਰੋਨਾ ਵਾਇਰਸ ਪਹਿਲਾਂ ਵਾਂਗ ਖਤਰਨਾਕ ਨਹੀਂ ਰਹਿ ਗਿਆ ਹੈ ਜਿਨ੍ਹਾਂ ਸੰਕਰਮਿਤਾਂ ਦੀ ਮੌਤ ਹੋਈ ਹੈ, ਉਹ ਹੋਰ ਖਤਰਨਾਕ ਬਿਮਾਰੀਆਂ ਤੋਂ ਪਹਿਲਾਂ ਤੋਂ ਹੀ ਪੀੜਤ ਸਨ, ਜਿਨ੍ਹਾਂ ਨੂੰ ਲਾਗ ਨੇ ਜਾਨਲੇਵਾ ਬਣਾ ਦਿੱਤਾ ਸਿਹਤ ਮਾਹਿਰ ਵੀ ਇਸ ਗੱਲ ’ਤੇ ਜ਼ੋਰ ਦੇ ਰਹੇ ਹਨ

ਅਜਿਹਾ ਦੇਖਿਆ ਜਾ ਰਿਹਾ ਹੈ ਕਿ ਬੂਸਟਰ ਡੋਜ਼ ਸਬੰਧੀ ਲੋਕ ਬਹੁਤ ਜ਼ਿਆਦਾ ਉਤਸ਼ਾਹ ਨਹੀਂ ਦਿਖਾ ਰਹੇ ਹਨ ਹਾਲੇ ਵੀ ਅਜਿਹੇ ਲੋਕ ਬਚੇ ਹੋਏ ਹਨ, ਜਿਨ੍ਹਾਂ ਨੇ ਜਾਂ ਤਾਂ ਇੱਕ ਵੀ ਖੁਰਾਕ ਨਹੀਂ ਲਈ ਹੈ ਜਾਂ ਇੱਕ ਖੁਰਾਕ ਲੈਣ ਤੋਂ ਬਾਅਦ ਲਾਪ੍ਰਵਾਹ ਹੋ ਗਏ ਹਨ ਬੱਚਿਆਂ ’ਚ ਵੀ ਟੀਕਾਕਰਨ ਦੀ ਰਫ਼ਤਾਰ ਸੰਤੋਖਜਨਕ ਨਹੀਂ ਹੈ ਇਸ ਨਾਲ ਕੋਰੋਨਾ ਖਿਲਾਫ਼ ਸਾਡੀ ਲੜਾਈ ਕਮਜ਼ੋਰ ਹੁੰਦੀ ਹੈ ਹਾਲੇ ਵੀ ਕੋਰੋਨਾ ਤੋਂ ਬਚਾਅ ਲਈ ਮਾਸਕ ਲਾਉਣ, ਹੱਥ ਧੋਂਦੇ ਰਹਿਣ ਅਤੇ ਲੋੜੀਂਦੀ ਦੂਰੀ ਵਰਤਣ ਦੇ ਨਿਰਦੇਸ਼ ਲਾਗੂ ਹਨ ਬਜ਼ਾਰ, ਬੱਸ ਸਟੈਂਡ, ਰੇਲਵੇ ਸਟੇਸ਼ਨ, ਸਿੱਖਿਆ ਸੰਸਥਾਨ ਵਰਗੀਆਂ ਭੀੜ-ਭੜੱਕੇ ਵਾਲੀਆਂ ਥਾਵਾਂ ’ਚ ਵੀ ਜ਼ਿਆਦਾਤਰ ਲੋਕਾਂ ਨੂੰ ਬਿਨਾਂ ਮਾਸਕ ਪਹਿਨੇ ਦੇਖਿਆ ਜਾ ਸਕਦਾ ਹੈ

ਸਰਕਾਰ ਅਤੇ ਡਾਕਟਰਾਂ ਵੱਲੋਂ ਵਾਰ-ਵਾਰ ਇਹ ਅਪੀਲ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਦੇ ਪਾਲਣ ਤੋਂ ਪਰਹੇਜ਼ ਠੀਕ ਨਹੀਂ ਹੈ ਧਿਆਨ ਰਹੇ, ਬੇਸ਼ੱਕ ਹੀ ਟੀਕਾ ਲੱਗੇ ਹੋਏ ਅਤੇ ਮੁਕਾਬਲਤਨ ਨੌਜਵਾਨ ਲੋਕ ਲਾਗ ਦਾ ਸ਼ਿਕਾਰ ਨਾ ਹੋਣ, ਪਰ ਉਨ੍ਹਾਂ ਜਰੀਏ ਵਾਇਰਸ ਉਨ੍ਹਾਂ ਲੋਕਾਂ ਤੱਕ ਪਹੁੰਚ ਸਕਦਾ ਹੈ, ਜਿਨ੍ਹਾਂ ਲਈ ਉਹ ਖਤਰਨਾਕ ਹੋ ਸਕਦਾ ਹੈ ਕੋਰੋਨਾ ਮਹਾਂਮਾਰੀ ਤੋਂ ਸਾਨੂੰ ਨਿਜਾਤ ਮਿਲ ਹੀ ਰਹੀ ਹੈ ਕਿ ਮੰਕੀ ਪਾਕਸ ਦੀ ਲਾਗ ਨੇ ਨਵੀਂ ਚਿੰਤਾ ਪੈਦਾ ਕਰ ਦਿੱਤੀ ਹੈ ਲਾਗ ਦੀ ਰੋਕਥਾਮ ਅਤੇ ਟੀਕਾਕਰਨ ਦੇ ਮਾਮਲੇ ’ਚ ਭਾਰਤ ਪੂਰੀ ਦੁਨੀਆ ’ਚ ਇੱਕ ਉਦਾਹਰਨ ਦੇ ਰੂਪ ’ਚ ਸਥਾਪਿਤ ਹੋਇਆ ਹੈ ਇਸ ਪ੍ਰਾਪਤੀ ਨੂੰ ਸਾਨੂੰ ਹੋਰ ਅੱਗੇ ਲਿਜਾਣਾ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ