ਜਾਮੀਆ ਦਾ ਵਿਦਿਆਰਥੀ 16 ਅਗਸਤ ਤੱਕ ਰਹੇਗਾ ਐਨਆਈਏ ਦੀ ਹਿਰਾਸਤ ’ਚ

NIA Raid Sachkahoon
ਫਾਈਲ ਫੋਟੋ।

ਜਾਮੀਆ ਦਾ ਵਿਦਿਆਰਥੀ 16 ਅਗਸਤ ਤੱਕ ਰਹੇਗਾ ਐਨਆਈਏ ਦੀ ਹਿਰਾਸਤ ’ਚ

ਨਵੀਂ ਦਿੱਲੀ (ਸੱਚ ਕਹੂੰ ਬਿਊਰੋ)। ਦਿੱਲੀ ਦੀ ਇੱਕ ਵਿਸ਼ੇਸ਼ ਅਦਾਲਤ ਨੇ ਸੋਮਵਾਰ ਨੂੰ ਜਾਮੀਆ ਮਿਲੀਆ ਇਸਲਾਮੀਆ ਦੇ ਵਿਦਿਆਰਥੀ ਮੋਹਸਿਨ ਅਹਿਮਦ ਨੂੰ ਅੱਤਵਾਦੀ ਸਮੂਹ ਆਈਐਸਆਈਐਸ ਵਿੱਚ ਕਥਿਤ ਸ਼ਮੂਲੀਅਤ ਦੇ ਦੋਸ਼ ਵਿੱਚ 16 ਅਗਸਤ ਤੱਕ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਦੀ ਹਿਰਾਸਤ ਵਿੱਚ ਭੇਜ ਦਿੱਤਾ। ਅਹਿਮਦ ਨੂੰ ਆਈਐਸਆਈਐਸ ਦੀਆਂ ਔਨਲਾਈਨ ਅਤੇ ਜ਼ਮੀਨੀ ਗਤੀਵਿਧੀਆਂ ਨਾਲ ਸਬੰਧਤ ਇੱਕ ਮਾਮਲੇ ਵਿੱਚ ਸ਼ਨੀਵਾਰ ਨੂੰ ਨਵੀਂ ਦਿੱਲੀ ਦੇ ਬਾਟਲਾ ਹਾਊਸ ਸਥਿਤ ਉਸਦੀ ਰਿਹਾਇਸ਼ ਤੋਂ ਗਿ੍ਰਫਤਾਰ ਕੀਤਾ ਗਿਆ ਸੀ। ਅਹਿਮਦ ’ਤੇ ਭਾਰਤ ਅਤੇ ਵਿਦੇਸ਼ਾਂ ’ਚ ਅੱਤਵਾਦੀ ਸੰਗਠਨ ਦੇ ਹਮਦਰਦਾਂ ਤੋਂ ਪੈਸੇ ਇਕੱਠੇ ਕਰਨ ਅਤੇ ਉਸ ਪੈਸੇ ਨੂੰ ਕ੍ਰਿਪਟੋਕਰੰਸੀ ’ਚ ਸੀਰੀਆ ਅਤੇ ਹੋਰ ਥਾਵਾਂ ’ਤੇ ਪਹੁੰਚਾਉਣ ਦਾ ਦੋਸ਼ ਹੈ। ਇਹ ਗਿ੍ਰਫਤਾਰੀ ਕਈ ਰਾਜਾਂ ਵਿੱਚ ਐਨਆਈਏ ਦੀ ਵਿਆਪਕ ਜਾਂਚ ਤੋਂ ਬਾਅਦ ਹੋਈ ਹੈ।

ਕੀ ਹੈ ਮਾਮਲਾ

ਐਨਆਈਏ ਨੇ ਆਈਐਸਆਈਐਸ ਨਾਲ ਸਬੰਧਤ ਗਤੀਵਿਧੀਆਂ ਦੇ ਸਬੰਧ ਵਿੱਚ ਮੱਧ ਪ੍ਰਦੇਸ਼ ਦੇ ਭੋਪਾਲ ਅਤੇ ਰਾਏਸੇਨ ਜ਼ਿਲ੍ਹਿਆਂ ਅਤੇ ਗੁਜਰਾਤ ਵਿੱਚ ਭਰੂਚ, ਸੂਰਤ, ਨਵਸਾਰੀ ਅਤੇ ਅਹਿਮਦਾਬਾਦ ਜ਼ਿਲ੍ਹਿਆਂ ਵਿੱਚ ਤਲਾਸ਼ੀ ਅਤੇ ਛਾਪੇ ਮਾਰੇ। ਇਸ ਤੋਂ ਇਲਾਵਾ ਬਿਹਾਰ ਦੇ ਅਰਰੀਆ ਜ਼ਿਲੇ, ਕਰਨਾਟਕ ਦੇ ਭਟਕਲ ਅਤੇ ਤੁਮਕੁਰ ਸ਼ਹਿਰ ਜ਼ਿਲਿਆਂ, ਮਹਾਰਾਸ਼ਟਰ ਦੇ ਕੋਲਹਾਪੁਰ ਅਤੇ ਨਾਂਦੇੜ ਜ਼ਿਲਿਆਂ ਅਤੇ ਉੱਤਰ ਪ੍ਰਦੇਸ਼ ਦੇ ਦੇਵਬੰਦ ਜ਼ਿਲੇ ’ਚ ਛਾਪੇਮਾਰੀ ਅਤੇ ਤਲਾਸ਼ੀ ਲਈ ਗਈ। ਐਨਆਈਏ ਨੇ 25 ਜੂਨ, 2022 ਨੂੰ ਭਾਰਤੀ ਦੰਡਾਵਲੀ ਦੀ ਧਾਰਾ 153ਏ, ਅਤੇ 153ਬੀ ਅਤੇ ਯੂਏ (ਪੀ) ਐਕਟ ਦੀਆਂ ਧਾਰਾਵਾਂ 18, 18ਬੀ, 38, 39 ਅਤੇ 40 ਦੇ ਤਹਿਤ ਆਈਐਸਆਈਐਸ ਫੰਡਿੰਗ ਦਾ ਮਾਮਲਾ ਦਰਜ ਕੀਤਾ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ