ਨਿਸ਼ਕਾਮ ਸੇਵਾ ਸੰਮਤੀ ਦਾ 230ਵਾਂ ਰਾਸ਼ਨ ਵੰਡ ਸਮਾਗਮ

Nishkam Seva Samiti

 ਕੋਟਕਪੂਰਾ ਅਤੇ 25 ਪਿੰਡਾਂ ਦੀਆਂ 225 ਵਿਧਵਾ ਔਰਤਾਂ ਦੇ ਘਰਾਂ ‘ਚ ਪਹੁੰਚਾਇਆ ਰਾਸ਼ਨ

ਕੋਟਕਪੂਰਾ, (ਅਜੈ ਮਨਚੰਦਾ)। ਸੂਬੇ ਦੀ ਸਿਰਮੌਰ ਸਮਾਜ ਸੇਵੀ ਸੰਸਥਾ ਨਿਸ਼ਕਾਮ ਸੇਵਾ ਸੰਮਤੀ ( ਰਜਿ. ) ਕੋਟਕਪੂਰਾ ਪਿਛਲੇ 19 ਸਾਲਾਂ ਤੋਂ ਲਗਾਤਾਰ ਇਲਾਕੇ ਦੀਆਂ ਵਿਧਵਾ ਅਤੇ ਬੇ ਸਹਾਰਾ ਔਰਤਾਂ ਨੂੰ ਰਸੋਈ ਦੀ ਜਰੂਰਤ ਦਾ ਸਾਰਾ ਸਮਾਨ ਵੰਡ ਕੇ ਉਨਾਂ ਲਈ ਵਰਦਾਨ ਸਿੱਧ ਹੋਈ ਹੈ। ਸੰਮਤੀ ਦੇ 230ਵੇਂ ਮਾਸਿਕ ਮੁਫਤ ਰਾਸ਼ਨ ਵੰਡ ਸਮਾਗਮ ਦਾ ਆਯੋਜਨ ਸਰਪ੍ਰਸਤ ਯਸ਼ ਪਾਲ ਅਗਰਵਾਲ ਅਤੇ ਸੰਸਥਾਪਕ ਪ੍ਰਧਾਨ ਡਾ. ਸੁਰਿੰਦਰ ਕੁਮਾਰ ਦਿਵੇਦੀ ਨੈਸ਼ਨਲ ਐਵਾਰਡੀ ਦੀ ਯੋਗ ਅਗਵਾਈ ਹੇਠ ਨਗਰ ਕੌਂਸਲ ਦੇ ਟਾਊਨ ਹਾਲ ਵਿਖੇ ਕੀਤਾ ਗਿਆ।

ਇਸ ਸਮਾਗਮ ਦੀ ਮੁੱਖ ਮਹਿਮਾਨ ਸੁਰਿੰਦਰ ਪਾਲ ਕੌਰ ਬਰਾੜ ਨਗਰ ਕੌਂਸਲਰ ਵਾਰਡ ਨੰਬਰ 2 ਸਨ, ਇਸ ਮੌਕੇ ਉਨਾਂ ਦੇ ਨਾਲ ਸੁਖਜੀਤ ਕੌਰ ਰਾਣਾ ਅਤੇ ਵਰਦਾਨ ਬਰਾੜ ਵੀ ਹਾਜਰ ਸਨ। ਉਨਾਂ ਨੇ ਸੰਮਤੀ ਦੀ ਵਧੀਆ ਕਾਰਗੁਜਾਰੀ ਅਤੇ ਪਾਰਦਰਿਸ਼ਤਾ ਤੋਂ ਪ੍ਰਭਾਵਿਤ ਹੋ ਕੇ ਪ੍ਰਧਾਨ ਨੂੰ ਬਾਬਤ ਵਿਧਵਾ ਔਰਤਾਂ ਦੇ ਰਾਸ਼ਨ ਲਈ ਗੁਪਤਾਦਾਨ ਦਿੱਤਾ ਅਤੇ ਉਪਰੰਤ ਅਗਸਤ ਮਹੀਨੇ ਦੇ ਰਾਸ਼ਨ ਦੀਆਂ ਭਰੀਆਂ ਦੋ ਗੱਡੀਆਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। (Nishkam Seva Samiti)

Nishkam Seva Samiti
ਕੋਟਕਪੂਰਾ : ਨਿਸ਼ਕਾਮ ਸੇਵਾ ਸੰਮਤੀ ਕੋਟਕਪੂਰਾ ਦੇ 230ਵੇਂ ਰਾਸ਼ਨ ਵੰਡ ਸਮਾਗਮ ‘ਚ ਮੁੱਖ ਮਹਿਮਾਨ ਸੁਰਿੰਦਰ ਪਾਲ ਕੌਰ ਬਰਾੜ ਰਾਸ਼ਨ ਦੀਆਂ ਭਰੀਆਂ ਦੋ ਗੱਡੀਆਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਦੇ ਹੋਈ ਤਸਵੀਰ : ਅਜੈ ਮਨਚੰਦਾ 

ਇਸ ਉਪਰੰਤ ਸੰਮਤੀ ਦੇ ਮੈਂਬਰਾਂ ਨੇ 20 ਟੀਮਾਂ ਬਣਾਕੇ ਕੋਟਕਪੂਰਾ ਸ਼ਹਿਰ ਅਤੇ ਇਸ ਦੇ ਨਜਦੀਕੀ 25 ਪਿੰਡਾਂ ਦੀਆਂ 225 ਵਿਧਵਾ ਅਤੇ ਬੇ ਸਹਾਰਾ ਔਰਤਾਂ ਦੇ ਘਰਾਂ ‘ਚ ਜਾ ਕੇ ਰਾਸ਼ਨ ਵੰਡਿਆ। ਇਸ ਮੌਕੇ ਸ਼ਹਿਰ ਦੇ ਪਤਵੰਤੇ ਵਿਅਕਤੀ ਅਮਰ ਸਿੰਘ ਸੇਵਾ ਮੁਕਤ ਪੁਲਿਸ ਅਧਿਕਾਰੀ, ਰੂਪ ਸਿੰਘ, ਡਾ. ਸੁਰਿੰਦਰ ਗਲਹੋਤਰਾ, ਟੀ. ਆਰ. ਅਰੋੜਾ, ਵਰਿੰਦਰ ਕਟਾਰੀਆ, ਕੁਲਭੂਸ਼ਣ ਕੌੜਾ, ਸੁਭਾਸ਼ ਜਰਮਨੀ, ਮਨਮੋਹਨ ਸਿੰਘ ਚਾਵਲਾ ਸੇਵਾ ਮੁਕਤ ਇੰਸਪੈਕਟਰ, ਸੰਜੀਵ ਧਿੰਗੜਾ, ਨੀਤਿਸ਼ ਬਾਂਸਲ ਐਡਵੋਕੇਟ, ਡਾ. ਬਿਲਵਾ ਮੰਗਲ, ਜੋਗਿੰਦਰ ਸਿੰਘ ਮੱਕੜ, ਸੁਖਵਿੰਦਰ ਸਿੰਘ ਸੁੱਖੀ, ਜਗਸੀਰ ਸਿੰਘ ਖਾਰਾ ਪ੍ਰਧਾਨ, ਕੁਲਦੀਪ ਕੁਮਾਰ, ਸੋਨੂੰ ਹਨੀ, ਸੁਨੀਤਾ ਰਾਣੀ ਜੇ. ਏ., ਮਾਹੀ, ਅਤੇ ਜਗਦੀਪ ਕੌਰ ਸੰਮਤੀ ਦੀ ਮੈਂਬਰ ਹਾਜਰ ਸਨ। ਅੰਤ ਵਿੱਚ ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸੰਮਤੀ ਦਾ 231ਵਾਂ ਰਾਸ਼ਨ ਵੰਡ ਸਮਾਗਮ 4 ਸਤੰਬਰ ਨੂੰ ਹੋਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ