ਮਰੀਨ ਇੰਜੀਨੀਅਰ: ਸਮੁੰਦਰੀ ਵਾਤਾਵਰਨ ’ਚ ਕੰਮ ਕਰਨ ਦਾ ਕਿੱਤਾ

ਮਰੀਨ ਇੰਜੀਨੀਅਰ: ਸਮੁੰਦਰੀ ਵਾਤਾਵਰਨ ’ਚ ਕੰਮ ਕਰਨ ਦਾ ਕਿੱਤਾ

ਦੁਨੀਆ ਭਰ ’ਚ ਪ੍ਰਮੁੱਖ ਵਪਾਰਕ ਗਤੀਵਿਧੀਆਂ ਸਮੁੰਦਰ ਰਸਤਿਆਂ ਜ਼ਰੀਏ ਹੀ ਕੀਤੀਆਂ ਜਾ ਰਹੀਆਂ ਹਨ ਇਹ ਸੰਭਵ ਹੋਇਆ ਹੈ ਸਮੁੁੰਦਰੀ ਇੰਜੀਨੀਅਰਸ ਦੇ ਬਣਾਏ ਉੱਨਤ ਬੇੜਿਆਂ, ਬੰਦਰਗਾਹਾਂ ਤੇ ਇਸ ਤਰ੍ਹਾਂ ਦੇ ਤਕਨੀਕੀ ਉਪਕਰਨਾਂ ਦੀ ਵਰਤੋਂ ਨਾਲ ਇਹ ਪੇਸ਼ੇਵਰ ਆਪਣੇ ਕਾਰਜ ਖੇਤਰ ’ਚ ਮਕੈਨੀਕਲ, ਇਲੈਕਟ੍ਰਾਨਿਕ ਤੇ ਇਲੈਕਟ੍ਰੀਕਲ ਇੰਜੀਨੀਅਰਿੰਗ ਸਮੇਤ ਕੰਪਿਊਟਰ ਵਿਗਿਆਨ ਦੇ ਸਿਧਾਂਤਾਂ ਦੀ ਵਰਤੋਂ ਕਰਕੇ ਪਾਣੀ ਨਾਲ ਜੁੜੇ ਉਪਕਰਨਾਂ ਤੇ ਸਰੋਤਾਂ ਦੇ ਨਿਰਮਾਣ ਤੋਂ ਲੈ ਕੇ ਉਨ੍ਹਾਂ ਦੇ ਰੱਖ-ਰਖਾਅ ਤੇ ਸੰਚਾਲਨ ਦਾ ਕੰਮ ਕਰਦੇ ਹਨ ਇਨ੍ਹਾਂ ਨੂੰ ਸਮੁੰਦਰੀ ਵਾਤਾਵਰਨ ਝੱਲ ਸਕਣ ਵਾਲੇ ਜਹਾਜ਼ਾਂ, ਬੰਦਰਗਾਹਾਂ ਸਮੇਤ ਉਨ੍ਹਾਂ ਦੇ ਪਾਵਰ ਪਲਾਂਟ, ਸਮੁੰਦਰ ਵਿੱਚੋਂ ਤੇਲ ਕੱਢਣ ਵਾਲੇ ਉਪਕਰਨਾਂ ਜਾਂ ਅਜਿਹੇ ਹੀ ਕਿਸੇ ਢਾਂਚੇ ਨੂੰ ਬਣਾਉਣ ਤੇ ਇਨ੍ਹਾਂ ਦੇ ਸੰਚਾਲਨ ਦੀ ਜਿੰਮੇਵਾਰੀ ਦਿੱਤੀ ਜਾਂਦੀ ਹੈ

ਕਿਵੇਂ ਰੱਖੀਏ ਕਦਮ:

ਸਮੁੰਦਰੀ ਇੰਜੀਨੀਅਰ ਬਣਨ ਦੀ ਇੱਛਾ ਰੱਖਣ ਵਾਲੇ ਨੌਜਵਾਨਾਂ ਨੂੰ ਮਾਨਤਾ ਪ੍ਰਾਪਤ ਸੰਸਥਾ ਤੋਂ ਸਮੁੰਦਰੀ ਇੰਜੀਨੀਅਰਿੰਗ ’ਚ ਬੈਚਲਰ ਡਿਗਰੀ ਪ੍ਰਾਪਤ ਕਰਨੀ ਹੋਵੇਗੀ ਦੇਸ਼ ਭਰ ’ਚ ਕਈ ਸਰਕਾਰੀ ਤੇ ਨਿੱਜੀ ਸੰਸਥਾਵਾਂ ਇਸ ਵਿੱਚ ਕੋਰਸ ਕਰਾਉਂਦੀਆਂ ਹਨ, ਬਾਰ੍ਹਵੀਂ ਵਿਗਿਆਨ 60 ਫੀਸਦੀ ਅੰਕਾਂ ਨਾਲ ਪਾਸ ਕਰਨ ਵਾਲੇ ਵਿਦਿਆਰਥੀ ਇਸ ਦੀ ਦਾਖਲਾ ਪ੍ਰਿਖਿਆ ’ਚ ਬੈਠ ਸਕਦੇ ਹਨਵਿਦਿਆਰਥੀਆਂ ਨੂੰ ਇੰਟਰਵਿਊ ਤੇ ਸਾਈਕੋਮੈਟ੍ਰਿਕ ਟੈਸਟ ਤੋਂ ਬਾਅਦ ਦਾਖਲਾ ਦਿੱਤਾ ਜਾਂਦਾ ਹੈ ਕਿਉਂਕਿ ਸਮੁੰਦਰੀ ਵਾਤਾਵਰਨ ਵਿੱਚ ਕੰਮ ਕਰਨਾ ਇੰਨਾ ਆਸਾਨ ਨਹੀਂ ਹੁੰਦਾ, ਇਸ ਲਈ ਉਮੀਦਵਾਰਾਂ ਨੂੰ ਦਾਖਲਾ ਲੈਣ ਲਈ ਮੈਡੀਕਲ ਜਾਂਚ ’ਚੋਂ ਹੋ ਕੇ ਗੁਜ਼ਰਨਾ ਪੈਂਦਾ ਹੈ

ਕੁਝ ਪ੍ਰਚਲਿਤ ਕੋਰਸ

  • ਬੀਟੈਕ ਇਨ ਮਰੀਨ ਇੰਜੀਨੀਅਰਿੰਗ
  • ਬੀਟੈਕ ਇਨ ਨੇਵਲ ਆਰਕੀਟੈਕਟ ਐਡ ਓਸ਼ਨ ਇੰਜੀਨੀਅਰਿੰਗ
  • ਡਿਪਲੋਮਾ ਇਨ ਮਰੀਨ ਇੰਜੀਨੀਅਰਿੰਗ
  • ਮਾਸਟਰ ਪੱਧਰ ’ਤੇ ਅਧਿਐਨ ਦਾ ਦਾਇਰਾ ਵਧ ਜਾਂਦਾ ਹੈ ਇਸ ਪੱਧਰ ’ਤੇ ਨੇਵਲ ਆਰਕੀਟੈਕਟ ਜਿਹੇ ਵਿਸ਼ਿਆਂ ਨੂੰ ਵਿਸਥਾਰ ਨਾਲ ਪੜ੍ਹਾਇਆ ਜਾਂਦਾ ਹੈ

ਕਿਵੇਂ ਹੁੰਦੀ ਹੈ ਸ਼ੁਰੂਆਤ:

ਮਰੀਨ ਇੰਜੀਨੀਅਰਿੰਗ ਦਾ ਸਿਲੇਬਸ ਕਾਫ਼ੀ ਕੁਝ ਮਕੈਨੀਕਲ ਇੰਜੀਨੀਅਰਿੰਗ ਨਾਲ ਰਲਦਾ-ਮਿਲਦਾ ਹੁੰਦਾ ਹੈ ਇਸ ’ਚ ਚੁਣੇ ਵਿਦਿਆਰਥੀਆਂ ਨੂੰ ਹਰ ਤਰ੍ਹਾਂ ਦੇ ਸਮੁੰਦਰੀ ਬੇੜਿਆਂ ਦੇ ਇੰਜਣ ਤੇ ਉਨ੍ਹਾਂ ਦੇ ਸਹਾਇਕ ਉਪਕਰਨਾਂ ਨੂੰ ਬਣਾਉਣਾ ਤੇ ਚਲਾਉਣਾ ਸਿਖਾਇਆ ਜਾਂਦਾ ਹੈ ਇੱਕ ਸਿਖਲਾਈ ਪ੍ਰਾਪਤ ਨੌਜਵਾਨ ਇੰਜੀਨੀਅਰਿੰਗ ਕੈਡੇਟ ਦੇ ਆਹੁਦੇ ਤੋਂ ਨੌਕਰੀ ਦੀ ਸ਼ੁਰੂਆਤ ਕਰਦਾ ਹੈ ਆਖਿਰ ’ਚ ਆਪਣੇ ਅਨੁਭਵ ਤੇ ਸਮਰੱਥਾ ਦੇ ਅਨੁਸਾਰ ਚੀਫ ਇੰਜੀਨੀਅਰ ਦੇ ਆਹੁਦੇ ਤੱਕ ਪਹੁੰਚਦਾ ਹੈ ਇਨ੍ਹਾਂ ਪੇਸ਼ੇਵਰਾਂ ਨੂੰ ਨੌਕਰੀ ਦੇ ਪੱਧਰ ’ਤੇ ਸਬੰਧਿਤ ਲਾਇਸੈਂਸ ਅੱਗੇ ਵਧਣ ’ਚ ਮੱਦਦ ਕਰਦਾ ਹੈ

ਲਾਇਸੈਂਸ ਦਾ ਲੇਵਲ ਵਧਣ ਨਾਲ ਜਿੰਮੇਵਾਰੀਆਂ ਦਾ ਪੱਧਰ ਵੀ ਵਧਣ ਲੱਗਦਾ ਹੈ ਚੀਫ ਇੰਜੀਨੀਅਰ ਬਣਨ ਲਈ ਇੱਕ ਉਮੀਦਵਾਰ ਨੂੰ ਲਗਾਤਾਰ ਪੜ੍ਹਦੇ ਰਹਿਣ ਤੇ ਪ੍ਰੀਖਿਆਵਾਂ ’ਚ ਸ਼ਾਮਲ ਹੁੰਦੇ ਰਹਿਣ ਦੀ ਜ਼ਰੂਰਤ ਹੁੰਦੀ ਹੈ ਸਰਵੇਅਰ ਬਣਨ ਲਈ ਥੋੜ੍ਹਾ ਹੋਰ ਪੜ੍ਹਨ ਦੀ ਜ਼ਰੂਰਤ ਹੁੰਦੀ ਹੈ ਜਹਾਜ਼ ਨੂੰ ਵਧੀਆ ਹਾਲਾਤ ’ਚ ਰੱਖਣ ਲਈ ਇੰਜੀਨੀਅਰ ਨੂੰ ਚੰਗੀ ਤਨਖਾਹ ਦਿੱਤੀ ਜਾਂਦੀ ਹੈਡਿਪਲੋਮਾ ਇਨ ਮਰੀਨ ਇੰਜੀਨੀਅਰਿੰਗ ਮਾਸਟਰ ਪੱਧਰ ’ਤੇ ਅਧਿਐਨ ਦਾ ਦਾਇਰਾ ਵਧ ਜਾਂਦਾ ਹੈ ਇਸ ਪੱਧਰ ’ਤੇ ਨੇਵਲ ਆਰਕੀਟੈਕਟ ਵਰਗੇ ਵਿਸ਼ਿਆਂ ਨੂੰ ਚੰਗੀ ਤਰ੍ਹਾਂ ਪੜ੍ਹਾਇਆ ਜਾਂਦਾ ਹੈ

ਰੁਜ਼ਗਾਰ ਦੇ ਮੌਕੇ:

ਇਸ ਖੇਤਰ ’ਚ ਰੁਜ਼ਗਾਰ ਦੀਆਂ ਸੰਭਾਵਨਾਵਾਂ ਮਰਲਨ ਇੰਜੀਨੀਅਰਿੰਗ ਤੇ ਨੇਵਲ ਆਰਕੀਟੈਕ ਬਣਨ ਤੱਕ ਹੀ ਸੀਮਿਤ ਨਹੀਂ ਹਨ ਇੱਥੇ ਸਾਈਟ ਮੈਨੇਜ਼ਰ, ਸ਼ਿਪ ਬਿਲਡਰ, ਮੈਟਲ ਵਰਕਰ ਤੇ ਕਾਰਬਨ ਫਾਈਬਰ ਟੈਕਨੀਸ਼ੀਅਨ ਤੱਕ ਲਈ ਮੌਕੇ ਹਨ ਮਰੀਨ ਇੰਜੀਨੀਅਰ ਦੀ ਲਗਾਤਾਰ ਮੰਗ ਬਣੀ ਹੋਈ ਹੈ ਰਵਾਇਤੀ ਕੰਮ ਜਿਵੇਂ ਕਿ ਸ਼ਿਪ ਡਿਜ਼ਾਈਨ ਦੇ ਨਾਲ-ਨਾਲ ਬਦਲਵੀਂ ਊਰਜਾ ਦੇ ਖੇਤਰ ਵਿੱਚ ਇਨ੍ਹਾਂ ਪੇਸ਼ੇਵਰਾਂ ਦੀ ਮੰਗ ਵਧੀ ਹੈ ਹੁਣ ਅਜਿਹੇ ਉਪਕਰਨਾਂ ਅਤੇ ਮਸ਼ੀਨਾਂ ਦੇ ਨਿਰਮਾਣ ਨੂੰ ਪਹਿਲ ਦਿੱਤੀ ਜਾ ਰਹੀ ਹੈ, ਜੋ ਵਾਤਾਵਰਨ ਨੂੰ ਘੱਟ ਤੋਂ ਘੱਟ ਨੁਕਸਾਨ ਪਹੁੰਚਾਉਣ ਵਾਲੇ ਹੋਣ।

ਹੁਣ ਜਦੋਂ ਤੇਲ ਕੰਪਨੀਆਂ ਕੰਢੀ ਇਲਾਕਿਆਂ ਤੋਂ ਦੂਰ ਤੇਲ ਦੇ ਸਰੋਤਾਂ ਦੀ ਖੋਜ ਕਰ ਰਹੀਆਂ ਹਨ, ਮਰੀਨ ਇੰਜੀਨੀਅਰ ਨੂੰ ਅਜਿਹੀਆਂ ਮਸ਼ੀਨਾਂ ਡਿਜ਼ਾਈਨ ਕਰਨ ਦੀ ਜ਼ਰੂਰਤ ਮਹਿਸੂਸ ਹੋ ਰਹੀ ਹੈ ਜੋ ਉਨ੍ਹਾਂ ਸਥਿਤੀਆਂ ਵਿੱਚ ਸਫਲ ਹੋ ਸਕਦੀਆਂ ਹਨ ਮਰੀਨ ਇੰਜੀਨੀਅਰਿੰਗ ਨੌਜਵਾਨਾਂ ਲਈ ਵਧੀਆ ਕਰੀਅਰ ਬਦਲ ਸਾਬਤ ਹੋਇਆ ਹੈ। ਵਧਦੇ ਤਜ਼ਰਬੇ ਦੇ ਨਾਲ ਇਨ੍ਹਾਂ ਪੇਸ਼ੇੇਵਰਾਂ ਨੂੰ ਮੈਨੇਜਮੈਂਟ ਪੱਧਰ ਦੇ ਅਹੁਦਿਆਂ ਦੀ ਜਿੰਮੇਵਾਰੀ ਨਿਭਾਉਣ ਦੇ ਮੌਕੇ ਮਿਲਦੇ ਹਨ। ਕੁਝ ਮਰੀਨ ਇੰਜੀਨੀਅਰ ਆਪਣੇ ਸੈਲਸ ’ਚ ਆਪਣੇ ਲਈ ਮੌਕੇ ਲੱਭਦੇ ਹਨ। ਉਹ ਆਪਣੀ ਸਮਝ ਨਾਲ ਕਲਾਇੰਟ ਨੂੰ ਉਹਨਾਂ ਦੀਆਂ ਯੋਜਨਾਵਾਂ ਨੂੰ ਵਧੀਆ ਤਰੀਕੇ ਨਾਲ ਪੂਰਾ ਕਰਨ ਵਿੱਚ ਮੱਦਦ ਕਰਦੇ ਹਨ।

ਤਨਖਾਹ:

ਇਸ ਖੇਤਰ ਵਿੱਚ ਤਨਖਾਹ ਬਹੁਤ ਵਧੀਆ ਹੈ, ਜੋ ਹਰ ਤਰੱਕੀ ਦੇ ਨਾਲ ਵਧਦੀ ਹੈ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਮਰੀਨ ਇੰਜੀਨੀਅਰ ਦੀ ਤਨਖਾਹ ਦੂਜੇ ਇੰਜੀਨੀਅਰਿੰਗ ਖੇਤਰਾਂ ਦੇ ਮੁਕਾਬਲੇ ਸਭ ਤੋਂ ਵੱਧ ਆਕਰਸ਼ਿਕ ਹੁੰਦੀ ਹੈ।ਇੱਕ ਮਰੀਨ ਇੰਜੀਨੀਅਰ ਦੀ ਤਨਖਾਹ ਵੀ ਉਸ ਦੇ ਆਹੁਦੇ ਅਤੇ ਕੰਮ ਦੇ ਤਜ਼ਰਬੇ ਨਾਲ ਤੈਅ ਹੁੰਦੀ ਹੈ। ਆਮ ਤੌਰ ’ਤੇ ਇੱਕ ਪੇਸ਼ੇਵਰ 64000 ਤੋਂ 96000 ਰੁਪਏ ਪ੍ਰਤੀ ਮਹੀਨਾ ਕਮਾ ਲੈਂਦਾ ਹੈ।

ਕੀ ਹੋਣ ਸਮਰੱਥਾਵਾਂ:

ਇੱਛੁਕ ਵਿਦਿਆਰਥੀ ਨੂੰ ਮਸ਼ੀਨਰੀ ਦੀ ਹਰ ਚੀਜ਼ ਦੀ ਡੂੰਘੀ ਜਾਣਕਾਰੀ ਹੋਣੀ ਚਾਹੀਦੀ ਹੈ। ਇਹ ਅਨੁਭਵ ਨਾਲ ਆਉਂਦੀ ਹੈ। ਸਮੁੰਦਰ ’ਚ ਹਰ ਕਿਸਮ ਦੇ ਮਾੜੇ ਹਾਲਾਤਾਂ ਵਿੱਚ ਕੰਮ ਕਰਨ ਦੀ ਸਮਰੱਥਾ ਦਿਖਾਉਣੀ ਹੁੰਦੀ ਹੈ । ਜੇਕਰ ਨੌਜਵਾਨ ਮਹੀਨਿਆਂ ਤੱਕ ਆਪਣੇ ਪਰਿਵਾਰਾਂ ਤੋਂ ਦੂਰ ਰਹਿ ਸਕਦੇ ਹਨ, ਲੰਬੇ ਸਮੇਂ ਤੱਕ ਖੜ੍ਹੇ ਰਹਿ ਕੇ ਕੰਮ ਕਰ ਸਕਦੇ ਹਨ ਅਤੇ ਜ਼ਿੰਮੇਵਾਰ ਹਨ, ਤਾਂ ਉਹ ਮਰੀਨ ਇੰਜੀਨੀਅਰ ਬਣ ਸਕਦੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ