ਹੁਣ ਪੈਟਰੋਲ, ਡੀਜਲ ਨੂੰ ਭੁੱਲ ਜਾਓ, ਸੋਲਰ ਪਾਵਰ ਨਾਲ ਚੱਲਣ ਵਾਲੀ ਇਲੈਕਟਿ੍ਰਕ ਕਾਰ
ਮੁੰਬਈ (ਏਜੰਸੀ)। ਜੇਕਰ ਤੁਸੀਂ ਗੱਡੀ ਚਲਾਉਣ ਦੇ ਸੌਕੀਨ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਅੱਜ ਦੇ ਯੁੱਗ ਵਿੱਚ ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ਇੰਨੀਆਂ ਵੱਧ ਗਈਆਂ ਹਨ ਕਿ ਆਮ ਲੋਕ ਹੋਰ ਵਿਕਲਪਾਂ ਬਾਰੇ ਸੋਚ ਰਹੇ ਹਨ। ਜਰਮਨ ਸਟਾਰਟ-ਅੱਪ ਸੋਨੋ ਮੋਟਰਜ ਨੇ ਹਾਲ ਹੀ ’ਚ ‘ਦਿ ਸਯਾਨ’ ਦਾ ਫਾਈਨਲ ਸੀਰੀਜ ਪ੍ਰੋਡਕਸਨ ਵਰਜਨ ਪੇਸ਼ ਕੀਤਾ ਹੈ, ਇਹ ਇਲੈਕਟਿ੍ਰਕ ਵਾਹਨ ਹੈ ਜੋ ਬੈਟਰੀ ਨੂੰ ਸੌਰ ਊਰਜਾ ਨਾਲ ਚਾਰਜ ਕਰਦਾ ਹੈ। ਇਸ ਦਾ ਉਤਪਾਦਨ 2023 ਵਿੱਚ ਸ਼ੁਰੂ ਹੋਵੇਗਾ। ਜਰਮਨ ਸਟਾਰਟ-ਅੱਪ ਸੋਨੋ ਮੋਟਰਜ ਕੰਪਨੀ ਸੱਤ ਸਾਲਾਂ ਵਿੱਚ 2.5 ਲੱਖ ਵਾਹਨ ਬਣਾਉਣ ਦੀ ਯੋਜਨਾ ਬਣਾ ਰਹੀ ਹੈ।
ਕੰਪਨੀ ਨੂੰ ਪ੍ਰੀ-ਬੁਕਿੰਗ ਮਿਲ ਗਈ ਹੈ
ਕੰਪਨੀ ਨੂੰ ਪਹਿਲਾਂ ਹੀ ਲਈ 19,000 ਪ੍ਰੀ-ਬੁਕਿੰਗ ਮਿਲ ਚੁੱਕੀ ਹੈ। ਜੇਕਰ ਸਭ ਕੁਝ ਠੀਕ ਰਿਹਾ ਤਾਂ ਇਹ ਵਾਹਨ ਟੇਸਲਾ ਅਤੇ ਵੋਕਸਵੈਗਨ ਦੇ ਇਲੈਕਟਿ੍ਰਕ ਵਾਹਨਾਂ ਤੋਂ ਕਾਫੀ ਸਸਤਾ ਹੋਵੇਗਾ।
ਕੀ ਹੈ ਇਸਦੀ ਕੀਮਤ
ਕੰਪਨੀ ਨੇ ਆਪਣੇ ਵਾਹਨ ਦੀ ਕੀਮਤ ਦਾ ਖੁਲਾਸਾ ਨਹੀਂ ਕੀਤਾ ਹੈ। ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਇਸ ਗੱਡੀ ਦੀ ਕੀਮਤ ਕਰੀਬ 25 ਹਜਾਰ ਡਾਲਰ ਹੋਣ ਦੀ ਉਮੀਦ ਹੈ।
ਇਸ ਕਾਰ ਦੇ 5 ਦਰਵਾਜੇ ਹਨ
ਤੁਹਾਨੂੰ ਦੱਸ ਦੇਈਏ ਕਿ ਇਸ ਗੱਡੀ ਦੇ ਪੰਜ ਦਰਵਾਜੇ ਹਨ, ਜਿਸ ਵਿੱਚ 456 ਸੋਲਰ ਪੈਨਲ ਲਗਾਏ ਗਏ ਹਨ। ਜਿਸ ਕਾਰਨ ਇਹ ਕਾਰ ਇਕ ਹਫਤੇ ’ਚ ਕਰੀਬ 112 ਕਿਲੋਮੀਟਰ ਹੋਰ ਚੱਲ ਸਕਦੀ ਹੈ। ਇਸ ਤੋਂ ਇਲਾਵਾ ਇਸ ਗੱਡੀ ਦੀ ਬੈਟਰੀ ਸਿੰਗਲ ਚਾਰਜ ’ਤੇ ਕਰੀਬ 300 ਕਿਲੋਮੀਟਰ ਦੀ ਰੇਂਜ ਦੇ ਸਕਦੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ