ਬੇਕਾਬੂ ਮਾਈਨਿੰਗ ਮਾਫ਼ੀਆ

ਬੇਕਾਬੂ ਮਾਈਨਿੰਗ ਮਾਫ਼ੀਆ

ਨਜਾਇਜ਼ ਮਾਈਨਿੰਗ ’ਚ ਸ਼ਾਮਲ ਮਾਫੀਆ ਤੱਤਾਂ ਦਾ ਹੌਂਸਲਾ ਇਸ ਹੱਦ ਤੱਕ ਵਧ ਗਿਆ ਹੈ ਕਿ ਹਰਿਆਣਾ ਦੇ ਨੂੰਹ ’ਚ ਡੀਐਸਪੀ ਸੁਰਿੰਦਰ ਸਿੰਘ ਦੀ ਡੰਪਰ ਨਾਲ ਦਰੜ ਕੇ ਹੱਤਿਆ ਕਰ ਦਿੱਤੀ ਗਈ ਕਾਨੂੰਨ ਦੇ ਸ਼ਾਸਨ ਨੂੰ ਖੁੱਲ੍ਹੀ ਚੁਣੌਤੀ ਦੇਣ ਵਾਲੀ ਇਸ ਘਟਨਾ ਦੀ ਭਰਪਾਈ ਕਰਨਾ ਅਤੇ ਅਪਰਾਧੀਆਂ ਖਿਲਾਫ਼ ਸਖ਼ਤ ਕਾਰਵਾਈ ਕਰਨ ਦਾ ਐਲਾਨ ਕਰਨਾ ਹੀ ਕਾਫ਼ੀ ਨਹੀਂ ਜ਼ਰੂਰਤ ਇਸ ਦੀ ਹੈ ਕਿ ਮਾਈਨਿੰਗ ਮਾਫ਼ੀਆ ਦੇ ਹੌਂਸਲੇ ਦਾ ਦਮਨ ਕਰਨ ਨਾਲ ਉਨ੍ਹਾਂ ਕਾਰਨਾਂ ਦੀ ਤਹਿ ਤੱਕ ਵੀ ਜਾਇਆ ਜਾਵੇ, ਜਿਨ੍ਹਾਂ ਦੇ ਕਾਰਨ ਤਮਾਮ ਰੋਕਾਂ ਦੇ ਬਾਵਜੂਦ ਨਜਾਇਜ਼ ਮਾਈਨਿੰਗ ਹੁੰਦੀ ਰਹਿੰਦੀ ਹੈ ਇਨ੍ਹਾਂ ਦੇ ਕਾਰਨਾਮੇ ਇਹ ਵੀ ਹਨ ਕਿ ਇਨ੍ਹਾਂ ਨੇ ਦਰਿਆਵਾਂ ’ਚੋਂ ਬੱਜਰੀ ਅਤੇ ਅਰਾਵਲੀ ਪਰਬਤ ਲੜੀ ਦੇ ਪੱਥਰ ਨੂੰ ਪੁੱਟ ਕੇ ਵੇਚ ਦਿੱਤਾ

ਸੁਪਰੀਮ ਕੋਰਟ ਵਾਰ-ਵਾਰ ਕਹਿੰਦਾ ਰਿਹਾ ਕਿ ਦਰਿਆਵਾਂ ਅਤੇ ਅਰਾਵਲੀ ਪਰਬਤ ਕੌਣ ਨਿਗਲ ਗਿਆ? ਕੀ ਰਾਜ ਸਰਕਾਰਾਂ ਆਪਣੀ ਜਿੰਮੇਵਾਰੀ ਨਹੀਂ ਸਮਝਦੀਆਂ ਹਨ ਅੱਜ ਇਹ ਸਥਿਤੀ ਹੈ ਕਿ ਇਨ੍ਹਾਂ ’ਤੇ ਲਗਾਮ ਲਾ ਸਕਣਾ ਸ਼ਾਸਨ-ਪ੍ਰਸ਼ਾਸਨ ਲਈ ਸੌਖਾ ਨਹੀਂ ਹੈ ਹੱਦ ਤਾਂ ਇਹ ਹੈ ਕਿ ਇਸ ਦੇ ਪਿੱਛੇ ਸਿਆਸੀ ਸਰਪ੍ਰਸਤੀ ਵਾਲੇ ਲੋਕ ਜੁੜੇ ਹਨ ਆਏ ਦਿਨ ਕਿਸੇ ਅਫ਼ਸਰ ਨੂੰ ਨਜਾਇਜ਼ ਮਾਈਨਿੰਗ ਰੋਕਣ ’ਤੇ ਜਾਨ ਗਵਾਉਣ ਦੀਆਂ ਖਬਰਾਂ ਪੜ੍ਹਨ ’ਚ ਮਿਲਦੀਆਂ ਰਹਿੰਦੀਆਂ ਹਨ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਸੁਪਰੀਮ ਕੋਰਟ ਦੇ ਆਦੇਸ਼ਾਂ ਤੋਂ ਬਾਅਦ ਵੀ ਦਰਿਆਵਾਂ ਅਤੇ ਪਹਾੜਾਂ ਨੂੰ ਖੋਖਲਾ ਕੀਤਾ ਜਾ ਰਿਹਾ ਹੈ ਅੱਜ ਸਥਿਤੀ ਐਨੀ ਭਿਆਨਕ ਹੋ ਗਈ ਹੈ ਕਿ ਮਾਈਨਿੰਗ ਮਾਫ਼ੀਆ ਸਮੁੱਚੇ ਦੇਸ਼ ’ਚ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਨਦੀਆਂ ਅਤੇ ਪਹਾੜਾਂ ਨੂੰ ਖਤਮ ਕਰਨ ਲਈ ਟੁੱਟ ਪਿਆ ਹੈ

ਭਾਵੇਂ ਗੰਗਾ ਹੋਵੇ, ਚੰਬਲ ਜਾਂ ਫ਼ਿਰ ਯਮੁਨਾ ਜਾਂ ਅਰਾਵਲੀ ਪਰਬਤ ਲੜੀ, ਨਜਾਇਜ਼ ਮਾਈਨਿੰਗ ਦੇ ਹਮਲਿਆਂ ਨਾਲ ਅੱਜ ਦਰਿਆ ਜਖ਼ਮੀ ਹੋ ਗਏ ਅਤੇ ਪਹਾੜ ਮਰ ਗਏ ਹਨ ਥਾਂ-ਥਾਂ ਤੋਂ ਬਾਲੂ-ਰੇਤ ਕੱਢਣ ਨਾਲ ਸਮੱਸਿਆ ਪੈਦਾ ਤਾਂ ਹੋਵੇਗੀ ਹੀ ਹਰਿਆਲੀ ਵੀ ਖਤਮ ਹੋ ਰਹੀ ਹੈ ਗਲੋਬਲ ਵਾਰਮਿੰਗ ਦਾ ਅਸਰ ਹੈ ਕਿ ਹੁਣ ਮੀਂਹ ਦਾ ਪਾਣੀ ਵਧੇਗਾ, ਘਟੇਗਾ ਨਹੀਂ ਨਜਾਇਜ਼ ਮਾਈਨਿੰਗ ਨਾਲ ਦਰਿਆ ਖੋਖਲੇ ਹੋ ਜਾਣਗੇ ਤਾਂ ਹੜ੍ਹ ਦਾ ਖਤਰਾ ਹਮੇਸ਼ਾ ਬਣਿਆ ਰਹੇਗਾ ਹਾਲਾਂਕਿ ਇਹ ਕਾਲਾ ਕਾਰੋਬਾਰ ਦਹਾਕਿਆਂ ਪੁਰਾਣਾ ਹੈ

ਪਰ ਅਜ਼ਾਦੀ ਤੋਂ ਬਾਅਦ ਲੋਕਾਂ ਦੀ ਵਧਦੀ ਆਬਾਦੀ ਅਤੇ ਜ਼ਿਆਦਾ ਪੈਸਾ ਕਮਾਉਣ ਦੀ ਲਾਲਸਾ ਨੇ ਨਜਾਇਜ਼ ਮਾਈਨਿੰਗ ਨੂੰ ਹਵਾ ਦਿੱਤੀ ਬਿਨਾਂ ਸ਼ੱਕ ਸਰਕਾਰਾਂ ਨੂੰ ਸਰਗਰਮ ਹੋ ਕੇ ਮਾਈਨਿੰਗ ਮਾਫ਼ੀਆ ਨੂੰ ਖਤਮ ਕਰਨ ਲਈ ਸਖਤ ਕਦਮ ਚੁੱਕਣੇ ਤੇ ਠੋਸ ਨੀਤੀਆਂ ਬਣਾਉਣੀਆਂ ਪੈਣਗੀਆਂ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਵੀ ਠੋਸ ਫੈਸਲੇ ਲੈਣੇ ਪੈਣਗੇ ਅਧਿਕਾਰੀਆਂ ਨੂੰ ਮਾਫ਼ੀਆ ਨਾਲ ਲੜਨ ਦੇ ਸਮਰੱਥ ਬਣਾਉਣ ਲਈ ਇਮਾਨਦਾਰ ਅਧਿਕਾਰੀਆਂ ਦਾ ਮਾਣ-ਸਨਮਾਨ ਵੀ ਕਰਨਾ ਜ਼ਰੂਰੀ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ