ਨਵੀਂ ਦਿੱਲੀ। ਭਾਰਤ ਟੀਮ ਅੱਜ ਵੈਸਟਇੰਡੀਜ਼ ਖਿਲਾਫ ਵਨਡੇ ਸੀਰੀਜ਼ ਦਾ ਪਹਿਲਾ ਮੁਕਾਬਲਾ ਖੇਡਣ ਉਤਰੇਗੀ। ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਪਹਿਲਾ ਵਨਡੇ ਭਾਰਤੀ ਸਮੇਂ ਮੁਤਾਬਕ ਸ਼ਾਮ 7 ਵਜੇ ਤੋਂ ਸ਼ੁਰੂ ਹੋਵੇਗਾ। ਅੱਜ ਦਾ ਮੈਚ ਪੋਰਟ ਆਫ ਸਪੇਨ ਦੇ ਕਵੀਨਜ਼ ਪਾਰਕ ਓਵਲ ਵਿੱਚ ਖੇਡਿਆ ਜਾਵੇਗਾ। ਦੋਵਾਂ ਟੀਮਾਂ ਵਿਚਾਲੇ ਸਖਤ ਟੱਕਰ ਵੇਖਣ ਨੂੰ ਮਿਲੇਗੀ। ਦੂਜੇ ਪਾਸੇ ਵੈਸਟਇੰਡੀਜ਼ ਨੂੰ ਹਾਲ ਹੀ ‘ਚ ਆਪਣੇ ਘਰੇਲੂ ਮੈਦਾਨ ‘ਤੇ ਬੰਗਲਾਦੇਸ਼ ਖਿਲਾਫ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਦੋਵਾਂ ਟੀਮਾਂ ਵਿਚਾਲੇ ਹੁਣ ਤੱਕ 136 ਮੈਚ ਖੇਡੇ ਜਾ ਚੁੱਕੇ ਹਨ। ਭਾਰਤ ਨੇ 67 ਮੈਚ ਜਿੱਤੇ ਹਨ ਅਤੇ 63 ਮੈਚ ਹਾਰੇ ਹਨ। ਇਸ ਦੇ ਨਾਲ ਹੀ 2 ਮੈਚ ਟਾਈ ਹੋ ਗਏ ਹਨ। 4 ਮੈਚਾਂ ਦਾ ਕੋਈ ਨਤੀਜਾ ਨਹੀਂ ਨਿਕਲਿਆ। ਵੈਸਟਇੰਡੀਜ਼ ਨੇ ਆਖਰੀ ਵਾਰ ਭਾਰਤ ਨੂੰ 2006 ਦੀ ਵਨਡੇ ਸੀਰੀਜ਼ ‘ਚ ਘਰੇਲੂ ਮੈਦਾਨ ‘ਤੇ ਹਰਾਇਆ ਸੀ। ਇਸ ਤੋਂ ਬਾਅਦ ਭਾਰਤ ਨੇ ਚਾਰ ਵਾਰ ਵੈਸਟਇੰਡੀਜ਼ ਦਾ ਦੌਰਾ ਕੀਤਾ ਅਤੇ ਹਰ ਵਾਰ ਜਿੱਤ ਦਰਜ ਕੀਤੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ