ਪਿਛਲੇ ਦੋ ਸਾਲਾਂ ’ਚ ਕੇਂਦਰ ਸਰਕਾਰ ਨੇ ਦਿੱਤੀਆਂ 1,59,615 ਨੌਕਰੀਆਂ
(ਏਜੰਸੀ)
ਨਵੀਂ ਦਿੱਲੀ l ਬੇਰੁਜ਼ਗਾਰੀ ਦੇ ਮੁੱਦੇ ’ਤੇ ਜਾਰੀ ਵਿਰੋਧੀ ਧਿਰ ਦੇ ਰੌਲੇ ਵਿਚਕਾਰ ਕੇਂਦਰ ਸਰਕਾਰ ਨੇ ਸਰਕਾਰੀ ਨੌਕਰੀਆਂ?ਦਿੱਤੇ ਜਾਣ ਸਬੰਧੀ ਇਹ ਅੰਕੜਾ ਜਾਰੀ ਕੀਤਾ ਹੈ ਸਰਕਾਰ ਨੇ ਸੰਸਦ ’ਚ ਦੱਸਿਆ ਕਿ ਸੰਘ ਲੋਕ ਸੇਵਾ ਆਯੋਗ, ਕਰਮਚਾਰੀ ਚੋਣ ਕਮਿਸ਼ਨ ਅਤੇ ਬੈਭਕਿੰਗ ਕਰਮਚਾਰੀ ਦੀ ਚੋਣ ਸੰਸਥਾਨਾਂ ਵੱਲੋਂ 2020-21 ਅਤੇ 2021-22 ਦੌਰਾਨ ਕੁੱਲ 1,59,615 ਉਮੀਦਵਾਰਾਂ ਦੀ ਚੋਣ ਕੀਤੀ ਗਈ ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਵੀਰਵਾਰ ਨੂੰ ਰਾਜ ਸਭਾ ਨੂੰ ਦੱਸਿਆ ਕਿ 1,59,615 ਉਮੀਦਵਾਰਾਂ ’ਚੋਂ ਯੂਪੀਐੱਸਸੀ ’ਚ 8,913, ਐੱਸਐੱਸਸੀ ’ਚ 97,914 ਅਤੇ ਆਈਬੀਪੀਐੱਸ ’ਚ 52,788 ਉਮੀਦਵਾਰਾਂ ਦੀ ਚੋਣ ਕੀਤੀ ਗਈ ਹੈl
ਉਨ੍ਹਾਂ?ਕਿਹਾ ਕਿ 2020-21 ’ਚ ਕੁੱਲ 96,601 ਉਮੀਦਵਾਰਾਂ ਦੀ ਭਰਤੀ ਕੀਤੀ ਗਈ ਸੀ, ਜਿਸ ’ਚੋਂ ਯੂਪੀਐੱਸਸੀ ਵੱਲੋਂ 4,214 ਐੱਸਐੱਸਸੀ ਵੱਲੋਂ 68,891 ਅਤੇ ਆਈਬੀਪੀਐੱਸ ਰਾਹੀਂ 23,496 ਉਮੀਦਵਾਰ ਭਰਤੀ ਕੀਤੇ ਗਏ ਇਸ ਦੇ ਨਾਲ ਹੀ 2021-22 ’ਚ 63,014 ਉਮੀਦਵਾਰਾਂ ਦੀ ਭਰਤੀ ਕੀਤੀ ਗਈ ਸੀ, ਇਨ੍ਹਾਂ ’ਚ ਯੂਪੀਐੱਸਸੀ ਵੱਲੋਂ 4,699, ਐੱਸਐੱਸਸੀ ਵੱਲੋਂ 29,023 ਅਤੇ ਆਈਬੀਪੀਐੱਸ ਵੱਲੋਂ 29,292 ਉਮੀਦਵਾਰ ਭਰਤੀ ਕੀਤੇ ਗਏl
ਕੇਂਦਰੀ ਮੰਤਰੀ ਨੇ ਦੱਸਿਆ ਕਿ ਕੇਂਦਰ ਸਰਕਾਰ ’ਚ ਭਰਤੀ ਇੱਕ ਨਿਰੰਤਰ ਪ੍ਰਕਿਰਿਆ ਹੈ ਅਤੇ ਇਹ ਕੋਵਿਡ-19 ਮਹਾਂਮਾਰੀ ਦੌਰਾਨ ਵੀ ਜਾਰੀ ਰਹੀ ਯੂਪੀਐੱਸਸੀ, ਐੱਸਐੱਸਸੀ ਅਤੇ ਆਈਬੀਪੀਐੱਸ ਸਾਰੇ ਕੋਵਿਡ-19 ਸੁਰੱਖਿਆ ਪ੍ਰੋਟੋਕਾਲ ਦਾ ਪਾਲਣ ਕਰਦੇ ਹੋਏ ਪ੍ਰੀਖਿਆਵਾਂ ਆਯੋਜਿਤ ਕਰ ਰਹੇ ਹਨ ਕੋਵਿਡ ਮਹਾਮਾਰੀ ਕਾਰਨ ਸਿਵਲ ਸੇਵਾ ਪ੍ਰੀਖਿਆ ਲਈ ਉਮੀਦਵਾਰਾਂ ਨੂੰ ਉਮਰ ’ਚ ਢਿੱਲ ਦੇਣ ਤੇ ਵਾਧੂ ਕੋਸ਼ਿਸ਼ ਕਰਨ ਦੇ ਮੁੱਦੇ ’ਤੇ ਕੇਂਦਰੀ ਮੰਤਰੀ ਨੇ ਕਿਹਾ ਕਿ ਇਸ ਮਾਮਲੇ ਨੂੰ ਸੀਐੱਸਈ ਉਮੀਦਵਾਰਾਂ ਵੱਲੋਂ ਰਿੱਟ ਪਟੀਸ਼ਨਾਂ ਰਾਹੀਂ ਭਾਰਤ ਦੇ ਸੁਪਰੀਮ ਕੋਰਟ ਵਿੱਚ ਵੀ ਲਿਆਂਦਾ ਗਿਆ ਸੀl
ਸੁਪਰੀਮ ਕੋਰਟ ਵੱਲੋਂ ਪਾਸ ਕੀਤੇ ਗਏ ਫੈਸਲਿਆਂ ਦੇ ਆਧਾਰ ’ਤੇ ਕੇਂਦਰੀ ਮੰਤਰੀ ਨੇ ਕਿਹਾ ਕਿ ਇਸ ਮਾਮਲੇ ’ਤੇ ਵਿਚਾਰ ਕੀਤਾ ਗਿਆ ਸੀ ਤੇ ਸਿਵਲ ਸੇਵਾ ਪ੍ਰੀਖਿਆ ਦੇ ਸਬੰਧ ’ਚ ਕੋਸ਼ਿਸ਼ਾਂ ਦੀ ਗਿਣਤੀ ਅਤੇ ਉਮਰ ਹੱਦ ਦੇ ਸਬੰਧ ’ਚ ਮੌਜੂਦਾ ਵਿਵਸਥਾਵਾਂ ਨੂੰ ਬਦਲਣਾ ਸੰਭਵ ਨਹੀਂ ਪਾਇਆ ਗਿਆ ਹੈl
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ