ਉੱਤਰਾਖੰਡ ’ਚ ਪਹਾੜ ਦੇ ਮਲਬੇ ’ਚ ਦੱਬਕੇ 2 ਮਜ਼ਦੂਰਾਂ ਦੀ ਮੌਤ, 6 ਜਖ਼ਮੀ

ਉੱਤਰਾਖੰਡ ’ਚ ਪਹਾੜ ਦੇ ਮਲਬੇ ’ਚ ਦੱਬਕੇ 2 ਮਜ਼ਦੂਰਾਂ ਦੀ ਮੌਤ, 6 ਜਖ਼ਮੀ

ਦੇਹਰਾਦੂਨ (ਸੱਚ ਕਹੂੰ ਨਿਊਜ਼)। ਉੱਤਰਾਖੰਡ ਦੇ ਰੁਦਰਪ੍ਰਯਾਗ ਜ਼ਿਲੇ ’ਚ ਸਿਰੋਬਗੜ-ਨਰਕੋਟਾ ਰਾਸ਼ਟਰੀ ਰਾਜਮਾਰਗ ’ਤੇ ਇਕ ਨਿਰਮਾਣ ਅਧੀਨ ਪੁਲ ਦੇ ਪੱਟਣ ’ਤੇ ਪਹਾੜ ਤੋਂ ਆਏ ਮਲਬੇ ’ਚ ਅੱਠ ਮਜ਼ਦੂਰ ਦੱਬ ਗਏ। ਇਨ੍ਹਾਂ ’ਚੋਂ ਦੋ ਮਜ਼ਦੂਰਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਚਾਰ ਨੂੰ ਗੰਭੀਰ ਹਾਲਤ ’ਚ ਸ਼੍ਰੀਨਗਰ ਬੇਸ ਹਸਪਤਾਲ ਭੇਜਿਆ ਗਿਆ ਹੈ। ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (ਐੱਸ.ਡੀ.ਆਰ.ਐੱਫ.) ਦੀ ਬੁਲਾਰਾ ਲਲਿਤਾ ਨੇਗੀ ਨੇ ਦੱਸਿਆ ਕਿ ਨਿਰਮਾਣ ਅਧੀਨ ਪੂਲ ਦੇ ਟੁੱਟਣ ਦੀ ਸੂਚਨਾ ’ਤੇ ਬੁੱਧਵਾਰ ਸਵੇਰੇ ਪੋਸਟ ਰਤੁਦਾ ਅਤੇ ਅਗਸਤਿਆਮੁਨੀ ਤੋਂ ਬਚਾਅ ਉਪਕਰਨਾਂ ਨਾਲ ਦੋ ਤੇਜ਼ ਬਚਾਅ ਟੀਮਾਂ ਮੌਕੇ ’ਤੇ ਪਹੁੰਚੀਆਂ।

ਜਿੱਥੇ ਪੁਲ ਦਾ ਇੱਕ ਪਾਸਾ ਇੱਕ ਪਾਸੇ ਨੂੰ ਝੁਕਣ ਕਾਰਨ ਅੱਠ ਮਜ਼ਦੂਰ ਉਸਾਰੀ ਅਧੀਨ ਪੁਲ ਵਿੱਚ ਦੱਬ ਗਏ। ਉਨ੍ਹਾਂ ਕਿਹਾ ਕਿ ਸਥਾਨਕ ਬਚਾਅ ਯੂਨਿਟਾਂ ਨਾਲ ਤਾਲਮੇਲ ਕਰਕੇ ਬਚਾਅ ਟੀਮਾਂ ਨੇ ਛੇ ਮਜ਼ਦੂਰਾਂ ਨੂੰ ਬਾਹਰ ਕੱਢਿਆ। ਜਿਨ੍ਹਾਂ ਵਿੱਚੋਂ ਚਾਰ ਜ਼ਖ਼ਮੀਆਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਭੇਜਿਆ ਗਿਆ। ਆਮ ਜ਼ਖ਼ਮੀ ਹੋਏ ਦੋ ਮਜ਼ਦੂਰਾਂ ਨੂੰ ਮੌਕੇ ’ਤੇ ਹੀ ਮੁੱਢਲੀ ਸਹਾਇਤਾ ਦਿੱਤੀ ਗਈ।

ਹਾਦਸਾ ਕਿਵੇਂ ਵਾਪਰਿਆ

ਨੇਗੀ ਨੇ ਦੱਸਿਆ ਕਿ ਘਟਨਾ ਵਿੱਚ ਮਾਰੇ ਗਏ ਦੋ ਮਜ਼ਦੂਰਾਂ ਦੀਆਂ ਲਾਸ਼ਾਂ ਸਲਾਖਾਂ ਵਿਚਕਾਰ ਫਸੀਆਂ ਹੋਈਆਂ ਸਨ। ਜਿਨ੍ਹਾਂ ਨੂੰ ਐਸ.ਡੀ.ਆਰ.ਐਫ ਦੀ ਟੀਮ ਨੇ ਕਟਰ ਦੀ ਮਦਦ ਨਾਲ ਰਾਡਾਂ ਨੂੰ ਕੱਟ ਕੇ ਦੋਵਾਂ ਲਾਸ਼ਾਂ ਨੂੰ ਬਾਹਰ ਕੱਢ ਕੇ ਜ਼ਿਲ੍ਹਾ ਪੁਲਿਸ ਨੂੰ ਸੌਂਪ ਦਿੱਤਾ। ਉਨ੍ਹਾਂ ਦੱਸਿਆ ਕਿ ਮਿ੍ਰਤਕਾਂ ਦੀ ਪਛਾਣ ਕਨ੍ਹਈਆ ਉਮਰ 20 ਸਾਲ ਵਾਸੀ ਫਾਰੂਖਾਬਾਦ, ਉੱਤਰ ਪ੍ਰਦੇਸ਼ ਅਤੇ ਪੰਕਜ ਉਮਰ 22 ਸਾਲ ਵਾਸੀ ਗੁਜਰਪੁਰ, ਜ਼ਿਲ੍ਹਾ ਸ਼ਾਹਜਹਾਂਪੁਰ, ਉੱਤਰ ਪ੍ਰਦੇਸ਼ ਵਜੋਂ ਹੋਈ ਹੈ। ਜਦੋਂ ਕਿ ਗੰਭੀਰ ਜ਼ਖ਼ਮੀਆਂ ਦੀ ਪਛਾਣ ਰਾਮੂ ਵਾਸੀ ਗੁਜਰਪੁਰ, ਰਘੁਵੀਰ, ਅਨਿਲ ਦੋਵੇਂ ਵਾਸੀ ਫੈਜਾਨਪੁਰ ਜ਼ਿਲ੍ਹਾ ਸ਼ਾਹਜਹਾਨਪੁਰ, ਉੱਤਰ ਪ੍ਰਦੇਸ਼ ਅਤੇ ਭੂਰਾ ਵਾਸੀ ਬਿਹਾਰ ਵਜੋਂ ਹੋਈ ਹੈ। ਜ਼ਿਲ੍ਹਾ ਮੈਜਿਸਟਰੇਟ ਮਯੂਰ ਦੀਕਸ਼ਿਤ ਅਤੇ ਹੋਰ ਅਧਿਕਾਰੀ ਘਟਨਾ ਵਾਲੀ ਥਾਂ ’ਤੇ ਮੌਜੂਦ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ