(ਸੱਚ ਕਹੂੰ ਨਿਊਜ਼) ਬਰਨਾਵਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਹਰ ਇੱਕ ਪਲ਼ ਮਾਨਵਤਾ ਦੀ ਭਲਾਈ ਤੇ ਸਮਾਜ ਕਲਿਆਣ ਨੂੰ ਸਮਰਪਿਤ ਰਹਿੰਦਾ ਹੈ। ਪੂਜਨੀਕ ਗੁਰੂ ਜੀ ਨੇ ਮੰਗਲਵਾਰ ਦੇਰ ਸ਼ਾਮ ਆਨਲਾਈਨ ਦੇਸ਼-ਵਿਦੇਸ਼ ’ਚ ਲੱਖਾਂ ਲੋਕਾਂ ਦਾ ਨਸ਼ਾ ਤੇ ਬੁਰਾਈਆਂ ਛੁਡਵਾਈਆਂ। ਇਸ ਦੇ ਨਾਲ ਹੀ ਇਸ ਸ਼ੁੱਭ ਮੌਕੇ ਪੂਜਨੀਕ ਗੁਰੂ ਜੀ ਨੇ ਦੋ ਸ਼ਾਹੀ ਬੇਟੀਆਂ ਦੇ ਵਿਆਹ ਕਰਵਾਏ ਤੇ ਸ਼ਾਹੀ ਆਸਰਾ ਆਸ਼ਰਮ ਦੇ ਚਾਰ ਨੌਜਵਾਨ ਕੁੱਲ ਦਾ ਕਰਾਊਨ ਦੇ ਨਾਲ ਵਿਆਹ ਬੰਧਨ ’ਚ ਬੱਝੇ। ਪੂਜਨੀਕ ਗੁਰੂ ਜੀ ਨੇ ਆਪਣੀ ਨੇਕ, ਸਖ਼ਤ ਮਿਹਨਤ ਦੀ ਕਮਾਈ ’ਚੋਂ ਵਿਆਹ ਬੰਧਨ ’ਚ ਬੱਝੀਆਂ ਸ਼ਾਹੀ ਬੇਟੀਆਂ ਨੂੰ 7-7 ਲੱਖ ਰੁਪਏ ਤੇ ਸ਼ਾਹੀ ਆਸਰਾ ਆਸ਼ਰਮ ਦੇ ਬੇਟਿਆਂ ਨੂੰ 5-5 ਲੱਖ ਰੁਪਏ ਦੀ ਐਫਡੀ ਟੋਕਨ ਆਫ ਲਵ ਵਜੋਂ ਪ੍ਰਦਾਨ ਕੀਤੇ।
ਬਰਨਾਵਾ ’ਚ ਆਨਲਾਈਨ ਮਜਲਿਸ ਕੀਤੀ ਗਈ। ਇਸ ਮੌਕੇ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਮਾਲਕ, ਪਰਮ ਪਿਤਾ ਪਰਮਾਤਮਾ, ਸੱਚੇ ਦਾਤਾ ਰਹਿਬਰ ਸ਼ਾਹ ਸਤਿਨਾਮ, ਸ਼ਾਹ ਮਸਤਾਨ, ਓਮ, ਹਰੀ, ਅੱਲ੍ਹਾ, ਵਾਹਿਗੁਰੂ, ਗੌਡ, ਰਾਮ ਕਣ-ਕਣ ’ਚ ਮੌਜ਼਼ੂਦ ਹੈ, ਹਰ ਜਗ੍ਹਾ ਰਹਿੰਦੇ ਹਨ ਉਹ। ਚਾਹਵਾਨ ਜਦੋਂ ਉਨ੍ਹਾਂ ਨੂੰ ਬੁਲਾਉਂਦੇ ਹਨ ਤਾਂ ਉਹ ਚਲੇ ਆਉਂਦੇ ਹਨ। ਜੋ ਵੈਰਾਗ ਦੇ ਨਾਲ ਪ੍ਰਭੂ ਪਰਮਾਤਮਾ ਨੂੰ, ਰਾਮ ਨੂੰ, ਅੱਲ੍ਹਾ, ਗੌਡ, ਖੁਦਾ, ਰੱਬ ਨੂੰ ਯਾਦ ਕਰਦੇ ਹਨ ਉਹ ਬਹੁਤ ਛੇਤੀ ਉਸ ਨੂੰ ਪਾ ਲੈਂਦੇ ਹਨ। ਇਸ ਸ਼ੁੱਭ ਮੌਕੇ ’ਤੇ ਸ਼ਾਹੀ ਬੇਟੀ ਸੁਚੇਤਨਾ ਇੰਸਾਂ ਪੁੱਤਰੀ ਫੋਸਟਰ ਫਾਦਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਸ਼ਾਦੀ ਮਹਿਕ ਇੰਸਾਂ ਪੁੱਤਰ ਧਰਮਪਾਲ ਇੰਸਾਂ ਨਿਵਾਸੀ ਸਰਸਾ ਤੇ ਸ਼ਾਹੀ ਬੇਟੀ ਖੁਸ਼ਬੂ ਇੰਸਾਂ ਪੁੱਤਰੀ ਫੋਸਟਰ ਫਾਦਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਸ਼ਾਦੀ ਅਨਮੋਲ ਇੰਸਾਂ ਪੁੱਤਰ ਧਰਮਪਾਲ ਇੰਸਾਂ, ਨਿਵਾਸੀ, ਦੋਦਾ, ਸ੍ਰੀ ਮੁਕਤਸਰ ਸਾਹਿਬ ਦੇ ਨਾਲ ਹੋਈ।
ਸ਼ਾਹੀ ਬੇਟੀਆਂ
ਜ਼ਿਕਰਯੋਗ ਹੈ ਕਿ ਸ਼ਾਹੀ ਬੇਟੀਆਂ ਉਹ ਬੱਚੀਆਂ ਹਨ, ਜਿਨ੍ਹਾਂ ਨੂੰ ਕੁੱਖ ’ਚ ਮਾਰ ਦਿੱਤਾ ਜਾਣਾਂ ਸੀ, ਪਰ ਪੂਜਨੀਕ ਗੁਰੂ ਜੀ ਨੇ ਨਾ ਸਿਰਫ ਇਨ੍ਹਾਂ ਬੇਟੀਆਂ ਨੂੰ ਬਚਾਇਆ ਸਗੋਂ ਆਪਣੀ ਔਲਾਦ ਦੇ ਰੂਪ ’ਚ ਇਨ੍ਹਾਂ ਬੇਟੀਆਂ ਨੂੰ ਅਪਣਾਇਆ ਅਤੇ ਮਾਤਾ-ਪਿਤਾ ਦੀ ਥਾਂ ਆਪਣਾ ਨਾਮ ਦਿੱਤਾ। ਪੂਜਨੀਕ ਗੁਰੂ ਜੀ ਦੀ ਦਇਆ, ਮਿਹਰ, ਰਹਿਮਤ ਨਾਲ ਡੇਰਾ ਸੱਚਾ ਸੌਦਾ ’ਚ ਇਹ ਬੇਟੀਆਂ ਕੌਨਵੈਂਟ ਸਕੂਲਾਂ ’ਚ ਪੜ੍ਹ ਕੇ ਚੰਗੀ ਸਿੱਖਿਆ ਹਾਸਲ ਕਰ ਰਹੀਆਂ ਹਨ ਇਸ ਦੇ ਨਾਲ ਹੀ ਖੇਡਾਂ ’ਚ ਵੀ ਦੇਸ਼ ਦਾ ਨਾਂਅ ਰੋਸ਼ਨ ਕਰ ਰਹੀਆਂ ਹਨ
ਸ਼ਾਹੀ ਆਸਰਾ ਆਸ਼ਰਮ
ਸ਼ਾਹੀ ਆਸਰਾ ਆਸ਼ਰਮ, ਇਹ ਪੂਜਨੀਕ ਗੁਰੂ ਜੀ ਵੱਲੋਂ ਚਲਾਏ ਜਾ ਰਹੇ 140 ਮਾਨਵਤਾ ਭਲਾਈ ਦੇ ਕਾਰਜਾਂ ’ਚੋਂ 5ਵਾਂ ਕਾਰਜ ਹੈ। ਜਿਸ ਦੇ ਤਹਿਤ ਅਨਾਥ, ਬੇਸਹਾਰਾ ਲੜਕਿਆਂ ਨੂੰ ਅਪਣਾਉਣਾ ਤੇ ਉਨ੍ਹਾਂ ਨੂੰ ਸਿੱਖਿਆ ਦੇ ਕੇ ਆਤਮ ਨਿਰਭਰ ਬਣਾਉਣਾ। ਪੂਜਨੀਕ ਗੁਰੂ ਜੀ ਨੇ ਅਜਿਹੇ 17 ਬੱਚਿਆਂ ਨੂੰ ਨਾ ਸਿਰਫ ਅਪਣਾਇਆ ਸਗੋਂ ਉਨ੍ਹਾਂ ਨੂੰ ਮਾਂ-ਬਾਪ ਦੀ ਥਾਂ ਆਪਣਾ ਨਾਮ ਦਿੱਤਾ। ਇਨ੍ਹਾਂ ਦਾ ਪਾਲਣ-ਪੋਸ਼ਣ ਕੀਤਾ। ਪੜ੍ਹਾਇਆ-ਲਿਖਾਇਆ ਤੇ ਕਾਬਲ ਬਣਾਇਆ।
ਕੁੱਲ ਦਾ ਕਰਾਊੁਨ
ਪੂਜਨੀਕ ਗੁਰੂ ਜੀ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਦੇ 140 ਕਾਰਜਾਂ ’ਚੋਂ 73ਵਾਂ ਕਾਰਜ ਕੁੱਲ ਦਾ ਕਰਾਊਨ ਹੈ। ਜਿਸ ’ਚ ਇਹ ਮੰਨਿਆ ਜਾਂਦਾ ਸੀ ਕਿ ਲੜਕਿਆਂ ਨਾਲ ਹੀ ਵੰਸ਼ ਚੱਲਦਾ ਹੈ। ਪੂਜਨੀਕ ਗੁਰੂ ਜੀ ਨੇ ਇਸ ਭਰਮ ਨੂੰ ਦੂਰ ਕੀਤਾ ਤੇ ਇਸ ਮੁਹਿੰਮ ਤਹਿਤ ਹੁਣ ਧੀਆਂ ਬਰਾਤ ਲੈ ਕੇ ਆਉਂਦੀਆਂ ਹਨ ਤੇ ਲਾੜੇ ਨੂੰ ਆਪਣੇ ਘਰ ਲੈ ਜਾਂਦੀਆਂ ਹਨ।
—————–
ਬੇਟੇ ਅੰਦਰ ਜੇਕਰ ਮਾਂ-ਬਾਪ ਦਾ ਖੂਨ ਹੈ ਤਾਂ ਕੀ ਬੇਟੀ ਦੇ ਅੰਦਰ ਮਾਂ-ਬਾਪ ਦਾ ਪਾਣੀ ਭਰਿਆ ਹੁੰਦਾ ਹੈ। ਬੇਟੇ ਦੇ ਅੰਦਰ ਮਾਂ-ਬਾਪ ਦਾ ਖੂਨ, ਬਹੂ ਦੂਜੀ ਆਉਂਦੀ ਹੈ ਉਸ ਦਾ ਬੱਚਾ ਵੰਸ਼ ਚਲਾਉਂਦਾ ਹੈ। ਤਾਂ ਬੇਟੀ ਦੇ ਅੰਦਰ ਵੀ ਉਸੇ ਮਾਂ-ਬਾਪ ਦਾ ਖੂਨ ਹੈ ਤੇ ਦਾਮਾਦ ਦੂਜਾ ਆਉਂਦਾ ਹੈ, ਤਾਂ ਬੇਟੀ ਆਪਣੇ ਬੱਚੇ ਨਾਲ ਵੰਸ਼ ਕਿਉਂ ਨਹੀਂ ਚਲਾ ਸਕਦੀ? ਫ਼ਰਕ ਕਿੱਥੇ ਹੈ? ਇਸ ਲਈ ਕੁੱਲ ਦਾ ਕਰਾਊਨ, ਜਿਨ੍ਹਾਂ ਦੇ ਇੱਕ ਹੀ ਬੇਟੀ ਹੈ ਜਾਂ ਮੰਨ ਲਓ ਦੋ ਬੇਟੀਆਂ ਹੀ ਹਨ ਤੇ ਇੱਕ ਦੀ ਸ਼ਾਦੀ ਹੋ ਗਈ ਤਾਂ ਦੂਜੀ ਬੇਟੀ ਹੈ ਤਾਂ ਮਾਲਕ ਹੁਣ ਜੋ ਪੌਦ ਲਗਾਏਗਾ, ਜੋ ਬੱਚਾ ਆਵੇਗਾ ਉਹ ਬੇਟੀ ਦੇ ਗੋਤਰ ਨਾਲ ਜਾਣਾ ਜਾਵੇਗਾ ਨਾ ਕਿ ਬੇਟੇ ਦੇ ਗੋਤਰ ਨਾਲ।
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ