ਜਸਪ੍ਰੀਤ ਬੁਮਰਾਹ ਨੰਬਰ-1 ਗੇਂਦਬਾਜ਼ ਬਣੇ, ਟਾਪ-10 ’ਚ ਇਕਲੌਤੇ ਭਾਰਤੀ ਗੇਂਦਬਾਜ਼

JASPREET BUMARA

ਇੰਗਲੈਂਡ ਖਿਲਾਫ਼ ਪਹਿਲ ਇੱਕ ਰੋਜ਼ਾ ਮੈਚ ’ਚ ਬੁਮਰਾਹ ਨੇ ਲਈਆਂ ਸਨ 6 ਵਿਕਟਾਂ

ਕੋਲਕੱਤਾ। ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ (Jasprit Bumrah) ਨੇ ਮੰਗਲਵਾਰ ਨੂੰ ਇੰਗਲੈਂਡ ਖਿਲਾਫ਼ ਪਹਿਲ ਇੱਕ ਰੋਜ਼ਾ ਮੈਚ ’ਚ 6 ਵਿਕਟਾਂ ਲਈਆ। ਬੁਮਰਾਹ (Jasprit Bumrah) ਦੇ ਇਸ ਸ਼ਾਨਦਾਰ ਪ੍ਰਦਰਸ਼ਨ ਸਦਕਾ ਆਈਸੀਸੀ ਇੱਕ ਰੋਜ਼ਾ ਰੈਂਕਿੰਗ ’ਚ ਨੰਬਰ ਇੱਕ ਗੇਂਦਬਾਜ਼ ਬਣ ਗਏ ਹਨ। ਟਾਪ-10 ’ਚ ਉਹ ਭਾਰਤ ਦੇ ਇੱਕੋ-ਇੱਕ ਗੇਂਦਬਾਜ਼ ਹਨ। ਇਸ ਤੋਂ ਇਲਾਵਾ ਭਾਰਤ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਫਾਇਦਾ ਹੋਇਆ ਹੈ ਉਹ ਚਾਰ ਪਾਏਦਾਨ ਦੀ ਛਾਲ ਲਗਾ ਕੇ 23ਵੇਂ ਨੰਬਰ ’ਤੇ ਪਹੁੰਚ ਗਏ ਹਨ। ਰਵਿੰਦਰ ਜਡੇਜਾ ਨੂੰ ਰੈਂਕਿੰਗ ’ਚ ਛੇ ਪਾਏਦਾਨ ਦਾ ਫਾਇਦਾ ਹੋਇਆ ਹੈ ਉਹ 40ਵੇਂ ਨੰਬਰ ’ਤੇ ਪਹੁੰਚ ਗਏ ਹਨ।

ਜਿਕਰਯੋਗ ਹੈ ਕਿ ਫਰਵਰੀ 2020 ਤੋਂ ਬਾਅਦ ਪਹਿਲਾ ਵਾਰ ਬੁਮਰਾਹ ਨੰਬਰ ਇੱਕ ਗੇਂਦਬਾਜ਼ ਬਣੇ ਹਨ। ਉਦੋਂ ਉਨ੍ਹਾਂ ਨੂੰ ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਟ੍ਰੇਂਟ ਬੋਲਟ ਨੇ ਪਹਿਲੇ ਪਾਏਦਾਨ ਤੋਂ ਹਟਾਇਆ ਸੀ। ਜਸਪ੍ਰੀਤ ਬੁਮਰਾਹ ਕਪਿਲ ਦੇਵ ਤੋਂ ਬਾਅਦ ਦੂਜੇ ਗੇਂਦਬਾਜ਼ ਬਣ ਗਏ ਹਨ ਜੋ ਭਾਰਤ ਵੱਲੋਂ ਨੰਬਰ ਇੱਕ ’ਤੇ ਪਹੁੰਚੇ ਹਨ।

ਬੁਮਰਾਹ ਨੇ 72 ਇੱਕ ਰੋਜ਼ਾ ਮੈਚਾਂ ’ਚ ਝਟਕੇ 119 ਵਿਕਟ

bumra

ਤੇਜ਼ ਗੇਂਦਬਾਜ਼ ਬੁਮਰਾਹ ਨੇ ਪਿਛਲੇ ਕਾਫੀ ਸਮੇਂ ਤੋਂ ਆਪਣੀ ਵਲ ਖਾਂਦੀਆਂ ਗੇਂਦਾਂ ਨਾਲ ਬੱਲੇਬਾਜ਼ਾਂ ਨੂੰ ਪ੍ਰੇਸ਼ਾਨ ਕਰ ਰੱਖਿਆ ਹੈ। ਉਹ ਭਾਰਤ ਦੇ ਸਭ ਤੋਂ ਖਤਰਨਾਕ ਗੇਂਦਬਾਜ਼ ਹਨ। ਬੁਮਰਾਹ ਨੇ ਹੁਣ ਤੱਕ 71 ਮੈਚ ਖੇਡੇ ਹਨ ਤੇ 119 ਵਿਕਟਾਂ ਆਪਣੇ ਨਾਂਅ ਕੀਤੀਆਂ ਹਨ। ਉਹ ਵੀ ਸਿਰਫ਼ 24.30 ਦੀ ਔਸਤ ਨਾਲ ਲਈਆਂ ਹਨ। ਇੱਕ ਰੋਜਾ ਮੈਚਾਂ ’ਚ 100 +ਵਿਕਟ ਲੈਣ ਵਾਲੇ ਕਿਸੇ ਵੀ ਭਾਰਤੀ ਗੇਂਦਬਾਜ਼ ਦਾ ਇੰਨਾ ਬਿਹਰਤਰੀਨ ਔਸਤ ਨਹੀਂ ਹੈ।

ਭਾਰਤ ਨੇ ਮੰਗਲਾਵਾਰ ਨੂੰ ਪਹਿਲੇ ਇੱਕ ਰੋਜ਼ਾ ਮੈਚ ’ਚ ਇੰਗਲੈਂਡ ਨੂੰ 10 ਵਿਕਟਾਂ ਨਾਲ ਹਰਾ ਕੇ ਆਸਾਨ ਜਿੱਤ ਦਰਜ ਕੀਤੀ ਸੀ। ਜਿਸ ’ਚ ਜਸਪ੍ਰੀਤ ਬੁਮਰਾਹ ਨੇ 6 ਵਿਕਟਾਂ ਲਈਆਂ। ਇੰਗਲੈਂਡ ਵੱਲੋਂ 111 ਦੌੜਾਂ ਦਾ ਟੀਚਾ ਭਾਰਤ ਨੇ ਬਿਨਾ ਕਿਸੇ ਵਿਕਟ ਦੇ ਨੁਕਸਾਨ ਦੇ ਹਾਸਲ ਕੀਤਾ ਸੀ। ਭਾਰਤ ਦੇ ਬੱਲੇਬਾਜ਼ ਰੋਹਿਤ ਸ਼ਰਮਾ ਤੇ ਸੇਖਰ ਧਵਨ ਨੇ ਧਮਾਕੇਦਾਰ ਬੱਲਬਾਜ਼ੀ ਕੀਤੀ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ