ਦਿਲ ਦੀ ਸਿਹਤ ਦਾ ਰੱਖੋ ਧਿਆਨ
ਦਿਲ ਸਰੀਰ ਦਾ ਮਹੱਤਵਪੂਰਨ ਅੰਗ ਹੈ ਇਹ ਸਾਰੀ ਉਮਰ ਥੱਕੇ ਬਿਨਾ ਧੜਕਦਾ ਰਹਿੰਦਾ ਹੈ ਅਤੇ ਸਰੀਰ ਦੇ ਹਰ ਅੰਗ ਨੂੰ ਆਕਸੀਜ਼ਨ ਤੇ ਊਰਜਾ ਪਹੁੰਚਾਉਂਦਾ ਹੈ ਇਸੇ ਤਰ੍ਹਾਂ ਇਹ ਗੰਦੇ ਪਦਾਰਥਾਂ ਨੂੰ?ਸਰੀਰ ਤੋਂ ਬਾਹਰ ਕੱਢਣ ’ਚ ਵੀ ਮੱਦਦ ਕਰਦਾ ਹੈ ਦਿਲ ਕਾਰਡੀਆਵਾਸਕੂਲਰ ਸਿਸਟਮ ਦਾ ਇੱਕ ਪ੍ਰਮੁੱਖ ਅੰਗ ਹੁੰਦਾ ਹੈ,
ਜਿਸ ’ਚ ਖੂਨ ਦਾ ਸਰਕੂਲੇਸ਼ਨ ਸ਼ਾਮਲ ਹੁੰਦਾ ਹੈ ਜੋ ਖੂਨ ਨੂੰ ਦਿਲ ਤੋਂ ਸਾਰੇ ਸਰੀਰ ਤੱਕ ਤੇ ਫਿਰ ਵਾਪਸ ਦਿਲ ਤੱਕ ਲੈ ਜਾਂਦਾ ਹੈ ਦਿਲ ਪੰਜਰੇ ਦੇ ਹੇਠਾਂ, ਛਾਤੀ ਦੇ ਕੇਂਦਰ ’ਚ ਤੇ ਫੇਫੜਿਆਂ ਵਿਚਕਾਰ ਸਥਿਤ ਹੁੰਦਾ ਹੈ ਇਹ ਸ਼ੰਖ ਦੇ ਆਕਾਰ ਵਰਗਾ ਹੁੰਦਾ ਹੈ, ਜਿਸ ਦਾ ਸਿਰਾ ਖੱਬੇ ਪਾਸੇ ਹੇਠਾਂ ਵੱਲ ਹੁੰਦਾ ਹੈ ਤੇ ਇਸ ਦਾ ਵਜ਼ਨ ਲਗਭਗ 298 ਗ੍ਰਾਮ ਜਾਂ 10.5 ਔਂਸ ਹੁੰਦਾ ਹੈ ਅੱਜ ਸੱਚ ਕਹੂੰ ‘ਹੈਲੋ! ਡਾਕਟਰ’ ’ਚ ਸਾਡੇ ਨਾਲ ਹਨ ਜਿੰਦਲ ਹਸਪਤਾਲ ਹਿਸਾਰ ਦੇ ਹਾਰਟ ਸਪੈਸ਼ਲਿਸਟ ਡਾ. ਦੀਪਕ ਭਾਰਦਵਾਜ ਉਹ ਤੁਹਾਨੂੰ ਦੱਸਣਗੇ ਕੁਝ ਨੁਕਸੇ ਕਿ ਕਿਸ ਤਰ੍ਹਾਂ ਤੁਸੀਂ ਆਪਣੇ ਦਿਲ ਨੂੰ ਤੰਦਰੁਸਤ ਰੱਖ ਸਕਦੇ ਹੋ
ਦਿਲ ਬਿਮਾਰ ਹੈ ਤਾਂ, ਸਰੀਰ ਦੀ ਕਾਰਜਪ੍ਰਣਾਲੀ ’ਤੇ ਪਵੇਗਾ ਅਸਰ
ਡਾ. ਦੀਪਕ ਭਾਰਦਵਾਜ ਦਾ ਕਹਿਣਾ ਹੈ ਕਿ ਦਿਲ ਵਿਅਕਤੀ ਦੇ ਸਰੀਰ ਦਾ ਸਭ ਤੋਂ ਮਹੱਤਵਪੂਰਨ ਅੰਗ ਹੈ ਮਨੁੱਖ ਨੂੰ ਆਪਣੇ ਦਿਲ ਦਾ ਹਰ ਰੋਜ਼ ਏਦਾਂ ਹੀ ਖਿਆਲ ਰੱਖਣਾ ਚਾਹੀਦਾ ਹੈ, ਜਿਵੇਂ ਇੱਕ ਮਾਂ ਆਪਣੇ ਬੱਚੇ ਦਾ ਰੱਖਦੀ ਹੈ ਅਜਿਹਾ ਨਹੀਂ ਹੈ ਕਿ ਦਿਲ ਦੀਆਂ ਬਿਮਾਰੀਆਂ ਦਾ ਇਲਾਜ ਨਹੀਂ ਹੈ
ਪਰ ਅਸੀਂ ਦਿਲ ਨੂੰ ਬਿਨਾ ਦਵਾਈ ਵੀ ਠੀਕ ਰੱਖ ਸਕਦੇ ਹਾਂ ਸਭ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ ਕਿ ਅਸੀਂ ਦਿਲ ਰੋਗ ਦਾ ਮਰੀਜ਼ ਨਹੀਂ ਬਣਨਾ ਹੈ ਜਦੋਂ ਇੱਕ ਵਾਰ ਦਿਲ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ, ਉਦੋਂ ਉਸ ਦੀ ਕਾਰਜਪ੍ਰਣਾਲੀ ਲਗਾਤਾਰ ਘੱਟ ਹੁੰਦੀ ਜਾਂਦੀ ਹੈ ਇਸ ਸਥਿਤੀ ’ਚ ਦਿਲ ਉਨਾ ਬਲੱਡ ਪੰਪ ਨਹੀਂ ਕਰਦਾ ਸਕਦਾ, ਜਿੰਨੀ ਸਾਡੇ ਸਰੀਰ ਨੂੰ ਜ਼ਰੂਰਤ ਹੁੰਦੀ ਹੈ ਇਸ ਸਥਿਤੀ ਨੂੰ ਕ੍ਰੋਨਿਕ ਹਾਰਟ ਫੇਲਿਓਰ (ਸੀਐਚਐਫ਼) ਜਾਂ ਕੰਜੈਸਟਿਵ ਹਾਰਟ ਫੇਲਿਓਰ ਕਹਿੰਦੇ ਹਨ ਸੀਐਚਐਫ਼ ਕਈ ਦੂਜੀਆਂ ਸਿਹਤ ਸਮੱਸਿਆਵਾਂ ਦਾ ਕਾਰਨ ਵੀ ਹੋ ਸਕਦਾ ਹੈ ਜੋ ਸਾਡੇ ਕਾਰਡੀਓਵੈਸਕਿਊਲਰ ਸਿਸਟਮ ਨੂੰ ਪ੍ਰਭਾਵਿਤ ਕਰਦੀਆਂ ਹਨ
ਇਹ ਹੋ ਸਕਦੇ ਹਨ ਕਾਰਨ:
- ਅਤੀਤ ’ਚ ਹਾਰਟ ਅਟੈਕ ਹੋ ਚੁੱਕਾ ਹੋਣਾ ਜਾਂ ਦਿਲ ’ਚ ਸੁਰਾਖ ਹੋਣਾ
- ਦਿਲ ਦੇ ਵਾਲਵ ਦਾ ਖਰਾਬ ਹੋਣਾ ਅਤੇ ਕੋਰੋਨਰੀ ਆਰਟਰੀ ਡਿਜੀਜ ਹੋਣਾ
- ਦਿਲ ਦੀਆਂ ਮਾਸਪੇਸ਼ੀਆਂ ਦਾ ਖਰਾਬ ਹੋਣਾ
- ਡਾਇਬਿਟੀਜ਼ ਦੀ ਬਿਮਾਰੀ
- ਤਣਾਅਪੂਰਨ ਜੀਵਨਸ਼ੈਲੀ, ਹਾਈ ਬਲੱਡ ਪ੍ਰੈਸ਼ਰ ਹੋਣਾ ਤੇ ਖਾਨਦਾਨੀ ਕਾਰਨ
ਲੱਛਣ:
ਕ੍ਰੋਨਿਕ ਹਾਰਟ ਫੇਲਿਓਰ (ਸੀਐਚਐਫ਼) ਦੀ ਸ਼ੁਰੂਆਤ ਦੇ ਹਲਾਤਾਂ ’ਚ ਕੋਈ ਲੱਛਣ ਪ੍ਰਗਟ ਨਹੀਂ ਹੁੁੰਦੇ, ਪਰ ਜਿਵੇਂ-ਜਿਵੇਂ ਦਿਲ ਦੀ ਸਥਿਤੀ ਨਾਜ਼ੁਕ ਹੁੰਦੀ ਜਾਂਦੀ ਹੈ ਓਵੇਂ-ਓਵੇਂ ਵਿਅਕਤੀ ਆਪਣੀ ਸਿਹਤ ’ਚ ਬਦਲਾਅ ਦੇਖਦਾ ਹੈ
ਥਕਾਵਟ ਮਹਿਸੂਸ ਕਰਨਾ, ਪੰਜਿਆਂ, ਗਿੱਟਿਆਂ ਤੇ ਪੈਰਾਂ ’ਚ ਸੋਜ ਆ ਜਾਣਾ, ਵਜ਼ਨ ਵਧਣਾ ਆਦਿ ਇਸ ਰੋਗ ਦੇ ਸ਼ੁਰੂਆਤੀ ਲੱਛਣ ਹਨ ਇਸ ਤੋਂ ਇਲਾਵਾ ਜਦੋਂ ਦਿਲ ਦੀ ਧੜਕਣ ਵਿਗੜ ਜਾਵੇ ਤਾਂ ਤੇਜ ਖੰਘ ਤੇ ਸਾਹ ਲੈਂਦੇ ਸਮੇਂ?ਘਰੜ-ਘਰੜ ਦੀ ਅਵਾਜ ਆਉਣ ਲੱਗੇ ਤਾਂ ਮਰੀਜ਼ ਦੀ ਸਥਿਤੀ ਕਾਫ਼ੀ ਖਰਾਬ ਮੰਨੀ ਜਾਂਦੀ ਹੈ
ਐਦਾਂ ਕਰੋ ਜਾਂਚ
ਐਂਜੀਓਗ੍ਰਾਫ਼ੀ, ਸਟਰੈਸ ਟੈਸਟ, ਬਲੱਡ ਟੈਸਟ, ਛਾਤੀ ਦਾ ਐਕਸਰਾ, ਇਲੈਕਟ੍ਰੋਕਾਰਡੀਓਗ੍ਰਾਮ (ਈਸੀਜੀ) ਤੇ ਪੇਟ ਸਕੈਨ ਆਦਿ ਦੁਆਰਾ ਸੀਐਚਐਫ਼ ਦੀ ਜਾਂਚ ਕੀਤੀ ਜਾ ਸਕਦੀ ਹੈ
ਇਲਾਜ
ਸੀਐਚਐਫ਼ ਚਾਰ ਤਰ੍ਹਾਂ ਦੇ ਹੁੰਦੇ ਹਨ ਟਾਇਪ 1, 2, 3 ਤੇ ਟਾਈਪ 4 ਟਾਈਪ-1 ਦਾ ਇਲਾਜ ਦਵਾਈਆਂ ਨਾਲ ਹੋ ਸਕਦਾ ਹੈ ਟਾਈਪ-2 ਤੇ ਟਾਈਪ-3 ਦਾ ਇਲਾਜ ਸਿਰਫ਼ ਦਵਾਈਆਂ ਨਾਲ ਹੀ ਸੰਭਵ ਨਹੀਂ ਹੈ ਇਸ ਟਾਈਪ ’ਚ ਸਰਜ਼ਰੀ ਤੇ ਹੋਰ ਪ੍ਰਕਿਰਿਆ ਦੀ ਜ਼ਰੂਰਤ ਪੈਂਦੀ ਹੈ ਜਿਵੇਂ ਐਂਜੀਓਪਲਾਸਟੀ ਇੱਕ ਪ੍ਰਕਿਰਿਆ ਹੈ ਜਿਸ ’ਚ ਬਲੌਕ ਦਿਲ ਦੀ ਧੜਕਨ ਵਿਗੜਨ ’ਤੇ ਅਤੇ ਬਲੌਕ ਨਾੜੀਆਂ ਨੂੰ ਖੋਲ੍ਹਿਆ ਜਾਂਦਾ ਹੈ ਉੱਥੇ ਹੀ ਦਿਲ ਦੇ ਵਾਲਵ ਨੂੰ?ਠੀਕ ਕਰਨ ਲਈ ਹਾਰਟ ਵਾਲਵ ਸਰਜ਼ਰੀ ਕੀਤੀ ਜਾਂਦੀ ਹੈ ਤਾਂ ਕਿ ਦਿਲ ਦੇ ਵਾਲਵ ਠੀਕ ਤਰ੍ਹਾਂ ਖੁੱਲ੍ਹਣ ਤੇ ਬੰਦ ਹੋਣ
ਏਦਾਂ ਕਰ ਸਕਦੇ ਹੋ ਤੁਸੀਂ ਰੋਕਥਾਮ
1. ਸਿਗਰਟਨੋਸ਼ੀ ਛੱਡੋ
ਸਿਗਰਟਨੋਸ਼ੀ ਕਰਨ ਵਾਲੇ ਵਿਅਕਤੀਆਂ ਨੂੰ ਹਾਰਟ ਅਟੈਕ ਹੋਣ ਦਾ ਖਤਰਾ, ਸਿਗਰਟਨੋਸ਼ੀ ਨਾ ਕਰਨ ਵਾਲੇ ਵਿਅਕਤੀਆਂ ਦੀ ਤੁਲਨਾ ’ਚ ਦੁੱਗਣਾ ਹੁੰਦਾ ਹੈ
2. ਕੋਲੇਸਟਰੋਲ ਘਟਾਓ
ਖਾਣ-ਪੀਣ ’ਚ ਕੋਲੇਸਟਰੋਲ ਵਾਲੇ ਖੁਰਾਕ ਪਦਾਰਥ ਘੱਟ ਲੈਣ ਤੇ ਮਿੱਠੇ ਖੁਰਾਕ ਪਦਾਰਥਾਂ ਨੂੰ ਘੱਟ ਲੈਣ ਨਾਲ ਖੂਨ ਵਸਾ (ਕੋਲੈਸਟਰੋਲ) ਦੇ ਪੱਧਰ ਨੂੰ ਕੰਟਰੋਲ ਕਰਕੇ ਇਸ ਨੂੰ ਘੱਟ ਕੀਤਾ ਜਾ ਸਕਦਾ ਹੈ ਫਲ ਤੇ ਹਰੀਆਂ ਸਬਜ਼ੀਆਂ ਦਾ ਸੇਵਨ ਨਿਯਮਿਤ ਰੂਪ ਨਾਲ ਕਰੋ ਹਾਈ ਫਾਈਬਰ (ਰੇਸ਼ੇਦਾਰ ਖੁਰਾਕ ਪਦਾਰਥ) ਖੁਰਾਕੀ ਪਦਾਰਥਾਂ ਨੂੰ ਖੁਰਾਕ ਵਿਚ ਸ਼ਾਮਲ ਕਰੋ
3. ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰੋ
ਜੇਕਰ ਤੁਸੀਂ ਬਲੱਡ ਪ੍ਰੈਸ਼ਰ ਤੋਂ ਪੀੜਤ ਹੋ ਤਾਂ ਡਾਕਟਰਾਂ ਦੀ ਸਲਾਹ ਨਾਲ ਦਵਾਈ ਲੈ ਕੇ ਤੇ ਆਪਣੀ ਦਿਨਚਰਿਆ ’ਚ ਸਕਾਰਾਤਮਕ ਬਦਲਾਅ (ਜਿਵੇਂ ਲਗਾਤਾਰ ਕਸਰਤ ਕਰਨਾ) ਕਰੋ
4. ਤਣਾਅ ਨੂੰ ਹਾਵੀ ਨਾ ਹੋਣ ਦਿਓ
ਤਣਾਅ ਦਿਲ ਦੀ ਸਿਹਤ ਦਾ ਇੱਕ ਵੱਡਾ ਦੁਸ਼ਮਣ ਹੈ ਸਕਾਰਾਤਮਕ ਸੋਚ ਨਾਲ ਤਣਾਅ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰੋ
5. ਮੋਟਾਪੇ ’ਤੇ ਕੰਟਰੋਲ
ਆਪਣੇ ਵਜ਼ਨ ਨੂੰ ਕੰਟਰੋਲ ਕਰਕੇ ਤੁਸੀਂ ਦਿਲ ਦੇ ਰੋਗਾਂ ਦੇ ਜੋਖ਼ਮ ਨੂੰ ਘੱਟ ਕਰ ਸਕਦੇ ਹੋ
6. ਬਲੱਡ ਸ਼ੂਗਰ ਕੰਟਰੋਲ ਰੱਖੋ
ਜੋ ਲੋਕ ਡਾਇਬਿਟੀਜ਼ ਤੋਂ ਪੀੜਤ ਹਨ, ਉਨ੍ਹਾਂ ਨੂੰ ਆਪਣੇ ਬਲੱਡ ਸ਼ੂਗਰ ਨੂੰ ਕੰਟਰੋਲ ਰੱਖਣਾ ਚਾਹੀਦਾ ਹੈ ਅਜਿਹਾ ਇਸ ਲਈ ਕਿਉਂਕਿ ਡਾਇਬਿਟੀਜ਼ ਵਾਲੇ ਵਿਅਕਤੀ ਨੂੰ?ਦਿਲ ਦੇ ਰੋਗ ਹੋਣ ਦਾ ਜੋਖ਼ਮ ਹੋਰ ਵਿਅਕਤੀਆਂ ਦੀ ਤੁਲਨਾ ’ਚ ਕਿਤੇ ਜ਼ਿਆਦਾ ਵਧ ਜਾਂਦਾ ਹੈ
ਐਂਜੀਓਪਲਾਸਟੀ ਦੇ ਨਤੀਜੇ ਚੰਗੇ ਹਨ
ਦਿਲ (ਹਾਰਟ) ਦੀਆਂ ਨਾੜੀਆਂ (ਆਰਟਰੀਜ) ’ਚ ਆਏ ਅੜਿੱਕੇ (ਬਲੌਕੇਜ਼) ਨੂੰ?ਰਮਬ-ਨਾੜੀ ਰੋਗ (ਕੋਰੋਨਰੀ ਆਰਟਰੀ ਡਿਜੀਜ ਸੰਖੇਪ ਵਿਚ ਸੀਏਡੀ) ਕਹਿੰਦੇ ਹਨ ਦੇਸ਼ ’ਚ ਕੋਰੋਨਰੀ ਆਰਟਰੀ ਡਿਜੀਜ ਦੇ ਮਾਮਲੇ ਦਿਨੋ-ਦਿਨ ਵਧ ਰਹੇ ਹਨ ਜਦੋਂ ਦਿਲ-ਨਾੜੀਆਂ ’ਚ ਰੁਕਾਵਟ ਜਾਂ ਦਿੱਕਤ ਪੈਦਾ ਹੁੰਦੀ ਹੈ ਤਾਂ ਉਸ ਨੂੰ ਸਰਜਰੀ ਤੋਂ ਬਿਨਾ ਐਂਜੀਓਪਲਾਸਟੀ ਨਾਂਅ ਦੀ ਚੀਰ-ਫਾੜ ਰਹਿਤ ਤਕਨੀਕ ਨਾਲ ਖੋਲ੍ਹਿਆ ਜਾਣ ਲੱਗਾ ਹੈ ਬਾਈਪਾਸ ਸਰਜ਼ਰੀ ਆਪਣੀ ਥਾਂ ਹੈ ਖਾਸ ਕਰਕੇ ਉਨ੍ਹਾਂ ਮਰੀਜ਼ਾਂ ’ਚ ਜਿੱਥੇ ਤਿੰਨੋ ਨਾੜੀਆਂ ’ਚ ਰੁਕਾਵਟ ਹੋਵੇ ਤੇ ਐਂਜੀਓਪਲਾਸਟੀ ਸੰਭਵ ਨਾ ਹੋਵੇ, ਪਰ ਐਂਜੀਓਪਲਾਸਟੀ ’ਚ ਪਿਛਲੇ ਕੁਝ ਸਾਲਾਂ ਦੌਰਾਨ ਬਹੁਤ ਜ਼ਿਆਦਾ ਤਰੱਕੀ ਹੋਈ ਹੈ
ਜ਼ਿਆਦਾ ਚਾਹ ਪੀਣ ਨਾਲ ਵਧਦਾ ਹੈ ਦਿਲ ਰੋਗ ਦਾ ਖ਼ਤਰਾ
ਜੇਕਰ ਤੁਸੀਂ ਚਾਹ ਵਾਰ-ਵਾਰ ਪੀਂਦੇ ਹੋ ਤਾਂ ਸਾਵਧਾਨ ਹੋ ਜਾਓ ਕਿਉਂਕਿ ਇਸ ’ਚ ਪਾਏ ਜਾਣ ਵਾਲੇ ਕੈਫੀਨ ਕਾਰਨ ਪੇਸ਼ਾਬ ਦੀ ਮਾਤਰਾ ’ਚ ਤਿੰਨ ਗੁਣਾ ਜ਼ਿਆਦਾ ਵਾਧਾ ਹੁੰਦਾ ਹੈ ਜ਼ਿਆਦਾ ਚਾਹ ਪੀਣ ਕਾਰਨ ਚਾਹ ’ਚ ਪਾਏ ਜਾਣ ਵਾਲੇ ਕੈਫੀਨ ਨਾਲ ਪੇਸ਼ਾਬ ਦਾ ਵਾਧਾ ਹੋਣ ਲੱਗਦਾ ਹੈ ਇਸ ਨਾਲ ਦੂਸ਼ਿਤ ਮਲ, ਜਿਸ ਦਾ ਸਰੀਰ ’ਚੋਂ ਮੂੂਤਰ ਰਸਤੇ ਨਿੱਕਲ ਜਾਣਾ ਜ਼ਰੂਰੀ ਹੁੰਦਾ ਹੈ ਉਹ ਸਰੀਰ ਅੰਦਰ ਹੀ ਇਕੱਠਾ ਹੋਣ ਲੱਗਾ ਹੈ ਨਤੀਜੇ ਵਜੋਂ ਗਠੀਆ ਦਰਦ, ਗੁਰਦੇ ਸਬੰਧੀ ਰੋਗ ਤੇ ਦਿਲ ਸਬੰਧੀ ਰੋਗ ਹੋਣ ਲੱਗਦੇ ਹਨ
ਜ਼ਿਆਦਾ ਚਾਹ ਦਾ ਸੇਵਨ ਕਰਨ ਨਾਲ ਐਸਿਡ ਕਾਰਨ ਢਿੱਡ ਫੁੱਲਣਾ, ਢਿੱਡ ਦਰਦ ਕਰਨਾ, ਐਸੀਡੀਟੀ, ਬਦਹਜ਼ਮੀ, ਨੀਂਦ ਨਾ ਆਉਣਾ, ਦੰਦ ਪੀਲੇ ਹੋਣਾ ਵਰਗੇ ਰੋਗ ਪੈਦਾ ਹੋਣ ਲੱਗਦੇ ਹਨ ਜਿਵੇਂ-ਜਿਵੇਂ ਚਾਹ ਦਾ ਨਸ਼ਾ ਵਧਦਾ ਜਾ ਰਿਹਾ ਹੈ, ਓਵੇਂ-ਓਵੇਂ ਦਿਲ ਰੋਗ, ਮਾਨਸਿਕ ਰੋਗਾਂ ’ਚ ਵੀ ਵਾਧਾ ਹੁੰਦਾ ਜਾ ਰਿਹਾ ਹੈ ਕੈਫੀਨ ਦੇ ਪ੍ਰਭਾਵ ਨਾਲ ਦਿਲ ਦੀ ਧੜਕਨ ਵਧ ਜਾਂਦੀ ਹੈ ਇਸ ਨਾਲ ਦਿਲ ਰੋਗ ਵਧ ਜਾਂਦੇ ਹਨ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ