ਮੌਨਸੂਨ ਦੌਰਾਨ ਪ੍ਰਬੰਧਾਂ ਦੀ ਪਰਖ
ਦੇਸ਼ ਅੰਦਰ ਮੌਨਸੂਨ ਸਰਗਰਮ ਹੋ ਗਈ ਹੈ ਖੇਤੀ ਲਈ ਮੀਂਹ ਵਰਦਾਨ ਹੈ ਪਰ ਇਸ ਦੇ ਨਾਲ ਹੀ ਸ਼ਹਿਰਾਂ ਅੰਦਰ ਸੜਕਾਂ-ਬਜ਼ਾਰਾਂ ਦੇ ਸਮੁੰਦਰ ਬਣਨ ਦੇ ਦ੍ਰਿਸ਼ ਹਨ ਜੋ ਇਸ ਗੱਲ ਦਾ ਅਹਿਸਾਸ ਕਰਵਾਉਂਦੇ ਹਨ ਕਿ ਨਿਕਾਸੀ ਲਈ ਠੋਸ ਤੇ ਨਵੀਆਂ ਨੀਤੀਆਂ ਘੜਨ ਦੀ ਜ਼ਰੂਰਤ ਹੈ ਮੈਦਾਨੀ ਖੇਤਰਾਂ ਦੇ ਸ਼ਹਿਰਾਂ ’ਚ ਜ਼ਿਆਦਾ ਵਰਖਾ ਕੁਝ ਦਿਨਾਂ ਤੱਕ ਸੀਮਿਤ ਹੈ ਇਸ ਕਰਕੇ ਵਰਖਾ ਨਾਲ ਪਾਣੀ ਭਰਨ ਦੀ ਸਮੱਸਿਆ ਇੱਕ-ਦੋ ਦਿਨ ਤੱਕ ਸੀਮਤ ਹੋਣ ਕਰਕੇ ਇਸ ਵੱਲ ਪੂਰਾ ਧਿਆਨ ਨਹੀਂ ਦਿੱਤਾ ਜਾਂਦਾ ਹੈ
ਪਰ ਜਿੱਥੋਂ ਤੱਕ ਜਾਨੀ ਤੇ ਮਾਲੀ ਨੁਕਸਾਨ ਦਾ ਸਬੰਧ ਹੈ ਇਸ ਵਾਸਤੇ ਠੋਸ ਤੇ ਚਿਰਕਾਲੀ ਨੀਤੀਆਂ ਦੀ ਜ਼ਰੂਰਤ ਹੈ ਮੀਂਹ ਭਾਵੇਂ ਇੱਕ ਦਿਨ ਹੀ ਆਏ, ਪਾਣੀ ਖੜ੍ਹਨ ਨਾਲ ਇਮਾਰਤਾਂ ਦਾ ਕਰੋੜਾਂ-ਅਰਬਾਂ ਦਾ ਨੁਕਸਾਨ ਹੋ ਜਾਂਦਾ ਹੈ ਇਸ ਦੇ ਨਾਲ ਸੀਵਰੇਜ ਦੇ ਮੇਨ ਹੋਲ ਦੇ ਢੱਕਣ ਨਾ ਹੋਣ ਕਾਰਨ ਤੇ ਬਿਜਲੀ ਦੇ ਲੋਹੇ ਵਾਲੇ ਖੰਭੇ ਨਾ ਹਟਾਉਣ ਕਰਕੇ ਜਾਨੀ ਨੁਕਸਾਨ ਵੀ ਹੁੰਦਾ ਹੈ
ਆਦਮੀਆਂ ਦੇ ਨਾਲ ਪਸ਼ੂਆਂ ਦੀ ਜਾਨ ਵੀ ਚਲੀ ਜਾਂਦੀ ਹੈ ਦੇਰੀ ਨਾਲ ਕੰਮ ਕਰਨ ਕਰਕੇ ਜਾਨੀ ਨੁਕਸਾਨ ਹੁੰਦਾ ਹੈ ਰੇਲਵੇ ਨੇ ਅੰਡਰਪਾਸ ਬਣਾਏ ਹੋਏ ਹਨ ਪਰ ਪੇਂਡੂ ਖੇਤਰ ’ਚ ਇਹੀ ਅੰਡਰਪਾਸ ਪਾਣੀ ਖੜਨ ਕਰਕੇ ਲੋਕਾਂ ਲਈ ਮੁਸੀਬਤ ਬਣ ਜਾਂਦੇ ਹਨ ਛੇ-ਮਹੀਨਿਆਂ ਜਾਂ ਇੱਕ ਸਾਲ ’ਚ ਪੂਰਾ ਹੋਣ ਵਾਲਾ ਕੰਮ ਜਦੋਂ ਤਿੰਨ-ਤਿੰਨ ਸਾਲ ਲਟਕ ਜਾਵੇ ਤਾਂ ਸਮੱਸਿਆ ਦੂਰ ਕਰਨੀ ਸੌਖੀ ਨਹੀਂ ਹੁੰਦੀ ਇਸ ਦੇ ਨਾਲ ਹੀ ਵਰਖਾ ਵਾਲੇ ਦਿਨਾਂ ’ਚ ਸਾਵਧਾਨੀਆਂ ਦਾ ਪ੍ਰਚਾਰ ਕਰਨ ਲਈ ਵੀ ਨੀਤੀ ਬਣਾਉਣੀ ਚਾਹੀਦੀ ਹੈ ਜਿੱਥੇ ਅਜੇ ਵੀ ਬਿਜਲੀ ਦੇ ਲੋਹੇ ਵਾਲੇ ਖੰਭੇ ਹਨ
ਉੱਥੇ ਆਸ-ਪਾਸ ਲਿਖਤੀ ਸੂਚਨਾ ਲਾਈ ਜਾਣੀ ਚਾਹੀਦੀ ਹੈ ਤਾਂ ਕਿ ਲੋਕ ਉਸ ਥਾਂ ਦੇ ਆਸ-ਪਾਸ ਤੋਂ ਨਾ ਗੁਜ਼ਰਨ ਸੜਕਾਂ ਦੇ ਨੇੜੇ ਟੋਇਆਂ ਦੀ ਨਿਸ਼ਾਨਦੇਹੀ ਕਰਕੇ ਉੱਥੇ ਰੁਕਾਵਟਾਂ ਖੜ੍ਹੀਆਂ ਕੀਤੀਆਂ ਜਾਣ ਵੱਡੇ-ਛੋਟੇ ਸ਼ਹਿਰਾਂ ’ਚ ਸੀਵਰੇਜ ਸਿਸਟਮ ਦਾ ਸੁਧਾਰ ਹੋਣਾ ਜ਼ਰੂਰੀ ਹੈ ਸਰਕਾਰ ਕੋਲ ਫੰਡ ਦੀ ਕਮੀ ਨਹੀਂ ਜ਼ਰੂਰਤ ਬੱਸ ਇਸ ਗੱਲ ਦੀ ਹੈ ਕਿ ਫੰਡ ਸਮੇਂ ਸਿਰ ਖਰਚਿਆ ਜਾਵੇ ਦੇਸ਼ ਅੰਦਰ ‘ਸਵੱਛ ਭਾਰਤ’ ਦੀ ਮੁਹਿੰਮ ਨੇ ਵਧੀਆ ਰੰਗ ਲਿਆਂਦਾ ਹੈ
ਇੰਦੌਰ ਸਮੇਤ ਕਈ ਸ਼ਹਿਰ ਸਫਾਈ ਦਾ ਨਮੂਨਾ ਬਣ ਗਏ ਹਨ ਇਸੇ ਤਰ੍ਹਾਂ ਹੀ ਸ਼ਹਿਰਾਂ ਨੂੰ ਸੁਰੱਖਿਅਤ ਤੇ ਨਿਕਾਸੀ ਦੀ ਸਮੱਸਿਆ ਤੋਂ ਰਹਿਤ ਬਣਾਉਣ ਲਈ ਵੀ ਕੋਈ ਯੋਜਨਾ ਬਣਾਉਣ ਦੀ ਜ਼ਰੂਰਤ ਹੈ ਆਵਾਜਾਈ ਲਈ ਫੋਰਲੇਨ ਹਾਈਵੇਅ ਬਣਨ ਨਾਲ ਵੱਡੇ ਪੱਧਰ ’ਤੇ ਸੁਧਾਰ ਹੋਇਆ ਹੈ ਇਸੇ ਤਰਜ਼ ’ਤੇ ਨਿਕਾਸੀ ਲਈ ਠੋਸ ਪ੍ਰੋਗਰਾਮ ਬਣਾਉਣ ਦੀ ਜ਼ਰੂੂਰਤ ਹੈ, ਤਾਂ ੱਕਿ ਮੌਨਸੂਨ ਦੌਰਾਨ ਲੋਕ ਖੱਜਲ-ਖੁਆਰੀ ਤੇ ਜਾਨ ਦੇ ਖਤਰੇ ਤੋਂ ਬਚੇ ਰਹਿਣ ਮੀਂਹ ਜ਼ਿੰਦਗੀ ਲਈ ਵਰਦਾਨ ਹੀ ਸਾਬਤ ਹੋਏ ਅਤੇ ਮੰਦਭਾਗੀਆਂ ਘਟਨਾਵਾਂ ਨਾ ਵਾਪਰਨ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ