ਹੁਸ਼ਿਆਰਪੁਰ ’ਚ ਵਰ੍ਹਦੇ ਮੀਂਹ ’ਚ ਸੜਕ ਬਣਾ ਰਹੇ ਇੰਜੀਨੀਅਰ ਕੀਤੇ ਸਸਪੈਂਡ

ਵੀਡਿਓ ਵਾਇਰਲ ਹੋਣ ਤੋਂ ਬਾਅਦ ਸਰਕਾਰ ਨੇ ਲਿਆ ਐਕਸ਼ਨ

(ਸੱਚ ਕਹੂੰ ਨਿਊਜ਼) ਹੁਸ਼ਿਆਰਪੁਰ। ਮੀਂਹ ’ਚ ਸੜਕ ਬਣਾਉਣ ਦੇ ਮਾਮਲੇ ’ਚ ਮਾਨ ਸਰਕਾਰ ਨੇ ਤਿੰਨ ਇੰਜੀਨੀਅਰਾਂ ਨੂੰ ਸਸਪੈਂਡ ਕਰ ਦਿੱਤਾ ਹੈ। ਇਹ ਇੰਜੀਨੀਅਰ ਮੀਂਹ ਵਿੱਚ ਹੀ ਸੜਕ ਦਾ ਨਿਰਮਾਣ ਕਰਵਾ ਰਹੇ ਸਨ, ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਇੱਕ ਵਰਕਰ ਨੇ ਇਨ੍ਹਾਂ ਦਾ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਪਾ ਦਿੱਤਾ। ਜਿਸ ਤੋਂ ਬਾਅਦ ਮਾਨ ਨੇ ਸਰਕਾਰ ਨੇ ਤੁਰੰਤ ਐਕਸ਼ਨ ਲੈਂਦਿਆਂ ਇਨ੍ਹਾਂ ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ। ਸਸਪੈਂਡ ਕੀਤੇ ਗਏ ਇੰਜੀਨੀਅਰਾਂ ’ਚ ਐਸਡੀਓ ਤਰਸਮੇ ਸਿੰਘ, ਜੇਈ ਵਿਪਨ ਕੁਮਰਾ, ਪ੍ਰਵੀਨ ਕੁਮਰ ਤੇ ਜਸਬੀਰ ਸਿੰਘ ਸ਼ਾਮਲ ਹੈ।

road nirman

ਇਹ ਸੜਕ ਹੁਸ਼ਿਆਰਪੁਰ ਜ਼ਿਲ੍ਹੇ ਦੇ ਚੱਬੇਵਾਲ ਵਿਧਾਨ ਸਭਾ ਹਲਕੇ ਵਿੱਚ ਬਣ ਰਹੀ ਹੈ। ਮਾਹਿਲਪੁਰ ਬਲਾਕ ਦੇ ਪਿੰਡ ਨੰਗਲ ਖਿਲੜੀਆਂ ਅਤੇ ਸ਼ੇਰਪੁਰ ਪਿੰਡ ਨੂੰ ਇਸ ਦੇ ਰਾਹੀਂ ਜੋੜੇ ਜਾ ਰਹੇ ਸਨ। ਇਸੇ ਦੌਰਾਨ ‘ਆਪ’ ਵਰਕਰ ਗੁਰਵਿੰਦਰ ਸਿੰਘ ਨੇ ਉਸ ਨੂੰ ਰੋਕਿਆ। ਉਨ੍ਹਾਂ ਮੀਂਹ ਵਿੱਚ ਸੜਕ ਨਾ ਬਣਾਉਣ ਲਈ ਕਿਹਾ। ਇਸ ਦੇ ਬਾਵਜੂਦ ਉਸ ਦੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕਰਕੇ ਕੰਮ ਜਾਰੀ ਰੱਖਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ