ਪ੍ਰਿੰਸੀਪਲ ਪ੍ਰਭਜੋਤ ਸਿੰਘ ਨੇ ਵਿਦਿਆਰਥਣਾਂ, ਅਧਿਆਪਕਾਂ ਤੇ ਮਾਪਿਆਂ ਨੂੰ ਦਿੱਤੀ ਵਧਾਈ
ਕੋਟਕਪੂਰਾ (ਸੁਭਾਸ਼ ਸ਼ਰਮਾ)। ਬੀਤੇ ਦਿਨੀਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜੇ ਵਿੱਚ ਸਥਾਨਕ ਡਾ. ਚੰਦਾ ਸਿੰਘ ਮਰਵਾਹ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ। ਪ੍ਰਿੰਸੀਪਲ ਪ੍ਰਭਜੋਤ ਸਿੰਘ ਨੇ ਵਿਦਿਆਰਥਣਾਂ, ਅਧਿਆਪਕਾਂ ਤੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਦੱਸਿਆ ਕਿ ਵਿਦਿਆਰਥਣਾਂ ਵੱਲੋਂ ਵਧੀਆ ਪੁਜੀਸ਼ਨਾਂ ਪ੍ਰਾਪਤ ਕਰਨ ਦੇ ਨਾਲ-ਨਾਲ ਸਕੂਲ ਦਾ ਨਤੀਜਾ ਸੌ ਫੀਸਦੀ ਰਿਹਾ। ਸਕੂਲ ਦੀਆਂ ਕੁੱਲ 228 ਵਿਦਿਆਰਥਣਾਂ ਨੇ ਦਸਵੀਂ ਜਮਾਤ ਦੀ ਪ੍ਰੀਖਿਆ ਦਿੱਤੀ ਸੀ ਜਿਸ ਵਿੱਚੋਂ 70 ਵਿਦਿਆਰਥਣਾਂ ਨੇ ਅੱਸੀ ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕੀਤੇ ।
ਸਕੂਲ ਵਿੱਚੋਂ ਪਹਿਲੀ ਪੁਜੀਸ਼ਨ ਜੈਸਮੀਨ ਪੁੱਤਰੀ ਪ੍ਰੀਤਮ ਲਾਲ ਨੇ 92.46%ਨਾਲ਼ , ਦੂਜੀ ਪੁਜੀਸ਼ਨ ਤਨਿਸ਼ਾ ਜੋਸ਼ੀ ਪੁੱਤਰੀ ਵਿਪਨ ਕੁਮਾਰ ਜੋਸ਼ੀ 92% ਨਾਲ਼ ਅਤੇ ਤੀਜੀ ਪੁਜੀਸ਼ਨ ਸਨੇਹਾ ਪੁੱਤਰੀ ਗੁਲਸ਼ਨ ਸਿੰਘ 90% ਨਾਲ਼ ਪ੍ਰਾਪਤ ਕੀਤੀ। ਇਸ ਮੌਕੇ ਪ੍ਰਿੰਸੀਪਲ ਸਾਹਿਬ ਨੇ ਕਿਹਾ ਕਿ ਕੋਰੋਨਾ ਕਾਲ ਹੋਣ ਦੇ ਬਾਵਜੂਦ ਵਿਦਿਆਰਥਣਾਂ ਤੇ ਅਧਿਆਪਕਾਂ ਦੀ ਅਣਥੱਕ ਮਿਹਨਤ ਸਦਕਾ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ । ਇਸ ਮੌਕੇ ਬਲਜੀਤ ਰਾਣੀ, ਪਰਮਜੀਤ ਕੌਰ,ਇਰਵਨਜੀਤ, ਜਸਵੰਤ ਕੌਰ ,ਅਮਨਦੀਪ ਕੌਰ,ਮੰਜ਼ਲੀ ਕੱਕੜ , ਸਰਬਜੀਤ ਕੌਰ ,ਰਜਨੀ ਵਸ਼ਿਸ਼ਟ ਅਨੀਸ਼ ਲਤਾ,ਸੁਰਿੰਦਰ ਕੌਰ , ਰਣਜੀਤਾ, ਕੰਵਲਜੀਤ ਕੌਰ,ਨਵਦੀਪ ਕੱਕੜ ,ਰਾਜਿੰਦਰ ਸਿੰਘ, ਕੁਲਵਿੰਦਰ ਸਿੰਘ ਨਰਪਿੰਦਰ , ਮਹਾਂਵੀਰ ਆਦਿ ਹਾਜ਼ਰ ਸਨ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ