ਸਿੰਗਲ ਯੂਜ ਪਲਾਸਟਿਕ ਤੋਂ ਮੁਕਤੀ ਵੱਲ ਵਧਦਾ ਦੇਸ਼
ਵਾਤਾਵਰਨ ਦੇ ਵਧਦੇ ਸੰਕਟ ਲਈ ਜਿੰਮੇਵਾਰ ਕਾਰਨਾਂ ’ਚੋਂ ਇੱਕ ਸਿੰਗਲ ਯੂਜ ਪਲਾਸਟਿਕ ਦੇ ਉਤਪਾਦਨ ਅਤੇ ਖਰੀਦ-ਵਿਕਰੀ ’ਤੇ ਦੇਸ਼ ਭਰ ’ਚ 1 ਜੁਲਾਈ ਤੋਂ ਪਾਬੰਦੀ ਲੱਗ ਗਈ ਹੈ ਆਯਾਤ ਅਤੇ ਨਿਰਯਾਤ ’ਤੇ ਵੀ ਰੋਕ ਲਾ ਦਿੱਤੀ ਗਈ ਹੈ ਸਿੰਗਲ ਵਰਤੋਂ ਅਰਥਾਤ ਸਿੰਗਲ ਯੂਜ ਪਲਾਸਟਿਕ ਅਜਿਹੀ ਪਲਾਸਟਿਕ ਹੈ,
ਜਿਸ ਨਾਲ ਬਣੀਆਂ ਚੀਜ਼ਾਂ ਸਿਰਫ਼ ਇੱਕ ਵਾਰ ਵਰਤੋਂ ’ਚ ਲਿਆਂਦੀਆਂ ਜਾਂਦੀਆਂ ਹਨ ਅਤੇ ਫਿਰ ਸੁੱਟ ਦਿੱਤੀਆਂ ਜਾਂਦੀਆਂ ਹਨ ਇਨ੍ਹਾਂ ਦੀ ਵਰਤੋਂ ਵਾਤਾਵਰਨ ਲਈ ਸਭ ਤੋਂ ਜ਼ਿਆਦਾ ਨੁਕਸਾਨਦਾਇਕ ਸਾਬਤ ਹੋ ਰਹੀ ਹੈ ਨਤੀਜੇ ਵਜੋਂ ਇਸ ਤਰ੍ਹਾਂ ਦੇ 19 ਨਗਾਂ ’ਤੇ ਰੋਕ ਲਾ ਦਿੱਤੀ ਗਈ ਹੈ ਜੇਕਰ ਕੋਈ ਵੀ ਨਿਰਮਾਤਾ ਇਨ੍ਹਾਂ ਉਤਪਾਦਾਂ ਦਾ ਨਿਰਮਾਣ ਕਰਦਾ ਹੈ, ਤਾਂ ਉਸ ਨੂੰ ਸੱਤ ਸਾਲਾਂ ਦੀ ਸਜ਼ਾ ਅਤੇ ਇੱਕ ਲੱਖ ਰੁਪਏ ਦਾ ਤੱਕ ਦਾ ਜ਼ੁਰਮਾਨਾ ਭਰਨਾ ਪੈ ਸਕਦਾ ਹੈ
ਇੱਕ ਵਿਅਕਤੀ ਹਰ ਸਾਲ 18 ਗ੍ਰਾਮ ਸਿੰਗਲ ਯੂਜ ਪਲਾਸਟਿਕ ਦਾ ਕਚਰਾ ਪੈਦਾ ਕਰਦਾ ਹੈ ਇਹ ਖਤਰਨਾਕ ਹੈ, ਕਿਉਂਕਿ ਇਹ ਨਾ ਤਾਂ ਪੂਰੀ ਤਰ੍ਹਾਂ ਨਸ਼ਟ ਹੁੰਦਾ ਹੈ ਅਤੇ ਨਾ ਹੀ ਇਨ੍ਹਾਂ ਨੂੰ ਸਾੜ ਕੇ ਨਸ਼ਟ ਕੀਤਾ ਜਾ ਸਕਦਾ ਹੈ ਇਨ੍ਹਾਂ ਦੇ ਟੁਕੜੇ ਵਾਤਾਵਰਨ ’ਚ ਜ਼ਹਿਰੀਲੇ ਰਸਾਇਣ ਛੱਡਦੇ ਹਨ, ਜੋ ਇਨਸਾਨਾਂ ਅਤੇ ਜਾਨਵਰਾਂ ਲਈ ਖਤਰਨਾਕ ਹੁੰਦੇ ਹਨ ਨਾਲ ਹੀ ਇਨ੍ਹਾਂ ਦਾ ਕਚਰਾ ਮੀਂਹ ਦੇ ਪਾਣੀ ਨੂੰ ਜ਼ਮੀਨ ਦੇ ਹੇਠਾਂ ਜਾਣ ਤੋਂ ਰੋਕਦਾ ਹੈ, ਜਿਸ ਨਾਲ ਪਾਣੀ ਦਾ ਪੱਧਰ ਨਹੀਂ ਵਧ ਪਾਉਂਦਾ ਹੈ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਮੁਤਾਬਿਕ ਦੇਸ਼ ’ਚ ਪ੍ਰਤੀਦਿਨ 26 ਹਜ਼ਾਰ ਟਨ ਪਲਾਸਟਿਕ ਕਚਰਾ ਨਿਕਲਦਾ ਹੈ
ਮਨੁੱਖੀ ਜੀਵਨ ਸ਼ੈਲੀ ਦਾ ਜ਼ਰੂਰੀ ਹਿੱਸਾ ਬਣ ਗਿਆ ਪਲਾਸਟਿਕ ਵਾਤਾਵਰਨ ਸੰਕਟ ਨਾਲ ਮਨੁੱਖ ਦੇ ਜੀਵਨ ਲਈ ਵੀ ਵੱਡਾ ਖਤਰਾ ਬਣ ਕੇ ਉਭਰਿਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਆਪਣੇ ‘ਮਨ ਦੀ ਬਾਤ ’ ਪ੍ਰੋਗਰਾਮ ’ਚ ਪਲਾਸਟਿਕ ਕਚਰੇ ਤੋਂ ਮੁਕਤੀ ਦੀ ਮੁਹਿੰਮ ਸ਼ੁਰੂ ਕਰਨ ਦਾ ਬਿਗੁਲ ਵਜਾਇਆ ਸੀ, ਜਿਸ ’ਤੇ ਹੁਣ ਪਾਬੰਦੀ ਲਾ ਦਿੱਤਾ ਗਿਆ ਹੈ ਇਨ੍ਹਾਂ ’ਚ ਖਾਸ ਤੌਰ ’ਤੇ ਪੀਣ ਯੋਗ ਅਤੇ ਠੰਢਾ ਪਾਣੀ ਤੋਂ ਇਲਾਵਾ ਰੋਜ਼ਾਨਾ ਵਰਤੋਂ ’ਚ ਲਿਆਂਦੇ ਜਾਣ ਵਾਲੀਆਂ ਉਹ ਪਲਾਸਟਿਕ ਦੀਆਂ ਥੈਲੀਆਂ ਹਨ
ਜਿਨ੍ਹਾਂ ਦੇ ਅਸਾਨ ਬਦਲ ਮੁਹੱਈਆ ਹਨ ਇਸ ਤੋਂ ਇਲਾਵਾ ਕੰਨ ਸਾਫ ਕਰਨ ਦੀ ਸਲਾਈ, ਖਾਣਾ ਖਾਣ ਵਾਲੀ ਥਾਲੀ, ਗਲਾਸ, ਚਾਕੂ ਅਤੇ ਚਮਚ, ਝੰਡੇ ਗੁਬਾਰੇ ਅਤੇ ਆਈਸ ਕਰੀਮ ਦੇ ਡੱਕੇ ਅਤੇ ਰੈਪਰ ਵਾਤਾਵਰਨ ਹੀ ਨਹੀਂ ਮਨੁੱਖ ਅਤੇ ਪਸ਼ੂਧਨ ਦੇ ਜੀਵਨ ਲਈ ਵੀ ਇਹ ਵੱਡਾ ਸੰਕਟ ਬਣ ਕੇ ਪੇਸ਼ ਆਈ ਹੈ, ਕਿਉਂਕਿ ਯੇਨ-ਕੇਨ ਪ੍ਰਕਾਰੇਣ ਪਲਾਸਟਿਕ ਖਾਣ-ਪੀਣ ਦੀਆਂ ਚੀਜ਼ਾਂ ਨਾਲ ਪੇਟ ’ਚ ਪਹੁੰਚ ਰਹੀ ਹੈ ਇਸ ’ਚ ਜਿੱਥੇ ਮਨੁੱਖੀ ਆਬਾਦੀ ਬਿਮਾਰੀ ਦੀ ਗ੍ਰਿਫ਼ਤ ’ਚ ਆ ਰਹੀ ਹੈ, ਉਥੇ ਗਊਆਂ ਵਰਗੇ ਬੇਸਹਾਰਾ ਪਸ਼ੂ ਵੱਡੀ ਗਿਣਤੀ ’ਚ ਪਲਾਸਟਿਕ ਖਾ ਕੇ ਜਾਨ ਗੁਆ ਰਹੇ ਹਨ ਜ਼ਾਹਿਰ ਹੈ, ਜ਼ਰੂਰਤ ਤੋਂ ਜਿਆਦਾ ਪਲਾਸਟਿਕ ਦੀ ਵਰਤੋਂ ਵਾਤਾਵਰਨ ਦੇ ਨਾਲ -ਨਾਲ ਜੀਵ ਜਗਤ ਲਈ ਵੀ ਸੰਕਟ ਬਣ ਗਈ ਹੈ
ਹਿਮਾਲਿਆ ਤੋਂ ਲੈ ਕੇ ਧਰਤੀ ਦਾ ਹਰ ਇੱਕ ਜਲਸਰੋਤ ਇਸ ਦੇ ਪ੍ਰਭਾਵ ਨਾਲ ਪ੍ਰਦੂਸ਼ਿਤ ਹੈ ਵਿਗਿਆਨੀਆਂ ਦਾ ਤਾਂ ਇੱਥੋਂ ਤੱਕ ਦਾਅਵਾ ਹੈ ਕਿ ਪੁਲਾੜ ’ਚ ਕਵਾੜ ਦੇ ਰੂਪ ’ਚ ਜੋ 17 ਕਰੋੜ ਟੁਕੜੇ ਇੱਧਰ-ਓਧਰ ਭਟਕ ਰਹੇ ਹਨ, ਉਨ੍ਹਾਂ ’ਚ ਵੱਡੀ ਗਿਣਤੀ ਪਲਾਸਟਿਕ ਦੇ ਕਲ-ਪੁਰਜ਼ਿਆਂ ਦੇ ਹਨ ਨਵੀਆਂ ਖੋਜਾਂ ਤੋਂ ਪਤਾ ਲੱਗਦਾ ਹੈ ਕਿ ਇਕੱਲੇ ਆਰਕਟਿਕ ਸਾਗਰ ’ਚ 100 ਤੋਂ 1200 ਟਨ ਵਿਚਕਾਰ ਪਲਾਸਟਿਕ ਹੋ ਸਕਦਾ ਹੈ
ਇੱਕ ਪਾਸੇ ਨਵੀਂ ਤਾਜ਼ਾ ਖੋਜ ਤੋਂ ਪਤਾ ਲੱਗਿਆ ਹੈ ਕਿ ਦੁਨੀਆਭਰ ਦੇ ਸਮੁੰਦਰਾਂ ’ਚ 50 ਫੀਸਦੀ ਕਚਰਾ ਸਿਰਫ਼ ਉਨ੍ਹਾਂ ਕਾਟਨ ਬਡਸ ਦਾ ਹੈ, ਜਿਨ੍ਹਾਂ ਦੀ ਵਰਤੋ ਕੰਨ ਦੀ ਸਫ਼ਾਈ ਲਈ ਕੀਤੀ ਜਾਂਦੀ ਹੈ ਇਨ੍ਹਾਂ ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ 2050 ਆਉਂਦੇ-ਆਉਂਦੇ ਸਮੁੰਦਰਾਂ ’ਚ ਮੱਛਆਂ ਦੀ ਤੁਲਨਾ ’ਚ ਪਲਾਸਟਿਕ ਕਿਤੇ ਜ਼ਿਆਦਾ ਹੋਵੇਗਾ ਭਾਰਤ ਦੇ ਸਮੁੰਦਰੀ ਖੇਤਰਾਂ ’ਚ ਤਾਂ ਪਲਾਸਟਿਕ ਦਾ ਐਨਾ ਜ਼ਿਆਦਾ ਮਲਬਾ ਇਕੱਠਾ ਹੋ ਗਿਆ ਹੈ ਕਿ ਸਮੁੰਦਰੀ ਜੀਵ-ਜੰਤੂਆਂ ਨੂੰ ਜੀਵਨ ਗੁਜ਼ਾਰਾ ਕਰਨਾ ਸੰਕਟ ਸਾਬਤ ਹੋਣ ਲੱਗਿਆ ਹੈ ਧਿਆਨ ਰਹੇ ਕਿ ਇੱਕ ਵੱਡੀ ਆਬਾਦੀ ਸਮੁੰਦਰੀ ਮੱਛੀਆਂ ਨੂੰ ਆਹਾਰ ਬਣਾਉਂਦੀ ਹੈ
ਇੱਕ ਅੰਦਾਜ਼ੇ ਮੁਤਾਬਿਕ ਹਰ ਸਾਲ 31. 1 ਕਰੋੜ ਟਨ ਪਲਾਸਟਿਕ ਦਾ ਉਤਪਾਦਨ ਕੀਤਾ ਜਾਂਦਾ ਹੈ ਇਹੀ ਵਜ੍ਹਾ ਹੈ ਕਿ ਸਮੁੱਚਾ ਬ੍ਰਹਿਮੰਡ ਪਲਾਸਟਿਕ ਕਚਰੇ ਦੀ ਚਪੇਟ ’ਚ ਹੈ ਜਦੋਂ ਵੀ ਅਸੀਂ ਪਲਾਸਟਿਕ ਦੇ ਖਤਰਨਾਕ ਪਹਿਲੂਆਂ ਬਾਰੇ ਸੋਚਦੇ ਹਾਂ, ਤਾਂ ਇੱਕ ਵਾਰ ਆਪਣੀਆਂ ਉਨ੍ਹਾਂ ਗਉੂਾਂ ਵੱਲ ਜ਼ਰੂਰ ਦੇਖਦੇ ਹਾਂ ਜੋ ਕਚਰੇ ’ਚ ਮੂੰਹ ਮਾਰ ਕੇ ਪੇਟ ਭਰਦੀਆਂ ਦਿਖਾਈ ਦਿੰਦੀਆਂ ਹਨ ਪੇਟ ’ਚ ਪਾਲੀਥੀਨ ਜਮਾਂ ਹੋ ਜਾਣ ਕਾਰਨ ਮਰਨ ਵਾਲੇ ਪਸ਼ੂਧਨ ਦੀ ਮੌਤ ਦੀਆਂ ਖ਼ਬਰਾਂ ਵੀ ਆਏ ਦਿਨ ਆਉਂਦੀਆਂ ਰਹਿੰਦੀਆਂ ਹਨ ਇਹ ਸਮੱਸਿਆ ਭਾਰਤ ਦੀ ਹੀ ਨਹੀਂ, ਸਗੋਂ ਪੂਰੀ ਦੁਨੀਆ ਦੀ ਹੈ ਇਹ ਗੱਲ ਵੱਖ ਹੈ ਕਿ ਸਾਡੇ ਇੱਥੇ ਜਿਆਦਾ ਅਤੇ ਖੁੱਲੇ੍ਹਆਮ ਦਿਖਾਈ ਦਿੰਦੀ ਹੈ
ਪਲਾਸਟਿਕ ਦੀ ਸਮੁੰਦਰ ’ਚ ਭਿਆਨਕ ਪ੍ਰਾਪਤੀ ਦੀ ਹੈਰਾਨੀ ਵਾਲੀ ਰਿਪੋਰਟ ‘ਯੂਕੇ ਨੈਸ਼ਨਲ ਰਿਸੋਰਸ ਡਿਫੇਂਸ ਕਾਊਂਸਿਲ ’ ਨੇ ਵੀ ਜਾਰੀ ਕੀਤੀ ਹੈ ਇਸ ਰਿਪੋਰਟ ਮੁਤਾਬਿਕ ਹਰਕੇ ਸਾਲ ਦੁਨੀਆ ਭਰ ਦੇ ਸਾਗਰਾਂ ’ਚ 14 ਲੱਖ ਟਨ ਪਲਾਸਟਿਕ ਰੁਲੇਵਾਂ ਹੋ ਰਿਹਾ ਹੈ ਸਿਰਫ਼ ਇੰਗਲੈਂਡ ਦੇ ਹੀ ਸਮੁੰਦਰਾਂ ’ਚ 50 ਲੱਖ ਕਰੋੜ ਪਲਾਸਟਿਕ ਦੇ ਟੁਕੜੇ ਮਿਲੇ ਹਨ ਪਲਾਸਟਿਕ ਦੇ ਇਹ ਬਾਰੀਕ ਕਣ ਪਾਰਟੀਕਲ ਕਪਾਹ -ਸਿਲਾਈ, ਕਾਟਨ-ਬਡਸ ਵਰਗੇ ਨਿੱਜੀ ਸੁਰੱਖਿਆ ਉਤਪਾਦਾਂ ਦੀ ਦੇਣ ਹਨ
ਇਹ ਸਮੁੰਦਰੀ ਸਤਹਿ ਨੂੰ ਵਜਨੀ ਬਣਾ ਕੇ ਮੌਜੂਦ ਇਸ ਪ੍ਰਦੂਸ਼ਣ ਦੇ ਹੱਲ ਦੀ ਦਿਸ਼ਾ ’ਚ ਪਹਿਲ ਕਰਦੇ ਹੋਏ ਇੰਗਲੈਂਡ ਦੀ ਸੰਸਦ ਨੇ ਪੂਰੇ ਦੇਸ਼ ’ਚ ਪਰਸਨਲ ਕੇਅਰ ਪ੍ਰੋਡਕਟ ਦੀ ਵਰਤੋਂ ’ਤੇ ਪਾਬੰਦੀ ਦੀ ਤਜਵੀਜ਼ ਪਾਸ ਕੀਤੀ ਹੈ ਇਸ ’ਚ ਖਾਸ ਤੌਰ ’ਤੇ ਉਸ ਕਾਟਨ ਸਿਲਾਈ ਦਾ ਜਿਕਰ ਹੈ, ਜੋ ਕੰਨ ਦੀ ਸਫ਼ਾਈ ’ਚ ਇਸਤੇਮਾਲ ਹੁੰਦੀ ਹੈ ਪਲਾਸਟਿਕ ਦੀ ਇਸ ਸਿਲਾਈ ’ਚ ਦੋਵੇਂ ਪਾਸੇ ਰੂਈ ਦੇ ਫੰਬੇ ਲੱਗੇ ਹੁੰਦੇ ਹਨ ਇਸਤੇਮਾਲ ਤੋਂ ਬਾਅਦ ਸੁੱਟ ਦਿੱਤੇ ਜਾਂਦੇ ਹਨ, ਜੋ ਇਹ ਸਿਲਾਈ ਸੀਵਰੇਜ ਜ਼ਰੀਏ ਸਮੁੰਦਰ ’ਚ ਪਹੁੰਚ ਜਾਂਦੀ ਹੈ ਗੋਆ, ਦੁਨੀਆ ਦੇ ਸਮੁੰਦਰਾਂ ’ਚ ਕੁੱਲ ਕਚਰੇ ਦਾ 50 ਫੀਸਦੀ ਇਨ੍ਹਾਂ ਨੂੰ ਕਪਾਹ, ਸਿਲਾਈਆਂ ਦਾ ਹੈ
ਇੰਗਲੈਂਡ ਤੋਂ ਇਲਾਵਾ ਨਿਊਜ਼ੀਲੈਂਡ ਅਤੇ ਇਟਲੀ ’ਚ ਵੀ ਕਪਾਹ ਸਿਲਾਈ ਨੂੰ ਪਾਬੰਦੀ ਲਾਉਣ ਦੀ ਤਿਆਰੀ ਸ਼ੁਰੂ ਹੋ ਗਈ ਹੈ ਦੁਨੀਆ ਦੇ 38 ਦੇਸ਼ਾਂ ਦੇ 93 ਸਮਾਜਸੇਵੀ ਸੰਗਠਨ ਸਮੁੰਦਰ ਅਤੇ ਹੋਰ ਜਲ ਸਰੋਤਾਂ ’ਚ ਘੁਲ ਰਹੀ ਪਲਾਸਟਿਕ ਤੋਂ ਛੁਟਕਾਰੇ ਲਈ ਯਤਨਸ਼ੀਲ ਹਨ ਇਨ੍ਹਾਂ ਵੱਲੋਂ ਲਿਆਂਦੀ ਗਈ ਜਾਗਰੂਕਤਾ ਦਾ ਹੀ ਪ੍ਰਤੀਫਲ ਹੈ ਕਿ ਦੁਨੀਆ ਦੀਆਂ 119 ਕੰਪਨੀਆਂ ਨੇ 448 ਤਰ੍ਹਾਂ ਦੇ ਵਿਅਕਤੀ ਗਤ ਸੁਰੱਖਿਆ ਉਤਪਾਦਾਂ ’ਚ ਪਲਾਸਟਿਕ ਦੀ ਵਰਤੋਂ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਹੈ ਆਪਣੀ ਨੈਤਿਕ ਜਿੰਮੇਵਾਰੀ ਲੈਂਦਿਆਂ ਅੱਠ ਯੂਰਪੀ ਦੇਸ਼ਾਂ ’ਚ ਜਾਨਸਨ ਐਂਡ ਜਾਨਸਨ ਵੀ ਕਾਟਨ ਸਿਲਾਈ ਦੀ ਵਿੱਕਰੀ ਬੰਦ ਕਰਨ ਜਾ ਰਹੀ ਹੈ
ਪ੍ਰਦੂਸ਼ਣ ਨਾਲ ਜੁੜੇ ਅਧਿਐਨ ਇਹ ਤਾਂ ਅਪੀਲ ਕਰ ਰਹੇ ਹਨ ਕਿ ਪਲਾਸਟਿਕ ਕਵਾੜ ਸਮੁੰਦਰ ਵੱਲੋਂ ਪੈਦਾ ਕੀਤਾ ਹੋਇਆ ਨਹੀਂ ਹੈ ਇਹ ਪੈਦਾ ਕੀਤਾ ਹਨ ਜੋ ਵੱਖ-ਵੱਖ ਜਲ ਧਾਰਾਵਾਂ ’ਚ ਵਹਿੰਦਾ ਹੋਇਆ ਸਮੁੰਦਰ ਅਤੇ ਨਦੀਆਂ ’ਚ ਪਹੁੰਚਿਆ ਹੈ ਇਸ ਲਈ ਜੇਕਰ ਇਨ੍ਹਾਂ ’ਚ ਪਲਾਸਟਿਕ ਘੱਟ ਕਰਨਾ ਹੈ ਤਾਂ ਸਾਨੂੰ ਧਰਤੀ ’ਤੇ ਇਸ ਦਾ ਇਸਤੇਮਾਲ ਘੱਟ ਕਰਨਾ ਹੋਵੇਗਾ ਪਾਣੀ ’ਚ ਪ੍ਰਦੂਸ਼ਣ ਦਰਅਸਲ ਸਾਡੀ ਧਰਤੀ ਦੇ ਹੀ ਪ੍ਰਦੂਸ਼ਣ ਦਾ ਵਿਸਥਾਰ ਹੈ,
ਪਰ ਇਹ ਸਾਡੇ ਜੀਵਨ ਲਈ ਧਰਤੀ ਦੇ ਪ੍ਰਦੂਸ਼ਣ ਤੋਂ ਕਿਤੇ ਜ਼ਿਆਦਾ ਖਤਰਨਾਕ ਸਾਬਤ ਹੋ ਸਕਦਾ ਹੈ ਜੇਕਰ ਭਾਰਤ ’ਚ ਕਚਰਾ ਪ੍ਰਬੰਧਨ ਰੀਸਾਈਕÇਲੰਗ ਅਤੇ ਕਚਰੇ ਦੇ ਮੁੜਚਕਰਣ ਉਦਯੋਗਾਂ ਦੀ ਲੜੀ ਖੜ੍ਹੀ ਕਰਕੇ ਸ਼ੁਰੂ ਹੋ ਜਾਵੇ ਤਾਂ ਇਸ ਸਮੱਸਿਆ ਦਾ ਨਿਦਾਨ ਤਾਂ ਸੰਭਵ ਹੋਵੇਗਾ ਹੀ ਰੁਜ਼ਗਾਰ ਦੇ ਨਵੇਂ ਰਸਤੇ ਵੀ ਖੁੱਲ੍ਹਣਗੇ ਭਾਰਤ ’ਚ ਜੋ ਪਲਾਸਟਿਕ ਕਚਰਾ ਪੈਦਾ ਹੁੰਦਾ ਹੈ, ਉਸ ’ਚ 40 ਫੀਸਦੀ ਦਾ ਅੱਜ ਵੀ ਮੁੜ ਵਰਤੋਂ ਨਹੀਂ ਹੋ ਰਹੀ ਹੈ ਇਹੀ ਨਾਲੀਆਂ ਸੀਵਰੇਜਾਂ ਅਤੇ ਨਦੀਆਂ ਨਾਲਿਆਂ ਤੋਂ ਹੁੰਦਾ ਹੋਇਆ ਸਮੁੰਦਰ ’ਚ ਪਹੁੰਚ ਜਾਂਦਾ ਹੈ
ਪਲਾਸਟਿਕ ਦੀ ਵਿਸੇਸ਼ਤਾ ਇਹ ਹੈ ਕਿ ਇਸ ਨੂੰ ਤਕਨੀਕ ਦੇ ਮਫ਼ਰਤ ਪੰਜ ਵਾਰ ਤੋਂ ਵੀ ਜਿਆਦਾ ਦੁਬਾਰਾ ਵਰਤੋਂ ਕੀਤਾ ਜਾ ਸਕਦਾ ਹੈ ਇਸ ਪ੍ਰਕਿਰਿਆ ਦੌਰਾਨ ਇਸ ਨਾਲ ਵੈਕਟੋ ਤੇਲ ਵੀ ਸਹੀ ਉਤਪਾਦ ਦੇ ਰੂਪ ’ਚ ਨਿਕਲਦਾ ਹੈ ਇਸ ਨੂੰ ਡੀਜਲ ਵਾਹਨਾਂ ’ਚ ਇਧਨ ਦੇ ਰੂਪ ’ਚ ਵਰਤੋਂ ਕੀਤੀ ਜਾ ਸਕਦਾ ਹੈ ਅਮਰੀਕਾ, ਬ੍ਰਿਟੇਨ, ਅਸਟਰੇਲੀਆ ਅਤੇ ਜਾਪਾਨ ਸਮੇਤ ਕਈ ਦੇਸ਼ ਇਸ ਕਚਰੇ ਨਾਲ ਇਧਨ ਪ੍ਰਾਪਤ ਕਰ ਰਹੇ ਹਨ ਅਸਟਰੇਲਆਈ ਪਾਇਲੇਟ ਰਾਸੇਲ ਨੇ ਤਾਂ 16 ਹਜ਼ਾਰ 898 ਕਿ.ਮੀ. ਦਾ ਸਫ਼ਰ ਇਸ ਇਧਨ ਨੂੰ ਜਹਾਜ਼ ’ਚ ਪਾ ਕੇ ਵਿਸ਼ਵ ਰਿਕਾਰਡ ਸਥਾਪਤ ਕੀਤਾ ਹੈ ਗੋਆ ਪਲਾਸਟਿਕ ਵਸਤੂਆਂ ਦੇ ਬੇਵਜ੍ਹਾ ਵਰਤੋਂ ’ਤੇ ਪਾਬੰਦੀ ਤਾਂ ਲੱਗੇ ਹੀ, ਇਸ ਨੂੰ ਮੁੜ ਵਰਤੋਂ ਕਰਕੇ ਇਸ ਸਹਿ ਉਤਪਾਦ ਵੀ ਬਣਾਏ ਜਾਣ ਫ਼ਿਲਹਾਲ, ਪ੍ਰਧਾਨ ਮੰਤਰੀ ਦੀ ਮੁਹਿੰਮ ਇਸ ਦਿਸ਼ਾ ’ਚ ਜ਼ਰੂਰ ਰੰਗ ਲਿਆਵੇਗੀ
ਪ੍ਰਮੋਦ ਭਾਰਗਵ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ