ਪੂਜਨੀਕ ਗੁਰੂ ਜੀ ਦੇ ਸੱਦੇ ’ਤੇ ਸਾਧ-ਸੰਗਤ ਨੇ ਕੁਪੋਸ਼ਣ ਤੋਂ ਪੀੜਤ ਔਰਤਾਂ ਅਤੇ ਬੱਚਿਆਂ ਦੀ ਮੱਦਦ ਕਰਨ ਦਾ ਲਿਆ ਪ੍ਰਣ
(ਸੱਚ ਕਹੂੰ ਨਿਊਜ਼)
ਕਨੀਨਾ। ਕਨੀਨਾ ਬਲਾਕ ਦੇ ਪਿੰਡ ਖੇੜੀ ਤਲਵਾਨਾ ’ਚ ਨਾਮ ਚਰਚਾ ਕਰਵਾਈ ਗਈ। ਨਾਮ ਚਰਚਾ ਦੀ ਸ਼ੁਰੂਆਤ ਪਵਿੱਤਰ ਨਾਅਰਾ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਅਤੇ ਬੇਨਤੀ ਨਾਲ ਕੀਤੀ ਗਈ। ਇਸ ਤੋਂ ਬਾਅਦ ਕਵਿਰਾਜ਼ ਭਾਈਆਂ ਨੇ ਵੱਖ-ਵੱਖ ਭਗਤ ਸ਼ਬਦਾਂ ਰਾਹੀਂ ਸਤਿਗੁਰੂ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ।
ਇਸ ਮੌਕੇ ਸਮੂਹ ਸਾਧ-ਸੰਗਤ ਨੇ ਪੂਜਨੀਕ ਗੁਰੂ ਜੀ ਦੇ ਸੱਦੇ ’ਤੇ ਕੁਪੋਸ਼ਿਤ ਔਰਤਾਂ ਅਤੇ ਬੱਚਿਆਂ ਨੂੰ ਪੌਸ਼ਟਿਕ ਆਹਾਰ ਅਤੇ ਟੈਸਟ ਕਰਵਾਉਣ ਲਈ ਮਦਦ ਕਰਨ ਦਾ ਪ੍ਰਣ ਲਿਆ। ਇਸ ਮੌਕੇ ਭੰਗੀਦਾਸ ਨੇ ਕਿਹਾ ਕਿ ਪੂਜਨੀਕ ਗੁਰੂ ਸੰਤ ਡਾ: ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਹਰ ਪਲ ਮਾਨਵਤਾ ਭਲਾਈ ਨੂੰ ਸਮਰਪਿਤ ਹੈ । ਇਸ ਲੜੀ ’ਚ ਪੂਜਨੀਕ ਗੁਰੂ ਜੀ ਨੇ ਕੁਪੋਸ਼ਣ ਪੀੜਤਾਂ ਦੀ ਮਦਦ ਲਈ ਲਾਇਆ ਹੈ। ਉਨ੍ਹਾਂ ਕਿਹਾ ਕਿ ਸਾਧ-ਸੰਗਤ ਇਸ ਮੁਹਿੰਮ ਵਿੱਚ ਵੱਧ ਚੜ੍ਹ ਕੇ ਹਿੱਸਾ ਲਵੇਗੀ ਅਤੇ ਕੁਪੋਸ਼ਿਤ ਮਾਵਾਂ, ਭੈਣਾਂ ਅਤੇ ਬੱਚਿਆਂ ਦੀ ਹਰ ਸੰਭਵ ਮਦਦ ਕਰਨਗੇ।
ਯੂਥ ਵੀਰਾਂਗਨਾਵਾਂ ਨੇ 5 ਜ਼ਰੂਰਤਮੰਦ ਗਰਭਵਤੀ ਔਰਤਾਂ ਨੂੰ ਪੌਸ਼ਟਿਕ ਭੌਜ਼ਨ ਦਿੱਤਾ
(ਸੱਚ ਕਹੂੰ/ਸੁਖਨਾਮ)
ਬਠਿੰਡਾ। ਯੂਥ ਵੀਰਾਂਗਨਾਵਾਂ ਬਠਿੰਡਾ ਵੱਲੋਂ ਅੱਜ ਸਥਾਨੀ ਸਥਾਨਕ ਪਰਸਰਾਮ ਨਗਰ ਅਤੇ ਗੁਰੂਨਾਨਕ ਪੁਰਾ ਵਿਖੇ 5 ਲੋੜਵੰਦ ਪਰਿਵਾਰਾਂ ਦੀਆਂ ਗਰਭਵਤੀ ਔਰਤਾਂ ਨੂੰ ਪੌਸ਼ਟਿਕ ਖੁਰਾਕ ਦਿੱਤੀ ਗਈ। ਇਸ ਮੌਕੇ ਯੂਥ ਵੀਰਾਂਗਨਾ ਸੁਖਵੀਰ ਕੌਰ ਅਤੇ ਨੀਤੂ ਸ਼ਰਮਾ ਨੇ ਦੱਸਿਆ ਕਿ ਪਰਸਰਾਮ ਨਗਰ ਵਿੱਚ 4 ਅਤੇ ਗੁਰੂ ਨਾਨਕ ਪੁਰਾ ਵਿੱਚ 1 ਨੇ ਲੋੜਵੰਦ ਗਰਭਵਤੀ ਔਰਤਾਂ ਨੂੰ ਇਹ ਪੌਸ਼ਟਿਕ ਖੁਰਾਕ ਦੇਣ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਔਰਤਾਂ ਨੂੰ ਬੱਚਾ ਹੋਣ ਤੱਕ ਹਰ ਮਹੀਨੇ ਇਹ ਖੁਰਾਕ ਦਿੱਤੀ ਜਾਵੇਗੀ।
ਇਸ ਤੋਂ ਇਲਾਵਾ ਨਵਜੰਮੇ ਬੱਚਿਆਂ ਨੂੰ ਪੰਜੀਰੀ ਅਤੇ ਹੋਰ ਪੌਸ਼ਟਿਕ ਤੱਤਾਂ ਤੋਂ ਇਲਾਵਾ ਜਣੇਪੇ ਤੋਂ ਬਾਅਦ ਨਵੇਂ ਕੱਪੜੇ ਆਦਿ ਵੀ ਦਿੱਤੇ ਜਾਣਗੇ। ਇਸ ਮੌਕੇ ਯੂਥ ਵੀਰਾਂਗਨਾ ਮੂਰਤੀ, ਸੁਖਜੀਤ, ਡਿੰਪਲ, ਮੁਸਕਾਨ, ਸਿਮਰਨ, ਅੰਕਿਤਾ, ਸੋਨੀ, ਰਾਣੀ, ਗੁਰਦਰਸਨ, ਵੀਰਪਾਲ ਅਤੇ ਹੋਰ ਵੀਰਾਂਗਨਾਵਾਂ ਹਾਜਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ