ਹੈਦਰਾਬਾਦ ਦੀ ਸਾਧ-ਸੰਗਤ ਨੇ 100 ਲੋੜਵੰਦਾਂ ਨੂੰ ਛਕਾਇਆ ਭੋਜਨ
ਹੈਦਰਾਬਾਦ। ਡੇਰਾ ਸੱਚਾ ਸੌਦਾ ਉਹ ਅਸਥਾਨ ਹੈ ਜਿੱਥੇ ਹਮੇਸ਼ਾ ਹੀ ਮਨੁੱਖਤਾ ਦਾ ਪਾਠ ਪੜ੍ਹਾਇਆ ਜਾਂਦਾ ਹੈ ਅਤੇ ਅੱਜ ਕਰੋੜਾਂ ਲੋਕ ਇਸੇ ਪਾਠ ਨੂੰ ਪੜ੍ਹ ਕੇ ਗਰੀਬਾਂ, ਲੋੜਵੰਦਾਂ ਭੁੱਖੇ-ਪਿਆਸੇ ਲੋਕਾਂ ਲਈ ਮਸੀਹਾ ਬਣ ਚੁੱਕੇ ਹਨ। ਇਸੇ ਲੜੀ ਤਹਿਤ ਤੇਲੰਗਾਨਾ ਦੇ ਹੈਦਰਾਬਾਦ ਬਲਾਕ ਦੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ‘ਫੂਡ ਬੈਂਕ’ ਮੁਹਿੰਮ ਤਹਿਤ ਸੜਕਾਂ ਦੇ ਕਿਨਾਰੇ ਘੁੰਮ ਰਹੇ 100 ਲੋੜਵੰਦ ਬੇਸਹਾਰਾ ਲੋਕਾਂ ਨੂੰ ਭੋਜਨ ਖੁਆਇਆ।
ਇਨ੍ਹਾਂ ਲੋੜਵੰਦਾਂ ਵਿੱਚ ਅਪਾਹਜ ਅਤੇ ਗਰੀਬ ਲੋਕ ਸ਼ਾਮਲ ਸਨ। ਸੇਵਾਦਾਰਾਂ ਨੇ ਕਿਹਾ ਕਿ ਇਹ ਸਭ ਕੁਝ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ਸਦਕਾ ਹੀ ਹੋ ਰਿਹਾ ਹੈ। ਗੁਰੂ ਜੀ ਦੇ ਬਚਨ ਹਨ ਕਿ ਕਿਸੇ ਲੋੜਵੰਦ ਦੀ ਮਦਦ ਕਰਨਾ ਹੀ ਸੱਚੀ ਮਨੁੱਖਤਾ ਹੈ। ਇਸ ਦੌਰਾਨ ਸੇਵਾਦਾਰਾਂ ਨੇ ਪੂਰੀ ਤਰ੍ਹਾਂ ਸਾਫ਼-ਸਫ਼ਾਈ ਦਾ ਖਿਆਲ ਰੱਖਦੇ ਹੋਏ ਭੋਜਨ ਨੂੰ ਟਿਫ਼ਨਾਂ ਵਿੱਚ ਪੈਕ ਕੀਤਾ ਅਤੇ ਥਾਂ-ਥਾਂ ਸੜਕਾਂ ’ਤੇ ਪਾਏ ਲੋੜਵੰਦਾਂ ਨੂੰ ਇਹ ਫੂਡ ਪੈਕ ਕਰ ਕੇ ਦਿੱਤੇ। ਸੇਵਾਦਾਰਾਂ ਦੇ ਇਸ ਕੰਮ ਦੀ ਸਥਾਨਕ ਲੋਕਾਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ। ਇਸ ਦੇ ਨਾਲ ਹੀ ਜਿਨ੍ਹਾਂ ਨੂੰ ਭੋਜਨ ਦਿੱਤਾ ਗਿਆ, ਉਨ੍ਹਾਂ ਦੇ ਚਿਹਰਿਆਂ ’ਤੇ ਵੀ ਮੁਸਕਾਨ ਖਿੜ ਗਈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ