ਕੌਮਾਂਤਰੀ ਤਾਲਮੇਲ ਦੀ ਘਾਟ
ਸੰਯੁਕਤ ਰਾਸ਼ਟਰ ਜਿਹੀਆਂ ਸੰਸਥਾਵਾਂ ਦੀ ਸਥਾਪਨਾ ਦੇ ਬਾਵਜੂਦ ਪੂਰੀ ਦੁਨੀਆ ’ਚ ਅਜਿਹਾ ਕੋਈ ਸਾਂਝਾ ਸਿਸਟਮ ਨਹੀਂ ਬਣ ਸਕਿਆ ਜੋ ਅਮਨ-ਅਮਾਨ ਨੂੰ ਕਾਇਮ ਕਰਨ ’ਚ ਸਹਾਇਕ ਹੋ ਸਕੇ ਕੌਮਾਂਤਰੀ ਮੰਚਾਂ ’ਤੇ ਹਿੰਸਾ, ਠੱਗੀਆਂ ਤੇ ਹੋਰ ਅਪਰਾਧਾਂ ਲਈ ਚਿੰਤਾ ਤਾਂ ਜ਼ਰੂਰ ਜ਼ਾਹਿਰ ਕੀਤੀ ਜਾਂਦੀ ਹੈ ਪਰ ਇਸ ਦੇ ਹੱਲ ਲਈ ਕੋਈ ਮਜ਼ਬੂਤ ਤੇ ਤੇਜ਼ੀ ਨਾਲ ਕੰਮ ਕਰਨ ਵਾਲਾ ਢਾਂਚਾ ਨਹੀਂ ਬਣ ਸਕਿਆ ਪੰਜਾਬ ਸਰਕਾਰ ਵੀ ਅੱਜ ਇਸੇ ਮੁਸ਼ਕਲ ਦਾ ਸਾਹਮਣਾ ਕਰ ਰਹੀ ਹੈ ਪੰਜਾਬੀ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਦੀ ਜਾਂਚ ਲਈ ਲੋੜੀਂਦੇ ਮੁਲਜ਼ਮ ਕੈਨੇਡਾ ਬੈਠੇ ਹਨ, ਜਿਨ੍ਹਾਂ ਨੂੰ ਬਾਹਰੋਂ ਇਕਦਮ ਲਿਆਉਣਾ ਸੌਖਾ ਨਹੀਂ ਇਸ ਸਬੰਧੀ ਦੇਸ਼ਾਂ ਦੀਆਂ ਆਪਸੀ ਸੰਧੀਆਂ ਦੀਆਂ ਸ਼ਰਤਾਂ ਤੇ ਕਾਨੂੰਨੀ ਪ੍ਰਕਿਰਿਆ ਦਾ ਲੰਮਾ ਹੋਣਾ ਜਾਂਚ ਨੂੰ ਸਮਾਪਤ ਤੇ ਨਾਂਹਪੱਖੀ ਹੀ ਕਰ ਦਿੰਦਾ ਹੈ।
ਇਸ ਨਾਲ ਅਪਰਾਧੀਆਂ ਦੇ ਹੌਂਸਲੇ ਤਾਂ ਵਧਦੇ ਹੀ ਹਨ ਇਸ ਦੇ ਨਾਲ ਹੀ ਅਪਰਾਧੀ ਰੁਚੀ ਰੱਖਣ ਵਾਲੇ ਵਿਅਕਤੀ ਦੀ ਸੋਚ ਵੀ ਅਪਰਾਧ ਲਈ ਪ੍ਰਬਲ ਹੁੰਦੀ ਜਾਂਦੀ ਹੈ ਅਜਿਹੇ ਮਾਮਲਿਆਂ ਵਿੱਚ ਜੇਕਰ ਕੌਮਾਂਤਰੀ ਪੱਧਰ ’ਤੇ ਆਪਸੀ ਤਾਲਮੇਲ ਵਧਾ ਕੇ ਵਿਦੇਸ਼ ’ਚ ਵੱਸੇ ਅਪਰਾਧੀਆਂ ’ਤੇ ਸ਼ਿਕੰਜਾ ਕੱਸਿਆ ਜਾਵੇ ਤਾਂ ਅਪਰਾਧ ਜਗਤ ਨੂੰ ਨੱਥ ਪੈਣ ਦੀਆਂ ਸੰਭਾਵਨਾਵਾਂ ਵਧਣਗੀਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਸਬੰਧੀ ਕੈਨੇਡਾ ਦੇ ਹਾਈ ਕਮਿਸ਼ਨਰ ਨਾਲ ਗੱਲਬਾਤ ਕਰਕੇ ਕੈਨੇਡਾ ਬੈਠੇ ਮੁਲਜ਼ਮਾਂ ਦੀ ਛੇਤੀ ਹਵਾਲਗੀ ਦੀ ਮੰਗ ਕੀਤੀ ਹੈ।
ਇਸ ਤੋਂ ਪਹਿਲਾਂ ਦੇਸ਼ ਅੰਦਰ ਆਰਥਿਕ ਘਪਲੇ ਕਰਕੇ ਵਿਜੈ ਮਾਲਿਆ, ਮੇਹੁਲ ਚੌਕਸੀ ਤੇ ਲਲਿਤ ਮੋਦੀ ਵਰਗੇ ਮੁਲਜ਼ਮ ਵਿਦੇਸ਼ਾਂ ’ਚ ਬੈਠੇ ਸਾਡੇ ਕਾਨੂੰਨ ਪ੍ਰਬੰਧਾਂ ਨੂੰ ਚਿੜਾਅ ਰਹੇ ਹਨ ਬੜੀ ਵਚਿੱਤਰ ਗੱਲ ਹੈ ਕਿ ਇੱਕ ਦੇਸ਼ ਦਾ ਅਪਰਾਧੀ ਦੂਜੇ ਦੇਸ਼ ’ਚ ਐਸ਼ਪ੍ਰਸਤੀ ਦਾ ਜੀਵਨ ਗੁਜ਼ਾਰ ਦਿੰਦਾ ਹੈ।
ਹਾਲਾਂਕਿ ਕੋਈ ਵੀ ਦੇਸ਼ ਹਿੰਸਕ ਕਾਰਵਾਈਆਂ ਨੂੰ ਮਾਨਤਾ ਨਹੀਂ ਦਿੰਦਾ ਇਹੀ ਦਿੱਕਤਾਂ ਕਾਲੇ ਧਨ ਦੀ ਰੋਕਥਾਮ ’ਚ ਚੁਣੌਤੀਆਂ ਬਣੀਆਂ ਹੋਈਆਂ?ਹਨ ਕਾਲਾ ਧਨ ਰੱਖਣ ਵਾਲੇ ਵਿਅਕਤੀਆਂ ਦਾ ਨਾਂਅ ਨਸ਼ਰ ਕਰਨਾ ਹੀ ਪਹਾੜ ਜਿੱਡਾ ਕੰਮ ਹੈ ਅੱਤਵਾਦੀ ਤੇ ਹੋਰ ਅਪਰਾਧੀ ਕੌਮਾਂਤਰੀ ਕਾਨੂੰਨਾਂ ਦੀਆਂ ਚੋਰਮੋਰੀਆਂ ਦੇ ਫਾਇਦੇ ਲੈ ਕੇ ਸਜ਼ਾਵਾਂ ਤੋਂ ਬਚ ਜਾਂਦੇ ਹਨ ਇਸ ਕਾਰਨ ਪੀੜਤ ਸਾਰੀ ਉਮਰ ਨਿਆਂ ਲੈਣ ਨੂੰ ਤਰਸਦੇ ਰਹਿ ਜਾਂਦੇ ਹਨ ਅਪਰਾਧਾਂ ਨੂੰ ਘਟਾਉਣ ਲਈ ਕੌਮਾਂਤਰੀ ਪੱਧਰ ’ਤੇ ਠੋਸ ਢਾਂਚਾ ਬਣਾਇਆ ਜਾਏ ਸਾਰੇ ਦੇਸ਼ਾਂ ਨੂੰ ਅਮਨ-ਅਮਾਨ ਕਾਇਮ ਰੱਖਣ ਲਈ ਸਹਿਯੋਗ ਦੀ ਖਾਸ ਜ਼ਰੂਰਤ ਹੈ।