ਰੁਜ਼ਗਾਰ ਦੇ ਨਾਂਅ ’ਤੇ ਨੌਜਵਾਨਾਂ ਨੂੰ ਪ੍ਰੇਸ਼ਾਨ ਕਰਨਾ ਬੰਦ ਕਰੇ ਸਰਕਾਰ : ਪ੍ਰਿਅੰਕਾ ਗਾਂਧੀ

Priyanka-Gandhi

ਰੁਜ਼ਗਾਰ ਦੇ ਨਾਂਅ ’ਤੇ ਨੌਜਵਾਨਾਂ ਨੂੰ ਪ੍ਰੇਸ਼ਾਨ ਕਰਨਾ ਬੰਦ ਕਰੇ ਸਰਕਾਰ : ਪ੍ਰਿਅੰਕਾ ਗਾਂਧੀ

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ (Priyanka Gandhi) ਨੇ ਮੋਦੀ ਸਰਕਾਰ ’ਤੇ ਨੌਜਵਾਨਾਂ ਲਈ ਰੁਜ਼ਗਾਰ ਨੂੰ ਲੈ ਕੇ ਲਾਪਰਵਾਹੀ ਵਰਤਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਦੇਸ਼ ਦੇ ਨੌਜਵਾਨ ਰੁਜ਼ਗਾਰ ਚਾਹੁੰਦੇ ਹਨ ਇਸ ਲਈ ਉਹ ਕੜਕਦੀ ਧੁੱਪ ’ਚ ਦਿੱਲੀ ਲਈ ਪੈਦਲ ਮਾਰਚ ਕਰ ਰਹੇ ਹਨ। ਸ੍ਰੀਮਤੀ ਗਾਂਧੀ (Priyanka Gandhi) ਨੇ ਕਿਹਾ ਕਿ ਦੇਸ਼ ਦੇ ਨੌਜਵਾਨ ਫੌਜੀ ਬਣਨ ਦਾ ਸੁਫ਼ਨਾ ਸੰਜੋਈ ਬੈਠੇ ਹਨ ਤੇ ਭਰਤੀ ਲਈ ਪੂਰੀ ਮਿਹਨਤ ਕਰ ਰਹੇ ਹਨ ਪਰ ਸਰਕਾਰ ਸਿਰਫ਼ ਫਾਈਲਾਂ ’ਚ ਉਲਝੀ ਹੈ ਤੇ ਇਨ੍ਹਾਂ ਫਾਈਲਾਂ ਰਾਹੀਂ ਨੌਜਵਾਨਾਂ ਲਈ ਸੰਵੇਦਨਸ਼ੀਲਤਾ ਹੀ ਵਿਖਾ ਰਹੀ ਹੈ।

ਉਨ੍ਹਾਂ ਕਿਹਾ ਕਿ ਇਹ ਨੌਜਵਾਨਾਂ ਨੂੰ ਪ੍ਰੇਸ਼ਾਨ ਕਰਨ ਦੀ ਕੋਸ਼ਿਸ਼ ਹੈ ਤੇ ਉਨ੍ਹਾਂ ਨਾਲ ਨਿਆਂ ਹੋਣਾ ਚਾਹੀਦਾ ਹੈ। ਉਨ੍ਹਾਂ ਟਵੀਟ ਕੀਤਾ, 45 ਡਿਗਰੀ ਦੀ ਕੜਕਦੀ ਧੁੱਪ ’ਚ ਇਹ ਨੌਜਵਾਨ ਇਸ ਲਈ ਪੈਦਲ ਮਾਰਚ ਕਰ ਰਹੇ ਹਨ ਕਿਉਂਕਿ ਸਰਕਾਰ ਦੀ ਲਾਪਰਵਾਹੀ ਦੀ ਵਜ੍ਹਾ ਕਾਰਨ ਇਨ੍ਹਾਂ ਨੂੰ ਭਰਤੀ ਨਹੀਂ ਮਿਲੀ। ਇਨ੍ਹਾਂ ਦੇ ਦਿਲਾਂ ’ਚ ਫੌਜੀ ਬਣ ਕੇ ਦੇਸ਼ ਸੇਵਾ ਕਰਨ ਦਾ ਜਜ਼ਬਾ ਹੈ, ਪਰ ਸਰਕਾਰੀ ਫਾਈਲਾਂ ’ਚ ਇਨ੍ਹਾਂ ਲਈ ਸਿਰਫ਼ ਸੰਵੇਦਨਹੀਣਤਾ ਹੈ। ਆਖਰ ਨੌਜਵਾਨਾਂ ਤੋਂ ਕਦੋਂ ਤੱਕ ਛਲ ਕਰੇਗੀ ਇਹ ਸਰਕਾਰ। ਉਨ੍ਹਾਂ ਇੱਕ ਵੀਡੀਓ ਵੀ ਪੋਸਟ ਕੀਤੀ, ਜਿਸ ’ਚ ਨੌਜਵਾਨ ਅਰਧ ਸੈਨਿਕ ਬਲਾਂ ’ਚ ਭਰਤੀ ਦੀ ਮੰਗ ਨੂੰ ਲੈ ਕੇ ਕੜਕਦੀ ਧੁੱਪ ’ਚ ਦਿੱਲੀ ਪੈਦਲ ਮਾਰਚ ਕਰ ਰਹੇ ਹਨ ਤੇ ਇਸ ਮਾਰਚ ’ਚ ਨੌਜਵਾਨਾਂ ਨੂੰ ਸ਼ਾਮਲ ਹੋਣ ਲਈ ਅਪੀਲ ਕਰ ਰਹੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ