ਸਤਿਗੁਰੂ ਜੀ ਨੇ ਭਟਕੇ ਜੀਵ ਨੂੰ ਸਿੱਧੇ ਰਾਹ ਪਾਇਆ ਤੇ ਤੰਦਰੁਸਤੀ ਬਖ਼ਸ਼ੀ

Shah Satnam Ji Maharaj

ਸਤਿਗੁਰੂ ਜੀ ਨੇ ਭਟਕੇ ਜੀਵ ਨੂੰ ਸਿੱਧੇ ਰਾਹ ਪਾਇਆ ਤੇ ਤੰਦਰੁਸਤੀ ਬਖ਼ਸ਼ੀ

ਮੈਂ ਸੰਨ 1976 ’ਚ ਨਾਮ ਸ਼ਬਦ ਪ੍ਰਾਪਤ ਕੀਤਾ ਲੱਗਭੱਗ 6 ਸਾਲ ਤੱਕ ਪੂਰੇ ਵਿਸਵਾਸ਼ ਨਾਲ ਸਤਿਸੰਗ ਸੁਣਦਾ ਰਿਹਾ ਤੇ ਸੇਵਾ-ਸਿਮਰਨ ਕਰਦਾ ਰਿਹਾ, ਜਿਸ ਨਾਲ ਮੈਨੂੰ ਅਪਾਰ ਖੁਸ਼ੀਆਂ ਮਿਲੀਆਂ। ਅਚਾਨਕ ਮੈਂ ਮਨ ਦੇ ਧੱਕੇ ਚੜ੍ਹ ਕੇ ਫਿਰ ਉਹੀ ਬੁਰੇ ਕੰਮਾਂ ’ਚ ਫਸ ਗਿਆ। ਸੇਵਾ ਤੇ ਸਿਮਰਨ ਸਭ ਕੁਝ ਭੁੱਲ ਗਿਆ। ਬੁਰੇ ਕਰਮਾਂ ਦੀ ਵਜ੍ਹਾ ਨਾਲ ਮੈਂ ਦੁਖੀ ਤੇ ਪ੍ਰੇਸ਼ਾਨ ਰਹਿਣ ਲੱਗਿਆ। ਮੈਂ ਬਹੁਤ ਬਿਮਾਰ ਹੋ ਗਿਆ ਅਤੇ ਮੈਨੂੰ ਸੰਗਰੂਰ ਸਰਕਾਰੀ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਪਰ ਮੇਰੀ ਸਿਹਤ ’ਚ ਕੋਈ ਸੁਧਾਰ ਨਹੀਂ ਹੋ ਰਿਹਾ ਸੀ।

ਮੈਂ ਇੰਨਾਂ ਕਮਜ਼ੋਰ ਹੋ ਗਿਆ ਕਿ ਤੁਰ ਫਿਰ ਨਹੀਂ ਸਕਦਾ ਸੀ ਪਰਿਵਾਰ ਦੇ ਮੈਂਬਰਾਂ ਨੂੰ ਵੀ ਮੇਰੇ ਬਚਣ ਦੀ ਕੋਈ ਉਮੀਦ ਨਜ਼ਰ ਨਹੀਂ ਸੀ ਸਾਰੇ ਪਰਿਵਾਰ ਨੇ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ। ਉਸ ਸਮੇਂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਖੁਦ ਦਰਸ਼ਨ ਦਿੱਤੇ ਅਤੇ ਮੈਂ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ’ ਦਾ ਨਾਅਰਾ ਲਾਇਆ। ਪੂਜਨੀਕ ਪਰਮ ਪਿਤਾ ਜੀ ਨੇ ਪਵਿੱਤਰ ਬਚਨ ਫ਼ਰਮਾਏ, ‘‘ਬੇਟਾ, ਘਬਰਾ ਨਾ, ਠੀਕ ਹੋ ਜਾਵੇਗਾ ਇਹ ਤੇਰੇ ਕਰਮਾਂ ਦਾ ਚੱਕਰ ਸੀ’’ ਮੈਂ ਹੱਥ ਜੋੜ ਕੇ ਪੂਜਨੀਕ ਪਰਮ ਪਿਤਾ ਜੀ ਤੋਂ ਆਪਣੇ ਕੀਤੇ ਬੁਰੇ ਕਰਮਾਂ ਦੀ ਮੁਆਫੀ ਮੰਗੀ।

ਉਸ ਸਮੇਂ ਮੈਂ ਆਪਣੇ ਆਪ ਨੂੰ ਠੀਕ ਮਹਿਸੂਸ ਕਰਨ ਲੱਗਾ ਦਿਨੋ-ਦਿਨ ਮੇਰੀ ਹਾਲਤ ’ਚ ਸੁਧਾਰ ਹੋਣ ਲੱਗਿਆ ਅਤੇ ਮੈਂ ਛੇਤੀ ਹੀ ਠੀਕ ਹੋ ਕੇ ਆਪਣੇ ਘਰ ਚਲਾ ਗਿਆ ਕੁਝ ਦਿਨਾਂ ਬਾਅਦ ਮੈਂ ਪਰਿਵਾਰ ਸਮੇਤ ਦਰਬਾਰ ਆਇਆ ਅਤੇ ਪੂਜਨੀਕ ਪਰਮ ਪਿਤਾ ਜੀ ਤੋਂ ਮਾਫੀ ਮੰਗੀ ਪੂਜਨੀਕ ਪਰਮ ਪਿਤਾ ਜੀ ਨੇ ਮਾਫੀ ਦੇ ਕੇ ਮੈਨੂੰ ਕਰਮਾਂ ਦੇ ਭਾਰ ਤੋਂ ਮੁਕਤ ਕਰ ਦਿੱਤਾ।
ਹਰਬੰਸ ਲਾਲ , ਬੁਢਲਾਡਾ (ਪੰਜਾਬ)

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here