ਮਿਤਾਲੀ ਰਾਜ ਨੇ ਕ੍ਰਿਕਟ ਤੋਂ ਲਿਆ ਸੰਨਿਆਸ

mithali raj

23 ਸਾਲ ਤੱਕ ਟੀਮ ਇੰਡੀਆ ਲਈ ਖੇਡਦਿਆਂ ਕਈ ਉਪਲੱਬਧੀਆਂ ਹਾਸਲ ਕੀਤੀਆਂ 

  • ਭਾਰਤੀ ਮਹਿਲਾ ਟੀਮ ਦੀ ਸਚਿਨ ਤੇਂਦੁਲਕਰ ਦੇ ਨਾਂਅ ਨਾਲ ਜਾਣੀ ਜਾਂਦੀ ਸੀ ਮਿਤਾਲੀ ਰਾਜ 
  • ਭਾਰਟੀ ਟੀਮ ਲਈ 10,000 ਤੋਂ ਵੱਧ ਦੌੜਾਂ ਬਣਾਈਆਂ

(ਸੱਚ ਕਹੂੰ ਨਿਊਜ਼) ਮੁੰਬਈ। ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਮਿਤਾਲੀ ਰਾਜ (Mithali Raj) ਨੇ ਇੰਟਰਨੈਸ਼ਨਲ ਕ੍ਰਿਕਟ ਦੇ ਸਾਰੇ ਫਾਰਮੈਂਟਾਂ ਤੋਂ ਸੰਨਿਆਸ ਲੈ ਲਿਆ ਹੈ। ਉਹ ਮਹਿਲਾ ਕ੍ਰਿਕਟ ਟੀਮ ਦੀ ਸਚਿਨ ਤੇਂਦੁਲਕਰ ਸੀ। ਇਹ ਜਾਣਕਾਰੀ ਉਨ੍ਹਾਂ ਟਵੀਟ ਕਰਕੇ ਜਾਣਕਾਰੀ ਦਿੱਤੀ। ਮਿਤਾਲੀ ਰਾਜ ਨੇ ਸਭ ਨੂੰ ਉਨ੍ਹਾਂ ਦੇ ਪਿਆਰ ਤੇ ਹਿਮਾਇਤ ਲਈ ਧੰਨਵਾਦ ਦਿੱਤਾ। ਉਨ੍ਹਾਂ ਕਿਹਾ ਕਿ ਹੁਣ ਉਹ ਦੂਜੀ ਪਾਰੀ ’ਤੇ ਧਿਆਨ ਦੇਵੇਗੀ। ਹਾਲਾਂਕਿ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਉਹ ਦੂਜੀ ਪਾਰੀ ਕਿਹੜੀ ਖੇਡੇਗੀ।

ਮਿਤਾਲੀ ਰਾਜ ਨੇ ਭਾਰਤੀ ਟੀਮ ਲਈ 26 ਜੂਨ 1999 ਨੂੰ ਡੈਬਿਊ ਕੀਤਾ ਸੀ। ਉਹ ਪਿਛਲੇ 23 ਸਾਲਾਂ ਤੋਂ ਭਾਰਤੀ ਟੀਮ ਲਈ ਖੇਡ ਰਹੀ ਸੀ। 39 ਸਾਲਾ ਦੀ ਮਿਤਾਲੀ ਨੇ ਭਾਰਟੀ ਟੀਮ ਲਈ 10,000 ਤੋਂ ਵੱਧ ਦੌੜਾਂ ਬਣਾਈਆਂ। ਉਸ ਨੇ 2000 ’ਚ ਭਾਰਤ ਲਈ ਪਹਿਲਾ ਵਿਸ਼ਵ ਕੱਪ ਖੇਡਿਆ। ਇਸ ਤੋਂ ਬਾਅਦ 2005, 2009, 2013, 2017 ਤੇ 2022 ’ਚ ਵੀ ਉਹ ਟੀਮ ਦਾ ਹਿੱਸਾ ਰਹੀ। ਸਭ ਤੋਂ ਵੱਧ ਕ੍ਰਿਕਟ ਵਿਸ਼ਵ ਕੱਪ ਖੇਡਣ ਦੇ ਮਾਮਲੇ ’ਚ ਮਿਤਾਲੀ ਨੇ ਨਿਊਜ਼ੀਲੈਂਡ ਦੀ ਸਾਬਕਾ ਕ੍ਰਿਕਟਰ ਡੇਬੀ ਹਾਕਲੀ ਤੇ ਇੰਗਲੈਂਡ ਦੀ ਚਾਰਲੋਟ ਐਡਵਰਡਸ ਨੂੰ ਪਿੱਛੇ ਛੱਡਿਆ। ਮਿਤਾਲੀ ਤੋਂ ਬਾਅਦ ਭਾਰਤ ਵੱਲੋਂ ਝੂਲਨ ਗੋਸਵਾਮੀ ਭਾਰਤ ਲਈ ਸਭ ਤੋਂ ਵੱਧ ਵਿਸ਼ਵ ਕੱਪ ਖੇਡਣ ਵਾਰੀ ਖਿਡਾਰਨ ਹੈ।

ਮਿਤਾਲੀ ਰਾਜ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ

ਮਿਤਾਲੀ ਰਾਜ ਨੇ ਇੱਕ ਚਿੱਠੀ ਟਵੀਟ ਕਰਕੇ ਸੰਨਿਆਸ ਸਬੰਧੀ ਜਾਣਕਾਰੀ ਦਿੱਤੀ। ਉਨਾਂ ਨੇ ਇੱਕ ਚਿੱਠੀ ਟਵੀਟ ਕੀਤੀ ਹੈ। ਜਿਸ ’ਚ ਉਨ੍ਹਾਂ ਨੇ ਲਿਖਿਆ ਹੈ ਕਿ ਭਾਰਤੀ ਨੀਲੀ ਜਰਸੀ ਪਹਿਨਣ ਲਈ ਮੈਂ ਇੱਕ ਛੋਟੀ ਬੱਚੀ ਵਾਂਗ ਸ਼ੁਰੂਆਤ ਕੀਤੀ ਸੀ ਕਿਉਂਕਿ ਆਪਣੇ ਦੇਸ਼ ਦੀ ਅਗਵਾਈ ਕਰਨਾ ਸਭ ਤੋਂ ਵੱਡਾ ਸਨਮਾਨ ਹੈ। ਇਸ ਸਫ਼ਰ ’ਚ ਮੈਂ ਚੰਗਾ ਦੌਰ ਤੇ ਬੁਰਾ ਦੌਰ ਵੀ ਵੇਖਿਆ। ਹਰ ਇੱਕ ਘਟਨਾ ਨੇ ਮੈਨੂੰ ਕੁਝ ਨਵਾਂ ਸਿਖਾਇਆ। ਇਹ 23 ਸਾਲ ਮੇਰੇ ਲਈ ਸਭ ਤੋਂ ਚੁਣੌਤੀਪੂਰਨ, ਸੁਖਦ ਤੇ ਪਰਿਪੂਰਨ ਰਹੇ ਹਨ। ਸਾਰੇ ਯਾਤਰਾਵਾਂ ਵਾਂਗ ਇਸ ਨੂੰ ਖਤਮ ਹੋਣਾ ਸੀ। ਮੈਂ ਅੱਜ ਕੌਮਾਂਤਰੀ ਕ੍ਰਿਕਟ ਦੇ ਸਾਰੇ ਫਾਰਮੈਂਟਾਂ ਤੋਂ ਸੰਨਿਆਸ ਲੈ ਰਹੀ ਹਾਂ।

ਮਿਤਾਲੀ ਨੇ ਕਿਹਾ ਮੈਂ ਜਦੋਂ ਵੀ ਮੈਦਾਨ ’ਤੇ ਕਦਮ ਰੱਖਿਆ, ਹਮੇਸਾਂ ਆਪਣਾ ਸਭ ਤੋਂ ਸ਼ਾਨਦਾਰ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕੀਤੀ। ਮੇਰਾ ਇਰਾਦਾ ਹਮੇਸ਼ਾ ਭਾਰਤ ਨੂੰ ਜਿਤਾਉਣ ਦਾ ਰਿਹਾ। ਮੈਂ ਤਿਰੰਗੇ ਦਾ ਅਗਵਾਈ ਕਰਨ ਲਈ ਮਿਲੇ ਹਰ ਮੌਕੇ ਨੂੰ ਆਪਣੇ ਨਾਲ ਸੰਜੋ ਕੇ ਰੱਖਾਂਗੀ। ਮੈਂ ਮਹਿਸੂਸ ਕਰਦੀ ਹਾਂ ਕਿ ਮੇਰੇ ਕੈਰੀਅਰ ਨੂੰ ਸਮਾਪਤ ਕਰਨ ਦਾ ਇਹ ਸਹੀ ਵਕਤ ਹੈ। ਭਾਰਤੀ ਟੀਮ ਯੋਗ ਤੇ ਹੁਨਰਮੰਦ ਖਿਡਾਰੀਆਂ ਦੇ ਹੱਥਾਂ ’ਚ ਹੈ। ਭਾਰਟੀ ਕ੍ਰਿਕਟ ਟੀਮ ਦਾ ਭਵਿੱਖ ਸੁਨਹਿਰਾ ਹੈ। ਮੈਂ ਭਾਰਤੀ ਮਹਿਲਾ ਕ੍ਰਿਕਟ ਟੀਮ ਦੀਆਂ ਖਿਡਾਰਨਾਂ ਤੇ ਕਪਤਾਨ ਵਜੋਂ ਬੀਸੀਸੀਆਈ ਤੇ ਜੈ ਸ਼ਾਹ ਸਰ ਤੋਂ ਮਿਲੀ ਹਮਾਇਤ ਲਈ ਧੰਨਵਾਦ ਕਰਦੀ ਹਾਂ।

ਇੰਨੇ ਸਾਲ ਭਾਰਤੀ ਟੀਮ ਦੀ ਕਪਤਾਨ ਰਹਿਣਾ ਮੇਰੇ ਲਈ ਸਨਮਾਨ ਦੀ ਗੱਲ ਹੈ। ਇਸ ਨੂੰ ਮੈਨੂੰ ਬਿਹਤਰ ਇਨਸਾਨ ਦੇ ਰੂਪ ’ਚ ਢਾਲਿਆ ਹੈ। ਮੈਂ ਉਮੀਦ ਕਰਦੀ ਹਾਂ ਕਿ ਇਸ ਦੌਰਾਨ ਭਾਰਤੀ ਮਹਿਲਾ ਕ੍ਰਿਕਟ ਨੂੰ ਵੀ ਇੱਕ ਬਿਹਤਰ ਰੂਪ ਮਿਲਿਆ ਹੋਵੇਗਾ। ਇਹ ਯਾਤਰਾ ਖਤਮ ਹੁੰਦੀ ਹੈ ਤਾਂ ਇੱਕ ਨਵੀਂ ਯਾਤਰੀ ਸ਼ੁਰੂ ਹੋਵੋਗੀ। ਮੈਂ ਇਸ ਖੇਡ ਨਾਲ ਬਣੀ ਰਹਿਣਾ ਚਾਹੁੰਦੀ ਹਾਂ। ਮੈਂ ਇਸ ਖੇਡ ਨੂੰ ਪਿਆਰ ਕਰਦੀ ਹਾਂ। ਮੈਨੂੰ ਭਾਰਤ ਤੇ ਪੂਰੀ ਦੁਨੀਆ ’ਚ ਮਹਿਲਾ ਕ੍ਰਿਕਟ ਲਈ ਹੋਰ ਵੀ ਯੋਗਦਾਨ ਦੇਣ ’ਚ ਖੁਸ਼ੀ ਹੋਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ