ਕਲਾਕਾਰ ਦਾ ਸਨਮਾਨ

Announces, Nobel Prizes, Medical

ਕਲਾਕਾਰ ਦਾ ਸਨਮਾਨ

ਸੁਕਰਾਤ ਦੇ ਸਮੇਂ ਦੀ ਗੱਲ ਹੈ, ਸ਼ਹਿਰ ’ਚ ਇੱਕ ਨੁਮਾਇਸ਼ ਲੱਗੀ ਹੋਈ ਸੀ ਨੁਮਾਇਸ਼ ’ਚ ਗਰੀਕ ਦੇਵਤਾ ਅਪੋਲੋ ਦੀ ਸ਼ਾਨਦਾਰ ਮੂਰਤੀ ਨੂੰ ਦੇਖਣ ਲਈ ਰਾਜਾ ਪੈਰੀਕਲੀਜ਼, ਰਾਣੀ ਏਸਪੇਸੀਆ, ਵਿਦਵਾਨ ਸੋਫੋਕਲੀਜ਼ ਤੇ ਖੁਦ ਸੁਕਰਾਤ ਉੱਥੇ ਆਏ ਸਨ ਮੂਰਤੀ ਇੰਨੀ ਸੁੰਦਰ ਸੀ ਕਿ ਜੋ ਵੀ ਉਸਨੂੰ ਵੇਖਦਾ ਤਾਂ ਮੂਰਤੀ ਬਣਾਉਣ ਵਾਲੇ ਕਲਾਕਾਰ ਦੀ ਪ੍ਰਸੰਸਾ ਜ਼ਰੂਰ ਕਰਦਾ ਪਰ ਜਦੋਂ ਕਲਾਕਾਰ ਦਾ ਨਾਂਅ ਰਾਜਾ ਪੈਰੀਕਲੀਜ਼ ਨੇ ਜਾਨਣਾ ਚਾਹਿਆ ਤਾਂ ਉੱਥੇ ਮੌਜੂਦ ਲੋਕਾਂ ’ਚ ਚੱਪ ਛਾ ਗਈl

ਆਖਰ ਇੰਨੀ ਸੁੰਦਰ ਮੂਰਤੀ ਬਣਾਉਣ ਵਾਲਾ ਕਲਾਕਾਰ ਕਿੱਥੇ ਗੁੰਮ ਸੀ? ਬੜੀ ਮੁਸ਼ੱਕਤ ਤੋਂ ਬਾਦ ਸੈਨਿਕਾਂ ਨੇ ਕਲਾਕਾਰ ਨੂੰ ਲੱਭ ਲਿਆ ਉਹ ਇੱਕ ਕਾਲੇ ਰੰਗ ਦਾ ਗੁਲਾਮ ਸੀ ਇਸ ਗੁਲਾਮ ਨੇ ਭਗਵਾਨ ਅਪੋਲੋ ਦੀ ਪਵਿੱਤਰ ਮੂਰਤੀ ਬਣਾਈ ਸੀ ਦਰਸ਼ਕਾਂ ’ਚ ਕੁੱਝ ਧਰਮਗੁਰੂ ਵੀ ਸਨ, ਉਹ ਜ਼ੋਰ-ਜ਼ੋਰ ਨਾਲ ਚੀਕਣ ਲੱਗੇ, ‘‘ਇਹ ਅਨਰਥ ਹੋ ਗਿਆ ਹੈ!

ਕੋਈ ਗੁਲਾਮ ਭਗਵਾਨ ਦੀ ਮੂਰਤੀ ਕਿਵੇਂ ਬਣਾ ਸਕਦਾ ਹੈ! ਇਸ ਨੂੰ ਤਾਂ ਸਜ਼ਾ ਮਿਲਣੀ ਚਾਹੀਦੀ ਹੈ! ਇਸ ਦੇ ਹੱਥ ਵੱਢ ਦੇਣੇ ਚਾਹੀਦੇ ਹਨ!’’ ਰਾਜੇ ਨੂੰ ਇਹ ਗੱਲ ਬਿਲਕੁਲ ਚੰਗੀ ਨਾ ਲੱਗੀ ਉਨ੍ਹਾਂ ਕਿਹਾ, ‘‘ਭਗਵਾਨ ਦੀ ਇੰਨੀ ਸੁੰਦਰ ਮੂਰਤੀ ਬਣਾਉਣ ਵਾਲੇ ਨਾਲ ਇੰਨਾ ਕਰੂਰ ਵਿਹਾਰ ਨਹੀਂ ਹੋ ਸਕਦਾ’’ ਰਾਜਾ ਅੱਗੇ ਵਧਿਆ ਤੇ ਗੁਲਾਮ ਦੇ ਹੱਥਾਂ ਨੂੰ ਚੁੰਮ ਲਿਆl

ਇਸ ਤਰ੍ਹਾਂ ਗੱਲਾਂ ਕਰਨ ਵਾਲੇ ਆਪਣੀ ਗੱਲ ਤੋਂ ਤੁਰੰਤ ਪਲਟ ਗਏ ਤੇ ਰਾਜੇ ਦੇ ਨਿਆਂ ਦੀ ਪ੍ਰਸੰਸਾ ਕਰਨ ਲੱਗੇ ਰਾਜੇ ਨੇ ਗੁਲਾਮ ਨੂੰ ਸਨਮਾਨਿਤ ਕੀਤਾ ਤੇ ਗੁਲਾਮੀ ਤੋਂ ਹਮੇਸ਼ਾ-ਹਮੇਸ਼ਾ ਲਈ ਅਜ਼ਾਦ ਕਰ ਦਿੱਤਾ ਸਨਮਾਨ ਹਮੇਸ਼ਾ ਕਲਾ ਤੇ ਗਿਆਨ ਦਾ ਹੁੰਦਾ ਹੈ ਤੇ ਰਾਜਾ ਪੈਰੀਕਲੀਜ ਨੇ ਅਜਿਹਾ ਹੀ ਕੀਤਾ ਉਹ ਇੱਕ ਮਹਾਨ ਨਿਆਂ ਪਸੰਦ ਰਾਜਾ ਸਨl

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ