ਕੁਰੂਕਸ਼ੇਤਰ ਰੈਲੀ ’ਚ ਕੇਜਰੀਵਾਲ ਭਾਜਪਾ ’ਤੇ ਜੰਮ ਕੇ ਵਰ੍ਹੇ

arvind kejriwalla

ਕਿਹਾ, ਕਿਸਾਨਾਂ ਨੇ ਭਾਜਪਾ ਦਾ ਘੁੰਮਡ ਤੋੜਿਆ (Kejriwal Rally Kurukshetra )

  • ਭ੍ਰਿਸ਼ਟਾਚਾਰ ਕਰਨ ਵਾਲਿਆਂ ਦੀ ਪਾਰਟੀ ’ਚ ਨਹੀਂ ਥਾਂ

(ਸੱਚ ਕਹੂੰ ਨਿਊਜ਼) ਕੁਰੂਕਸ਼ੇਤਰ। ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹਰਿਆਣਾ ਦੇ ਕੁਰੂਕਸ਼ੇਤ ਵਿਖੇ ਵਿਸ਼ਾਲ ਰੈਲੀ ਕੀਤੀ। ਰੈਲੀ ਦੌਰਾਨ ਮੁੱਖ ਮੰਤਰੀ ਕੇਜਰੀਵਾਲ ਭਾਜਪਾ ’ਤੇ ਜੰਮ ਕੇ ਵਰ੍ਹੇ। ਰੈਲੀ ਦੌਰਾਨ ਕੇਜਰੀਵਾਲ ਨੇ ਕਿਹਾ ਕਿ ਭਾਜਪਾ 2024 ਦੀਆਂ ਚੋਣਾਂ ਵਰਤਮਾਨ ਮੁੱਖ ਮੰਤਰੀ ਮਨੋਹਰ ਲਾਲ ਦੇ ਨਾਂਅ ’ਤੇ ਲੜ ਕੇ ਵਿਖਾਵੇ।

ਕੇਜਰੀਵਾਲ ਨੇ ਕਿਹਾ ਕਿ ਜੋ ਲੋਕ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਅਫ਼ਸਰ, ਡਾਕਟਰ, ਇੰਜੀਨੀਅਰ, ਵਕੀਲ ਬਣਨ ਉਹ ਆਮ ਆਦਮੀ ਪਾਰਟੀ ਨਾਲ ਆਉਣ, ਜੋ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਦੰਗਈ, ਗੁੰਡੇ ਬਣਨ ਤਾਂ ਉਹ ਭਾਜਪਾ ’ਚ ਚਲੇ ਜਾਣ। ਕੇਜਰੀਵਾਲ ਨੇ ਕਿਹਾ ਕਿ ਭਾਜਪਾ ’ਚ ਦੰਗਾਈ, ਲਫੰਗੇ ਤੇ ਗੁੰਡੇ ਦੀਆਂ ਭਰਮਾਰ ਹੈ। ਇਹ ਦੰਗਾ ਕਰਨ ਵਾਲਿਆਂ ਨੂੰ ਸਨਮਾਨ ਦਿੰਦੇ ਹਨ। ਕੁਝ ਗੁੰਡਿਆਂ ਨੇ ਤਾਂ ਮੇਰੇ ਘਰ ’ਤੇ ਵੀ ਹਮਲਾ ਕਰ ਦਿੱਤਾ ਸੀ, ਉਨ੍ਹਾਂ ਨੇ ਉਨਾਂ ਸਾਰੇ ਗੁੰਡਿਆਂ ਦਾ ਸਨਮਾਨ ਕੀਤਾ। ਯੂਪੀ ’ਚ ਕਿਸਾਨਾਂ ’ਤੇ ਇਨ੍ਹਾਂ ਦੀ ਪਾਰਟੀ ਵਾਲਿਆਂ ਨੇ ਗੱਡੀ ਚਾੜ ਦਿੱਤੀ ਤੇ ਵੱਡੇ-ਵੱਡੇ ਵਕੀਲ ਖੜੇ ਕਰ ਦਿੱਤੇ। ਭਾਜਪਾ ਆਗੂ ਆਪਣੇ ਬੱਚਿਆਂ ਨੂੰ ਵਿਦੇਸ਼ਾਂ ’ਚ ਭੇਜ ਦਿੰਦੇ ਹਨ ਤੇ ਤੁਹਾਡੇ ਬੱਚਿਆਂ ਨੂੰ ਦੰਗਾ ਕਰਵਾਉਣ ਲਈ ਤਿਆਰ ਕੀਤਾ ਜਾਂਦਾ ਹੈ।

ਕੇਜਰੀਵਾਲ ਨੇ ਮੁੱਖ ਮੰਤਰੀ ਮਨੋਹਰ ਲਾਲ ’ਤੇ ਵੀ ਜੰਮ ਕੇ ਭੜਾਸ ਕੱਢਦਿਆਂ ਕਿਹਾ ਕਿ ਹਰਿਆਣਾ ’ਚ ਹਰ ਕੈਟਾਗਿਰੀ ਦੇ ਪੇਪਰ ਲੀਕ ਹੋ ਰਹੇ ਹਨ। ਮੁੱਖ ਮੰਤਰੀ ਮਨੋਹਰ ਲਾਲਾ ਇੱਕ ਪੇਪਰ ਨਹੀਂ ਕਰਵਾ ਸਕਦੇ ਉਹ ਸਰਕਾਰ ਕਿੱਥੋਂ ਚਲਾਉਣਗੇ। ਗੁਜਰਾਤ ’ਚ ਵੀ ਪੇਪਰ ਲੀਕ ਹੋ ਰਹੇ ਹਨ ਕਿਉਂਕਿ ਉੱਥੇ ਵੀ ਭਾਜਪਾ ਦੀ ਸਰਕਾਰ ਹੈ।

ਕਿਸਾਨਾਂ ਨੇ ਭਾਜਪਾ ਦਾ ਤੋੜਿਆ ਘੁੰਮਡ

ਰੈਲੀ ਦੌਰਾਨ ਕੇਜਰੀਵਾਲ ਨੇ ਕਿਹਾ ਕਿ ਕਿਸਾਨਾਂ ਦੀ ਏਕਤਾ ਨੇ ਹੰਕਾਰੀ ਸਰਕਾਰ ਨੂੰ ਝੁਕਾ ਦਿੱਤਾ। ਇੱਕ ਸਾਲ ਤੱਕ ਦੇਸ਼ ਦੇ ਕਿਸਾਨ ਰਲ ਕੇ ਅੰਦੋਲਨ ਲੜਦੇ ਰਹੇ। ਕਿਸਾਨ ਠੰਢ, ਗਰਮੀ, ਮੀਂਹ ਹਨ੍ਹੇਰੀ ਦੀ ਪਰਵਾਰ ਕੀਤੇ ਬਿਨਾ ਕੇਂਦਰ ਸਰਕਾਰ ਖਿਲਾਫ ਅੰਦੋਲਨ ਲੜਦੇ ਰਹੇ। ਆਖਰ ਕਿਸਾਨਾਂ ਨੇ ਸਰਕਾਰ ਨੂੰ ਝੁਕਾ ਕੇ ਹੀ ਦਮ ਲਿਆ ਤੇ ਹੰਕਾਰੀ ਸਰਕਾਰ ਦਾ ਘੁੰਮਡ ਚਕਨਾਚੂਰ ਕਰ ਦਿੱਤਾ। ਹੰਕਾਰ ਤਾਂ ਸ਼ਕਤੀਸ਼ਾਲੀ ਰਾਵਣ ਦਾ ਵੀ ਨਹੀਂ ਚੱਲਿਆ।

ਜੇਕਰ ਮੇਰਾ ਪੁੱਤਰ ਬਦਮਾਸ਼ੀ ਕਰੇਗਾ ਉਸ ਨੂੰ ਵੀ ਨਹੀਂ ਛੱਡਾਂਗਾ : ਕੇਜਰੀਵਾਲ

ਰੈਲੀ ਦੌਰਾਨ ਕੇਜਰੀਵਾਲ ਨੇ ਕਿਹਾ ਕਿ ਹਰਿਆਣਾ ’ਚ ਸਹੂਲਤਾਂ ਚਾਹੀਦੀਆਂ ਹਨ ਜਿਵੇਂ ਬਿਜਲੀ ਮੁਫ਼ਤ ਚੀਹਦੀ ਹੈ, ਚੰਗੇ ਸਕੂਲ ਚਾਹੀਦੇ ਹਨ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਉਣੀ ਪਵੇਗੀ। ਪੰਜਾਬ ’ਚ ਸਾਡੇ ਸਿਹਤ ਮੰਤਰੀ ਨੇ ਪੈਸੇ ਮੰਗੇ ਸਨ ਤੇ ਸਾਡੀ ਸਰਕਾਰ ਨੇ ਉਸ ਖਿਲਾਫ਼ ਨਾਲ ਦੇ ਨਾਲ ਐਕਸ਼ਨ ਲਿਆ ਤੇ ਹੁਣ ਉਹ ਜੇਲ੍ਹ ਦੀ ਹਵਾ ਖਾ ਰਿਹਾ ਹੈ। ਜੇਕਰ ਹੋਰ ਪਾਰਟੀ ਹੁੰਦੀ ਤਾਂ ਪਾਰਟੀ ਫੰਡ ’ਚ ਪੈਸਾ ਜਮ੍ਹਾਂ ਕਰਵਾ ਲੈਂਦੀ। ਉਨ੍ਹਾਂ ਕਿਹਾ ਕਿ ਦਿੱਲੀ ’ਚ ਮੇਰਾ ਮੰਤਰੀ ਰਾਸ਼ਨ ਵਾਲੇ ਤੋਂ ਪੈਸੇ ਮੰਗ ਰਿਹਾ ਸੀ। ਕਿਸੇ ਨੂੰ ਨਹੀਂ ਪਤਾ ਸੀ ਪਰ ਮੈਂ ਆਪਣੇ ਮੰਤਰੀ ਨੂੰ ਸੀਬੀਆਈ ਹਵਾਲੇ ਕੀਤਾ। ਕੇਜਰੀਵਾਲ ਨੇ ਕਿਹਾ ਸਾਡੀ ਸਰਕਾਰ ’ਚ ਭ੍ਰਿਸ਼ਟਾਚਾਰ ਕਰਨ ਵਾਲੇ ਲਈ ਕੋਈ ਥਾਂ ਨਹੀਂ ਹੈ ਜੇਕਰ ਕੱਲ੍ਹ ਨੂੰ ਮੇਰਾ ਪੁੱਤਰ ਵੀ ਬਦਮਾਸ਼ੀ ਕਰੇਗੀ ਤਾਂ ਮੈਂ ਉਸ ਨੂੰ ਵੀ ਨਹੀਂ ਛੱਡਾਂਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ