ਏਸ਼ੀਆ ਹਾਕੀ ਕੱਪ ’ਚ ਭਾਰਤ ਨੇ ਜਾਪਾਨ ਨੂੰ ਹਰਾ ਕੇ ਲਿਆ ਹਾਰ ਦਾ ਬਦਲਾ

HOCKEY CUP

ਜਾਪਾਨ ਨੂੰ 2-1 ਨਾਲ ਹਰਾਇਆ

ਜਾਪਾਨ। ਏਸ਼ੀਆ ਕੱਪ ਹਾਕੀ ’ਚ ਅੱਜ ਭਾਰਤ ਨੇ ਜਾਪਾਨ ਨੂੰ ਹਰਾ ਦਿੱਤਾ। ਭਾਰਤ ਤੇ ਜਾਪਾਨ ਦਰਮਿਆਨ ਸੁਪਰ-4 ਦੇ ਪਹਿਲੇ ਮੈਚ ਵਿੱਚ ਭਾਰਤ ਨੇ ਜਾਪਾਨ ਨੂੰ 2-1 ਨਾਲ ਹਰਾ ਦਿੱਤਾ। ਇਸ ਦੇ ਨਾਲ ਹੀ ਭਾਰਤ ਨੇ ਜਾਪਾਨ ਤੋਂ ਪਿਛਲੇ ਮੁਕਾਬਲੇ ’ਚ ਮਿਲੀ ਹਾਰ ਦਾ ਬਦਲਾ ਲੈ ਲਿਆ ਹੈ।  ਅੱਜ ਦੇ ਮੈਚ ’ਚ ਭਾਰਤ ਨੇ ਪਹਿਲੇ ਕੁਆਰਟਰ ਦੇ ਅੰਤ ‘ਚ ਜਾਪਾਨ ‘ਤੇ 1-0 ਦੀ ਬੜ੍ਹਤ ਬਣਾ ਲਈ ਸੀ। ਭਾਰਤ ਲਈ ਮਨਜੀਤ ਸਿੰਘ ਨੇ ਪਹਿਲਾ ਗੋਲ ਕਰਕੇ ਟੀਮ ਨੂੰ ਅਹਿਮ ਬੜ੍ਹਤ ਦਿਵਾਈ।

ਇਸ ਦੇ ਦੂਜੇ ਹਾਫ ਵਿੱਚ ਜਾਪਾਨ ਨੂੰ 18ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਮਿਲਿਆ ਅਤੇ ਇਸ ਟੀਮ ਨੇ ਕੋਈ ਗਲਤੀ ਨਹੀਂ ਕੀਤੀ। ਜਾਪਾਨ ਦੀ ਨੇਵਾ ਨੇ ਗੋਲ ਕਰਕੇ ਸਕੋਰ ਬਰਾਬਰ ਕਰ ਦਿੱਤਾ। ਇਸ ਤੋਂ ਬਾਅਦ ਦੂਜੇ ਹਾਫ ਵਿੱਚ ਭਾਰਤ ਵੱਲੋਂ ਕੋਈ ਗੋਲ ਨਹੀਂ ਕੀਤਾ ਗਿਆ ਅਤੇ ਅੱਧੇ ਸਮੇਂ ਤੱਕ ਦੋਵਾਂ ਦਾ ਸਕੋਰ ਇੱਕ ਦੂਜੇ ਦੇ ਬਰਾਬਰ ਸੀ।

ਤੀਜੇ ਕੁਆਰਟਰ ਵਿੱਚ ਭਾਰਤੀ ਟੀਮ ਨੇ ਜ਼ਬਰਦਸਤ ਸ਼ੁਰੂਆਤ ਕੀਤੀ ਅਤੇ ਖੇਡ ਦੇ 34ਵੇਂ ਮਿੰਟ ਵਿੱਚ ਪਵਨ ਰਾਜਭਰ ਨੇ ਭਾਰਤ ਲਈ ਦੂਜਾ ਗੋਲ ਕਰਕੇ ਟੀਮ ਨੂੰ 2-1 ਦੀ ਬੜ੍ਹਤ ਦਿਵਾਈ। ਇਸ ਸ਼ਾਨਦਾਰ ਜਿੱਤ ਨਾਲ ਭਾਰਤ ਦੀਆਂ ਫਾਈਨਲ ’ਚ ਪਹੁੰਚਣ ਦੀਆਂ ਉਮੀਦਾਂ ਮਜ਼ਬੂਤ ਹੋ ਗਈਆਂ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ