ਮਾਨ ਸਰਕਾਰ ਨੇ ਵੀਆਈਪੀ ਸਿਕਿਊਰਿਟੀ ’ਤੇ ਲਿਆ ਵੱਡਾ ਐਕਸ਼ਨ : 424 ਵਿਅਕਤੀਆਂ ਦੀ ਸੁਰੱਖਿਆ ’ਚ ਕੀਤੀ ਕਟੌਤੀ

VIP security

ਕਾਂਗਰਸ ਦੇ ਸਾਰੇ ਵਿਧਾਇਕਾ ਦੀ ਸੁਰੱਖਿਆ ’ਚ ਕਟੌਤੀ ਕੀਤੀ

(ਸੱਚ ਕਹੂੰ ਨਿਊਜ਼) ਚੰਡਗੀੜ੍ਹ। ਪੰਜਾਬ ਸਰਕਾਰ ਨੇ ਇੱਕ ਵਾਰੀ ਫਿਰ ਵੀਆਈਪੀ ਸਿਕਿਊਰਿਟੀ ’ਚ ਕਟੌਤੀ ਕੀਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ 424 ਵੀਆਈਪੀ ਵਿਅਕਤੀਆਂ ਦੀ ਸੁਰੱਖਿਆ ’ਚ ਕਟੌਤੀ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਮੌਜ਼ੂਦਾ ਏਡੀਜੀਪੀ ਤੇ ਸਾਬਕਾ ਐਮਐਲਏ ਵੀ ਸ਼ਾਮਲ ਹਨ। ਜਿਨ੍ਹਾਂ ਪੁਲਿਸ ’ਚ ਏਡੀਜੀਪੀ ਐਸਕੇ ਅਸਥਾਨਾ, ਐਲਕੇ ਯਾਦਵ, ਐਮਐਮ ਫਾਰੂਖੀ, ਪ੍ਰਵੀਨ ਕੁਮਾਰ ਸਿਨਹਾ, ਸ਼ਸ਼ੀ ਪ੍ਰੰਭਾ ਤ੍ਰਿਵੇਦੀ, ਵੀ. ਨੀਰਜਾ, ਆਈਜੀ ਜਤਿੰਦਰ ਔਲਖ, ਗੌਤਮ ਚੀਮਾ, ਗੁਰਿੰਦਰ ਸਿੰਘ ਢਿੱਲੋਂ, ਅਨਿਂੰਆ ਗੌਤਮ, ਡੀਆਈਜੀ ਨੀਲਾਂਬਰੀ ਜਗਦਲੇ, ਡੀਸੀਪੀ ਜਤਿੰਦਰ ਮੰਡ ਆਦਿ ਦੀ ਸੁਰੱਖਿਆ ’ਚ ਕਟੌਤੀ ਕੀਤੀ ਗਈ ਹੈ।

ਇਸ ਤੋਂ ਇਲਾਵਾ ਕਾਂਗਰਸ ਦੇ ਸਾਬਕਾ ਸਾਂਸਦ ਸ਼ਮਸ਼ੇਰ ਸਿੰਘ ਦੂਲੋ ਤੇ ਰਾਜੀਵ ਸ਼ੁਕਲਾ ਤੋਂ ਵੀ ਸੁਰੱਖਿਆ ਵਾਪਸ ਲਈ ਗਈ ਹੈ। ਕਾਂਗਰਸ ਦੇ ਲੱਗਭਗ ਸਾਰੇ ਸਾਬਕਾ ਵਿਧਾਇਕਾਂ ਦੀ ਸੁਰੱਖਿਆ ’ਚ ਕਟੌਤੀ ਕੀਤੀ ਗਈ ਹੈ। ਗਾਇਕ ਸਿੱਧੂ ਮੂਸੇਵਾਲ, ਨੈਸ਼ਨਲ ਐਸਸੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ, ਸਾਬਕਾ ਸਾਂਸਦ ਸੁਖਦੇਵ ਸਿੰਘ ਢੀਂਡਸਾ ਦੀ ਵੀ ਸੁਰੱਖਿਆ ’ਚ ਕਟੌਤੀ ਕੀਤੀ ਗਈ ਹੈ।

1 pb secorey

pb 2

pb3

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ