(Asia Hockey Cup) ਸੁਪਰ ਚਾਰ ਲਈ ਕੀਤਾ ਕੁਆਲੀਫਾਈ
(ਸੱਚ ਕਹੂੰ ਨਿਊਜ਼) ਜਕਾਰਤਾ। ਏਸ਼ੀਆ ਕੱਪ ਹਾਕੀ ਟੂਰਨਾਮੈਂਟ (Asia Hockey Cup) ’ਚ ਭਾਰਤ ਨੇ ਇੰਡੋਨੇਸ਼ੀਆ ਨੂੰ 16-0 ਨਾਲ ਹਰਾ ਦਿੱਤਾ। ਭਾਰਤੀ ਟੀਮ ਨੇ ਕਮਾਲ ਦਾ ਪ੍ਰਦਰਸ਼ਨ ਕਰਦਿਆਂ ਵੱਡੀ ਜਿੱਤੀ ਪ੍ਰਾਪਤ ਕੀਤੀ। ਇਸ ਦੇ ਨਾਲ ਹੀ ਭਾਰਤੀ ਟੀਮ ਨੇ ਸੁਪਰ ਚਾਰ ਲਈ ਕੁਆਲੀਫਾਈ ਕਰ ਲਿਆ ਹੈ। ਭਾਰਤ ਦੇ ਇਸ ਜਿੱਤ ਨਾਲ ਪਾਕਿਸਤਾਨ ਦੇ ਬਰਾਬਰ ਅੰਕ ਹੋ ਗਏ ਹਨ। ਪਾਕਿਸਤਾਨ ਦੇ ਗੋਲ ਅੰਤਰ ਦੇ ਮੁਕਾਬਲੇ ’ਚ ਅੱਗੇ ਸੀ। ਭਾਰਤ ਨੇ ਇਸ ਮੈਚ ਨੂੰ ਵੱਡੇ ਅੰਤਰ ਨਾਲ ਜਿੱਤਣਾ ਸੀ ਤੇ ਭਾਰਤੀ ਟੀਮ ਨੇ ਉਹ ਕਰ ਵਿਖਾਇਆ।
ਪੂਰੇ ਮੈਚ ਦੌਰਾਨ ਭਾਰਤੀ ਖਿਡਾਰੀ ਵਿਰੋਧੀ ਖਿਡਾਰੀ ’ਤੇ ਭਾਰੂ ਰਹੇ। ਭਾਰਤ ਰਿਕਾਰਡ ਅੱਠਵੀਂ ਵਾਰ ਟੂਰਨਾਮੈਂਟ ਦੇ ਅੰਤਿਮ ਚਾਰ ’ਚ ਪਹੁੰਚਿਆ ਹੈ। ਮੈਚ ’ਚ ਭਾਰਤ ਵੱਲੋਂ ਸਭ ਤੋਂ ਵੱਧ ਗ਼ੋਲ ਦਿਪਸਨ ਤਿਰਕੀ ਨੇ ਕੀਤੇ। ਤਿਰਕੀ ਨੇ 41ਵੇਂ, 46ਵੇਂ, 58ਵੇਂ ’ਚ ਗੋਲ ਕੀਤੇ। ਇਨ੍ਹਾਂ ਚੋਂ ਪਹਿਲਾ ਪੈਨਾਲਟੀ ਸਟਰੋਕ ’ਤੇ ਅਤੇ ਬਾਕੀ ਪੈਨਾਲਟੀ ਕਾਰਨਰ ’ਤੇ ਆਏ। ਸੁਦੈਵ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਲਗਾਤਾਰ ਤਿੰਨ ਗੋਲ ਕੀਤੇ। ਐਸਵੀ ਸੁਨੀਲ ਨੇ 18ਵੇਂ ਪੈਨਾਲਟੀ ਕਾਰਨਰ ਤੇ 23ਵੇਂ ਮਿੰਟ ’ਚ ਫੀਲਡ ਗੋਲ ਕੀਤਾ।
ਸੇਲਵਮ ਨੇ 39ਵੇਂ ਅਤੇ 55ਵੇਂ ਮਿੰਟ ’ਚ ਫੀਲਡ ਗੋਲ ਕੀਤੇ। ਰਾਜਭਾਰ ਪਵਨ ਨੇ 9ਵੇਂ ਅਤੇ 10ਵੇਂ ਮਿੰਟ ’ਚ ਗੋਲ ਕਰਕੇ ਭਾਰਤ ਦਾ ਖਾਤਾ ਖੋਲ੍ਹਿਆ। ਉਸ ਤੋਂ ਬਾਅਦ ਉਤਮ ਸਿੰਘ ਨੇ 13ਵੇਂ ਮਿੰਟ ’ਚ ਫੀਲਡ ਗੋਲ ਕੀਤਾ। ਭਾਰਤੀ ਟੀਮ ਨੇ ਮੈਚ ਦੇ ਆਖਰ ਤੱਕ ਆਪਣਾ ਸਰਵੋਤਮ ਪ੍ਰਦਰਸ਼ਨ ਕੀਤਾ।
ਟੂਰਨਾਮੈਂਟ ਦੀ ਸ਼ੁਰੂਆਤ ਰਹੀ ਸੀ ਖਰਾਬ
ਭਾਰਤੀ ਟੀਮ ਦੀ ਟੂਰਨਾਮੈਂਟ ’ਚ ਸ਼ੁਰੂਆਤ ਖਰਾਬ ਰਹੀ ਸੀ ਤੇ ਭਾਰਤੀ ਟੀਮ ਦੇ ਬਾਹਰ ਦਾ ਖਤਰਾ ਮੰਡਰਾਅ ਰਿਹਾ ਸੀ।
ਭਾਰਤੀ ਟੀਮ ਨੇ ਪਾਕਿਸਤਾਨ ਨਾਲ 1-1 ਨਾਲ ਡਰਾਅ ਖੇਡਿਆ ਸੀ ਤੇ ਜਾਪਾਨ ਖਿਲਾਫ ਵੀ ਭਾਰਤੀ ਟੀਮ ਨੂੰ 5-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਆਖਰ ਭਾਰਤੀ ਟੀਮ ਨੇ ਐਨ ਮੌਕੇ ’ਤੇ ਸੰਭਲਦਿਆਂ ਸ਼ਾਨਦਾਰ ਫਾਰਮ ’ਚ ਵਾਪਸੀ ਕੀਤੀ। ਭਾਰਤ ਨੂੰ ਫਾਇਦਾ ਇਹ ਵੀ ਰਿਹਾ ਕਿ ਪੂਲ-ਏ ’ਚ ਜਾਪਾਨ ਨੇ ਪਾਕਿਸਤਾਨ ਨੂੰ 3-2 ਨਾਲ ਹਰਾ ਦਿੱਤੀ ਸੀ। ਇਸ ਨਾਲ ਭਾਰਤੀ ਲਈ ਮੌਕਾ ਬਣ ਗਿਆ ਤੇ ਭਾਰਤ ਆਖਰ ਚਾਰ ’ਚ ਥਾਂ ਬਣਾ ਸਕੀ।
ਪਾਕਿਸਤਾਨ ਵਿਸ਼ਵ ਕੱਪ ਲਈ ਨਹੀਂ ਕਰ ਸਕਿਆ ਕੁਆਲੀਫਾਈ
ਇਹ ਟੂਰਨਾਮੈਂਟ ਅਗਲੇ ਸਾਲ ਭਾਰਤ ’ਚ ਹੋਵੇਗਾ। ਐਫਆਈਐਚ ਵਿਸ਼ਵ ਕੱਪ ਦਾ ਕੁਆਲੀਫਾਈ ਇਵੈਂਟ ਵੀ ਹੈ। ਇਸ ਦੀਆਂ ਸੁਪਰ ਚਾਰ ਟੀਮਾਂ ਵਿਸ਼ਵ ਕੱਪ ਲਈ ਕੁਆਲੀਫਾਈ ਹੋਈਆਂ ਹਨ। ਜਿਨ੍ਹਾਂ ’ਚ ਜਾਪਾਨ, ਸਾਊਥ ਕੋਰੀਆ ਤੇ ਮਲੇਸ਼ੀਆ ਦੀਆਂ ਟੀਮਾਂ ਸ਼ਾਮਲ ਹਨ। ਭਾਰਤ ਮੇਜਬਾਨ ਹੋਣ ਕਾਰਨ ਪਹਿਲਾਂ ਹੀ ਭਾਰਤ ਦੀ ਥਾਂ ਪੱਕੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ