ਰਾਹੁਲ ਨੇ ਝਿਰਮ ਘਾਟੀ ‘ਚ ਸ਼ਹੀਦ ਨੇਤਾਵਾਂ, ਸੈਨਿਕਾਂ ਨੂੰ ਕੀਤਾ ਸਲਾਮ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਛੱਤੀਸਗੜ੍ਹ ਦੇ ਕਬਾਇਲੀ ਖੇਤਰ ਝਿਰਮ ਘਾਟੀ ‘ਚ 2013 ‘ਚ ਨਕਸਲੀ ਹਮਲੇ ‘ਚ ਸ਼ਹੀਦ ਹੋਏ ਕਾਂਗਰਸੀ ਨੇਤਾਵਾਂ ਅਤੇ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ। ਗਾਂਧੀ ਨੇ ਟਵੀਟ ਕੀਤਾ, “ਸਾਨੂੰ 2013 ਵਿੱਚ ਝਿਰਮ ਘਾਟੀ ਵਿੱਚ ਨਕਸਲੀ ਹਮਲੇ ਵਿੱਚ ਸਾਡੇ ਬਹੁਤ ਸਾਰੇ ਕਾਂਗਰਸੀ ਸਾਥੀਆਂ ਅਤੇ ਜਵਾਨਾਂ ਨੂੰ ਗਵਾਉਣਾ ਪਿਆ। ਅਸੀਂ ਆਪਣੇ ਦੇਸ਼ ਭਗਤ ਸਾਥੀਆਂ ਦੀ ਬਹਾਦਰੀ ਨੂੰ ਸਲਾਮ ਕਰਦੇ ਹਾਂ, ਅਸੀਂ ਉਨ੍ਹਾਂ ਦੀ ਸ਼ਹਾਦਤ ਨੂੰ ਕਦੇ ਨਹੀਂ ਭੁੱਲ ਸਕਦੇ। ਜ਼ਿਕਰਯੋਗ ਹੈ ਕਿ 25 ਮਈ 2013 ਨੂੰ ਛੱਤੀਸਗੜ੍ਹ ਦੇ ਝਿਰਮ ਘਾਟੀ ‘ਚ ਕਾਂਗਰਸਦੀ ਪਰਿਵਰਤਨ ਯਾਤਰਾ ‘ਤੇ ਨਕਸਲੀਆਂ ਨੇ ਹਮਲਾ ਕਰ ਦਿੱਤਾ ਸੀ, ਜਿਸ ‘ਚ ਸੂਬਾ ਕਾਂਗਰਸ ਦੇ ਚੋਟੀ ਦੇ ਨੇਤਾਵਾਂ ਸਮੇਤ ਕਈ ਵਰਕਰ ਅਤੇ ਜਵਾਨ ਸ਼ਹੀਦ ਹੋ ਗਏ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ