ਗੁਆਚਿਆ ਕੀਮਤੀ ਮੋਬਾਈਲ ਅਤੇ ਜ਼ਰੂਰੀ ਦਸਤਾਵੇਜ਼ ਵਾਪਸ ਕੀਤੇ
ਸੱਚ ਕਹੂੰ/ਰਵੀਪਾਲ ਦੋਦਾ। ਪੂਜਨੀਕ ਗੁਰੂ ਸੰਤ ਡਾ: ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ‘ਤੇ ਚੱਲਦੇ ਹੋਏ ਗ੍ਰੀਨ ਏਸ ਵੈਲਫੇਅਰ ਫੋਰਸ ਵਿੰਗ ਬਲਾਕ ਦੋਦਾ ਦੇ ਰੂਪ ਚੰਦ ਇੰਸਾਂ ਜੋ ਕਿ ਆਪਣੀ ਧੀ ਨੂੰ ਮਿਲਣ ਕੈਨੇਡਾ ਗਏ ਹੋਏ ਸਨ, ਨੇ ਕੈਨੇਡਾ ਦੇ ਇੱਕ ਨਾਗਰਿਕ ਦਾ ਕੀਮਤੀ ਸਮਾਨ ਆਈਫੋਨ ਅਤੇ ਕੈਨੇਡਾ ਵਿੱਚ ਵੀ ਲੋੜੀਂਦੇ ਦਸਤਾਵੇਜ਼ ਵਾਪਸ ਕਰਕੇ ਡੇਰਾ ਸੱਚਾ ਸੌਦਾ ਦੀ ਇਮਾਨਦਾਰੀ ਦਾ ਝੰਡਾ ਬੁਲੰਦ ਕੀਤਾ ਹੈ। ਰੂਪ ਚੰਦ ਇੰਸਾਂ ਪੁੱਤਰ ਗੋਕੁਲ ਚੰਦ ਵਾਸੀ ਪਿੰਡ ਸੁਖਨਾ ਅਬਲੂ ਆਪਣੀ ਧੀ ਕਾਜਲ ਇੰਸਾਂ ਜੋ ਕਿ ਕੈਨੇਡਾ ‘ਚ ਪੜ੍ਹਦੀ ਹੈ, ਨੂੰ ਮਿਲਣ ਗਿਆ ਤਾਂ ਉਥੇ ਡਿੱਗਿਆ ਪਿਆ ਆਈਫੋਨ, ਡੈਬਿਟ ਕਾਰਡ, ਕ੍ਰੈਡਿਟ ਕਾਰਡ ਅਤੇ ਡਰਾਈਵਿੰਗ ਲਾਈਸੈਂਸ ਮਿਲਿਆ, ਜਿਸ ਵਿੱਚ ਰੂਪ ਚੰਦ ਇੰਸਾਂ ਨੇ ਮੋਬਾਇਲ ਦੇ ਅਸਲੀ ਮਾਲਕ ਦਾ ਪਤਾ ਲਗਾ ਕੇ ਜੋ ਕਿ ਉਥੋਂ ਦਾ ਨਾਗਰਿਕ ਸੀ, ਨੇ ਉਕਤ ਦਸਤਾਵੇਜ਼ ਅਤੇ ਮੋਬਾਈਲ ਵਾਪਸ ਕਰਕੇ ਇਮਾਨਦਾਰੀ ਦਿਖਾਈ। ਉਨ੍ਹਾਂ ਦੇ ਮੋਬਾਈਲ ਅਤੇ ਦਸਤਾਵੇਜ਼ ਮਿਲਣ ‘ਤੇ ਕੈਨੇਡੀਅਨ ਨਾਗਰਿਕਾਂ ਨੇ ਡੇਰਾ ਸ਼ਰਧਾਲੂਆਂ ਅਤੇ ਡੇਰਾ ਸੱਚਾ ਸੌਦਾ ਦਾ ਵਾਰ-ਵਾਰ ਧੰਨਵਾਦ ਕੀਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ