ਅੰਦਰੋਂ ਮਜ਼ਬੂਤ ਬਣੋ
ਇੱਕ ਵਾਰ ਈਸ਼ਵਰ ਚੰਦਰ ਵਿੱਦਿਆਸਾਗਰ ਨੂੰ ਇੰਗਲੈਂਡ ’ਚ ਇੱਕ ਰੈਲੀ ਦੀ ਪ੍ਰਧਾਨਗੀ ਕਰਨੀ ਪਈ ਉਸ ਬਾਰੇ ਇਹ ਪ੍ਰਸਿੱਧ ਸੀ ਕਿ ਉਸ ਦਾ ਹਰ ਕੰਮ ਘੜੀ ਦੀ ਸੂਈ ਨਾਲ ਪੂਰਾ ਹੁੰਦਾ ਹੈ ਉਹ ਮਿੱਥੇ ਸਮੇਂ ਰੈਲੀ ’ਚ ਪਹੁੰਚੇ ਤਾਂ ਵੇਖਿਆ ਕਿ ਲੋਕ ਘੁੰਮ ਰਹੇ ਹਨ ਪਤਾ ਲੱਗਾ ਕਿ ਸਫ਼ਾਈ ਮੁਲਾਜ਼ਮਾਂ ਦੇ ਨਾ ਆਉਣ ਕਾਰਨ ਅਜੇ ਭਵਨ ਦੀ ਸਫ਼ਾਈ ਨਹੀਂ ਹੋਈ ਵਿੱਦਿਆਸਾਗਰ ਖੁਦ ਝਾੜੂ ਚੁੱਕ ਕੇ ਸਫ਼ਾਈ ਕਰਨ ਲੱਗੇ ਉਨ੍ਹਾਂ ਨੂੰ ਵੇਖ ਕੇ ਸਾਰਿਆਂ ਨੇ ਕੰਮ ਸ਼ੁਰੂ ਕਰ ਦਿੱਤਾ ਪਲਾਂ ’ਚ ਹੀ ਸਫ਼ਾਈ ਹੋ ਗਈl
ਰੈਲੀ ਸ਼ੁਰੂ ਹੋਈ ਤਾਂ ਈਸ਼ਵਰ ਚੰਦਰ ਵਿੱਦਿਆਸਾਗਰ ਨੇ ਕਿਹਾ ਕਿ ਭਾਵੇਂ ਕੋਈ ਵਿਅਕਤੀ ਹੋਵੇ ਜਾਂ ਫਿਰ ਰਾਸ਼ਟਰ, ਉਸ ਨੂੰ ਅੰਦਰੋਂ ਮਜ਼ਬੂਤ ਹੋਣਾ ਚਾਹੀਦਾ ਹੈ ਹੁਣ ਤੁਸੀਂ ਵੇਖਿਆ ਕਿ ਕੁਝ ਵਿਅਕਤੀਆਂ ਦੇ ਨਾ ਆਉਣ ਨਾਲ ਅਸੀਂ ਪਰੇਸ਼ਾਨ ਹੋ ਰਹੇ ਸੀ ਹੋ ਸਕਦਾ ਹੈ ਕਿ ਉਨ੍ਹਾਂ ਤੱਕ ਸੂਚਨਾ ਨਾ ਪਹੁੰਚੀ ਹੋਵੇ ਜਾਂ ਫਿਰ ਕਿਸੇ ਕੁਦਰਤੀ ਆਫ਼ਤ ਕਾਰਨ ਉਹ ਇੱਥੇ ਨਾ ਪਹੁੰਚ ਸਕੇ ਹੋਣl
ਕੀ ਅਜਿਹੀ ਹਾਲਤ ’ਚ ਪ੍ਰੋਗਰਾਮ ਰੱਦ ਕਰ ਦਿੱਤਾ ਜਾਂਦਾ? ਕਿੰਨੇ ਵਿਅਕਤੀਆਂ ਦੀ ਮਿਹਨਤ ਤੇ ਸਮਾਂ ਵਿਅਰਥ ਚਲਾ ਜਾਂਦਾ ਇਸ ਲਈ ਹਰੇਕ ਵਿਅਕਤੀ ਨੂੰ ਅੰਦਰੋਂ ਮਜ਼ਬੂਤ ਹੋਣਾ ਚਾਹੀਦਾ ਹੈ ਤੇ ਸਮਾਂ ਆਉਣ ’ਤੇ ਕਿਸੇ ਵੀ ਕੰਮ ਨੂੰ ਕਰਨ ਤੋਂ ਝਿਜਕਣਾ ਨਹੀਂ ਚਾਹੀਦਾ l
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ