ਐਕਸ਼ਨ: ਦਾਊਦ ਦੇ ਗੁੰਡਿਆਂ ‘ਤੇ ਐਨਆਈਏ ਦਾ ਛਾਪਾ, ਸਲੀਮ ਫਰੂਟ ਹਿਰਾਸਤ ਵਿੱਚ
ਮੁੰਬਈ (ਏਜੰਸੀ)। ਮੁੰਬਈ ਵਿੱਚ ਅੱਜ ਐਨਆਈਐਨ ਨੇ ਦਾਊਦ ਇਬਰਾਹਿਮ ਦੇ ਸਾਥੀਆਂ ਅਤੇ ਕੁਝ ਹਵਾਲਾ ਸੰਚਾਲਕਾਂ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਐਨਆਈਏ ਨੇ ਦਾਊਦ ਦੇ ਸਰਗਨਾ ਸਲੀਮ ਫਰੂਟ ਨੂੰ ਹਿਰਾਸਤ ‘ਚ ਲਿਆ ਹੈ।
ਕਿੱਥੇ-ਕਿੱਥੇ ਹੋਈ ਕਾਰਵਾਈ
ਐਨਆਈਏ ਦੀ ਇਹ ਕਾਰਵਾਈ ਮੁੰਬਈ ਦੇ ਨਾਗਪਾੜਾ, ਗੋਰੇਗਾਂਵ, ਬੋਰੀਵਲੀ, ਸਾਂਤਾਕਰੂਜ਼, ਮੁੰਬਰਾ, ਭਿੰਡੀ ਬਾਜ਼ਾਰ ਅਤੇ ਹੋਰ ਥਾਵਾਂ ‘ਤੇ ਚੱਲ ਰਹੀ ਹੈ। ਕਈ ਹਵਾਲਾ ਸੰਚਾਲਕ ਅਤੇ ਡਰੱਗ ਸਮੱਗਲਰ ਦਾਊਦ ਨਾਲ ਜੁੜੇ ਹੋਏ ਸਨ। ਐਨਆਈਏ ਨੇ ਫਰਵਰੀ ‘ਚ ਇਸ ਸਬੰਧ ‘ਚ ਮਾਮਲਾ ਦਰਜ ਕੀਤਾ ਸੀ। ਇਨ੍ਹਾਂ ਖ਼ਿਲਾਫ਼ ਅੱਜ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ। ਸਲੀਮ ਫਰੂਟਸ ਦੇ ਟਿਕਾਣੇ ‘ਤੇ ਛਾਪੇਮਾਰੀ ਦੌਰਾਨ ਅਹਿਮ ਦਸਤਾਵੇਜ਼ ਬਰਾਮਦ ਹੋਏ ਹਨ।
ਗੱਲ ਕੀ ਹੈ
ਧਿਆਨ ਯੋਗ ਹੈ ਕਿ ਗ੍ਰਹਿ ਮੰਤਰਾਲੇ ਦੇ ਆਦੇਸ਼ਾਂ ‘ਤੇ ਐਨਆਈਏ ਨੇ ਦਾਊਦ ਐਂਡ ਡੀ ਕੰਪਨੀ ਦੇ ਖਿਲਾਫ ਮਾਮਲਾ ਦਰਜ ਕੀਤਾ ਸੀ, ਜਿਸ ਦੀ ਜਾਂਚ ਅਤੇ ਛਾਪੇਮਾਰੀ ਚੱਲ ਰਹੀ ਹੈ। ਸੂਤਰਾਂ ਮੁਤਾਬਕ ਐਨਆਈਏ ਨਾ ਸਿਰਫ ਦਾਊਦ ਅਤੇ ਡੀ ਕੰਪਨੀ ਸਗੋਂ ਛੋਟਾ ਸ਼ਕੀਲ, ਜਾਵੇਦ ਚਿਕਨਾ, ਟਾਈਗਰ ਮੈਨਨ, ਦਾਊਦ ਦੀ ਭੈਣ ਹਸੀਵ ਪਾਰਕਰ (ਮ੍ਰਿਤਕ) ਨਾਲ ਜੁੜੀਆਂ ਗਤੀਵਿਧੀਆਂ ‘ਤੇ ਵੀ ਕਾਰਵਾਈ ਕਰੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ